Home /News /lifestyle /

Realme 10 ਸੀਰੀਜ਼ ਜਲਦ ਹੋਵੇਗੀ ਲਾਂਚ, ਜਾਣੋ Realme 10 Pro ਤੇ Realme 10 Pro+ ਦੇ ਕੀ ਹੋਣਗੇ ਫੀਚਰ

Realme 10 ਸੀਰੀਜ਼ ਜਲਦ ਹੋਵੇਗੀ ਲਾਂਚ, ਜਾਣੋ Realme 10 Pro ਤੇ Realme 10 Pro+ ਦੇ ਕੀ ਹੋਣਗੇ ਫੀਚਰ

Realme 10 Pro+ ਬਾਜ਼ਾਰ ਵਿੱਚ ਆਉਣ ਵਾਲਾ ਹੈ। ਕੰਪਨੀ ਨੇ ਇਸ ਤੋਂ ਪਹਿਲਾਂ Realme 10 ਨੂੰ ਗਲੋਬਲੀ ਲਾਂਚ ਕੀਤਾ ਗਿਆ ਸੀ। ਰੀਅਲਮੀ ਕੰਪਨੀ ਨੇ Realme 10 Pro ਤੇ Realme 10 Pro+ ਨੂੰ ਲਾਂਚ ਕਰਨ ਤੋਂ ਪਹਿਲਾਂ ਇਸਦੇ ਕੁਝ ਵਿਸ਼ੇਸ਼ ਫੀਚਰਾਂ ਦਾ ਖੁਲਾਸਾ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਨ੍ਹਾਂ ਸਮਾਰਟਫੋਨਾਂ ਦੇ ਫੀਚਰਾਂ ਬਾਰੇ-

ਹੋਰ ਪੜ੍ਹੋ ...
  • Share this:

Realme ਕੰਪਨੀ ਸਮਾਰਟਫੋਨ ਸੀਰੀਜ਼ 10 ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਸਦੇ ਤਹਿਤ ਹੀ Realme 10 Pro+ ਬਾਜ਼ਾਰ ਵਿੱਚ ਆਉਣ ਵਾਲਾ ਹੈ। ਕੰਪਨੀ ਨੇ ਇਸ ਤੋਂ ਪਹਿਲਾਂ Realme 10 ਨੂੰ ਗਲੋਬਲੀ ਲਾਂਚ ਕੀਤਾ ਗਿਆ ਸੀ। ਰੀਅਲਮੀ ਕੰਪਨੀ ਨੇ Realme 10 Pro ਤੇ Realme 10 Pro+ ਨੂੰ ਲਾਂਚ ਕਰਨ ਤੋਂ ਪਹਿਲਾਂ ਇਸਦੇ ਕੁਝ ਵਿਸ਼ੇਸ਼ ਫੀਚਰਾਂ ਦਾ ਖੁਲਾਸਾ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਨ੍ਹਾਂ ਸਮਾਰਟਫੋਨਾਂ ਦੇ ਫੀਚਰਾਂ ਬਾਰੇ-

ਦੱਸ ਦੇਈਏ ਕਿ Realme 10 ਸੀਰੀਜ਼ 17 ਨਵੰਬਰ ਨੂੰ ਚੀਨ 'ਚ ਲਾਂਚ ਹੋਣ ਜਾ ਰਹੀ ਹੈ। ਇਸ ਸੀਰੀਜ਼ ਤਹਿਤ ਲਾਂਚ ਹੋਣ ਵਾਲੇ ਫੋਨ Realme 10 Pro+ ਤੇ Realme 10 Pro ਬਾਰੇ ਚੀਨੀ ਸਮਾਰਟਫੋਨ ਨਿਰਮਾਤਾ ਨੇ ਕੁਝ ਜਾਣਕਾਰੀ ਉਪਲੱਬਧ ਕਰਵਾਈ ਹੈ।

Realme 10 Pro+ ਦੇ ਫੀਚਰ

ਮਿਲੀ ਜਾਣਕਾਰੀ ਦੇ ਅਨੁਸਾਰ Realme 10 Pro+ ਬਿਲਕੁਲ ਨਵੇਂ ਹਾਈਪਰਸਪੇਸ ਡਿਜ਼ਾਈਨ ਦੇ ਨਾਲ ਆਵੇਗਾ। ਫੋਨ ਦਾ ਡਿਜ਼ਾਈਨ ਹਾਈਪਰਸਪੇਸ ਟਨਲ ਦੇ ਸੰਕਲਪ ਤੋਂ ਪ੍ਰੇਰਿਤ ਹੈ ਅਤੇ ਇਹ ਡਾਇਨਾਮਿਕ 3 ਡਾਇਮੈਨਸ਼ਨਲ ਇਫੈਕਟ ਬਣਾਉਂਦਾ ਹੈ। ਇਸ ਸਮਾਰਟ ਫੋਨ ਦੀ ਦਿੱਖ ਬਹੁਤ ਹੀ ਕਲਰਫੁੱਲ ਤੇ ਆਕਰਸ਼ਿਕ ਹੈ। ਇਸ ਸਮਾਰਟ ਫੋਨ ਵਿੱਚ 12GB ਤੱਕ ਰੈਮ ਅਤੇ 256GB ਤੱਕ ਸਟੋਰੇਜ ਸਮਰੱਥਾ ਹੋਵੇਗੀ।

ਇਸਦੇ ਨਾਲ ਹੀ Realme 10 Pro+ MediaTek Dimensity 1080 SoC ਦੁਆਰਾ ਸੰਚਾਲਿਤ ਹੋਵੇਗਾ, ਇੱਕ ਪ੍ਰਾਇਮਰੀ Realme 10 Pro + ਫੋਨ 'ਚ 108 MP ਦਾ ਸੈਂਸਰ ਪਾਇਆ ਜਾ ਸਕਦਾ ਹੈ। ਫੋਨ ਦੀ ਸਕਰੀਨ ਆਈ ਪ੍ਰੋਟੈਕਸ਼ਨ ਫੀਚਰ ਨਾਲ ਲੈਸ ਹੈ ਅਤੇ ਡਿਸਪਲੇ 'ਤੇ ਸਹੀ ਰੰਗ ਬਰਕਰਾਰ ਰੱਖਣ ਲਈ ਇਹ ਆਪਣੇ ਆਪ 2160Hz PWM ਡਿਮਿੰਗ ਮੋਡ 'ਤੇ ਸਵਿਚ ਹੋ ਜਾਂਦੀ ਹੈ।

Realme 10 Pro ਦੇ ਫੀਚਰ

ਜ਼ਿਕਰਯੋਗ ਹੈ ਕਿ ਰੀਅਲਮੀ ਦੀ ਲਾਂਚ ਹੋਣ ਜਾ ਰਹੀ Realme 10 ਸਮਾਰਟਫੋਨ ਸੀਰੀਜ਼ ਬਾਰੇ ਅਜੇ ਕੋਈ ਬਹੁਤ ਜਾਣਕਾਰੀ ਨਹੀਂ ਉਪਲੱਬਧ ਕਰਵਾਈ ਗਈ। ਇਸ ਸੰਬੰਧੀ ਮਿਲੀ ਜਾਣਕਾਰੀ ਮੁਤਾਬਿਕ Realme 10 Pro ਵਿੱਚ 10 Pro+ ਦੀ ਕਰਵਡ ਸਕ੍ਰੀਨ ਦੀ ਬਜਾਏ ਇੱਕ ਫਲੈਟ ਫਰੇਮ ਡਿਜ਼ਾਈਨ ਹੋਵੇਗਾ। Realme 10 Pro ਤੋਂ ਸੈਲਫੀ ਲਈ 64MP ਟ੍ਰਿਪਲ ਕੈਮਰਾ ਸੈੱਟਅਪ ਅਤੇ 16MP ਫਰੰਟ ਕੈਮਰਾ ਵੀ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ, Realme 10 Pro ਵਿੱਚ 5,000 mAh ਦੀ ਬੈਟਰੀ ਮਿਲ ਸਕਦੀ ਹੈ, ਜਦੋਂ ਕਿ ਫੋਨ ਐਂਡਰਾਇਡ 13 ਆਊਟ-ਆਫ-ਦ-ਬਾਕਸ 'ਤੇ ਚੱਲੇਗਾ। Realme 10 Pro 8GB ਤੱਕ ਰੈਮ ਅਤੇ 256GB ਤੱਕ ਸਟੋਰੇਜ ਦੇ ਨਾਲ ਆਵੇਗਾ।

Published by:Krishan Sharma
First published:

Tags: 5G India launch, Realme, Smartphone