
ਪੜ੍ਹੋ ਕਿਉਂ 11 ਦਸੰਬਰ ਨੂੰ SBI ਦੀ ਇੰਟਰਨੈਟ ਬੈਂਕਿੰਗ, YONO, YONO Lite ਸਹੂਲਤਾਂ ਰਹੀਆਂ ਸੀ ਬੰਦ
ਦੇਸ਼ ਦੇ ਸੱਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ ਇੰਡੀਆ ਨੇ ਆਪਣੇ 44 ਕਰੋੜ ਖਾਤਾ ਧਾਰਕਾਂ ਲਈ ਜ਼ਰੂਰੀ ਸੂਚਨਾ ਜਾਰੀ ਕੀਤੀ। ਬੈਂਕ ਨੇ ਟਵੀਟ ਕਰ ਕੇ ਆਪਣੇ ਗਾਹਕਾਂ ਨੂੰ ਸੁਚੇਤ ਕੀਤਾ ਕਿ ਉਹ ਆਪਣੇ ਜ਼ਰੂਰੀ ਬੈਂਕ ਸੰਬੰਧੀ ਕੰਮਾਂ ਨੂੰ ਪਹਿਲਾਂ ਹੀ ਨਿਪਟਾ ਲੈਣ। ਬੈਂਕ ਨੇ ਆਪਣੇ ਗਾਹਕਾਂ ਦੇ ਲਈ ਇਹ ਜ਼ਰੂਰੀ ਸੂਚਨਾ ਜਾਰੀ ਕਰ ਕਿਹਾ ਕਿ ਬੈਂਕ ਦੀ ਕੁੱਝ ਜ਼ਰੂਰੀ ਸੇਵਾ ਕੱਲ੍ਹ ਬੰਦ ਰਹੇਗੀ। ਐਸਬੀਆਈ ਇੰਟਰਨੈਟ ਬੈਂਕਿੰਗ ਸੇਵਾ ਗਾਹਕਾਂ ਦੇ ਲਈ ਸ਼ਨੀਵਾਰ ਦੀ ਰਾਤ 11.30 ਤੋਂ ਸਵੇਰੇ 4.30 ਵਜੇ ਤੱਕ ਉਪਲਬਧ ਨਹੀਂ ਸੀ।
ਤਾਂ ਇਸ ਲਈ ਦੀਆਂ ਇਹ ਜ਼ਰੂਰੀ ਸੇਵਾਵਾਂ ਹੋਈਆਂ ਸੀ ਬੰਦ
ਐਸਬੀਆਈ ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਉੱਤੇ ਟਵੀਟ ਕੀਤਾ, "ਅਸੀਂ ਆਪਣੇ ਗਾਹਕਾਂ ਨੂੰ ਵਿਨਤੀ ਕਰਦੇ ਹਾਂ ਕਿ ਉਹ ਸਾਡੇ ਨਾਲ ਰਹਿਣ ਕਿਓਂਕਿ ਅਸੀਂ ਵਧੀਆ ਬੈਂਕਿੰਗ ਅਨੁਭਵ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ।" ਇਸ ਤੋਂ ਅੱਗੇ ਉਨ੍ਹਾਂ ਕਿਹਾ, "ਅਸੀਂ 11 ਦਸੰਬਰ 2021 ਤੋਂ ਰਾਤ 11.30 ਵਜੇ ਤੋਂ ਸਵੇਰੇ 4.30 ਵਜੇ (300 ਮਿੰਟ) ਤੱਕ ਟੈਕਨਾਲੋਜੀ ਅਪਗ੍ਰੇਡ 'ਤੇ ਕੰਮ ਕਰਾਂਗੇ। ਐਸਬੀਆਈ ਦੀ ਆਨਲਾਈਨ ਬੈਂਕਿੰਗ ਸੇਵਾਵਾਂ ਵਿੱਚ INB/ Yono / Yono Lite / Yono Business / UPI ਸ਼ਾਮਿਲ ਹਨ। ਸਾਨੂੰ ਅਸੁਵਿਧਾ ਲਈ ਖੇਦ ਹੈ।"
SBI ਦੀ ਇੰਟਰਨੈਟ ਬੈਂਕਿੰਗ ਸੇਵਾ ਦੀ ਵਰਤੋਂ ਅੱਠ ਕਰੋੜ ਤੋਂ ਵੀ ਵੱਧ ਅਤੇ ਮੋਬਾਈਲ ਬੈਂਕਿੰਗ ਦੀ ਵਰਤੋਂ ਕਰੀਬ ਦੋ ਕਰੋੜ ਲੋਕ ਕਰ ਰਹੇ ਹਨ। ਇੱਥੇ ਹੀ Yono ਉੱਤੇ ਰੀਚਾਰਜ ਗਾਹਕਾਂ ਦੀ ਸੰਖਿਆ 3.45 ਕਰੋੜ ਹੈ ਜਿਸ ਵਿੱਚ ਰੋਜ਼ਾਨਾ ਕਰੀਬ 90 ਲੱਖ ਗਾਹਕ ਲਾਗਿਨ ਕਰਦੇ ਹਨ। SBI ਦੀਆਂ ਦੇਸ਼ ਭਰ ਵਿੱਚ 22,000 ਤੋਂ ਵੀ ਵੱਧ ਸ਼ਾਖਾਵਾਂ ਅਤੇ 57,889 ਤੋਂ ਵੱਧ ਏਟੀਐਮ ਦੇ ਨਾਲ ਸੱਭ ਤੋਂ ਵੱਡਾ ਨੈੱਟਵਰਕ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।