HOME » NEWS » Life

ਇਸ ਦੇਸ਼ ’ਚ 10 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨੇ ਮੰਗੀ ਸਵੈ ਇੱਛਾ ਮੌਤ

News18 Punjabi | News18 Punjab
Updated: February 2, 2020, 3:54 PM IST
share image
ਇਸ ਦੇਸ਼ ’ਚ 10 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨੇ ਮੰਗੀ ਸਵੈ ਇੱਛਾ ਮੌਤ
ਇਸ ਦੇਸ਼ ’ਚ 10 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨੇ ਮੰਗੀ ਸਵੈ ਇੱਛਾ ਮੌਤ

ਹਾਲ ਹੀ ਵਿਚ ਨੀਦਰਲੈਂਡ (the Netherlands) ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ 10 ਹਜ਼ਾਰ ਤੋਂ ਵੀ ਜਿਆਦਾ ਲੋਕਾਂ ਨੇ ਸਰਕਾਰ ਤੋਂ ਸਵੈ ਇੱਛਾ ਮੌਤ ਦੀ ਮੰਗ ਕੀਤੀ

  • Share this:
  • Facebook share img
  • Twitter share img
  • Linkedin share img
ਅਕਸਰ ਹੀ ਸਿਸਟਮ ਤੋਂ ਤੰਗ ਪ੍ਰੇਸ਼ਾਨ ਹੋ ਕੇ ਲੋਕ ਸਵੈ ਇੱਛਾ ਮੌਤ (Euthanasia) ਦੀ ਮੰਗ ਕਰਦੇ ਹਨ। ਹਾਲ ਹੀ ’ਚ ਨੀਦਰਲੈਂਡ (the Netherlands) ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ 10 ਹਜ਼ਾਰ ਤੋਂ ਵੀ ਜਿਆਦਾ ਲੋਕਾਂ ਨੇ ਸਰਕਾਰ ਤੋਂ ਸਵੈ ਇੱਛਾ ਮੌਤ ਦੀ ਮੰਗ ਕੀਤੀ। ਸੰਸਦ (Parliament) ’ਚ ਇਸ ਮੰਗ ਬਾਰੇ ਦੱਸਦੇ ਹੋਏ ਦੇਸ਼ ਦੀ ਸਿਹਤ ਮੰਤਰੀ (health minister)  ਅਤੇ ਈਸਾਈ MP Hugo de Jong ਨੇ ਕਿਹਾ ਕਿ ਇਹ ਲੋਕ 55 ਪਾਰ ਹਨ ਅਤੇ ਗੰਭੀਰ ਬੀਮਾਰੀਆਂ ਦੇ ਨਾਲ ਲੜ ਰਹੇ ਹਨ। ਇੱਛਾ ਮੌਤ ਮੰਗਣ ਦੀ ਇਕ ਵੱਡੀ ਵਜ੍ਹਾ ਉਨ੍ਹਾਂ ਦਾ ਇਕੱਲਾਪਣ ਵੀ ਹੈ।

10,156 ਲੋਕ ਮੰਗ ਰਹੇ ਹਨ ਸਵੈ ਇੱਛਾ ਮੌਤ

ਮਰਨ ਦੀ ਗੁਹਾਰ ਲਗਾਉਣ ਵਾਲੇ ਇਨ੍ਹਾਂ ਲੋਕਾਂ ਦੀ ਗਿਣਤੀ ਅਸਲ ’ਚ 10,156 ਹੈ। ਇੰਨੀ ਵੱਡੀ ਗਿਣਤੀ ’ਚ ਇਕ ਤੋਂ ਬਾਅਦ ਇਕ ਮੌਤ ਦੀ ਮੰਗ ਕਰਨ ਵਾਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਇਕ ਕਮਿਸ਼ਨ ਬਣਾਇਆ ਸੀ ਜਿਸ ਦਾ ਨਾਂ ਸੀ Wijngaarden commission। ਇਸ ’ਚ ਪਾਇਆ ਗਿਆ ਕਿ ਮਰਨ ਦੀ ਇੱਛਾ ਕਾਫੀ ਗੰਭੀਰ ਹੈ ਅਤੇ ਇਹ ਹਰ ਹਾਲ ’ਚ ਮਰਨਾ ਚਾਹੁੰਦੇ ਹਨ।
ਇਹ ਕਹਿਣਾ ਹੈ ਸਿਹਤ ਮੰਤਰੀ ਦਾ...

ਸੰਸਦ ਵਿਚ ਇਹ ਮੁੱਦਾ ਉਠਾਉਂਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਡੈਥ ਵਿਸ਼ ਇਕ ਸਾਮਾਜਿਕ ਮੁੱਦਾ ਹੈ। ਸਾਰਿਆਂ ਨੂੰ ਮਿਲ ਕੇ ਉਨ੍ਹਾਂ ਲੋਕਾਂ ਨੂੰ ਫਿਰ ਤੋਂ ਜਿੰਦਗੀ ’ਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਜੇ ਪਾਸੇ ਵਿਰੋਧੀ ਧਿਰ ਦੀ ਇਕ ਨੇਤਾ  Pia Dijkstra ਨੇ ਕਿਹਾ ਕਿ ਉਹ 75 ਸਾਲ ਪਾਰ ਚੁੱਕੇ ਹਨ। ਅਜਿਹੇ ’ਚ ਲੋਕਾਂ ਦੇ ਲਈ ਸਵੈ ਇੱਛਾ ਮੌਤ ਨੂੰ ਇਕ ਕਾਨੂੰਨ ਬਣਾਉਣ ਲਈ ਸੰਸਦ ਮਤਾ ਪੇਸ਼ ਕਰਨਗੇ। ਤਾਂ ਜੋ ਇਨ੍ਹਾਂ ਲੋਕਾਂ ਨੂੰ ਆਸਾਨ ਮੌਤ ਮਿਲ ਸਕੇ।
First published: February 2, 2020
ਹੋਰ ਪੜ੍ਹੋ
ਅਗਲੀ ਖ਼ਬਰ