ਰੀਅਲਮੀ (Realme) ਛੇਤੀ ਹੀ ਨਵਾਂ ਫੋਨ ਲਾਂਚ ਕਰਨ ਜਾ ਰਿਹਾ ਹੈ। Realme GT Neo 5 ਨੂੰ ਫ਼ਰਵਰੀ 2023 ਵਿੱਚ ਚੀਨ ਵਿੱਚ ਲਾਂਚ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਸਮਾਰਟਫੋਨ ਨੂੰ ਭਾਰਤ ਵਿੱਚ ਲਾਂਚ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਰੀਅਲਮੀ ਦੇ ਇਸ ਸਮਾਰਟਫੋਨ ਵਿੱਚ ਕਈ ਨਵੇਂ ਤੇ ਦਮਦਾਰ ਫੀਚਰ ਦਿੱਤੇ ਗਏ ਹਨ। ਇਸ ਦਾ ਸਭ ਤੋਂ ਵੱਧ ਦਮਦਾਰ ਫੀਚਰ ਇਸਦੀ ਪਾਵਰਫੁੱਲ ਬੈਟਰੀ ਹੈ। Realme GT Neo 5 ਸਮਾਰਟਫੋਨ 240W ਬੈਟਰੀ ਚਾਰਜਿੰਗ ਸਮਰੱਥਾ ਦੇ ਨਾਲ ਆਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਪਾਵਰ ਦੀ ਸਮਰੱਥਾ ਨਾਲ ਇਹ ਫੋਨ ਸਿਰਫ 7 ਮਿੰਟਾਂ ਵਿੱਚ ਫੁੱਲ ਚਾਰਜ ਹੋ ਜਾਵੇਗਾ। ਆਓ ਜਾਣਦੇ ਹਾਂ Realme GT Neo 5 ਦੇ ਦਮਦਾਰ ਫੀਚਰਾਂ ਬਾਰੇ ਡਿਟੇਲ...
Realme GT Neo5ਦੇ ਦਮਦਾਰ ਫੀਚਰ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਰੀਅਲਮੀ ਸਮਾਰਟਫੋਨ ਕੰਪਨੀ ਨੇ ਚੀਨੀ ਸੋਸ਼ਲ ਮੀਡੀਆ ਉੱਤੇ, ਨਵੇਂ ਲਾਂਚ ਹੋਣ ਵਾਲੇ ਸਮਾਰਟਫੋਨ Realme GT Neo 5 ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਜਾਣਕਾਰੀ ਦੇ ਅਨੁਸਾਰ ਇਹ ਸਮਾਰਟਫੋਨ ਪਾਵਰਫੁੱਲ ਬੈਟਰੀ ਚਾਰਜਿੰਗ ਦੀ ਸਮਰੱਥਾ ਦੇ ਨਾਲ ਆਵੇਗਾ। ਇਸ ਸਮਾਰਟਫੋਨ ਨੂੰ ਛੇਤੀ ਚਾਰਜ ਕਰਨ ਲਈ GuN ਮਿੰਨੀ ਚਾਰਜਿੰਗ ਹੈੱਡਾਂ ਦੀ ਵਰਤੋਂ ਕੀਤੀ ਜਾਵੇਗੀ। ਜੋ ਕਿ ਆਮ ਸਿਲੀਕਾਨ ਦੀ ਬਜਾਏ ਗੈਲਿਅਮ ਨਾਈਟਰਾਈਡ ਨਾਲ ਬਣਿਆ ਹੋਵੇਗਾ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ Redmi Note 12 Pro+ ਸਭ ਤੋਂ ਵੱਡੀ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਇਸ ਸਮਾਰਟਫੋਨ ਦੀ ਬੈਟਰੀ ਨੂੰ ਸਿਰਫ਼ 9 ਮਿੰਟਾਂ ਵਿੱਚ ਚਾਰਜ ਹੋਣ ਦਾ ਦਾਅਵਾ ਕੀਤਾ ਗਿਆ ਹੈ। ਰੀਅਲਮੀ ਦਾ ਨਵਾਂ ਆ ਰਿਹਾ ਸਮਾਰਟਫੋਨ GT Neo 5 ਇਸ ਤੋਂ ਵੀ ਵਧੇਰੇ ਪਾਵਰਫੁੱਲ ਬੈਟਰੀ ਦੇ ਨਾਲ ਆਵੇਗਾ। Realme GT Neo 5 ਸੰਬੰਧੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸਦੀ ਬੈਟਰੀ ਸਿਰਫ਼ 7 ਮਿੰਟਾਂ ਵਿੱਚ ਫੁੱਲ ਚਾਰਜ ਹੋ ਜਾਵੇਗੀ।
ਇਸਦੇ ਨਾਲ ਹੀ ਇਸ ਸਮਾਰਟਫੋਨ ਦਾ ਚਾਰਜਿੰਗ ਹੈੱਡ 240W ਬੈਟਰੀ ਚਾਰਜਿੰਗ ਸਮਰੱਥਾ ਦੇ ਨਾਲ ਨਾਲ ਮਲਟੀਪਲ ਪ੍ਰੋਟੋਕੋਲ ਜਿਵੇਂ ਕਿ 65WPD ਫਾਸਟ ਚਾਰਜਿੰਗ ਨਾਲ ਵੀ ਅਨੁਕੂਲ ਹੈ। ਇੱਕ Weibo ਬਲੌਗਰ ਨੇ Realme GT Neo 5 ਦੇ ਚਾਰਜਿੰਗ ਹੈੱਡ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Realme, Tech News, Tech news update, Tech updates, Technology