• Home
  • »
  • News
  • »
  • lifestyle
  • »
  • READ THE NEWS TO KNOW WHY TESLA COMPANY POSTPONED THE LAUNCH OF CARS GH RUP AS

Tesla ਕੰਪਨੀ ਨੇ ਕਾਰਾਂ ਨੂੰ ਲਾਂਚ ਕਰਨਾ ਕਿਉਂ ਕੀਤਾ ਮੁਲਤਵੀ, ਜਾਣਨ ਲਈ ਪੜ੍ਹੋ ਖਬਰ

ਟੇਸਲਾ (Tesla) ਨੇ ਭਾਰਤ 'ਚ ਆਪਣੀਆਂ ਇਲੈਕਟ੍ਰਿਕ ਕਾਰਾਂ ਦੀ ਲਾਂਚਿੰਗ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਭਾਰਤ ਸਰਕਾਰ ਨਾਲ ਇੰਪੋਰਟ ਡਿਊਟੀ 'ਤੇ ਕੋਈ ਕੋਈ ਫ਼ੈਸਲਾ ਨਾ ਹੋਣ ਕਰਕੇ ਕੰਪਨੀ ਨੇ ਲਾਂਚਿੰਗ ਮੁਲਤਵੀ ਕਰ ਦਿੱਤੀ ਹੈ। ਇਸ ਮੁੱਦੇ 'ਤੇ ਲਗਭਗ ਇਕ ਸਾਲ ਤੋਂ ਸਰਕਾਰੀ ਅਧਿਕਾਰੀਆਂ ਅਤੇ ਟੇਸਲਾ (Tesla) ਵਿਚਾਲੇ ਗੱਲਬਾਤ ਅੱਗੇ ਨਹੀਂ ਵਧ ਰਹੀ ਸੀ, ਜਿਸ ਤੋਂ ਬਾਅਦ ਟੇਸਲਾ (Tesla) ਨੇ ਲਾਂਚਿੰਗ ਨੂੰ ਫਿਲਹਾਲ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।

Tesla ਕੰਪਨੀ ਨੇ ਕਾਰਾਂ ਨੂੰ ਲਾਂਚ ਕਰਨਾ ਕਿਉਂ ਕੀਤਾ ਮੁਲਤਵੀ, ਜਾਣਨ ਲਈ ਪੜ੍ਹੋ ਖਬਰ

  • Share this:
ਟੇਸਲਾ (Tesla) ਨੇ ਭਾਰਤ 'ਚ ਆਪਣੀਆਂ ਇਲੈਕਟ੍ਰਿਕ ਕਾਰਾਂ ਦੀ ਲਾਂਚਿੰਗ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਭਾਰਤ ਸਰਕਾਰ ਨਾਲ ਇੰਪੋਰਟ ਡਿਊਟੀ 'ਤੇ ਕੋਈ ਕੋਈ ਫ਼ੈਸਲਾ ਨਾ ਹੋਣ ਕਰਕੇ ਕੰਪਨੀ ਨੇ ਲਾਂਚਿੰਗ ਮੁਲਤਵੀ ਕਰ ਦਿੱਤੀ ਹੈ। ਇਸ ਮੁੱਦੇ 'ਤੇ ਲਗਭਗ ਇਕ ਸਾਲ ਤੋਂ ਸਰਕਾਰੀ ਅਧਿਕਾਰੀਆਂ ਅਤੇ ਟੇਸਲਾ (Tesla) ਵਿਚਾਲੇ ਗੱਲਬਾਤ ਅੱਗੇ ਨਹੀਂ ਵਧ ਰਹੀ ਸੀ, ਜਿਸ ਤੋਂ ਬਾਅਦ ਟੇਸਲਾ (Tesla) ਨੇ ਲਾਂਚਿੰਗ ਨੂੰ ਫਿਲਹਾਲ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਟੇਸਲਾ (Tesla) ਚਾਹੁੰਦੀ ਹੈ ਕਿ ਭਾਰਤ ਸਰਕਾਰ ਕੰਪਨੀ ਨੂੰ ਚੀਨ ਅਤੇ ਅਮਰੀਕਾ ਵਿੱਚ ਬਣੀਆਂ ਆਪਣੀਆਂ ਕਾਰਾਂ ਨੂੰ ਘੱਟ ਆਯਾਤ ਨਾਲ ਭਾਰਤ ਵਿੱਚ ਵੇਚਣ ਦੀ ਇਜਾਜ਼ਤ ਦੇਵੇ। ਇਸ ਦੇ ਨਾਲ ਹੀ, ਭਾਰਤ ਸਰਕਾਰ ਚਾਹੁੰਦੀ ਹੈ ਕਿ ਟੇਸਲਾ (Tesla) ਆਯਾਤ ਟੈਕਸ ਵਿੱਚ ਕਟੌਤੀ ਕਰਨ ਤੋਂ ਪਹਿਲਾਂ ਭਾਰਤ ਵਿੱਚ ਇੱਕ ਨਿਰਮਾਣ ਪਲਾਂਟ ਲਗਾ ਕੇ ਭਾਰਤ ਵਿੱਚ ਆਪਣੀਆਂ ਕਾਰਾਂ ਦਾ ਉਤਪਾਦਨ ਕਰਨ ਦਾ ਵਾਅਦਾ ਕਰੇ।

ਜ਼ਿਕਰਯੋਗ ਹੈ ਕਿ ਵਿਦੇਸ਼ਾਂ ਤੋਂ ਆਯਾਤ ਕੀਤੇ ਵਾਹਨਾਂ 'ਤੇ ਭਾਰਤ ਵਿੱਚ 100% ਤੱਕ ਆਯਾਤ ਡਿਊਟੀ ਲਗਾਈ ਜਾਂਦੀ ਹੈ। ਇੱਕ ਸੂਤਰ ਦਾ ਕਹਿਣਾ ਹੈ ਕਿ ਟੇਸਲਾ (Tesla) ਨੇ ਭਾਰਤ ਵਿੱਚ ਆਪਣੇ ਪੱਖ ਵਿੱਚ ਭਾਰੀ ਲਾਬਿੰਗ ਕੀਤੀ ਸੀ। ਪਰ ਇਹਨਾਂ ਕੋਸ਼ਿਸ਼ਾਂ ਦਾ ਕੋਈ ਫਾਇਦਾ ਨਹੀਂ ਹੋਇਆ। ਟੇਸਲਾ (Tesla) ਨੂੰ ਉਮੀਦ ਸੀ ਕਿ ਕੇਂਦਰ ਸਰਕਾਰ ਬਜਟ ਵਿੱਚ ਇਸ ਸਬੰਧ ਵਿੱਚ ਕੋਈ ਐਲਾਨ ਕਰੇਗੀ। ਕੇਂਦਰ ਸਰਕਾਰ ਨੇ 1 ਫਰਵਰੀ ਨੂੰ ਬਜਟ 'ਚ ਆਯਾਤ ਡਿਊਟੀ 'ਚ ਕਟੌਤੀ ਦਾ ਕੋਈ ਐਲਾਨ ਨਹੀਂ ਕੀਤਾ ਸੀ। ਇਸ ਤੋਂ ਬਾਅਦ ਟੇਸਲਾ (Tesla) ਨੇ ਭਾਰਤ ਵਿੱਚ ਆਪਣੀਆਂ ਕਾਰਾਂ ਵੇਚਣ ਦੀ ਯੋਜਨਾ ਬੰਦ ਕਰ ਦਿੱਤੀ।

ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਕਈ ਮਹੀਨਿਆਂ ਤੋਂ ਟੇਸਲਾ (Tesla) ਨਵੀਂ ਦਿੱਲੀ, ਮੁੰਬਈ ਅਤੇ ਬੈਂਗਲੁਰੂ ਸਮੇਤ ਦੇਸ਼ ਦੇ ਕੁਝ ਵੱਡੇ ਸ਼ਹਿਰਾਂ 'ਚ ਆਪਣੇ ਸ਼ੋਅਰੂਮਾਂ ਅਤੇ ਸੇਵਾ ਕੇਂਦਰਾਂ ਲਈ ਜਗ੍ਹਾ ਲੱਭ ਰਹੀ ਸੀ। ਹਾਲਾਂਕਿ ਹੁਣ ਇਸ ਨੂੰ ਰੋਕ ਦਿੱਤਾ ਗਿਆ ਹੈ। ਭਾਰਤ ਸਰਕਾਰ ਅਤੇ ਟੇਸਲਾ ਨੇ ਇਸ ਖਬਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਟੇਸਲਾ (Tesla)ਨੇ ਭਾਰਤ 'ਚ ਆਪਣੀਆਂ ਕਾਰਾਂ ਦੀ ਲਾਂਚਿੰਗ ਲਈ ਇਕ ਟੀਮ ਵੀ ਨਿਯੁਕਤ ਕੀਤੀ ਸੀ। ਹਾਲਾਂਕਿ ਹੁਣ ਇਸ ਟੀਮ ਨੂੰ ਦੂਜੇ ਦੇਸ਼ਾਂ ਦੇ ਬਾਜ਼ਾਰਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
Published by:rupinderkaursab
First published: