Home /News /lifestyle /

Realme ਨੇ ਲਾਂਚ ਕੀਤਾ ਧਮਾਕੇਦਾਰ ਫੀਚਰਸ ਦੇ ਨਾਲ ਸਸਤਾ ਸਮਾਰਟਫੋਨ, ਡਿਜ਼ਾਈਨ ਵੀ ਹੈ ਸ਼ਾਨਦਾਰ

Realme ਨੇ ਲਾਂਚ ਕੀਤਾ ਧਮਾਕੇਦਾਰ ਫੀਚਰਸ ਦੇ ਨਾਲ ਸਸਤਾ ਸਮਾਰਟਫੋਨ, ਡਿਜ਼ਾਈਨ ਵੀ ਹੈ ਸ਼ਾਨਦਾਰ

Realme ਨੇ ਲਾਂਚ ਕੀਤਾ ਧਮਾਕੇਦਾਰ ਫੀਚਰਸ ਦੇ ਨਾਲ ਸਸਤਾ ਸਮਾਰਟਫੋਨ, ਡਿਜ਼ਾਈਨ ਵੀ ਹੈ ਸ਼ਾਨਦਾਰ

Realme ਨੇ ਲਾਂਚ ਕੀਤਾ ਧਮਾਕੇਦਾਰ ਫੀਚਰਸ ਦੇ ਨਾਲ ਸਸਤਾ ਸਮਾਰਟਫੋਨ, ਡਿਜ਼ਾਈਨ ਵੀ ਹੈ ਸ਼ਾਨਦਾਰ

Realme 10 4G ਦਾ ਡਿਜ਼ਾਈਨ Realme 10 Pro ਵਰਗਾ ਹੈ। ਇਸ ਫੋਨ ਨੂੰ ਵ੍ਹਾਈਟ ਅਤੇ ਰਸ਼ ਬਲੈਕ ਕਲਰ ਆਪਸ਼ਨ 'ਚ ਲਾਂਚ ਕੀਤਾ ਗਿਆ ਹੈ। ਇਸ ਵਿੱਚ ਫੁੱਲ-ਐਚਡੀ+ ਰੈਜ਼ੋਲਿਊਸ਼ਨ ਵਾਲੀ 90Hz AMOLED ਸਕਰੀਨ ਹੈ। ਇਸ ਦਾ ਟੱਚ ਰਿਸਪਾਂਸ ਰੇਟ 360Hz ਹੈ ਜਦਕਿ ਸੁਰੱਖਿਆ ਲਈ ਇਸ 'ਚ ਕਾਰਨਿੰਗ ਗੋਰਿਲਾ ਗਲਾਸ 5 ਦਿੱਤਾ ਗਿਆ ਹੈ।

ਹੋਰ ਪੜ੍ਹੋ ...
  • Share this:

Realme ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ Realme 10 4G ਦਾ ਨਾਂ ਦਿੱਤਾ ਹੈ। ਇਹ ਫੋਨ ਮਾਰਕੀਟ ਵਿੱਚ Redmi Note 12 5G ਨਾਲ ਮੁਕਾਬਲਾ ਕਰੇਗਾ। Realme 10 4G ਵਿੱਚ 33W ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਹੈ। ਆਓ ਜਾਣਦੇ ਹਾਂ ਇਸ ਫੋਨ ਦੀਆਂ ਖਾਸੀਅਤਾਂ ਤੇ ਹੋਰ ਫੀਚਰਸ ਬਾਰੇ।


ਸਭ ਤੋਂ ਪਹਿਲਾਂ ਇਸ ਦੀ ਕੀਮਤ ਦੀ ਗੱਲ ਕਰਦੇ ਹਾਂ। Realme 10 4G ਦੀ ਭਾਰਤ ਵਿੱਚ ਕੀਮਤ 13,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ ਇਸਦੇ ਬੇਸ 4GB ਰੈਮ ਅਤੇ 64GB ਸਟੋਰੇਜ ਮਾਡਲ ਲਈ ਹੈ। ਇਸ ਦੇ ਟਾਪ ਵੇਰੀਐਂਟ 'ਚ 8GB ਰੈਮ ਦੇ ਨਾਲ 128GB ਸਟੋਰੇਜ ਹੈ। ਇਸ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਹਾਲਾਂਕਿ, ਤੁਸੀਂ ਇਸ ਨੂੰ ਬੈਂਕ ਆਫਰ ਦੇ ਨਾਲ ਘੱਟ ਕੀਮਤ 'ਤੇ ਖਰੀਦ ਸਕਦੇ ਹੋ। ਕੰਪਨੀ ਸ਼ੁਰੂਆਤੀ ਗਾਹਕਾਂ ਲਈ ਬੈਂਕ ਡਿਸਕਾਊਂਟ ਦੇ ਰਹੀ ਹੈ। ਆਫਰ ਦੇ ਨਾਲ, ਇਸਦੇ ਬੇਸ ਵੇਰੀਐਂਟ ਨੂੰ 12,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਜਦਕਿ ਟਾਪ ਵੇਰੀਐਂਟ ਲਈ 15,999 ਰੁਪਏ ਖਰਚ ਕਰਨੇ ਪੈਣਗੇ। ਇਸ ਦੀ ਵਿਕਰੀ 15 ਜਨਵਰੀ ਤੋਂ ਫਲਿੱਪਕਾਰਟ ਅਤੇ ਰੀਅਲਮੀ ਦੀ ਵੈਬਸਾਈਟ ਰਾਹੀਂ ਕੀਤੀ ਜਾਵੇਗੀ।


Realme 10 4G ਦੇ ਸਪੈਸੀਫਿਕੇਸ਼ਨਸ


 Realme 10 4G ਦਾ ਡਿਜ਼ਾਈਨ Realme 10 Pro ਵਰਗਾ ਹੈ। ਇਸ ਫੋਨ ਨੂੰ ਵ੍ਹਾਈਟ ਅਤੇ ਰਸ਼ ਬਲੈਕ ਕਲਰ ਆਪਸ਼ਨ 'ਚ ਲਾਂਚ ਕੀਤਾ ਗਿਆ ਹੈ। ਇਸ ਵਿੱਚ ਫੁੱਲ-ਐਚਡੀ+ ਰੈਜ਼ੋਲਿਊਸ਼ਨ ਵਾਲੀ 90Hz AMOLED ਸਕਰੀਨ ਹੈ। ਇਸ ਦਾ ਟੱਚ ਰਿਸਪਾਂਸ ਰੇਟ 360Hz ਹੈ ਜਦਕਿ ਸੁਰੱਖਿਆ ਲਈ ਇਸ 'ਚ ਕਾਰਨਿੰਗ ਗੋਰਿਲਾ ਗਲਾਸ 5 ਦਿੱਤਾ ਗਿਆ ਹੈ। ਇਸ 'ਚ 1000 ਨਿਟਸ ਤੱਕ ਦੀ ਪੀਕ ਬ੍ਰਾਈਟਨੈੱਸ ਦਿੱਤੀ ਗਈ ਹੈ। ਫੋਨ 'ਚ 8GB ਤੱਕ ਦੀ ਰੈਮ ਦੇ ਨਾਲ MediaTek G99 ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਦੇ ਪਿਛਲੇ ਪਾਸੇ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ ਦਾ ਹੈ। ਇਸ ਦੇ ਨਾਲ 2 ਮੈਗਾਪਿਕਸਲ ਦਾ ਬਲੈਕ ਐਂਡ ਵ੍ਹਾਈਟ ਕੈਮਰਾ ਸੈਂਸਰ ਦਿੱਤਾ ਗਿਆ ਹੈ।


ਸੈਲਫੀ ਲਈ ਫੋਨ ਦੇ ਫਰੰਟ 'ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 33W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਨੂੰ 28 ਮਿੰਟ 'ਚ 0 ਤੋਂ 50 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ। ਫੋਨ 'ਚ 3.5mm ਆਡੀਓ ਜੈਕ ਵੀ ਦਿੱਤਾ ਗਿਆ ਹੈ, ਜੋ ਕਿ ਅੱਜ ਦੇ ਸਮੇਂ ਵਿੱਚ ਇੱਕ ਖਾਸ ਫੀਚਰ ਹੀ ਜਾਪਦਾ ਹੈ।

Published by:Drishti Gupta
First published:

Tags: Realme, Tech News, Tech news update, Technology