
ਪੜ੍ਹੋ ਆਖ਼ਰ Netflix ਨੇ ਕਿਉਂ ਘਟਾਈ India 'ਚ ਸਬਸਕ੍ਰਿਪਸ਼ਨ ਦੀਆਂ ਕੀਮਤਾਂ
ਅਮਰੀਕਾ ਦੇ ਸਟ੍ਰੀਮਿੰਗ ਪਲੇਟਫਾਰਮ ਨੈੱਟਫਲਿਕਸ (Netflix) ਨੇ ਹੁਣ ਆਪਣੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ ਤਾਂ ਕਿ ਵੱਧ ਤੋਂ ਵੱਧ ਭਾਰਤੀ ਲੋਕ ਇਸਦੀ ਵਰਤੋਂ ਕਰਨ ਅਤੇ ਨੈੱਟਫਲਿਕਸ ਦਾ ਕਾਰੋਬਾਰ ਵਧੇ। ਨੈੱਟਫਲਿਕਸ ਦੇ ਕੇਵਲ ਮੋਬਾਈਲ ਵਾਲੇ ਪਲੈਨ ਪਹਿਲਾਂ ₹199 ਪ੍ਰਤੀ ਮਹੀਨਾ ਸੀ ਜੋ ਕਿ ਹੁਣ ਤੋਂ ₹149 ਹੋਣਗੇ। ਸਭ ਤੋਂ ਬੇਸਿਕ ਪਲੈਨ ਜੋ ਕਿ ਸਾਰੇ ਕੰਟੈਂਟ ਨੂੰ ਇੱਕ ਡਿਵਾਈਸ ਤੇ ਦੇਖਣ ਦੀ ਇਜ਼ਾਜ਼ਤ ਦਿੰਦਾ ਹੈ ਉਹ ਹੁਣ ₹499 ਤੋਂ ਘੱਟ ਕੇ ₹199 ਹੋ ਗਿਆ ਹੈ।
ਜਿਹੜਾ ਪ੍ਰੀਮੀਅਮ ਪਲੈਨ ਚਾਰ ਡਿਵਾਇਸਾਂ ਤੇ ਕੰਮ ਕਰਦਾ ਸੀ ਉਹ ਹੁਣ ₹649 ਦਾ ਹੋ ਗਿਆ ਹੈ। ਇਹ ਕੀਮਤਾਂ ਮੰਗਲਵਾਰ ਤੋਂ ਲਾਗੂ ਹੋਣਗੀਆਂ।
ਮੋਨਿਕਾ ਸ਼ੇਰਗਿੱਲ, ਵਾਈਸ-ਪ੍ਰੈਸੀਡੈਂਟ, ਕੰਟੈਂਟ, ਨੈੱਟਫਲਿਕਸ ਇੰਡੀਆ ਨੇ ਮਿੰਟ ਨੂੰ ਦੱਸਿਆ, "ਇਹ ਨਵੀਆਂ ਕੀਮਤਾਂ ਦੇ ਪਲੈਨ ਇਸ ਕਰਕੇ ਬਣਾਏ ਗਏ ਹਨ ਤਾਂ ਕਿ ਇਹ ਭਾਰਤ ਦੇ ਹਰ ਘਰ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਜਨਤਾ ਨੂੰ ਆਕਰਸ਼ਤ ਕਰਨ"
ਇਸ ਪਲੇਟਫਾਰਮ ਉੱਤੇ ਕਈਂ ਟਾਈਟਲ, ਫ਼ਿਲਮਾਂ ਅਤੇ ਨਾਟਕਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਹ ਪਲੇਟਫਾਰਮ ਡਬਿੰਗ ਅਤੇ ਉਪ-ਸਿਰਲੇਖਾਂ (Sub-Titles) ਦੀ ਮਦਦ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਜੁਟਿਆ ਹੈ। ਇਹ ਕਦਮ ਪਿਛਲੇ ਕੁਝ ਮਹੀਨਿਆਂ ਤੋਂ ਭਾਰਤੀ ਖਿਤਾਬ ਦੇ ਵਿਸ਼ਵਵਿਆਪੀ ਆਕਰਸ਼ਣ ਤੋਂ ਪੈਦਾ ਹੋਇਆ ਹੈ ਅਤੇ ਜ਼ਿਆਦਾ ਉਪਭੋਗਤਾਵਾਂ ਨੂੰ ਇਸ ਪਲੇਟਫਾਰਮ ਉੱਤੇ ਪਿਛਲੇ ਸਾਲ ਅਤੇ ਮਹਾਂਮਾਰੀ ਦੌਰਾਨ ਦੇਖਿਆ ਗਿਆ ਹੈ।
ਸ਼ੇਰਗਿੱਲ ਨੇ ਇਹ ਵੀ ਦੱਸਿਆ ਕਿ ਜਿਹੜੇ ਉਪਭੋਗਤਾ ਪਹਿਲਾਂ ਤੋਂ ਹੀ ਇਸਦੀ ਵਰਤੋਂ ਕਰ ਰਹੇ ਹਨ ਉਨ੍ਹਾਂ ਨੂੰ ਹੋਰ ਵੀ ਕਈਂ ਨਵੇਂ ਲਾਭ ਪਹਿਲਾਂ ਵਾਲੀਆਂ ਕੀਮਤਾਂ 'ਤੇ ਹੀ ਮਿਲਣਗੇ। ਜੇ ਉਹ ਚਾਹੁਣ ਤਾਂ ਉਨ੍ਹਾਂ ਕੋਲ ਘੱਟ ਰੇਟ 'ਤੇ ਜਾਣ ਦਾ ਵਿਕਲਪ ਵੀ ਹੋਵੇਗਾ।
ਇਸ ਤੋਂ ਪਹਿਲਾਂ ਡਿਜ਼ਨੀ+ਹੋਟਸਟਾਰ ਨੇ ਆਪਣੇ ਨਵੇਂ ਪਲੈਨ; ਕੇਵਲ ਮੋਬਾਈਲ ਵਾਲੇ ਪਲੈਨ ₹499 ਪ੍ਰਤੀ ਸਾਲ, ₹899 ਪ੍ਰਤੀ ਸਾਲ ਕੇਵਲ ਦੋ ਡਿਵਾਇਸਾਂ ਲਈ ਅਤੇ ₹1,499 ਪ੍ਰਤੀ ਸਾਲ ਚਾਰ ਡਿਵਾਇਸਾਂ ਲਈ ਬਣਾਇਆ ਹੈ। ਪਹਿਲਾਂ ਇਸਦੀ ਵੀਆਈਪੀ ਸੇਵਾ ₹399 ਪ੍ਰਤੀ ਸਾਲ ਅਤੇ ₹1,499 ਦਾ ਪ੍ਰੀਮੀਅਮ ਪਲੈਨ ਹੁੰਦਾ ਸੀ। ਨੈੱਟਫਲਿਕਸ ਨੇ ਇਹ ਕਦਮ ਇਸਤੋਂ ਪੰਜ ਮਹੀਨਿਆਂ ਬਾਅਦ ਚੁੱਕਿਆ ਹੈ।
ਨੈੱਟਫਲਿਕਸ ਨੇ ਪਹਿਲਾਂ 2019 ਵਿੱਚ ₹199 ਪ੍ਰਤੀ ਮਹੀਨਾ ਮੋਬਾਈਲ ਪਲੈਨ ਬਣਾ ਦਿੱਤਾ ਸੀ। ਜਦ ਕਿ ਐਮਾਜ਼ਾਨ ਪ੍ਰਾਈਮ ਵੀਡੀਓ ਸਦੱਸਤਾ ਨੂੰ ਏਅਰਟੈੱਲ ਦੇ ਪ੍ਰੀ-ਪੇਡ ਗਾਹਕਾਂ ਦੁਆਰਾ ₹89 ਪ੍ਰਤੀ ਮਹੀਨਾ 'ਤੇ ਹਾਸਿਲ ਕੀਤਾ ਜਾ ਸਕਦਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।