ਅਸਾਨ ਤਰੀਕੇ ਨਾਲ ਘਰ ਬੈਠੇ ਬਣਾਓ ਅਰਹੜ੍ਹ ਦੀ ਦਾਲ, ਦੇਖੋ ਰੈਸਿਪੀ

ਅਸਾਨ ਤਰੀਕੇ ਨਾਲ ਘਰ ਬੈਠੇ ਬਣਾਓ ਅਰਹੜ੍ਹ ਦੀ ਦਾਲ, ਦੇਖੋ ਰੈਸਿਪੀ

ਅਸਾਨ ਤਰੀਕੇ ਨਾਲ ਘਰ ਬੈਠੇ ਬਣਾਓ ਅਰਹੜ੍ਹ ਦੀ ਦਾਲ, ਦੇਖੋ ਰੈਸਿਪੀ

  • Share this:
ਦਾਲ ਭਾਰਤੀ ਪਕਵਾਨਾਂ ਦਾ ਇੱਕ ਜ਼ਰੂਰੀ ਭੋਜਨ ਹੈ। ਜਦੋਂ ਦਾਲਾਂ ਦੀ ਗੱਲ ਆਉਂਦੀ ਹੈ ਤਾਂ ਅਰਹਰ ਦਾਲ ਸਭ ਤੋਂ ਮਸ਼ਹੂਰ ਦਾਲਾਂ ਵਿੱਚੋਂ ਇੱਕ ਹੈ। ਇਸ ਨੂੰ ਤੂਰ ਦੀ ਦਾਲ ਵੀ ਕਿਹਾ ਜਾਂਦਾ ਹੈ। ਇਹ ਪ੍ਰੋਟੀਨ ਦਾ ਬਹੁਤ ਵੱਡਾ ਸਰੋਤ ਹੈ। ਇਸ ਤੋਂ ਇਲਾਵਾ, ਇਹ ਭਾਰ ਘਟਾਉਣ, ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੈ। ਹਾਲਾਂਕਿ ਤਕਰੀਬਨ ਹਰ ਘਰ ਵਿੱਚ ਤੂਰ ਦੀ ਦਾਲ ਬਣਦੀ ਹੀ ਹੈ ਪਰ ਰੈਸਟੋਰੈਂਟਾਂ ਵਿੱਚ ਬਣੀ ਤੂਰ ਦਾਲ ਦਾ ਸੁਆਦ ਬਹੁਤ ਵੱਖਰਾ ਹੁੰਦਾ ਹੈ।

ਹਾਲਾਂਕਿ ਇਸ ਨੂੰ ਘਰ ਵਿੱਚ ਬਣਾਉਣਾ ਬਹੁਤ ਹੀ ਅਸਾਨ ਹੈ ਅਤੇ ਜੇਕਰ ਅਸੀਂ ਕੁੱਝ ਤਰੀਕਿਆਂ ਵਿੱਚ ਬਦਲਾਅ ਕਰਦੇ ਹਾਂ ਤਾਂ ਇਸ ਨੂੰ ਹੋਰ ਸਵਾਦ ਬਣਾਇਆ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਅਸੀਂ ਘਰ ਵਿੱਚ ਸਵਾਦਿਸ਼ਟ ਅਰਹਰ ਦਾਲ ਕਿਵੇਂ ਬਣਾ ਸਕਦੇ ਹਾਂ।

ਸਭ ਤੋਂ ਪਹਿਲਾਂ ਇੱਕ ਕੱਪ ਤੂਰ ਦੀ ਦਾਲ ਨੂੰ 2 ਤੋਂ 3 ਵਾਰ ਚੰਗੀ ਤਰ੍ਹਾਂ ਧੋਵੋ ਤੇ ਇਸ ਨੂੰ 20 ਮਿੰਟ ਲਈ ਪਾਣੀ ਵਿੱਚ ਭਿਓਂ ਕੇ ਰੱਖੋ। ਦਾਲ ਨੂੰ ਦੁਬਾਰਾ ਧੋਵੋ ਅਤੇ ਉਸ ਤੋਂ ਬਾਅਦ ਦੋ ਕੱਪ ਪਾਣੀ ਕੂਕਰ ਵਿੱਚ ਪਾਓ। ਦਾਲ ਦੇ ਮੁਕਾਬਲੇ ਪਾਣੀ ਇੰਨਾ ਜ਼ਿਆਦਾ ਹੋਣਾ ਚਾਹੀਦਾ ਹੈ ਕਿ ਉਂਗਲ ਡੁਬੋਉਣ 'ਤੇ ਸਾਰਾ ਨਹੁੰ ਡੁੱਬ ਜਾਂਦਾ ਹੈ।

ਹੁਣ ਦਾਲ ਨੂੰ ਕੂਕਰ ਵਿੱਚ ਪਾਓ ਅਤੇ ਹਲਦੀ ਅਤੇ ਨਮਕ ਪਾਓ। ਬਹੁਤ ਸਾਰੇ ਲੋਕ ਦਾਲ ਦੇ ਨਾਲ ਲਸਣ ਅਤੇ ਟਮਾਟਰ ਕੂਕਰ ਵਿੱਚ ਪਾਉਂਦੇ ਹਨ, ਪਰ ਹੁਣ ਅਜਿਹਾ ਨਾ ਕਰੋ। ਦੋ ਸੀਟੀਆਂ ਵੱਜਣ ਤੋਂ ਬਾਅਦ ਗੈਸ ਬੰਦ ਕਰ ਦਿਓ। ਇਹ ਗੱਲ ਦਾ ਧਿਆਨ ਰੱਖੋ ਕਿ ਤੁਹਾਨੂੰ ਦਾਲ ਨੂੰ ਸਿਰਫ ਘੱਟ ਆਂਚ 'ਤੇ ਪਕਾਉਣਾ ਹੈ।

ਜਦੋਂ ਕੂਕਰ ਦੀ ਸੀਟੀ ਪੂਰੀ ਹੋ ਜਾਵੇ ਤਾਂ ਕੂਕਰ ਖੋਲ੍ਹੋ। ਹੁਣ ਦਾਲ ਨੂੰ ਮੈਸ਼ ਕਰੋ। ਤੜਕਾ ਲਾਉਣ ਲਈ ਇੱਕ ਪੈਨ ਵਿੱਚ ਘਿਓ ਗਰਮ ਕਰੋ ਤੇ ਇਸ ਵਿੱਚ ਹਿੰਗ ਅਤੇ ਜੀਰਾ ਪਾਓ। ਫਿਰ ਇਸ ਤਵੇ ਨੂੰ ਦਾਲ 'ਤੇ ਡੋਲ੍ਹ ਦਿਓ ਤੇ ਢੱਕ ਦਿਓ। ਤੁਹਾਡੀ ਅਰਹਰ ਦਾਲ ਤਿਆਰ ਹੈ।

ਦਾਲ ਨੂੰ ਗਰਮ ਕਰਦੇ ਹੋਏ, ਤੁਹਾਨੂੰ ਕਰੀ ਪੱਤੇ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਇਸ ਨੂੰ ਹਰਾ ਧਨੀਆ ਅਤੇ ਹਰੀਆਂ ਮਿਰਚਾਂ ਨਾਲ ਵੀ ਸਜਾ ਸਕਦੇ ਹੋ। ਅਰਹਰ ਦੀ ਦਾਲ ਨੂੰ ਪਿਆਜ਼, ਲਸਣ ਅਤੇ ਟਮਾਟਰ ਨਾਲ ਫਰਾਈ ਕੀਤਾ ਜਾ ਸਕਦਾ ਹੈ। ਤੁਸੀਂ ਸਵਾਦ ਵਧਾਉਣ ਲਈ ਦਾਲ ਵਿੱਚ ਧਨੀਆ ਪਾਊਡਰ, ਗਰਮ ਮਸਾਲਾ ਅਤੇ ਆਮਚੂਰ ਪਾਊਡਰ ਵੀ ਪਾ ਸਕਦੇ ਹੋ।
Published by:Amelia Punjabi
First published: