Home /News /lifestyle /

ਫਿਰ ਮਹਿੰਗਾ ਹੋ ਸਕਦਾ ਹੈ Loan! RBI ਅਗਲੇ ਮਹੀਨੇ ਵਧਾ ਸਕਦਾ ਹੈ ਰੈਪੋ ਰੇਟ

ਫਿਰ ਮਹਿੰਗਾ ਹੋ ਸਕਦਾ ਹੈ Loan! RBI ਅਗਲੇ ਮਹੀਨੇ ਵਧਾ ਸਕਦਾ ਹੈ ਰੈਪੋ ਰੇਟ

ਫਿਰ ਮਹਿੰਗਾ ਹੋ ਸਕਦਾ ਹੈ Loan! RBI ਅਗਲੇ ਮਹੀਨੇ ਵਧਾ ਸਕਦਾ ਹੈ ਰੈਪੋ ਰੇਟ

ਫਿਰ ਮਹਿੰਗਾ ਹੋ ਸਕਦਾ ਹੈ Loan! RBI ਅਗਲੇ ਮਹੀਨੇ ਵਧਾ ਸਕਦਾ ਹੈ ਰੈਪੋ ਰੇਟ

ਆਰਬੀਆਈ ਨੇ ਇਸ ਵਿੱਤੀ ਸਾਲ ਵਿੱਚ ਰੇਪੋ ਰੇਟ ਵਿੱਚ 3 ਵਾਰ ਵਾਧਾ ਕੀਤਾ ਹੈ, ਜਿਸ ਕਾਰਨ ਬੈਂਕਾਂ ਤੋਂ ਹੋਮ ਲੋਨ 8 ਫੀਸਦੀ ਦੇ ਕਰੀਬ ਪਹੁੰਚ ਗਿਆ ਹੈ। ਜੇਕਰ ਆਰਬੀਆਈ ਇੱਕ ਵਾਰ ਫਿਰ ਰੇਪੋ ਦਰ ਵਿੱਚ ਵਾਧਾ ਕਰਦਾ ਹੈ ਤਾਂ ਹੋਮ ਲੋਨ 8 ਫੀਸਦੀ ਵਿਆਜ ਦਰ ਨੂੰ ਪਾਰ ਕਰ ਜਾਵੇਗਾ।

  • Share this:

ਭਾਰਤੀ ਰਿਜ਼ਰਵ ਬੈਂਕ (RBI) ਇੱਕ ਵਾਰ ਫਿਰ ਰੇਪੋ ਰੇਟ(Repo Rate) ਵਧਾ ਸਕਦਾ ਹੈ। ਅਗਲੇ ਮਹੀਨੇ ਹੋਣ ਵਾਲੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ਤੋਂ ਬਾਅਦ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। MPC ਇਸ ਵਾਰ ਰੈਪੋ ਰੇਟ 'ਚ 0.25 ਫੀਸਦੀ ਦਾ ਵਾਧਾ ਕਰ ਸਕਦੀ ਹੈ। ਜਰਮਨੀ ਦੇ ਡਿਊਸ਼ ਬੈਂਕ ਨੇ ਇਸ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਬੈਂਕ ਨੇ ਇਸ ਵਿੱਤੀ ਸਾਲ ਵਿੱਚ ਹੁਣ ਤੱਕ 3 ਵਾਰ ਰੈਪੋ ਰੇਟ ਵਿੱਚ ਵਾਧਾ ਕੀਤਾ ਹੈ ਤਾਂ ਜੋ ਇਸ ਨੂੰ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੱਕ ਲੈ ਜਾਇਆ ਜਾ ਸਕੇ। ਫਿਲਹਾਲ ਪਾਲਿਸੀ ਦਰਾਂ 5.40 ਫੀਸਦੀ 'ਤੇ ਹਨ। ਜੇਕਰ ਇਸ 'ਚ ਹੋਰ 0.25 ਫੀਸਦੀ ਦਾ ਵਾਧਾ ਕੀਤਾ ਜਾਂਦਾ ਹੈ ਤਾਂ ਇਹ 5.65 ਫੀਸਦੀ ਤੱਕ ਪਹੁੰਚ ਜਾਵੇਗਾ। ਆਰਬੀਆਈ ਨੇ ਪਿਛਲੇ ਚਾਰ ਮਹੀਨਿਆਂ ਵਿੱਚ ਨੀਤੀਗਤ ਦਰਾਂ ਵਿੱਚ 1.40 ਫੀਸਦੀ ਦਾ ਵਾਧਾ ਕੀਤਾ ਹੈ।

ਹੌਲੀ ਹੋ ਜਾਵੇਗਾ ਦਰਾਂ ਵਿਚ ਵਾਧਾ

ਡਿਊਸ਼ ਬੈਂਕ ਦਾ ਕਹਿਣਾ ਹੈ ਕਿ ਭਾਵੇਂ ਆਰਬੀਆਈ ਰੈਪੋ ਰੇਟ ਵਧਾਏਗਾ ਪਰ ਹੁਣ ਦਰਾਂ 'ਚ ਵਾਧੇ ਦੀ ਰਫ਼ਤਾਰ ਮੱਠੀ ਹੋਵੇਗੀ। ਦਰਅਸਲ, ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਹੁਣ ਮਹਿੰਗਾਈ ਨੂੰ ਹੌਲੀ-ਹੌਲੀ ਕਾਬੂ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਈਟੀ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਮਹਿੰਗਾਈ ਆਪਣੇ ਸਿਖਰ 'ਤੇ ਪਹੁੰਚ ਗਈ ਹੈ ਅਤੇ ਹੁਣ ਸਖਤ ਕਦਮਾਂ ਨਾਲ ਇਸ ਨੂੰ 4 ਫੀਸਦੀ 'ਤੇ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਇਸ ਵਿਚ ਲਗਭਗ ਦੋ ਸਾਲ ਲੱਗਣਗੇ ਅਤੇ ਇਹ ਢਿੱਲ-ਮੱਠ ਕਰਨ ਦਾ ਸਮਾਂ ਨਹੀਂ ਹੈ। ਦੱਸ ਦੇਈਏ ਕਿ RBI ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਹਿੰਗਾਈ ਕੇਂਦਰੀ ਬੈਂਕ ਦੀ ਤੈਅ ਸੀਮਾ (2-6 ਫੀਸਦੀ) ਤੋਂ ਉੱਪਰ ਬਣੀ ਹੋਈ ਹੈ।

ਮਹਿੰਗਾ ਹੋ ਸਕਦਾ ਹੈ ਕਰਜ਼ਾ

ਜੇਕਰ ਆਰਬੀਆਈ ਰੇਪੋ ਰੇਟ ਵਧਾਉਂਦਾ ਹੈ ਤਾਂ ਬੈਂਕਾਂ ਵੱਲੋਂ ਦਿੱਤਾ ਜਾਂਦਾ ਕਰਜ਼ਾ ਮਹਿੰਗਾ ਹੋ ਜਾਵੇਗਾ। ਦਰਅਸਲ, ਬੈਂਕਾਂ ਦੇ ਬਹੁਤ ਸਾਰੇ ਕਰਜ਼ੇ ਸਿੱਧੇ ਰੇਪੋ ਦਰ ਨਾਲ ਜੁੜੇ ਹੋਏ ਹਨ। ਇਸ ਲਈ ਰੈਪੋ ਰੇਟ ਵਿੱਚ ਕੋਈ ਵੀ ਬਦਲਾਅ ਆਮ ਲੋਕਾਂ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ। ਪਿਛਲੇ 3 ਵਾਰ ਪਾਲਿਸੀ ਦਰਾਂ 'ਚ ਵਾਧੇ ਕਾਰਨ ਹੋਮ ਲੋਨ 8 ਫੀਸਦੀ ਦੇ ਕਰੀਬ ਪਹੁੰਚ ਗਿਆ ਹੈ। ਇਸ ਵਾਰ ਇਹ 8 ਫੀਸਦੀ ਨੂੰ ਪਾਰ ਕਰ ਸਕਦਾ ਹੈ। ਅਜਿਹੇ 'ਚ ਲੋਕਾਂ ਲਈ ਕਰਜ਼ਾ ਲੈਣਾ ਹੋਰ ਮਹਿੰਗਾ ਹੋ ਜਾਵੇਗਾ।

ਰੇਪੋ ਰੇਟ ਕੀ ਹੈ

ਬੈਂਕ ਰਿਜ਼ਰਵ ਬੈਂਕ ਤੋਂ ਰੈਪੋ ਰੇਟ ਜਾਂ ਪਾਲਿਸੀ ਰੇਟ 'ਤੇ ਲੋਨ ਲੈਂਦੇ ਹਨ। ਇਸ ਲਈ ਬੈਂਕ ਉਨ੍ਹਾਂ ਨੂੰ ਮਿਲਣ ਵਾਲੇ ਮਹਿੰਗੇ ਕਰਜ਼ੇ ਦਾ ਭਾਰ ਆਮ ਲੋਕਾਂ 'ਤੇ ਟਰਾਂਸਫਰ ਕਰਨਗੇ। ਇਸੇ ਤਰ੍ਹਾਂ, ਜਿਸ ਦਰ 'ਤੇ ਆਰਬੀਆਈ ਬੈਂਕਾਂ ਤੋਂ ਪੈਸਾ ਉਧਾਰ ਲੈਂਦਾ ਹੈ, ਉਸ ਨੂੰ ਰਿਵਰਸ ਰੈਪੋ ਰੇਟ ਕਿਹਾ ਜਾਂਦਾ ਹੈ।

Published by:Tanya Chaudhary
First published:

Tags: Home loan, Inflation, RBI, Repo Rate