• Home
  • »
  • News
  • »
  • lifestyle
  • »
  • READ INTERESTING FACTS ABOUT SARDAR VALLABHBHAI PATEL WAS ALSO KNOWN AS LOH PURUSH GH AP AS

ਪੜ੍ਹੋ ਸਰਦਾਰ ਵੱਲਭਭਾਈ ਪਟੇਲ ਬਾਰੇ ਦਿਲਚਸਪ ਗੱਲਾਂ, ਕਿਉਂ ਕਿਹਾ ਜਾਂਦਾ ਸੀ ਲੌਹ ਪੁਰਸ਼

31 ਅਕਤੂਬਰ, 1875 ਨੂੰ ਨਡਿਆਦ, ਗੁਜਰਾਤ ਵਿੱਚ ਜਨਮੇ, ਪਟੇਲ ਨੇ ਸਾਲ 1897 ਵਿੱਚ ਆਪਣੇ ਜੱਦੀ ਸ਼ਹਿਰ ਵਿੱਚ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਕਾਨੂੰਨ ਵਿੱਚ ਇੱਕ ਕੋਰਸ ਕਰਨ ਦਾ ਫੈਸਲਾ ਕੀਤਾ।

ਪੜ੍ਹੋ ਸਰਦਾਰ ਵੱਲਭਭਾਈ ਪਟੇਲ ਬਾਰੇ ਦਿਲਚਸਪ ਗੱਲਾਂ, ਕਿਉਂ ਕਿਹਾ ਜਾਂਦਾ ਸੀ ਲੌਹ ਪੁਰਸ਼

  • Share this:
'ਭਾਰਤ ਦਾ ਲੋਹ ਪੁਰਸ਼' ਵਜੋਂ ਪ੍ਰਸਿੱਧ, ਪਟੇਲ ਕਾਂਗਰਸ ਪਾਰਟੀ ਦੇ ਇੱਕ ਨੇਤਾ ਸਨ, ਪੇਸ਼ੇ ਤੋਂ ਇੱਕ ਵਕੀਲ ਸੀ ਅਤੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਸਨ। ਅੰਗਰੇਜ਼ਾਂ ਤੋਂ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਰਿਆਸਤਾਂ ਦੇ ਏਕੀਕਰਨ ਦਾ ਸਿਹਰਾ ਉਹਨਾਂ ਨੂੰ ਦਿੱਤਾ ਜਾਂਦਾ ਹੈ।

31 ਅਕਤੂਬਰ, 1875 ਨੂੰ ਨਡਿਆਦ, ਗੁਜਰਾਤ ਵਿੱਚ ਜਨਮੇ, ਪਟੇਲ ਨੇ ਸਾਲ 1897 ਵਿੱਚ ਆਪਣੇ ਜੱਦੀ ਸ਼ਹਿਰ ਵਿੱਚ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਕਾਨੂੰਨ ਵਿੱਚ ਇੱਕ ਕੋਰਸ ਕਰਨ ਦਾ ਫੈਸਲਾ ਕੀਤਾ।

ਉਹ ਖੇਤੀਬਾੜੀ ‘ਚ ਆਪਣੇ ਪਿਤਾ ਦੀ ਮਦਦ ਕਰਦੇ ਸਨ ਅਤੇ ਐਨ. ਕੇ. ਹਾਈ ਸਕੂਲ ‘ਚ ਪੜ੍ਹਦੇ ਸਨ। ਉਹ ਬਹੁਤ ਹੀ ਸਮਝਦਾਰ ਅਤੇ ਹੁਸ਼ਿਆਰ ਵਿਦਿਆਰਥੀ ਸਨ। ਉਨ੍ਹਾਂ1896‘ਚ ਆਪਣੀ ਹਾਈ ਸਕੂਲ ਦੀ ਪ੍ਰੀਖਿਆ ਪਹਿਲੇ ਦਰਜੇ ਨਾਲ ਪਾਸ ਕੀਤੀ। ਗਰੀਬੀ ਦੇ ਬਾਵਜੂਦ ਇਨ੍ਹਾਂ ਦੇ ਪਿਤਾ ਨੇ ਪਟੇਲ ਨੂੰ ਕਾਲਜ ਉੱਚ ਸਿੱਖਿਆ ਹਾਸਲ ਕਰਨ ਲਈ ਭੇਜਣ ਦਾ ਫੈਸਲਾ ਕੀਤਾ ਪਰ ਇਨ੍ਹਾਂ ਨੇ ਇਨਕਾਰ ਕਰ ਦਿੱਤਾ। ਤਿੰਨ ਸਾਲ ਤੱਕ ਉਹ ਘਰ ‘ਚ ਹੀ ਰਹੇ ਅਤੇ ਜ਼ਿਲਾ ਨੇਤਾ ਦੀ ਪ੍ਰੀਖਿਆ ਲਈ ਸਖਤ ਮਿਹਨਤ ਕੀਤੀ ਅਤੇ ਚੰਗੇ ਨੰਬਰਾਂ ਨਾਲ ਪਾਸ ਵੀ ਹੋਏ।

ਪਟੇਲ ਇੱਕ ਸੁਤੰਤਰ ਸੁਭਾਅ ਦੇ ਵਿਅਕਤੀ ਸਨ। ਉਹ ਅੰਗਰੇਜ਼ਾਂ ਲਈ ਕੋਈ ਵੀ ਕੰਮ ਕਰਨ ਤੋਂ ਨਫਰਤ ਕਰਦੇ ਸਨ। ਉਹ ਗੋਦਰਾ ਨਾਮਕ ਥਾਂ ‘ਤੇ ਖੁਦ ਹੀ ਆਪਣੀ ਕਾਨੂੰਨ ਦੀ ਪੜ੍ਹਾਈ ਲਈ ਅਭਿਆਸ ਕਰਨ ਲੱਗੇ। ਛੇਤੀ ਹੀ ਅਭਿਆਸ ਨਿਖਰਿਆ ਅਤੇ ਹੌਲੀ-ਹੌਲੀ ਪੈਸੇ ਵੀ ਆਉਣ ਲੱਗੇ ਅਤੇ ਉਨ੍ਹਾਂ ਆਪਣੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਇਆ। ਉਨ੍ਹਾਂ 1904 ‘ਚ ਝਾਬਰਾਬਾ ਨਾਲ ਵਿਆਹ ਕੀਤਾ ਅਤੇ ਸਾਲ1905 ਇੱਕ ਬੇਟੀ ਮਨੀਬੇਨ ਦਾ ਜਨਮ ਹੋਇਆ। ਇਸ ਤੋਂ ਬਾਅਦ ਇੱਕ ਬੇਟੇ ਦਹਿਆ ਦਾ ਜਨਮ ਹੋਇਆ। ਉਨ੍ਹਾਂ ਨੂੰ ਆਪਣੀ ਵਕੀਲ ਦੀ ਪੜ੍ਹਾਈ ਲਈ ਉੱਚ ਸਿੱ ਖਿਆ ਲਈ ਇੰਗਲੈਂਡ ਜਾਣਾ ਪਿਆ।

1908‘ਚ ਉਹ ਬੈਰਿਸਟਰ ਦੇ ਰੂਪ ‘ਚ ਭਾਰਤ ਵਾਪਸ ਆਏ ਅਤੇ ਮੁੰਬਈ ‘ਚ ਅਭਿਆਸ ਸ਼ੁਰੂ ਕਰ ਦਿੱਤਾ। ਸਾਲ1909 ‘ਚ ਉਨ੍ਹਾਂ ਦੀ ਪਤਨੀ ਬੀਮਾਰ ਹੋ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਨਾਲ ਉਹ ਬਹੁਤ ਦੁਖੀ ਰਹਿਣ ਲੱਗੇ। ਉਨ੍ਹਾਂ ਆਪਣੇ ਬੱਚਿਆਂ ਨੂੰ ਸੈਂਟ ਮੈਰੀ ਸਕੂਲ ਮੁੰਬਈ ‘ਚ ਭਰਤੀ ਕਰਾਇਆ ਅਤੇ ਆਪ ਇੰਗਲੈਂਡ ਚਲੇ ਗਏ ਅਤੇ ਸਾਲ 1913 ‘ਚ ਭਾਰਤ ਆਏ।

ਪਟੇਲ ਅੰਗਰੇਜ਼ਾਂ ਦੇ ਖਿਲਾਫ ਸਾਰੇ ਵਿਰੋਧ ਪ੍ਰਦਰਸ਼ਨਾਂ ਅਤੇ ਸੱਤਿਆਗ੍ਰਹਿਆਂ ਵਿੱਚ ਪ੍ਰਮੁੱਖ ਮੌਜੂਦਗੀ ਸੀ, ਜਿਸ ਦੌਰਾਨ ਮਹਾਤਮਾ ਗਾਂਧੀ ਨਾਲ ਉਹਨਾਂ ਦੀ ਸਾਂਝ ਵਧਣ ਲੱਗੀ। ਆਪਣੇ ਪੂਰੇ ਰਾਜਨੀਤਿਕ ਜੀਵਨ ਵਿੱਚ, ਪਟੇਲ ਨੇ ਸੁਤੰਤਰਤਾ ਸੰਗਰਾਮ ਦੌਰਾਨ ਗਾਂਧੀ ਦੀ ਅਗਵਾਈ ਅਤੇ ਤਰੀਕਿਆਂ ਨੂੰ ਸਵੀਕਾਰ ਕੀਤਾ।

31 ਅਕਤੂਬਰ ਨੂੰ ਉਹਨਾਂ ਦਾ ਜਨਮ ਦਿਨ ਰਾਸ਼ਟਰੀ ਏਕਤਾ ਦਿਵਸ ਜਾਂ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਭਾਰਤ ਨੂੰ ਏਕਤਾ ਵਿੱਚ ਉਹਨਾਂ ਦੇ ਯੋਗਦਾਨ ਦਾ ਸਨਮਾਨ ਕੀਤਾ ਜਾ ਸਕੇ।
Published by:Amelia Punjabi
First published: