
RBI ਨੇ ਬੈਂਕ ਲਾਕਰਾਂ ਦੇ ਨਿਯਮਾਂ ਵਿੱਚ ਕੀਤਾ ਵੱਡਾ ਬਦਲਾਅ, ਜਾਣੋ ਕੀ ਹਨ ਨਵੇਂ ਨਿਯਮ
ਰਿਜ਼ਰਵ ਬੈਂਕ ਨੇ ਬੈਂਕ ਲਾਕਰ ਦੇ ਨਿਯਮਾਂ 'ਚ ਵੱਡਾ ਬਦਲਾਅ ਕੀਤਾ ਹੈ। ਬੈਂਕ ਦੁਆਰਾ ਇਹ ਬਦਲਾਅ ਗਾਹਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ। ਜੇਕਰ ਤੁਸੀਂ ਵੀ ਕਿਸੇ ਬੈਂਕ ਵਿੱਚ ਲਾਕਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਹੋ ਜਾਂ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਕਿਸੇ ਬੈਂਕ ਵਿੱਚ ਲਾਕਰ ਹੈ ਤਾਂ ਤੁਹਾਡੇ ਲਈ ਨਵੇਂ ਨਿਯਮਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।
ਤੁਹਾਨੂੰ ਦੱਸ ਦੇਈਏ ਕਿ ਬੈਂਕ ਲਾਕਰ ਸੰਬੰਧੀ ਗਾਹਕਾਂ ਦੀਆਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਰਿਜ਼ਰਵ ਬੈਂਕ ਨੇ ਨਿਯਮਾਂ ਨੂੰ ਬਦਲਣ ਦਾ ਫ਼ੈਸਲਾ ਕੀਤਾ ਹੈ। ਨਵੇਂ ਨਿਯਮ 1 ਜਨਵਰੀ 2022 ਤੋਂ ਲਾਗੂ ਹੋ ਗਏ ਹਨ। ਜੇਕਰ ਤੁਹਾਨੂੰ ਅਜੇ ਤੱਕ ਇਨ੍ਹਾਂ ਨਿਯਮਾਂ ਬਾਰੇ ਪਤਾ ਨਹੀਂ ਲੱਗਾ ਹੈ ਤਾਂ ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਲਾਕਰ ਸੰਬੰਧੀ ਨਿਯਮਾਂ ਵਿੱਚ ਕੀ-ਕੀ ਬਦਲਾਅ ਕੀਤੇ ਗਏ ਹਨ।
ਬੈਂਕ ਲਾਕਰ ਸੰਬੰਧੀ ਰਿਜ਼ਰਵ ਬੈਂਕ ਦੁਆਰਾ ਬਦਲੇ ਗਏ ਨਿਯਮ
ਜ਼ਿਆਦਾਤਰ ਗਾਹਕਾਂ ਦੀ ਇਹ ਸ਼ਿਕਾਇਤ ਰਹੀ ਹੈ ਕਿ ਉਨ੍ਹਾਂ ਦੇ ਲਾਕਰ ਵਿੱਚੋਂ ਸਾਮਾਨ ਚੋਰੀ ਹੋ ਗਿਆ ਹੈ। ਇਸ ਨੂੰ ਰੋਕਣ ਲਈ ਰਿਜ਼ਰਵ ਬੈਂਕ ਨੇ ਹੁਣ ਸਖ਼ਤ ਨਿਯਮ ਬਣਾਏ ਹਨ। ਇਸ ਨਾਲ ਬੈਂਕਾਂ ਦੀ ਜ਼ਿੰਮੇਵਾਰੀ ਵਧ ਗਈ ਹੈ। ਹੁਣ ਜੇਕਰ ਤੁਹਾਡੇ ਲਾਕਰ ਵਿੱਚੋਂ ਕੋਈ ਚੀਜ਼ ਚੋਰੀ ਹੋ ਜਾਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਗੜਬੜ ਹੁੰਦੀ ਹੈ ਤਾਂ ਬੈਂਕ ਨੂੰ ਗਾਹਕ ਨੂੰ ਲਾਕਰ ਦੇ ਕਿਰਾਏ ਦਾ 100 ਗੁਣਾ ਮੁਆਵਜ਼ਾ ਦੇਣਾ ਹੋਵੇਗਾ। ਹੁਣ ਬੈਂਕ ਇਹ ਨਹੀਂ ਕਹਿ ਸਕਦੇ ਕਿ ਉਹ ਚੋਰੀ ਲਈ ਜ਼ਿੰਮੇਵਾਰ ਨਹੀਂ ਹਨ।
ਇਸ ਤੋਂ ਇਲਾਵਾ ਹੁਣ ਬੈਂਕਾਂ ਲਈ ਲਾਕਰ ਰੂਮਾਂ ਦੀ ਨਿਗਰਾਨੀ ਲਈ ਸੀਸੀਟੀਵੀ ਲਗਾਉਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਸੀਸੀਟੀਵੀ ਦਾ ਡਾਟਾ 180 ਦਿਨਾਂ ਤੱਕ ਰੱਖਣਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਜੇਕਰ ਕੋਈ ਗਾਹਕ ਕਿਸੇ ਗੜਬੜ ਜਾਂ ਚੋਰੀ ਦੀ ਸ਼ਿਕਾਇਤ ਕਰਦਾ ਹੈ, ਤਾਂ ਬੈਂਕ ਨੂੰ ਪੁਲਿਸ ਜਾਂਚ ਪੂਰੀ ਹੋਣ ਤੱਕ ਸੀਸੀਟੀਵੀ ਫੁਟੇਜ ਦਾ ਰਿਕਾਰਡ ਰੱਖਣਾ ਵੀ ਲਾਜ਼ਮੀ ਕੀਤਾ ਗਿਆ ਹੈ।
ਇਸਦੇ ਨਾਲ ਹੀ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਰਿਜ਼ਰਵ ਬੈਂਕ ਨੇ ਹੁਣ ਇਹ ਜ਼ਰੂਰੀ ਕਰ ਦਿੱਤਾ ਹੈ ਕਿ ਜਦੋਂ ਵੀ ਕੋਈ ਗਾਹਕ ਆਪਣੇ ਲਾਕਰ ਤੱਕ ਪਹੁੰਚ ਕਰੇਗਾ ਤਾਂ ਬੈਂਕ ਨੂੰ ਹਰ ਵਾਰ ਐਸਐਮਐਸ ਅਤੇ ਈ-ਮੇਲ ਭੇਜਣਾ ਜ਼ਰੂਰੀ ਹੈ। ਇਹ ਅਲਰਟ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਏਗਾ।
ਇਹ ਵੀ ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਦੇ ਨਵੇਂ ਨਿਯਮਾਂ ਮੁਤਾਬਕ ਬੈਂਕ ਹੁਣ ਗਾਹਕਾਂ ਨੂੰ ਲਾਕਰ ਬਾਰੇ ਅੱਧੀ ਜਾਂ ਗਲਤ ਜਾਣਕਾਰੀ ਨਹੀਂ ਦੇ ਸਕਦੇ ਹਨ। ਉਨ੍ਹਾਂ ਨੂੰ ਖਾਲੀ ਲਾਕਰਾਂ ਦੀ ਸੂਚੀ, ਲਾਕਰ ਦੀ ਉਡੀਕ ਸੂਚੀ ਅਤੇ ਉਡੀਕ ਸੂਚੀ ਦਾ ਨੰਬਰ ਜਨਤਕ ਕਰਨਾ ਹੋਵੇਗਾ। ਇਨ੍ਹਾਂ ਨੂੰ ਬੈਂਕ ਦੇ ਡਿਸਪਲੇ ਬੋਰਡ 'ਤੇ ਲਗਾਉਣਾ ਹੋਵੇਗਾ। ਨਾਲ ਹੀ, ਉਨ੍ਹਾਂ ਨੂੰ ਲਾਕਰ ਖੋਲ੍ਹਣ ਨਾਲ ਸਬੰਧਤ ਸਾਰੀਆਂ ਅਰਜ਼ੀਆਂ ਨੂੰ ਸਵੀਕਾਰ ਕਰਨਾ ਹੋਵੇਗਾ ਅਤੇ ਗਾਹਕਾਂ ਨੂੰ ਉਡੀਕ ਸੂਚੀ ਬਾਰੇ ਸੂਚਿਤ ਕਰਨਾ ਹੋਵੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।