• Home
  • »
  • News
  • »
  • lifestyle
  • »
  • RAYMONDS BOARD APPROVES JK FILES AND ENGINEERINGS RS 800 CR IPO GH AP

ਜਲਦ ਆ ਰਿਹਾ ਹੈ Raymond ਦੀ ਸਹਾਇਕ ਕੰਪਨੀ ਦਾ IPO, ਮਿਲੇਗਾ ਕਮਾਈ ਦਾ ਮੌਕਾ

ਰੇਮੰਡ ਨੇ BSE ਨੂੰ ਦਿੱਤੇ ਨੋਟਿਸ ਵਿੱਚ ਕਿਹਾ, “ਇਸ ਸਬੰਧ ਵਿੱਚ, ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਆਪਣੀ ਮੀਟਿੰਗ ਵਿੱਚ IPO ਵਿੱਚ ਲਾਗੂ ਕਾਨੂੰਨ ਦੇ ਤਹਿਤ 800 ਕਰੋੜ ਰੁਪਏ ਲਈ OFS ਨੂੰ ਮਨਜ਼ੂਰੀ ਦਿੱਤੀ ਹੈ। ਰੇਮੰਡ ਲਿਮਟਿਡ ਇਸ ਦੀ ਵਰਤੋਂ ਆਪਣੇ ਕਰਜ਼ੇ ਨੂੰ ਘਟਾਉਣ ਲਈ ਕਰੇਗੀ।

ਜਲਦ ਆ ਰਿਹਾ ਹੈ Raymond ਦੀ ਸਹਾਇਕ ਕੰਪਨੀ ਦਾ IPO, ਮਿਲੇਗਾ ਕਮਾਈ ਦਾ ਮੌਕਾ

  • Share this:
ਨਵੇਂ IPO ਆਉਣ ਨਾਲ ਨਿਵੇਸ਼ਕਾਂ ਨੂੰ ਤੇ ਕੰਪਨੀਆਂ ਦੋਵਾਂ ਨੂੰ ਚੰਗੀ ਕਮਾਈ ਦਾ ਮੌਕਾ ਮਿਲਦਾ ਹੈ। ਹਾਲਾਂਕਿ ਇਸ ਵਿੱਚ ਕਮਾਈ ਦੀ ਕੋਈ ਗਰੰਟੀ ਨਹੀਂ ਹੁੰਦੀ। ਪੇਟੀਐਮ ਦੀ IPO ਇਸ ਦੀ ਤਾਜ਼ਾ ਉਦਾਹਰਣ ਹੈ। ਹੁਣ ਰੇਮੰਡ ਨੇ ਆਪਣੀ ਇੰਜਨੀਅਰਿੰਗ ਅਤੇ ਆਟੋ ਪਾਰਟਸ ਕਾਰੋਬਾਰੀ ਇਕਾਈ ਜੇਕੇ ਫਾਈਲਜ਼ ਐਂਡ ਇੰਜੀਨੀਅਰਿੰਗ ਲਿਮਟਿਡ ਦਾ ਆਈਪੀਓ ਲਿਆਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਰੇਮੰਡ ਲਿਮਟਿਡ ਨੇ ਦਿੱਤੀ।

ਫਰਮ ਨੇ ਐਕਸਚੇਂਜ ਨੂੰ ਦਿੱਤੇ ਨੋਟਿਸ ਵਿੱਚ ਕਿਹਾ ਕਿ ਆਈਪੀਓ ਵਿੱਚ 800 ਕਰੋੜ ਰੁਪਏ ਤੱਕ ਦੀ ਵਿਕਰੀ ਲਈ ਪੇਸ਼ਕਸ਼ (ਇਨੀਸ਼ੀਅਲ ਪਬਲਿਕ ਆਫਰਿੰਗ) ਸ਼ਾਮਲ ਹੋਵੇਗੀ। ਰੇਮੰਡ ਨੇ BSE ਨੂੰ ਦਿੱਤੇ ਨੋਟਿਸ ਵਿੱਚ ਕਿਹਾ, “ਇਸ ਸਬੰਧ ਵਿੱਚ, ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਆਪਣੀ ਮੀਟਿੰਗ ਵਿੱਚ IPO ਵਿੱਚ ਲਾਗੂ ਕਾਨੂੰਨ ਦੇ ਤਹਿਤ 800 ਕਰੋੜ ਰੁਪਏ ਲਈ OFS ਨੂੰ ਮਨਜ਼ੂਰੀ ਦਿੱਤੀ ਹੈ। ਰੇਮੰਡ ਲਿਮਟਿਡ ਇਸ ਦੀ ਵਰਤੋਂ ਆਪਣੇ ਕਰਜ਼ੇ ਨੂੰ ਘਟਾਉਣ ਲਈ ਕਰੇਗੀ।

ਨੋਟਿਸ ਵਿੱਚ ਕਿਹਾ ਗਿਆ ਹੈ ਕਿ JKFEL ਵਿੱਚ ਕੰਪਨੀ ਦੀ ਸ਼ੇਅਰਹੋਲਡਿੰਗ ਵਿਕਰੀ ਲਈ ਪੇਸ਼ਕਸ਼ (OFS, ਆਫਰ ਫੌਰ ਸੇਲ) ਵਿੱਚ ਵਿਕਰੀ ਲਈ ਪੇਸ਼ ਕੀਤੇ ਗਏ ਸ਼ੇਅਰਾਂ ਦੀ ਸੰਖਿਆ ਦੁਆਰਾ ਘਟਾਈ ਜਾਵੇਗੀ। ਹਾਲਾਂਕਿ, IPO ਤੋਂ ਬਾਅਦ, JKFEL ਕੰਪਨੀ ਦੀ ਇੱਕ ਮਹੱਤਵਪੂਰਨ ਸਹਾਇਕ ਕੰਪਨੀ ਬਣੀ ਰਹੇਗੀ। ਰੇਮੰਡ ਨੇ ਕਿਹਾ ਕਿ ਇਸ ਆਈਪੀਓ ਵਿੱਚ ਕੋਈ ਨਵਾਂ ਸ਼ੇਅਰ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਇਹ ਰੈਗੂਲੇਟਰੀ ਪ੍ਰਵਾਨਗੀ ਅਤੇ ਮਾਰਕੀਟ ਦੀਆਂ ਸਥਿਤੀਆਂ ਦੇ ਅਧੀਨ ਹੋਵੇਗਾ।

ਕੰਪਨੀ ਲਗਾਤਾਰ ਚੰਗਾ ਕੰਮ ਕਰ ਰਹੀ ਹੈ : ਆਪਣੀ ਸਤੰਬਰ 2021 ਤਿਮਾਹੀ ਦੀ ਰਿਪੋਰਟ ਵਿੱਚ, ਫਰਮ ਨੇ ਕਿਹਾ ਕਿ ਡਿਵਾਈਸਾਂ, ਹਾਰਡਵੇਅਰ ਅਤੇ ਆਟੋ ਕੰਪੋਨੈਂਟਸ ਵਾਲੇ ਇੰਜੀਨੀਅਰਿੰਗ ਕਾਰੋਬਾਰ ਨੇ ਨਿਰਯਾਤ ਬਾਜ਼ਾਰ ਵਿੱਚ ਮਜ਼ਬੂਤ ​​ਵਿਕਾਸ ਅਤੇ ਘਰੇਲੂ ਬਾਜ਼ਾਰ ਵਿੱਚ ਲਗਾਤਾਰ ਵਾਧੇ ਦੇ ਨਾਲ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਹੈ। ਟੂਲਸ ਅਤੇ ਹਾਰਡਵੇਅਰ ਸੈਗਮੈਂਟ ਦੀ ਆਮਦਨ ਸਾਲ ਦਰ ਸਾਲ 38% ਵਧ ਕੇ 138 ਕਰੋੜ ਰੁਪਏ ਹੋ ਗਈ, ਜਦੋਂ ਕਿ ਆਟੋ ਕੰਪੋਨੈਂਟਸ ਸੈਗਮੈਂਟ 66% ਵਧ ਕੇ 81 ਕਰੋੜ ਰੁਪਏ ਹੋ ਗਿਆ। ਦੋਵਾਂ ਹਿੱਸਿਆਂ ਲਈ EBITDA ਮਾਰਜਿਨ ਕ੍ਰਮਵਾਰ 13.4% ਅਤੇ 19% ਵਧਿਆ ਹੈ।
Published by:Amelia Punjabi
First published: