Home /News /lifestyle /

Oben Rorr Electric Bike: ਟੈਸਟ ਡਰਾਈਵ ਲਈ ਤਿਆਰ ਹੈ ਨਵੀਂ Oben Rorr Electric Bike, ਜਾਣੋ ਖਾਸੀਅਤ

Oben Rorr Electric Bike: ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਕੰਪਨੀ Oben Electric ਨੇ ਆਪਣੀ ਨਵੀਂ ਇਲੈਕਟ੍ਰਿਕ ਬਾਈਕ ਲਾਂਚ ਕੀਤੀ ਹੈ। ਬੈਂਗਲੁਰੂ ਦੀ ਇਸ ਇਲੈਕਟ੍ਰਿਕ ਟੂ-ਵ੍ਹੀਲਰ ਨਿਰਮਾਤਾ ਕੰਪਨੀ ਨੇ ਭਾਰਤੀ ਬਾਜ਼ਾਰ 'ਚ Oben Rorr ਨਾਂ ਦੀ ਇਲੈਕਟ੍ਰਿਕ ਬਾਈਕ ਲਾਂਚ ਕੀਤੀ ਹੈ। ਹੁਣ ਇਹ ਬਾਈਕ ਟੈਸਟ ਡਰਾਈਵ ਲਈ ਉਪਲਬਧ ਹੈ। ਬਾਈਕ ਦੀ ਡਿਲੀਵਰੀ ਜੁਲਾਈ 'ਚ ਸ਼ੁਰੂ ਹੋਵੇਗੀ। Oben Rorr ਇਲੈਕਟ੍ਰਿਕ ਬਾਈਕ ਇੱਕ ਸਪੋਰਟਸ ਬਾਈਕ ਹੈ। ਮਹਾਰਾਸ਼ਟਰ 'ਚ ਬਾਈਕ ਦੀ ਸ਼ੁਰੂਆਤੀ ਕੀਮਤ 99,999 ਰੁਪਏ ਹੈ।

ਹੋਰ ਪੜ੍ਹੋ ...
  • Share this:

ਦਿੱਲੀ 'ਚ ਬਾਈਕ ਦੀ ਕੀਮਤ 1,02,999 ਰੁਪਏ ਹੈ। ਇਸ ਬਾਈਕ ਨੂੰ 999 ਰੁਪਏ 'ਚ ਪ੍ਰੀ-ਬੁੱਕ ਕੀਤਾ ਜਾ ਸਕਦਾ ਹੈ। ਬਾਈਕ ਟੈਸਟ ਡਰਾਈਵ ਲਈ ਉਪਲਬਧ ਹੈ। ਇਹ ਬਾਈਕ ਤਿੰਨ ਰੰਗਾਂ ਮੈਗਨੈਟਿਕ ਬਲੈਕ, ਇਲੈਕਟ੍ਰਿਕ ਰੈੱਡ, ਵੋਲਟਿਕ ਯੈਲੋ 'ਚ ਉਪਲੱਬਧ ਹੈ।

ਟਾਪ ਸਪੀਡ 100 ਕਿਲੋਮੀਟਰ : Oben Rorr ਇਲੈਕਟ੍ਰਿਕ ਬਾਈਕ ਦੀ ਟਾਪ ਸਪੀਡ 100 kmph ਹੈ। ਓਬੇਨ ਰੋਅਰ ਬਾਈਕ ਵਿੱਚ 4.4 kWh ਦੀ ਸਮਰੱਥਾ ਵਾਲਾ ਲਿਥੀਅਮ ਆਇਨ ਫਾਸਫੇਟ ਬੈਟਰੀ ਪੈਕ ਹੈ। ਇਹ ਬੈਟਰੀ ਲਿਥਿਅਮ ਆਇਨ ਬੈਟਰੀ ਤੋਂ ਜ਼ਿਆਦਾ ਸਮਾਂ ਚੱਲਦੀ ਹੈ। ਬੈਟਰੀ ਦੇ ਬਾਰੇ 'ਚ ਕੰਪਨੀ ਦਾ ਦਾਅਵਾ ਹੈ ਕਿ ਇਹ ਫੁੱਲ ਚਾਰਜਿੰਗ 'ਚ 200 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਬੈਟਰੀ ਦੀ ਚਾਰਜਿੰਗ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਬੈਟਰੀ ਨੂੰ ਕਿਤੇ ਵੀ ਚਾਰਜ ਕੀਤਾ ਜਾ ਸਕਦਾ ਹੈ। ਸਾਧਾਰਨ ਚਾਰਜਰ ਨਾਲ, ਬੈਟਰੀ ਨੂੰ ਸਿਰਫ਼ 2 ਘੰਟਿਆਂ ਵਿੱਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ।

ਮਿਲੇਗਾ ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ : ਓਬੇਨ ਰੋਰ ਇਲੈਕਟ੍ਰਿਕ ਬਾਈਕ ਨੂੰ ਇੱਕ ਵੱਡਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਮਿਲਦਾ ਹੈ, ਜੋ ਬਾਈਕ ਦੀ ਸਪੀਡ, ਬੈਟਰੀ ਚਾਰਜ ਸਟੇਟਸ, ਰਾਈਡਿੰਗ ਰੇਂਜ ਸਮੇਤ ਬਹੁਤ ਸਾਰੀ ਜਾਣਕਾਰੀ ਦਿੰਦਾ ਹੈ। ਬਾਈਕ 'ਚ GPS ਸਿਸਟਮ ਦਿੱਤਾ ਗਿਆ ਹੈ। ਇਸ ਵਿੱਚ ਇਲੈਕਟ੍ਰਿਕ ਮੋਟਰਸਾਈਕਲ ਡ੍ਰਾਈਵਰ ਅਲਰਟ ਸਿਸਟਮ, ਥੈਫਟ ਸਕਿਓਰਿਟੀ, ਨੈਵੀਗੇਸ਼ਨ, ਟੈਲੀਫੋਨੀ, ਵਾਹਨ ਡਾਇਗਨੌਸਟਿਕਸ ਅਤੇ ਨਜ਼ਦੀਕੀ ਚਾਰਜਿੰਗ ਸਟੇਸ਼ਨ ਦਾ ਪਤਾ ਲਗਾਉਣ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ।

ਬਾਈਕ ਦੇ ਬੈਟਰੀ ਪੈਕ 'ਚ ਮੈਗਨੇਟ ਮੋਟਰ ਨੂੰ ਜੋੜਿਆ ਗਿਆ ਹੈ। ਇਹ ਮੋਟਰ 10 kW ਦਾ ਪੀਕ ਆਉਟਪੁੱਟ ਅਤੇ 62 Nm ਦਾ ਪੀਕ ਟਾਰਕ ਜਨਰੇਟ ਕਰਦੀ ਹੈ। ਬਾਈਕ ਵਿੱਚ ਪ੍ਰਦਰਸ਼ਨ ਅਤੇ ਰੇਂਜ ਲਈ ਤਿੰਨ ਰਾਈਡਿੰਗ ਮੋਡ ਹਨ। ਇਸ ਵਿੱਚ ਹੈਵੋਕ, ਵਿਸਲ ਅਤੇ ਈਕੋ ਮੋਡ ਸ਼ਾਮਲ ਹਨ। ਇਹ ਬਾਈਕ ਹੈਵੋਕ ਮੋਡ 'ਚ 100 ਕਿਲੋਮੀਟਰ, ਵਿਸਲ ਮੋਡ 'ਚ 120 ਕਿਲੋਮੀਟਰ ਅਤੇ ਫੁੱਲ ਚਾਰਜ ਹੋਣ 'ਤੇ ਈਕੋ ਮੋਡ 'ਚ 150 ਕਿਲੋਮੀਟਰ ਦੀ ਮਾਈਲੇਜ ਦੇਵੇਗੀ। ਇਹ ਬਾਈਕ ਸਿਰਫ 3 ਸਕਿੰਟਾਂ 'ਚ 0 ਤੋਂ 40 kmph ਦੀ ਰਫਤਾਰ ਹਾਸਲ ਕਰ ਸਕਦੀ ਹੈ। Oben Rorr ਬਾਈਕ ਦੇ ਬ੍ਰੇਕਿੰਗ ਸਿਸਟਮ ਦੀ ਗੱਲ ਕਰੀਏ ਤਾਂ ਅੱਗੇ ਅਤੇ ਪਿਛਲੇ ਪਹੀਆਂ 'ਚ ਡਿਸਕ ਬ੍ਰੇਕਸ ਦਿੱਤੀਆਂ ਗਈਆਂ ਹਨ। ਕੰਪਨੀ ਨੇ ਬਾਈਕ ਦੇ ਫਰੰਟ 'ਚ ਟੈਲੀਸਕੋਪਿਕ ਫੋਰਕ ਸਸਪੈਂਸ਼ਨ ਲਗਾਇਆ ਹੈ ਅਤੇ ਇਸ ਦੇ ਰੀਅਰ 'ਚ ਮੋਨੋਸ਼ੌਕ ਸਸਪੈਂਸ਼ਨ ਲਗਾਇਆ ਗਿਆ ਹੈ।
Published by:rupinderkaursab
First published:

Tags: Auto, Auto industry, Auto news, Automobile, New Bikes In India, Superbike

ਅਗਲੀ ਖਬਰ