
RBI ਦੇ ਰਿਹਾ ਹੈ 40 ਲੱਖ ਰੁਪਏ ਜਿੱਤਣ ਦਾ ਮੌਕਾ, ਬਸ ਕਰਨਾ ਹੋਵੇਗਾ ਇਹ ਕੰਮ (ਸੰਕੇਤਿਕ ਤਸਵੀਰ)
ਜੇਕਰ ਤੁਸੀਂ 40 ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇੱਕ ਵਧੀਆ ਮੌਕਾ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਤੁਹਾਨੂੰ ਇਹ ਮੌਕਾ ਦੇ ਰਿਹਾ ਹੈ। ਦਰਅਸਲ, ਉਪਭੋਗਤਾਵਾਂ ਲਈ ਡਿਜੀਟਲ ਭੁਗਤਾਨ ਨੂੰ ਵਧੇਰੇ ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਆਰਬੀਆਈ ਆਪਣੀ ਪਹਿਲੀ ਗਲੋਬਲ ਹੈਕਾਥਨ ਦਾ ਆਯੋਜਨ ਕਰਨ ਜਾ ਰਿਹਾ ਹੈ। ਮੰਗਲਵਾਰ ਨੂੰ ਇਸ ਹੈਕਾਥਨ ਦੀ ਘੋਸ਼ਣਾ ਕਰਦਿਆਂ ਆਰਬੀਆਈ ਨੇ ਕਿਹਾ ਕਿ ਇਸ ਹੈਕਾਥਨ ਦਾ ਵਿਸ਼ਾ ਡਿਜੀਟਲ ਭੁਗਤਾਨਾਂ ਨੂੰ ਵਧੇਰੇ ਉਤਸ਼ਾਹਤ ਕਰਨਾ ਅਤੇ ਕੁਸ਼ਲ ਬਣਾਉਣਾ ਹੈ।
ਆਰਬੀਆਈ ਮੁਤਾਬਕ 'ਹਾਰਬਿੰਜਰ 2021' ਨਾਮ ਦੀ ਇਸ ਹੈਕਾਥਨ ਲਈ ਰਜਿਸਟ੍ਰੇਸ਼ਨ 15 ਨਵੰਬਰ ਤੋਂ ਸ਼ੁਰੂ ਹੋਵੇਗੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮੰਗਲਵਾਰ ਨੂੰ 'ਸਮਾਰਟਰ ਡਿਜੀਟਲ ਪੇਮੈਂਟਸ' ਥੀਮ ਦੇ ਨਾਲ ਆਪਣੀ ਪਹਿਲੀ ਗਲੋਬਲ ਹੈਕਾਥਨ 'ਹਾਰਬਿੰਜਰ 2021-ਇਨੋਵੇਸ਼ਨ ਫਾਰ ਟਰਾਂਸਫਾਰਮੇਸ਼ਨ' ਦੀ ਘੋਸ਼ਣਾ ਕੀਤੀ।
ਆਰ.ਬੀ.ਆਈ. ਨੇ ਕਿਹਾ ਕਿ ਹੈਕਾਥਨ ਦੇ ਭਾਗੀਦਾਰਾਂ ਨੂੰ ਡਿਜੀਟਲ ਭੁਗਤਾਨਾਂ ਨੂੰ ਹੋਰ ਸੁਰੱਖਿਅਤ ਬਣਾਉਣ ਦੇ ਨਾਲ-ਨਾਲ ਡਿਜੀਟਲ ਭੁਗਤਾਨਾਂ ਨੂੰ ਪਛੜੇ ਲੋਕਾਂ ਤੱਕ ਪਹੁੰਚਯੋਗ ਬਣਾਉਣ, ਭੁਗਤਾਨ ਅਨੁਭਵ ਨੂੰ ਸਰਲ ਬਣਾਉਣ ਅਤੇ ਬਿਹਤਰ ਬਣਾਉਣ ਨਾਲ ਸਬੰਧਤ ਮੁੱਦਿਆਂ ਦੀ ਪਛਾਣ ਕਰਨੀ ਹੋਵੇਗੀ।
ਜਿੱਤਣ ਵਾਲੇ ਨੂੰ 40 ਲੱਖ ਰੁਪਏ ਦਾ ਇਨਾਮ ਮਿਲੇਗਾ : ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਰਬਿੰਜਰ 2021 ਦਾ ਹਿੱਸਾ ਬਣਨ ਨਾਲ ਭਾਗੀਦਾਰਾਂ ਨੂੰ ਉਦਯੋਗ ਮਾਹਰਾਂ ਤੋਂ ਮਾਰਗਦਰਸ਼ਨ ਲੈਣ ਅਤੇ ਉਨ੍ਹਾਂ ਦੇ ਨਵੀਨਤਾਕਾਰੀ ਹੱਲਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇਗਾ। ਇੱਕ ਜਿਊਰੀ ਹਰੇਕ ਸ਼੍ਰੇਣੀ ਵਿੱਚ ਜੇਤੂਆਂ ਦੀ ਚੋਣ ਕਰੇਗੀ। ਪਹਿਲੇ ਸਥਾਨ ਦੇ ਜੇਤੂ ਨੂੰ 40 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ, ਜਦਕਿ ਦੂਜੇ ਸਥਾਨ 'ਤੇ ਭਾਗ ਲੈਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਕੈਸ਼ਲੈੱਸ ਵੱਲ ਵੱਧ ਰਿਹਾ ਭਾਰਤ : ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈਆਂ ਅਨਿਸ਼ਚਿਤਤਾਵਾਂ ਕਾਰਨ ਦੁਨੀਆ ਭਰ 'ਚ ਨਕਦੀ ਦੀ ਮੰਗ 'ਚ ਵਾਧਾ ਹੋਇਆ ਹੈ। ਅਧਿਕਾਰਤ ਅੰਕੜੇ ਪਲਾਸਟਿਕ ਕਾਰਡ, ਨੈੱਟ ਬੈਂਕਿੰਗ ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਸਮੇਤ ਵੱਖ-ਵੱਖ ਤਰੀਕਿਆਂ ਰਾਹੀਂ ਡਿਜੀਟਲ ਭੁਗਤਾਨਾਂ ਵਿੱਚ ਉਛਾਲ ਵੱਲ ਇਸ਼ਾਰਾ ਕਰਦੇ ਹਨ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦਾ UPI ਸਿਸਟਮ ਦੇਸ਼ ਵਿੱਚ ਭੁਗਤਾਨ ਦੇ ਇੱਕ ਪ੍ਰਮੁੱਖ ਢੰਗ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ। UPI ਨੂੰ 2016 'ਚ ਲਾਂਚ ਕੀਤਾ ਗਿਆ ਸੀ ਅਤੇ ਇਸ ਰਾਹੀਂ ਹਰ ਮਹੀਨੇ ਲੈਣ-ਦੇਣ ਵਧਦਾ ਜਾ ਰਿਹਾ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।