Home /News /lifestyle /

Realme ਦਾ Coca-Cola ਸਪੈਸ਼ਲ ਐਡੀਸ਼ਨ ਫੋਨ ਜਲਦ ਹੋਵੇਗਾ ਲਾਂਚ, ਜਾਣੋ ਕੀਮਤ

Realme ਦਾ Coca-Cola ਸਪੈਸ਼ਲ ਐਡੀਸ਼ਨ ਫੋਨ ਜਲਦ ਹੋਵੇਗਾ ਲਾਂਚ, ਜਾਣੋ ਕੀਮਤ

Realme Coca-Cola smartphone

Realme Coca-Cola smartphone

ਸਮਾਰਟਫੋਨ ਦੀ ਗੱਲ ਕਰੀਏ ਤਾਂ ਹਰ ਮਹੀਨੇ ਕੋਈ ਨਾ ਕੋਈ ਕੰਪਨੀ ਆਪਣਾ ਮੋਬਾਈਲ ਲਾਂਚ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਹੁਣ Realme ਆਪਣੇ ਇੱਕ ਸਪੈਸ਼ਲ ਫੋਨ ਲਾਂਚ ਕਰਨ ਜਾ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਕੰਪਨੀ ਆਪਣੇ Realme 10 Pro 5G Coca-Cola Edition ਦੇ ਟੀਜ਼ਰ ਲਾਂਚ ਕਰ ਰਹੀ ਹੈ। ਹੁਣ ਜਾ ਕੇ ਕੰਪਨੀ ਨੇ ਇਸਨੂੰ ਲਾਂਚ ਕਰਨ ਦੀ ਤਰੀਕ ਦਾ ਖੁਲਾਸਾ ਕੀਤਾ ਹੈ।

ਹੋਰ ਪੜ੍ਹੋ ...
  • Share this:

ਸਮਾਰਟਫੋਨ ਦੀ ਗੱਲ ਕਰੀਏ ਤਾਂ ਹਰ ਮਹੀਨੇ ਕੋਈ ਨਾ ਕੋਈ ਕੰਪਨੀ ਆਪਣਾ ਮੋਬਾਈਲ ਲਾਂਚ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਹੁਣ Realme ਆਪਣੇ ਇੱਕ ਸਪੈਸ਼ਲ ਫੋਨ ਲਾਂਚ ਕਰਨ ਜਾ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਕੰਪਨੀ ਆਪਣੇ Realme 10 Pro 5G Coca-Cola Edition ਦੇ ਟੀਜ਼ਰ ਲਾਂਚ ਕਰ ਰਹੀ ਹੈ। ਹੁਣ ਜਾ ਕੇ ਕੰਪਨੀ ਨੇ ਇਸਨੂੰ ਲਾਂਚ ਕਰਨ ਦੀ ਤਰੀਕ ਦਾ ਖੁਲਾਸਾ ਕੀਤਾ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੇਕਰ ਤੁਸੀਂ ਵੀ Realme 10 Pro 5G Coca-Cola Edition ਖਰੀਦਣਾ ਚਾਹੁੰਦੇ ਹੋ ਤਾਂ ਇਹ ਖਾਸ ਫ਼ੋਨ 10 ਫਰਵਰੀ 2023 ਨੂੰ ਦੁਪਹਿਰ 12:30 ਵਜੇ ਲਾਂਚ ਹੋਵੇਗਾ। ਇਸ ਫੋਨ ਦੀ ਚਰਚਾ ਕਈ ਦਿਨਾਂ ਤੋਂ ਚੱਲ ਰਹੀ ਹੈ।

Realme ਕੰਪਨੀ ਨੇ ਇਸ ਆਉਣ ਵਾਲੇ Realme 10 Pro 5G Coca-Cola Edition ਲਈ ਮਾਈਕ੍ਰੋਸਾਈਟ ਵੀ ਜਾਰੀ ਕੀਤੀ ਹੈ। ਇਸ ਸਾਈਟ 'ਤੇ ਫੋਨ ਦਾ ਡਿਜ਼ਾਈਨ ਦੇਖਿਆ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਲਿਮਿਟਿਡ ਐਡੀਸ਼ਨ ਫ਼ੋਨ ਹੈ। ਇਸਦੇ ਨਾਲ ਹੀ ਤੁਹਾਨੂੰ ਇਸਨੂੰ ਖਰੀਦਣ 'ਤੇ Realme ਕਈ ਗਿਫਟ ਵੀ ਦੇ ਰਹੀ ਹੈ। ਇਹਨਾਂ ਇਨਾਮਾਂ ਵਿੱਚ ਗਾਹਕਾਂ ਨੂੰ 200 ਰੁਪਏ ਦਾ ਡਿਸਕਾਊਂਟ ਕੂਪਨ, 3W ਬਲੂਟੁੱਥ ਸਪੀਕਰ, ਇੱਕ ਇਲੈਕਟ੍ਰਾਨਿਕ ਟੂਥਬਰਸ਼, ਇੱਕ ਵਾਚ 2, ਇੱਕ ਰੀਅਲਮੀ ਕੋਕਾ-ਕੋਲਾ ਫਿਗਰ ਅਤੇ ਇੱਕ ਡੀਲਕਸ ਸੈੱਟ ਬਾਕਸ ਮਿਲੇਗਾ। ਹਾਲਾਂਕਿ ਕੰਪਨੀ ਨੇ ਇਸ ਦੇ ਲਈ ਮੁਫਤ ਬੁਕਿੰਗ ਦੀ ਸੀਮਾ ਤੈਅ ਕੀਤੀ ਹੈ।

Realme 10 Pro 5G Coca-Cola Edition: ਇਸ ਫੋਨ ਦੀ ਬਾਹਰੀ ਦਿੱਖ ਦੀ ਗੱਲ ਕਰੀਏ ਤਾਂ ਬਾਹਰ ਦਾ ਡਿਜ਼ਾਈਨ ਅਸਲੀ ਮਾਡਲ ਵਰਗਾ ਹੀ ਹੈ। ਹਾਲਾਂਕਿ ਇਸ 'ਚ ਕੁਝ ਬਦਲਾਅ ਜ਼ਰੂਰ ਕੀਤੇ ਗਏ ਹਨ। ਇਸ ਸਪੈਸ਼ਲ ਐਡੀਸ਼ਨ ਫੋਨ 'ਚ ਡਿਊਲ-ਟੋਨ ਡਿਜ਼ਾਈਨ ਦਿੱਤਾ ਗਿਆ ਹੈ। ਇਸ ਦੇ ਇੱਕ ਪਾਸੇ ਕਾਲੀ ਧਾਰੀ ਵਿੱਚ Realme ਲੋਗੋ ਹੈ। ਜਦਕਿ ਦੂਜੇ ਪਾਸੇ ਕੋਕਾ-ਕੋਲਾ ਦੀ ਬ੍ਰਾਂਡਿੰਗ ਹੈ।

ਇਹ ਹਨ Realme 10 Pro 5G Coca-Cola Edition ਦੇ ਸਪੈਸੀਫਿਕੇਸ਼ਨਸ:

ਸਪੈਸ਼ਲ ਐਡੀਸ਼ਨ ਫੋਨ Realme 10 Pro 'ਤੇ ਆਧਾਰਿਤ ਹੈ। ਅਜਿਹੇ 'ਚ ਫੋਨ 'ਚ ਸਿਰਫ ਕਾਸਮੈਟਿਕ ਬਦਲਾਅ ਹੀ ਦੇਖਣ ਨੂੰ ਮਿਲਣਗੇ ਅਤੇ ਟੈਕਨੀਕਲ ਸਪੈਸੀਫਿਕੇਸ਼ਨਸ 'ਚ ਬਦਲਾਅ ਦੀ ਉਮੀਦ ਘੱਟ ਹੈ। ਇਸ ਫੋਨ ਵਿੱਚ 120Hz ਰਿਫਰੈਸ਼ ਰੇਟ ਦੇ ਨਾਲ 6.72-ਇੰਚ FHD + LCD ਡਿਸਪਲੇਅ ਮਿਲੇਗੀ।

ਸਟੋਰੇਜ ਦੀ ਗੱਲ ਕਰੀਏ ਤਾਂ ਇਸ ਵਿਚ 8GB ਰੈਮ ਦੇ ਨਾਲ Qualcomm Snapdragon 695 ਪ੍ਰੋਸੈਸਰ ਮਿਲੇਗਾ। ਇਹ ਸਮਾਰਟਫੋਨ Android 13 ਅਧਾਰਿਤ Realme UI 4.0 ਕਸਟਮ ਸਕਿਨ 'ਤੇ ਕੰਮ ਕਰੇਗਾ।

ਕੈਮਰੇ ਦੇ ਤੌਰ 'ਤੇ ਇਸ ਵਿਚ ਤੁਹਾਨੂੰ 108MP ਪ੍ਰਾਇਮਰੀ ਕੈਮਰਾ, 16MP ਸੈਲਫੀ ਕੈਮਰਾ ਮਿਲੇਗਾ।

ਇਸਦੀ ਬੈਟਰੀ ਬਹੁਤ ਹੀ ਪਾਵਰਫੁੱਲ ਹੈ। ਇਸ ਵਿੱਚ 5000mAh ਬੈਟਰੀ ਅਤੇ ਫਾਸਟ ਚਾਰਜਿੰਗ 3W ਸਪੋਰਟ ਨਾਲ ਆਉਂਦਾ ਹੈ।

Published by:Rupinder Kaur Sabherwal
First published:

Tags: Realme, Smartphone, Tech News, Tech news update, Tech updates, Technology