Bhindi Kali Mirch Recipe: ਹਰੀਆਂ ਸਬਜ਼ੀਆਂ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦਗਾਰ ਹਨ ਉੱਥੇ ਹੀ ਬਣਾਉਣ ਵਿੱਚ ਆਸਾਨ ਤੇ ਖਾਣ ਵਿੱਚ ਵੀ ਸੁਆਦਿਸ਼ਟ ਹਨ। ਗਰਮੀਆਂ ਵਿੱਚ ਜ਼ਿਆਦਾਤਰ ਘਰਾਂ ਵਿੱਚ ਭਿੰਡੀ ਦੀ ਸਬਜ਼ੀ ਬਹੁਤ ਬਣਾਈ ਜਾਂਦਾ ਹੈ।
ਕਿਉਂਕਿ ਭਾਰਤੀ ਪਰਿਵਾਰਾਂ ਵਿੱਚ ਭਿੰਡੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਹਰ ਘਰ ਵਿੱਚ ਵੱਖ-ਵੱਖ ਕਿਸਮਾਂ ਦੀ ਭਿੰਡੀ ਦੀ ਸਬਜ਼ੀ ਖਾਣ ਨੂੰ ਮਿਲਦੀ ਹੈ। ਕਿਤੇ ਤੇਲ ਵਿੱਚ ਫ੍ਰਾਈ ਕੀਤੀ ਹੋਈ ਭਿੰਡੀ ਅਤੇ ਕਿਤੇ ਲੋਕ ਭਰਵੀਂ ਭਿੰਡੀ ਖਾਣਾ ਪਸੰਦ ਕਰਦੇ ਹਨ।
ਇਸ ਦੇ ਨਾਲ ਹੀ ਕੁਝ ਲੋਕ ਦਹੀਂ ਭਿੰਡੀ ਜਾਂ ਮਸਾਲਾ ਭਿੰਡੀ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਭਿੰਡੀ ਕਾਲੀ ਮਿਰਚ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਦਰਅਸਲ ਭਿੰਡੀ ਕਾਲੀ ਮਿਰਚ ਇੱਕ ਮਸਾਲੇਦਾਰ, ਤਿੱਖੀ ਅਤੇ ਮੂੰਹ ਵਿੱਚ ਪਾਣੀ ਲਿਆਉਣ ਵਾਲੀ ਸਬਜ਼ੀ ਹੈ। ਤੁਸੀਂ ਇਸ ਨੂੰ ਦੁਪਹਿਰ ਦੇ ਖਾਣੇ ਜਾਂ ਰਾਤ ਦੀ ਪਾਰਟੀ ਦੌਰਾਨ ਖਾਣੇ ਵਿੱਚ ਮਹਿਮਾਨਾਂ ਅੱਗੇ ਪਰੋਸ ਸਕਦੇ ਹੋ। ਇਹ ਖਾਣ 'ਚ ਬਹੁਤ ਸੁਆਦ ਹੁੰਦੀ ਹੈ ਤੇ ਇਸ ਨੂੰ ਬਣਾਉਣਾ ਵੀ ਮੁਸ਼ਕਿਲ ਨਹੀਂ ਹੈ।
ਭਿੰਡੀ ਕਾਲੀ ਮਿਰਚ ਬਣਾਉਣ ਲਈ ਸਮੱਗਰੀ
- 250 ਗ੍ਰਾਮ ਭਿੰਡੀ (ਛੋਟੀ)
- 4 ਚਮਚ ਮੂੰਗਫਲੀ
- ਤੇਲ 1 ਚਮਚ
- ਜੀਰਾ 1 ਚਮਚ
- 1 ਪਿਆਜ਼ (ਬਾਰੀਕ ਕੱਟਿਆ ਹੋਇਆ)
- 1 ਚਮਚ ਧਨੀਆ ਪਾਊਡਰ
- 1 ਚਮਚ ਅਦਰਕ (ਬਾਰੀਕ ਕੱਟਿਆ ਹੋਇਆ)
- 3 ਹਰੀਆਂ ਮਿਰਚਾਂ (ਬਾਰੀਕ ਕੱਟੀਆਂ ਹੋਈਆਂ)
- 1/2 ਚਮਚ ਹਲਦੀ ਪਾਊਡਰ
- 1/2 ਕੱਪ ਟਮਾਟਰ ਪਿਊਰੀ
- ਲੂਣ ਸੁਆਦ ਮੁਤਾਬਕ
- 1 ਚਮਚ ਤਾਜ਼ੀ ਪੀਸੀ ਹੋਈ ਕਾਲੀ ਮਿਰਚ
- 1 ਚਮਚ ਅਮਚੂਰ ਪਾਊਡਰ
- 1/2 ਚਮਚ ਸੁੱਕੀ ਮੇਥੀ ਪਾਊਡਰ
- ਲੌਂਗ ਪਾਊਡਰ ਇੱਕ ਚੁਟਕੀ
ਭਿੰਡੀ ਕਾਲੀ ਮਿਰਚ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਭਿੰਡੀ ਨੂੰ ਧੋ ਕੇ ਕਿਨਾਰਿਆਂ ਨੂੰ ਕੱਟ ਲਓ। ਹੁਣ ਇੱਕ ਭਾਂਡੇ ਵਿੱਚ ਅੱਧਾ ਲੀਟਰ ਪਾਣੀ, ਇੱਕ ਚੱਮਚ ਤੇਲ ਅਤੇ ਨਮਕ ਪਾਓ। ਪਾਣੀ ਨੂੰ ਉਬਾਲਣ ਤੱਕ ਗਰਮ ਕਰੋ ਅਤੇ ਇਸ ਵਿੱਚ ਭਿੰਡੀ ਪਾ ਦਿਓ। ਹੁਣ 5-6 ਸੈਕਿੰਡ ਲਈ ਉਬਾਲੋ ਅਤੇ ਸੇਕ ਤੋਂ ਹਟਾਓ ਅਤੇ ਭਿੰਡੀ ਨੂੰ ਤੁਰੰਤ ਛਾਣਨੀ ਰਾਹੀਂ ਛਾਣ ਕੇ ਪਾਣੀ ਕੱਢ ਲਓ। ਇਸ ਤੋਂ ਬਾਅਦ ਭਿੰਡੀ ਨੂੰ ਇਕ ਪਾਸੇ ਰੱਖ ਦਿਓ। ਹੁਣ ਕੜਾਹੀ 'ਚ ਤੇਲ ਪਾ ਕੇ ਤੇਜ਼ ਸੇਕ 'ਤੇ ਗਰਮ ਕਰੋ। ਇਸ ਤੋਂ ਬਾਅਦ ਤੇਲ ਵਿੱਚ ਜੀਰਾ ਅਤੇ ਪਿਆਜ਼ ਪਾਓ। ਸੇਕ ਨੂੰ ਮੱਧਮ ਕਰ ਦਿਓ।
ਪਿਆਜ਼ ਨੂੰ ਸੁਨਹਿਰੀ ਹੋਣ ਤੱਕ ਫ੍ਰਾਈ ਕਰੋ। ਹੁਣ ਇਸ ਵਿੱਚ ਧਨੀਆ ਪਾਊਡਰ, ਅਦਰਕ, ਮਿਰਚ ਅਤੇ ਹਲਦੀ ਪਾਓ। 30 ਸਕਿੰਟਾਂ ਲਈ ਹਿਲਾਓ ਅਤੇ ਬਾਅਦ ਵਿੱਚ ਟਮਾਟਰ ਦੀ ਪਿਊਰੀ ਪਾ ਦਿਓ ਅਤੇ ਕਿਨਾਰਿਆਂ 'ਤੇ ਤੇਲ ਦਿਖਾਈ ਦੇਣ ਤੱਕ ਫ੍ਰਾਈ ਕਰੋ। ਇਸ ਤੋਂ ਬਾਅਦ ਇਸ ਵਿੱਚ ਭਿੰਡੀ ਪਾਓ, ਮਿਕਸ ਕਰੋ ਅਤੇ ਨਮਕ, ਕਾਲੀ ਮਿਰਚ, ਅਮਚੂਰ ਪਾਊਡਰ, ਕਸੂਰੀ ਮੇਥੀ ਅਤੇ ਲੌਂਗ ਪਾਊਡਰ ਪਾਓ, ਫਿਰ ਸਭ ਕੁਝ ਚੰਗੀ ਤਰ੍ਹਾਂ ਮਿਲਾਓ। ਹੁਣ ਭਿੰਡੀ ਨੂੰ ਤੇਜ਼ ਸੇਕ 'ਤੇ ਚੰਗੀ ਤਰ੍ਹਾਂ ਪਕਾਓ। ਤੁਹਾਡੀ ਭਿੰਡੀ ਕਾਲੀ ਮਿਰਚ ਤਿਆਰ ਹੈ। ਭਿੰਡੀ ਨੂੰ ਇੱਕ ਕਟੋਰੀ ਵਿੱਚ ਕੱਢ ਲਓ। ਚੰਗੀ ਤਰ੍ਹਾਂ ਗਾਰਨਿਸ਼ ਕਰੋ ਅਤੇ ਸਰਵ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।