ਤੁਹਾਡੇ ਵਿੱਚੋਂ ਬਹੁਤਿਆਂ ਨੂੰ ਸੁਣ ਕੇ ਹੈਰਾਨੀ ਹੋਵੇਗੀ ਪਰ ਸੁੱਕੇ ਮੇਵਿਆਂ ਦੀ ਸਬਜ਼ ਵੀ ਤਿਆਰ ਕੀਤੀ ਜਾ ਸਕਦੀ ਹੈ। ਵੈਸੇ ਤਾਂ ਇਨ੍ਹਾਂ ਨੂੰ ਮਠਿਆਈਆਂ ਵਿੱਚ ਜ਼ਿਆਦਾ ਵਰਤਿਆ ਜਾਂਦਾ ਹੈ ਪਰ ਇਸ ਦੀ ਇੱਕ ਮਸਾਲੇਦਾਰ ਸਬਜ਼ੀ ਵੀ ਬਣਦੀ ਹੈ। ਅਸੀਂ ਗੱਲ ਕਰ ਰਹੇ ਹਾਂ ਕਾਜੂ ਦੀ ਸਬਜ਼ੀ ਦੀ। ਵੈਸੇ ਘਰ ਵਿੱਚ ਮਹਿਮਾਨ ਆਏ ਹੋਣ ਤੇ ਕੁੱਝ ਸਪੈਸ਼ਲ ਖਾਣ ਦਾ ਮਨ ਕਰੇ ਤਾਂ ਬਾਹਰੋਂ ਮੰਗਵਾਉਣ ਦੀ ਥਾਂ ਇਸ ਨੂੰ ਤੁਰੰਤ ਬਣਾ ਤੇ ਮਹਿਮਾਨਾਂ ਅੱਗੇ ਆਪਣਾ ਗੁਡ ਇੰਪਰੈਸ਼ਨ ਪਾ ਸਕਦੇ ਹੋ। ਆਓ ਜਾਣਦੇ ਹਾਂ ਕਾਜੂ ਦੀ ਸਬਜ਼ੀ ਬਣਾਉਣ ਦੀ ਵਿਧੀ
ਕਾਜੂ ਕਰੀ ਬਣਾਉਣ ਲਈ ਸਮੱਗਰੀ
100 ਗ੍ਰਾਮ ਕਾਜੂ, 1 ਬਾਰੀਕ ਕੱਟਿਆ ਪਿਆਜ਼, 2 ਟਮਾਟਰ, 1 ਚਮਚਾ ਜੀਰਾ, ਤੇਲ, 1 ਛੋਟਾ ਟੁਕੜਾ ਦਾਲਚੀਨੀ, 2 ਲੌਂਗ, 1 ਛੋਟੀ ਇਲਾਇਚੀ, ਇੱਕ ਚਮਚ ਅਦਰਕ-ਲਸਣ ਦਾ ਪੇਸਟ, 1 ਚਮਚ ਧਨੀਆ ਪਾਊਡਰ, 1 ਚਮਚ ਲਾਲ ਮਿਰਚ ਪਾਊਡਰ, ਸੁਆਦ ਅਨੁਸਾਰ ਲੂਣ, 1 ਚਮਚ ਹਲਦੀ ਪਾਊਡਰ, 1 ਚਮਚ ਗਰਮ ਮਸਾਲਾ, 1 ਚਮਚ ਕਸੂਰੀ ਮੇਥੀ, ਹਰੇ ਧਨੀਏ ਦੇ ਪੱਤੇ, ਅੱਧਾ ਕੱਪ ਤਾਜ਼ੀ ਕਰੀਮ
ਕਾਜੂ ਦੀ ਸਬਜ਼ੀ ਬਣਾਉਣ ਦੀ ਵਿਧੀ : ਕਾਜੂ ਕਰੀ ਬਣਾਉਣ ਲਈ ਸਭ ਤੋਂ ਪਹਿਲਾਂ ਗੈਸ 'ਤੇ ਕੜਾਹੀ ਰੱਖੋ। ਇਸ 'ਚ ਥੋੜ੍ਹਾ ਜਿਹਾ ਘਿਓ ਪਾਓ ਅਤੇ ਘਿਓ ਗਰਮ ਹੋਣ 'ਤੇ ਕਾਜੂ ਪਾ ਕੇ ਭੁੰਨ ਲਓ। ਜਦੋਂ ਕਾਜੂ ਹਲਕੇ ਲਾਲ ਹੋਣ ਲੱਗ ਜਾਣ ਤਾਂ ਗੈਸ ਬੰਦ ਕਰ ਦਿਓ ਅਤੇ ਕਾਜੂ ਨੂੰ ਪਲੇਟ ਵਿਚ ਕੱਢ ਲਓ। ਹੁਣ ਇਸ ਕੜਾਹੀ ਵਿੱਚ ਤੇਲ ਪਾਓ। ਇਸ ਵਿਚ ਹਿੰਗ, ਜੀਰਾ, ਲੌਂਗ ਅਤੇ ਦਾਲਚੀਨੀ ਪਾ ਕੇ ਭੁੰਨ ਲਓ।
ਇਸ 'ਚ ਬਾਰੀਕ ਕੱਟਿਆ ਪਿਆਜ਼ ਪਾਓ ਅਤੇ ਗੋਲਡਨ ਬਰਾਊਨ ਹੋਣ ਤੱਕ ਪਕਾਓ। ਹੁਣ ਇਸ 'ਚ ਅਦਰਕ-ਲਸਣ ਦਾ ਪੇਸਟ ਮਿਲਾਓ। ਜੇਕਰ ਤੁਸੀਂ ਪਿਆਜ਼-ਲਸਣ ਨਹੀਂ ਖਾਂਦੇ ਤਾਂ ਅਦਰਕ ਦਾ ਪੇਸਟ ਹੀ ਵਰਤੋ। ਹੁਣ ਬਾਰੀਕ ਕੱਟੇ ਹੋਏ ਟਮਾਟਰ ਜਾਂ ਪੀਸਿਆ ਹੋਇਆ ਟਮਾਟਰ ਪਾਓ ਅਤੇ ਪਕਣ ਦਿਓ। ਇਸ ਤੋਂ ਬਾਅਦ ਇਸ 'ਚ ਨਮਕ ਪਾਓ। ਇਸ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਮਿਸ਼ਰਣ ਨੂੰ ਠੰਡਾ ਹੋਣ ਦਿਓ। ਹੁਣ ਇਸ ਨੂੰ ਮਿਕਸਰ 'ਚ ਪਾ ਕੇ ਪੀਸ ਲਓ।
ਇਸ ਵਿਚ ਥੋੜ੍ਹਾ ਜਿਹਾ ਪਾਣੀ ਵੀ ਮਿਲਾਓ। ਇਸ 'ਚ 6-7 ਭੁੰਨੇ ਹੋਏ ਕਾਜੂ ਪਾ ਕੇ ਪੀਸ ਲਓ। ਹੁਣ ਕੜਾਹੀ ਨੂੰ ਘੱਟ ਅੱਗ 'ਤੇ ਰੱਖੋ ਅਤੇ ਇਸ ਵਿਚ ਤੇਲ ਪਾ ਦਿਓ। ਇਸ ਵਿਚ ਹਲਦੀ, ਲਾਲ ਮਿਰਚ ਪਾਊਡਰ ਅਤੇ ਧਨੀਆ ਪਾਊਡਰ ਮਿਲਾਓ। ਧਿਆਨ ਰਹੇ ਕਿ ਮਸਾਲੇ ਨਾ ਸਾੜਨ। ਇਸ ਵਿੱਚ ਪੀਸਿਆ ਹੋਇਆ ਮਿਸ਼ਰਣ ਪਾਓ ਅਤੇ ਇੱਕ ਮਿੰਟ ਤੱਕ ਹਿਲਾਉਂਦੇ ਹੋਏ ਪਕਾਓ। ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਇਸ ਵਿਚ ਥੋੜ੍ਹਾ ਹੋਰ ਪਾਣੀ ਪਾਓ। ਹੁਣ ਗਰਮ ਮਸਾਲਾ, ਕਸੂਰੀ ਮੇਥੀ ਅਤੇ ਸਵਾਦ ਅਨੁਸਾਰ ਨਮਕ ਪਾਓ।
ਤੁਸੀਂ ਇਸ 'ਚ ਹਲਕਾ ਚਾਟ ਮਸਾਲਾ ਵੀ ਮਿਲਾ ਸਕਦੇ ਹੋ। ਇਸ ਨੂੰ 2 ਮਿੰਟ ਤੱਕ ਪਕਣ ਦਿਓ। ਇਸ ਵਿੱਚ ਭੁੰਨੇ ਹੋਏ ਕਾਜੂ ਨੂੰ ਮਿਲਾਓ। ਉੱਪਰ ਬਾਰੀਕ ਕੱਟੇ ਹੋਏ ਧਨੀਆ ਪੱਤੇ ਨੂੰ ਗਾਰਨਿਸ਼ ਕਰੋ। ਇਹ ਡਿਸ਼ ਇੰਨੀ ਸੁਆਦਿਸ਼ਟ ਹੈ ਕਿ ਇਸ ਨੂੰ ਰੋਟੀ, ਪਰਾਠਾ, ਪੁਰੀ ਜਾਂ ਪੁਲਾਓ ਨਾਲ ਸਰਵ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।