• Home
  • »
  • News
  • »
  • lifestyle
  • »
  • RATION CARD RULES CHANGE IN DELHI NOW YOU CAN GET RATION AT YOUR HOME WITHOUT GOING DELAR SHOP

Ration Card ਦੇ ਨਿਯਮਾਂ ਵਿਚ ਹੋਇਆ ਵੱਡਾ ਬਦਲਾਅ, ਜਾਣੋ ਹੁਣ ਕੌਣ ਲੈ ਸਕਦਾ ਹੈ ਤੁਹਾਡੀ ਜਗ੍ਹਾ ਰਾਸ਼ਨ...

Ration Card ਦੇ ਨਿਯਮਾਂ ਵਿਚ ਹੋਇਆ ਵੱਡਾ ਬਦਲਾਅ, ਜਾਣੋ ਹੁਣ ਕੌਣ ਲੈ ਸਕਦਾ ਹੈ ਤੁਹਾਡੀ ਜਗ੍ਹਾ ਰਾਸ਼ਨ... (ਸੰਕੇਤਕ ਫੋਟੋ)

Ration Card ਦੇ ਨਿਯਮਾਂ ਵਿਚ ਹੋਇਆ ਵੱਡਾ ਬਦਲਾਅ, ਜਾਣੋ ਹੁਣ ਕੌਣ ਲੈ ਸਕਦਾ ਹੈ ਤੁਹਾਡੀ ਜਗ੍ਹਾ ਰਾਸ਼ਨ... (ਸੰਕੇਤਕ ਫੋਟੋ)

  • Share this:
    ਰਾਸ਼ਨ ਕਾਰਡਧਾਰਕਾਂ (Ration Card) ਲਈ ਜਰੂਰੀ ਖਬਰ ਹੈ। ਕੇਂਦਰ ਸਰਕਾਰ ਵੱਲੋਂ ਰਾਸ਼ਨ ਕਾਰਡ ਰੱਖਣ ਵਾਲਿਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਫਿਲਹਾਲ ਦਿੱਲੀ ਸਰਕਾਰ ਨੇ ਰਾਸ਼ਨ ਕਾਰਡ ਦੇ ਨਿਯਮ ਵਿੱਚ ਵੱਡਾ ਬਦਲਾਅ ਕੀਤਾ ਹੈ।

    ਨਿਯਮਾਂ ਵਿੱਚ ਤਬਦੀਲੀ ਹੋਣ ਤੋਂ ਬਾਅਦ ਤੁਸੀਂ ਬਿਨਾਂ ਦੁਕਾਨ ਉਤੇ ਜਾਏ ਹੀ ਰਾਸ਼ਨ ਲੈ ਸਕਦੇ ਹੋ। ਦੱਸ ਦਈਏ ਕਿ ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਲੋਕ ਮੁਫਤ ਰਾਸ਼ਨ ਦੀ ਸਹੂਲਤ ਲੈਂਦੇ ਹਨ ਅਤੇ ਦੁਕਾਨ 'ਤੇ ਜਾ ਕੇ ਰਾਸ਼ਨ ਲੈਣ ਤੋਂ ਅਸਮਰੱਥ ਹਨ, ਤਾਂ ਹੁਣ ਉਨ੍ਹਾਂ ਨੂੰ ਘਰ ਬੈਠੇ ਹੀ ਰਾਸ਼ਨ ਮਿਲੇਗਾ।

    ਤੁਹਾਨੂੰ ਦੱਸ ਦਈਏ ਕਿ ਨਿਯਮਾਂ ਵਿੱਚ ਬਦਲਾਅ ਦੇ ਬਾਅਦ ਜੇਕਰ ਤੁਸੀਂ ਰਾਸ਼ਨ ਲੈਣ ਲਈ ਨਹੀਂ ਜਾ ਸਕਦੇ ਹੋ ਤਾਂ ਤੁਸੀਂ ਆਪਣੀ ਜਗ੍ਹਾ ਉਤੇ ਕਿਸੇ ਹੋਰ ਨੂੰ ਰਾਸ਼ਨ ਦੀ ਦੁਕਾਨ ਉਤੇ ਭੇਜ ਕੇ ਰਾਸ਼ਨ ਪ੍ਰਾਪਤ ਕਰ ਸਕਦੇ ਹੋ।

    ਦਿੱਲੀ ਸਰਕਾਰ ਨੇ ਕਿਹਾ ਹੈ ਕਿ ਜਿਹੜੇ ਲੋਕ ਮੈਡੀਕਲ ਕਾਰਨਾਂ ਕਰਕੇ ਜਾਂ ਕਿਸੇ ਹੋਰ ਸਮੱਸਿਆ ਕਾਰਨ ਰਾਸ਼ਨ ਲੈਣ ਲਈ ਨਹੀਂ ਜਾ ਪਾ ਰਹੇ ਹਨ, ਉਹ ਆਪਣੇ ਆਧਾਰ 'ਤੇ ਇਸ ਕੰਮ ਲਈ ਕਿਸੇ ਹੋਰ ਵਿਅਕਤੀ ਨੂੰ ਨਾਮਜ਼ਦ ਕਰ ਸਕਦੇ ਹਨ ਜਾਂ ਭੇਜ ਸਕਦੇ ਹਨ।

    ਇਸ ਸਮੇਂ ਰਾਸ਼ਨ ਲੈਣ ਲਈ ਕਾਰਡ ਧਾਰਕ ਨੂੰ ਬਾਇਓਮੈਟ੍ਰਿਕ 'ਤੇ ਫਿੰਗਰਪ੍ਰਿੰਟ ਦੇਣਾ ਪੈਂਦਾ ਹੈ, ਜਿਸ ਕਾਰਨ ਕੋਈ ਹੋਰ ਤੁਹਾਡਾ ਰਾਸ਼ਨ ਨਹੀਂ ਲੈ ਸਕਦਾ, ਪਰ ਸਰਕਾਰ ਦੁਆਰਾ ਜਾਰੀ ਕੀਤੇ ਨਵੇਂ ਨਿਯਮ ਦੇ ਅਨੁਸਾਰ ਤੁਸੀਂ ਕਿਸੇ ਹੋਰ ਤੋਂ ਆਪਣਾ ਰਾਸ਼ਨ ਮੰਗਵਾ ਸਕਦੇ ਹੋ।
    Published by:Gurwinder Singh
    First published: