Home /News /lifestyle /

Realme C20 ਦੀ ਪਹਿਲੀ ਸੇਲ ਅੱਜ, ਜਾਣੋ ਕੀ ਮਿਲ ਰਹੀ ਹੈ ਆਫ਼ਰ

Realme C20 ਦੀ ਪਹਿਲੀ ਸੇਲ ਅੱਜ, ਜਾਣੋ ਕੀ ਮਿਲ ਰਹੀ ਹੈ ਆਫ਼ਰ

Realme C20 ਦੀ ਪਹਿਲੀ ਸੇਲ ਅੱਜ, ਜਾਣੋ ਕੀ ਮਿਲ ਰਹੀ ਹੈ ਆਫ਼ਰ

Realme C20 ਦੀ ਪਹਿਲੀ ਸੇਲ ਅੱਜ, ਜਾਣੋ ਕੀ ਮਿਲ ਰਹੀ ਹੈ ਆਫ਼ਰ

 • Share this:


  ਰੀਅਲਮੀ ਦੇ ਨਵੇਂ ਐਂਟਰੀ ਲੈਵਲ ਸਮਾਰਟ ਫ਼ੋਨ ਰੀਅਲਮੀ ਸੀ20 ਦੀ ਪਹਿਲੀ ਸੇਲ ਅੱਜ ਤੋਂ ਸ਼ੁਰੂ ਹੋਣ ਵਾਲੀ ਹੈ। ਇਹ ਸੇਲ ਫਲਿੱਪਕਾਰਟ 'ਤੇ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। 2 ਜੀਬੀ ਰੈਮ ਅਤੇ 32 ਜੀਬੀ ਇੰਟਰਨਲ ਸਟੋਰੇਜ ਵਾਲੇ ਇਸ ਫ਼ੋਨ ਦੀ ਕੀਮਤ ਸਿਰਫ਼ 6,799 ਰੁਪਏ ਹੈ। ਪਹਿਲੀ ਸੇਲ ਵਿਚ ਇਸ ਫ਼ੋਨ ਨੂੰ ਕਈ ਆਕਰਸ਼ਕ ਆਫ਼ਰ ਨਾਲ ਖਰੀਦਿਆ ਜਾ ਸਕਦਾ ਹੈ ਜੋ ਤੁਹਾਡੀ ਜੇਬ੍ਹ 'ਤੇ ਜ਼ਿਆਦਾ ਬੋਝ ਵੀ ਨਹੀਂ ਪਾਵੇਗਾ। ਫਲਿੱਪਕਾਰਟ ਐਕਸਿਸ ਬੈਂਕ ਕਰੈਡਿਟ ਕਾਰਡ ਨਾਲ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ 5 ਪ੍ਰਤੀਸ਼ਤ ਕੈਸ਼ ਬੈਕ ਦਾ ਲਾਭ ਮਿਲੇਗਾ। ਫ਼ੋਨ ਨੂੰ ਨੋ-ਕੋਸਟ ਈਐਮਆਈ 'ਤੇ ਵੀ ਖ਼ਰੀਦਿਆ ਜਾ ਸਕਦਾ ਹੈ। ਨੋ-ਕੋਸਟ ਈਐਮਆਈ ਪ੍ਰਤੀ ਮਹੀਨਾ 1,134 ਰੁਪਏ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਐਕਸਚੇਂਜ ਆਫ਼ਰ ਦੇ ਤਹਿਤ ਫ਼ੋਨ ਖਰੀਦ ਕੇ 6,250 ਰੁਪਏ ਤੱਕ ਦਾ ਵਾਧੂ ਡਿਸਕਾਊਂਟ ਵੀ ਲੈ ਸਕਦੇ ਹੋ।

  ਘੱਟ ਕੀਮਤ ਵਿੱਚ ਵੱਧ ਫ਼ੀਚਰ

  ਫ਼ੋਨ 'ਚ 720x1600 ਪਿਕਸਲਜ਼ ਰੈਜ਼ੋਲਿਊਸ਼ਨ ਦੇ ਨਾਲ 6.5 ਇੰਚ ਦੀ ਐਚਡੀ+ਆਈਪੀਐਸ ਡਿਸਪਲੇ ਦਿੱਤੀ ਗਈ ਹੈ। ਡਿਸਪਲੇ ਦਾ ਐਸਪੈਕਟ ਰੇਸ਼ੋ 20:9 ਹੈ। 2 ਜੀਬੀ ਐਲਪੀਡੀਡੀਆਰ 4 ਐਕਸ ਰੈਮ ਤੇ 32 ਜੀਬੀ ਇੰਟਰਨਲ ਸਟੋਰੇਜ ਦੇ ਨਾਲ, ਇਸ ਫ਼ੋਨ ਵਿੱਚ ਮੀਡੀਆਟੇਕ ਹਾਲ਼ੀਓ ਜੀ35 ਪ੍ਰੋਸੈਸਰ ਹੈ। ਫ਼ੋਟੋਗਰਾਫੀ ਲਈ, ਫ਼ੋਨ ਦੇ ਪਿਛਲੇ ਪੈਨਲ 'ਤੇ ਐਲਈਡੀ ਫਲੈਸ਼ ਨਾਲ 8 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੈਲਫੀ ਲਈ ਤੁਹਾਨੂੰ ਇਸ ਫ਼ੋਨ 'ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ।

  ਇਹ ਫ਼ੋਨ 256 ਜੀਬੀ ਤਕ ਮਾਈਕਰੋ ਐਸਡੀ ਕਾਰਡ ਸਪੋਰਟ ਦੇ ਨਾਲ ਆਉਂਦਾ ਹੈ, ਇਸ ਫ਼ੋਨ 'ਚ 5000 ਐਮਏਐਚ ਦੀ ਦਮਦਾਰ ਬੈਟਰੀ ਉਪਲਬਧ ਹੈ। ਫ਼ੋਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਰਿਵਰਸ ਚਾਰਜਿੰਗ ਫ਼ੀਚਰ ਦੇ ਨਾਲ ਆਉਂਦਾ ਹੈ। ਡਿਊਲ ਨੈਨੋ ਸਿਮ ਨੂੰ ਸਪੋਰਟ ਕਰਨ ਲਈ ਰੀਅਲਮੀ ਸੀ 20 ਨੂੰ ਐਂਡਰਾਇਡ 10 'ਤੇ ਆਧਾਰਿਤ ਰੀਅਲਮੀ ਯੂਆਈ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ, ਫ਼ੋਨ ਵਿੱਚ 4ਜੀ ਐਲਟੀਈ, ਵਾਈ-ਫਾਈ 802.11, ਬਲ਼ੂ ਟੁੱਥ ਵਰਜ਼ਨ 5.0, ਜੀਪੀਐਸ ਤੇ 3.5 ਐਮਐਮ ਹੈੱਡਫੋਨ ਜੈਕ ਵਰਗੇ ਵਿਕਲਪ ਮਿਲਣਗੇ। ਅਜਿਹੇ ਫੀਚਰਸ ਨਾਲ 6,799 ਰੁਪਏ ਦੀ ਕੀਮਤ ਤੇ ਭਾਰਤੀ ਆਡੀਅੰਸ ਲਈ ਇਹ ਕਾਫ਼ੀ ਹੱਦ ਤੱਕ ਲੋ-ਬਜਟ ਸਮਾਰਟ ਫ਼ੋਨ ਦੀ ਕੈਟਾਗਰੀ ਵਿੱਚ ਉੱਤਮ ਸਾਬਤ ਹੁੰਦਾ ਹੈ, ਕਿਉਂਕਿ ਇੰਨੀ ਕੀਮਤ ਵਿੱਚ 5,000 ਐਮਏਐਚ ਦੀ ਬੈਟਰੀ ਤੇ ਰਿਵਰਸ ਚਾਰਜਿੰਗ ਫ਼ੀਚਰ ਮਿਲਣਾ ਕਾਫ਼ੀ ਮੁਸ਼ਕਲ ਹੈ।

  Published by:Anuradha Shukla
  First published:

  Tags: Flipkart, Realme, Smartphone

  ਅਗਲੀ ਖਬਰ