Home /News /lifestyle /

Realme Pad Slim ਦੀ ਕੀਮਤ ਦਾ ਹੋਇਆ ਖੁਲਾਸਾ, ਲਾਂਚ ਤੋਂ ਪਹਿਲਾਂ ਜਾਣਕਾਰੀ ਹੋਈ ਲੀਕ

Realme Pad Slim ਦੀ ਕੀਮਤ ਦਾ ਹੋਇਆ ਖੁਲਾਸਾ, ਲਾਂਚ ਤੋਂ ਪਹਿਲਾਂ ਜਾਣਕਾਰੀ ਹੋਈ ਲੀਕ

Realme Pad Slim

Realme Pad Slim

Realme 10 ਸਮਾਰਟਫੋਨ ਭਾਰਤ 'ਚ ਲਾਂਚ ਹੋਣ ਲਈ ਤਿਆਰ ਹੈ। ਕੰਪਨੀ ਨੇ ਇਸ ਦੀ ਲਾਂਚਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ। ਫੋਨ ਨੂੰ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਵੀ ਲਿਸਟ ਕੀਤਾ ਗਿਆ ਹੈ। ਹਾਲਾਂਕਿ, ਸਮਾਰਟਫੋਨ ਦੇ ਲਾਂਚ ਹੋਣ ਤੋਂ ਪਹਿਲਾਂ ਹੀ, Realme ਟੈਬਲੇਟ Realme Pad Slim ਨੂੰ ਵੀ ਫਲਿੱਪਕਾਰਟ 'ਤੇ ਲਿਸਟ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

Realme 10 ਸਮਾਰਟਫੋਨ ਭਾਰਤ 'ਚ ਲਾਂਚ ਹੋਣ ਲਈ ਤਿਆਰ ਹੈ। ਕੰਪਨੀ ਨੇ ਇਸ ਦੀ ਲਾਂਚਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ। ਫੋਨ ਨੂੰ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਵੀ ਲਿਸਟ ਕੀਤਾ ਗਿਆ ਹੈ। ਹਾਲਾਂਕਿ, ਸਮਾਰਟਫੋਨ ਦੇ ਲਾਂਚ ਹੋਣ ਤੋਂ ਪਹਿਲਾਂ ਹੀ, Realme ਟੈਬਲੇਟ Realme Pad Slim ਨੂੰ ਵੀ ਫਲਿੱਪਕਾਰਟ 'ਤੇ ਲਿਸਟ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਦੇ ਅਧਿਕਾਰਤ ਐਲਾਨ ਤੋਂ ਪਹਿਲਾਂ ਹੀ ਲਿਸਟਿੰਗ 'ਚ ਟੈਬਲੇਟ ਦੀ ਕੀਮਤ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ 'ਤੇ Coming Soon ਲਿਖਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਕੰਪਨੀ ਤਿੰਨ ਟੈਬਲੇਟ Realme Pad, Realme Pad Mini ਅਤੇ Realme Pad X ਨੂੰ ਪੇਸ਼ ਕਰ ਚੁੱਕੀ ਹੈ। Realme Pad Slim ਕੰਪਨੀ ਦਾ ਚੌਥਾ ਟੈਬਲੇਟ ਹੋਵੇਗਾ। ਫਲਿੱਪਕਾਰਟ ਦੀ ਕੀਮਤ ਦੇ ਮੁਤਾਬਕ ਇਹ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਟੈਬਲੇਟ ਹੋਵੇਗਾ।


ਕੰਪਨੀ ਵੱਲੋਂ 9 ਜਨਵਰੀ ਨੂੰ ਰੀਅਲਮੀ 10 ਦੇ ਨਾਲ ਟੈਬਲੇਟ ਦੀ ਘੋਸ਼ਣਾ ਕਰਨ ਦੀ ਵੀ ਉਮੀਦ ਹੈ। ਫਲਿੱਪਕਾਰਟ ਲਿਸਟਿੰਗ ਦੇ ਮੁਤਾਬਕ, ਇਸ Realme ਟੈਬਲੇਟ ਦੀ ਕੀਮਤ 32,999 ਰੁਪਏ ਹੈ। ਇਸ ਨੂੰ ਸਿਰਫ ਇੱਕ ਵੇਰੀਐਂਟ ਵਿੱਚ ਲਿਆਂਦਾ ਜਾਵੇਗਾ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਪ੍ਰੋਡਕਟ ਪੇਜ 'ਤੇ ਦੱਸੇ ਗਏ ਫੀਚਰਸ 2021 'ਚ ਲਾਂਚ ਕੀਤੇ ਗਏ Realme Pad ਦੇ ਸਮਾਨ ਹਨ। ਹੋ ਸਕਦਾ ਹੈ ਕਿ ਕਿਸੇ ਗਲਤੀ ਕਾਰਨ ਇਹ ਪੇਜ ਗਲਤੀ ਨਾਲ ਲਾਈਵ ਹੋ ਗਿਆ ਹੋਵੇ। ਇਸ ਕਾਰਨ ਹੀ ਕੰਪਨੀ ਵੱਲੋਂ ਇਸ ਦੀ ਅਧਿਕਾਰਤ ਸੂਚਨਾ ਮਿਲਣ ਤੱਕ ਅਸੀਂ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਾਂ। ਫਲਿੱਪਕਾਰਟ ਲਿਸਟਿੰਗ ਦੇ ਮੁਤਾਬਕ, Realme Pad Slim ਨੂੰ 6GB ਰੈਮ ਅਤੇ 128GB ਸਟੋਰੇਜ ਨਾਲ ਲਾਂਚ ਕੀਤਾ ਜਾਵੇਗਾ। ਇਸ 'ਚ ਸਿਰਫ ਵਾਈਫਾਈ ਅਤੇ LTE ਕਨੈਕਟੀਵਿਟੀ ਵਿਕਲਪ ਮਿਲਣਗੇ। ਟੈਬਲੇਟ 'ਚ MediaTek Helio G80 ਪ੍ਰੋਸੈਸਰ ਦਿੱਤਾ ਜਾਵੇਗਾ।


ਡਿਵਾਈਸ ਨੂੰ 10.4 ਇੰਚ ਦੀ ਫੁੱਲ HD+ ਡਿਸਪਲੇ ਮਿਲੇਗੀ। ਇਸ ਦਾ ਪਿਕਸਲ ਰੈਜ਼ੋਲਿਊਸ਼ਨ 2000×1200 ਹੈ ਅਤੇ ਪਿਕਸਲ ਡੈਂਸਿਟੀ 224ppi ਹੈ। ਟੈਬਲੇਟ 'ਚ 8MP ਦਾ ਰਿਅਰ ਕੈਮਰਾ ਅਤੇ 8MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ Realme ਟੈਬਲੇਟ 'ਚ 7100mAh ਦੀ ਬੈਟਰੀ ਦਿੱਤੀ ਜਾਵੇਗੀ। ਡਿਵਾਈਸ 18W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਵੇਗੀ। ਲਿਸਟਿੰਗ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਡਿਵਾਈਸ Dolby Atmos ਆਡੀਓ ਸਪੋਰਟ ਦੇ ਨਾਲ ਆਵੇਗੀ। ਲਿਸਟਿੰਗ ਵਿੱਚ ਮੈਮੋਰੀ ਅਤੇ ਸਟੋਰੇਜ ਟਾਈਪ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਟੈਬਲੇਟ ਦੇ ਸਹੀ ਸਪੈਸੀਫਿਕੇਸ਼ਨ ਅਤੇ ਕੀਮਤ ਦਾ ਪਤਾ ਲਾਂਚ ਦੇ ਸਮੇਂ ਹੀ ਲੱਗ ਸਕੇਗਾ।

Published by:Rupinder Kaur Sabherwal
First published:

Tags: Realme, Tech News, Tech news update, Technology