RBI ਨੇ ਇਸ ਬੈਂਕ 'ਤੇ ਲਗਾਈ ਪਾਬੰਦੀ, ਗਾਹਕ ਨਹੀਂ ਕਢਵਾ ਸਕਣਗੇ 10,000 ਰੁਪਏ ਤੋਂ ਵੱਧ

ਕੇਂਦਰੀ ਬੈਂਕ ਨੇ ਕਿਹਾ ਹੈ ਕਿ ਬੈਂਕ ਉਸ ਦੀ ਇਜਾਜ਼ਤ ਤੋਂ ਬਿਨਾਂ ਨਾ ਤਾਂ ਕੋਈ ਕਰਜ਼ਾ ਦੇਵੇਗਾ ਅਤੇ ਨਾ ਹੀ ਕੋਈ ਐਡਵਾਂਸ ਦੇਵੇਗਾ, ਇਸ ਤੋਂ ਇਲਾਵਾ ਉਹ ਕੋਈ ਵੀ ਕਰਜ਼ਾ ਰੀਨਿਊ ਨਹੀਂ ਕਰ ਸਕੇਗਾ। ਬੈਂਕ ਨੂੰ ਕੋਈ ਵੀ ਨਿਵੇਸ਼ ਕਰਨ, ਕਿਸੇ ਵੀ ਕਿਸਮ ਦੀ ਦੇਣਦਾਰੀ ਲੈਣ, ਭੁਗਤਾਨ ਕਰਨ ਅਤੇ ਸੰਪਤੀਆਂ ਦੇ ਤਬਾਦਲੇ ਜਾਂ ਵਿਕਰੀ ਤੋਂ ਵੀ ਵਰਜਿਆ ਜਾਵੇਗਾ।

RBI ਨੇ ਇਸ ਬੈਂਕ 'ਤੇ ਲਗਾਈ ਪਾਬੰਦੀ, ਗਾਹਕ ਨਹੀਂ ਕਢਵਾ ਸਕਣਗੇ 10,000 ਤੋਂ ਵੱਧ

  • Share this:
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਹਾਰਾਸ਼ਟਰ ਦੇ ਅਹਿਮਦਗੜ੍ਹ ਵਿੱਚ ਸਥਿਤ ਨਗਰ ਅਰਬਨ ਕੋ-ਆਪਰੇਟਿਵ ਬੈਂਕ ਲਿਮਟਿਡ ਉੱਤੇ ਕਈ ਪਾਬੰਦੀਆਂ ਲਗਾਈਆਂ ਹਨ। ਇਸ ਤੋਂ ਬਾਅਦ ਬੈਂਕ ਦੇ ਗਾਹਕਾਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ ਕਿਉਂਕਿ ਉਨ੍ਹਾਂ ਦੇ ਖਾਤਿਆਂ ਤੋਂ ਪੈਸੇ ਕਢਵਾਉਣ ਦੀ ਸੀਮਾ 10,000 ਰੁਪਏ ਰੱਖੀ ਗਈ ਹੈ। ਇਸ ਦਾ ਮਤਲਬ ਹੈ ਕਿ ਬੈਂਕ ਦੇ ਗਾਹਕ ਹੁਣ ਆਪਣੇ ਖਾਤੇ 'ਚੋਂ 10,000 ਰੁਪਏ ਤੋਂ ਵੱਧ ਨਹੀਂ ਕੱਢ ਸਕਣਗੇ। ਬੈਂਕ ਦੀ ਖਰਾਬ ਵਿੱਤੀ ਹਾਲਤ ਨੂੰ ਦੇਖਦੇ ਹੋਏ ਆਰਬੀਆਈ ਨੇ ਇਹ ਕਦਮ ਚੁੱਕਿਆ ਹੈ।

ਪਾਬੰਦੀਆਂ 6 ਮਹੀਨਿਆਂ ਲਈ ਲਾਗੂ ਰਹਿਣਗੀਆਂ
ਬੈਂਕਿੰਗ ਰੈਗੂਲੇਸ਼ਨ ਐਕਟ (ਸਹਿਕਾਰੀ ਸਭਾਵਾਂ 'ਤੇ ਲਾਗੂ), 1949 ਅਧੀਨ ਇਹ ਪਾਬੰਦੀਆਂ 6 ਦਸੰਬਰ, 2021 ਨੂੰ ਕਾਰੋਬਾਰੀ ਸਮੇਂ ਦੀ ਸਮਾਪਤੀ ਤੋਂ ਛੇ ਮਹੀਨਿਆਂ ਦੀ ਮਿਆਦ ਲਈ ਲਾਗੂ ਰਹਿਣਗੀਆਂ ਅਤੇ ਇਨ੍ਹਾਂ ਦੀ ਸਮੀਖਿਆ ਕੀਤੀ ਜਾਵੇਗੀ। ਕੇਂਦਰੀ ਬੈਂਕ ਨੇ ਕਿਹਾ ਹੈ ਕਿ ਬੈਂਕ ਉਸ ਦੀ ਇਜਾਜ਼ਤ ਤੋਂ ਬਿਨਾਂ ਨਾ ਤਾਂ ਕੋਈ ਕਰਜ਼ਾ ਦੇਵੇਗਾ ਅਤੇ ਨਾ ਹੀ ਕੋਈ ਐਡਵਾਂਸ ਦੇਵੇਗਾ, ਇਸ ਤੋਂ ਇਲਾਵਾ ਉਹ ਕੋਈ ਵੀ ਕਰਜ਼ਾ ਰੀਨਿਊ ਨਹੀਂ ਕਰ ਸਕੇਗਾ। ਬੈਂਕ ਨੂੰ ਕੋਈ ਵੀ ਨਿਵੇਸ਼ ਕਰਨ, ਕਿਸੇ ਵੀ ਕਿਸਮ ਦੀ ਦੇਣਦਾਰੀ ਲੈਣ, ਭੁਗਤਾਨ ਕਰਨ ਅਤੇ ਸੰਪਤੀਆਂ ਦੇ ਤਬਾਦਲੇ ਜਾਂ ਵਿਕਰੀ ਤੋਂ ਵੀ ਵਰਜਿਆ ਜਾਵੇਗਾ।

ਬੈਂਕ ਵਿੱਚ ਲਗਾਇਆ RBI ਦਾ ਨੋਟਿਸ
ਰਿਜ਼ਰਵ ਬੈਂਕ ਨੇ ਕਿਹਾ ਕਿ ਬੈਂਕ ਦੇ ਗਾਹਕ ਆਪਣੇ ਬਚਤ ਬੈਂਕ ਜਾਂ ਚਾਲੂ ਖਾਤਿਆਂ ਤੋਂ 10,000 ਰੁਪਏ ਤੋਂ ਵੱਧ ਨਹੀਂ ਕੱਢ ਸਕਣਗੇ। ਰਿਜ਼ਰਵ ਬੈਂਕ ਦੇ ਆਰਡਰ ਦੀ ਕਾਪੀ ਬੈਂਕ ਦੇ ਅਹਾਤੇ 'ਚ ਲਗਾਈ ਗਈ ਹੈ, ਤਾਂ ਜੋ ਗਾਹਕ ਇਸ ਬਾਰੇ ਜਾਣਕਾਰੀ ਲੈ ਸਕਣ। ਹਾਲਾਂਕਿ, ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਪਾਬੰਦੀਆਂ ਨੂੰ ਬੈਂਕਿੰਗ ਲਾਇਸੈਂਸ ਰੱਦ ਕਰਨ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ।
Published by:Amelia Punjabi
First published: