HOME » NEWS » Life

Recipe: ਕੱਦੂ ਦੀ ਸਬਜੀ ਨਹੀਂ ਤਾਂ ਘਰ 'ਚ ਬਣਾਉ ਕੱਦੂ ਦੀ ਬਰਫੀ

News18 Punjabi | News18 Punjab
Updated: July 5, 2020, 10:28 AM IST
share image
Recipe: ਕੱਦੂ ਦੀ ਸਬਜੀ ਨਹੀਂ ਤਾਂ ਘਰ 'ਚ ਬਣਾਉ ਕੱਦੂ ਦੀ ਬਰਫੀ

  • Share this:
  • Facebook share img
  • Twitter share img
  • Linkedin share img
ਜੇਕਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੇ ਮੈਬਰਾਂ ਨੂੰ ਕੱਦੂ (Gourd) ਦੀ ਸਬਜੀ ਖਾਣਾ ਪਸੰਦ ਨਹੀਂ ਹੈ ਤਾਂ ਤੁਸੀ ਇਸ ਵਾਰ ਕੱਦੂ ਦੀ ਬਰਫੀ (Lauki ki Barfi) ਟਰਾਈ ਕਰੋ। ਇਹ ਨਹੀਂ ਸਿਰਫ ਸਵਾਦਿਸ਼ਟ ਹੁੰਦੀ ਹੈ ਸਗੋਂ ਕੱਦੂ ਅਤੇ ਦੁੱਧ ਦੇ ਗੁਣਾਂ ਨਾਲ ਭਰਪੂਰ ਵੀ ਹੁੰਦੀ ਹੈ। ਇਸ ਨੂੰ ਘਰ ਉੱਤੇ ਬਣਾਉਣਾ ਬਹੁਤ ਹੀ ਆਸਾਨ ਹੈ।
ਕੱਦੂ (Gourd) ਦੀ ਸਬਜੀ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਹੁੰਦਾ। ਹਾਲਾਂਕਿ ਕੱਦੂ ਸਿਹਤ (Health) ਲਈ ਬਹੁਤ ਚੰਗੀ ਹੁੰਦੀ ਹੈ। ਇਹ ਗਰਮੀ ਦੇ ਦਿਨਾਂ ਵਿੱਚ ਸਰੀਰ ਨੂੰ ਠੰਡਾ (Cool) ਰੱਖਦੀ ਹੈ ਅਤੇ ਢਿੱਡ ਸਬੰਧੀ ਬੀਮਾਰੀਆਂ ਨੂੰ ਦੂਰ ਰੱਖਦੀ ਹੈ। ਜੇਕਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੇ ਮੈਬਰਾਂ ਨੂੰ ਕੱਦੂ ਦੀ ਸਬਜੀ ਖਾਣਾ ਪਸੰਦ ਨਹੀਂ ਹੈ ਤਾਂ ਤੁਸੀ ਇਸ ਵਾਰ ਕੱਦੂ ਦੀ ਬਰਫੀ (Lauki ki Barfi) ਟਰਾਈ ਕਰੋ। ਇਸ ਨੂੰ ਘਰ ਵਿਚ ਬਣਾਉਣਾ ਬਹੁਤ ਹੀ ਆਸਾਨ ਹੈ।

ਕੱਦੂ ਦੀ ਬਰਫੀ ਬਣਾਉਣ ਲਈ ਸਮੱਗਰੀ
1 ਕੱਪ ਕਦੂਕਸ ਕੀਤਾ ਹੋਇਆ ਕੱਦੂ
125 ਗ੍ਰਾਮ ਖੋਆ
1 ਚੱਮਚ ਘੀ
1/4 ਕੱਪ ਸ਼ੁਗਰ
1/2 ਲਿਟਰ ਫੁਲ ਕਰੀਮ ਦੁੱਧ
1ਚਮਚ ਪਿਸੀ ਹੋਈ ਇਲਾਚੀ
1 ਚਮਚ ਲੂਣ

ਕੱਦੂ ਦੀ ਬਰਫੀ ਬਣਾਉਣ ਦੀ ਵਿਧੀ
ਇੱਕ ਬਰਤਨ ਵਿੱਚ ਦੁੱਧ ਨੂੰ ਉਬਾਲ ਲਉ। ਉਬਲਦੇ ਦੁੱਧ ਵਿਚ ਕੱਦੂ ਪਾ ਦਿਓ। ਇਸ ਨੂੰ 10-15 ਮਿੰਟ ਤੱਕ ਛੱਡ ਦਿਓ। ਇਸ ਮਿਕਸਚਰ ਵਿੱਚ ਚੀਨੀ ਪਾ ਦਿਓ ਅਤੇ ਹੌਲੀ ਹੌਲੀ ਹਿਲਾਉਦੇ ਰਹੋ। ਜਦੋਂ ਤੱਕ ਕੱਦੂ ਦੁੱਧ ਜਜ਼ਬ ਹੋ ਜਾਵੇ ਅਤੇ ਇਹ ਮਿਕਸਚਰ ਗਾੜਾ ਨਹੀਂ ਹੋਵੇ ਜਾਵੇ ਇਸ ਨੂੰ ਪਕਾਉਂਦੇ ਰਹੋ। ਇਸ ਵਿੱਚ ਖੋਆ, ਘੀ ਅਤੇ ਪਿਸੀ ਹੋਈ ਇਲਾਚੀ ਪਾ ਦਿਓ। ਇਸ ਨੂੰ ਚੰਗੀ ਤਰ੍ਹਾਂ ਮਿਲਾਉ। ਹੁਣ ਇੱਕ ਵੱਡੀ ਪਲੇਟ ਲਵੋ ਉਸ ਵਿੱਚ ਥੋੜ੍ਹਾ ਜਿਹਾ ਘੀ ਲਗਾ ਦਿਓ। ਜਦੋਂ ਮਿਕਸਚਰ ਨਾਲ ਪੂਰਾ ਦੁੱਧ ਸੁੱਕ ਜਾਵੇ ਤਾਂ ਉਸਨੂੰ ਪਲੇਟ ਵਿੱਚ ਕੱਢ ਲਵੋ। ਉਸ ਨੂੰ ਚੰਗੀ ਤਰ੍ਹਾਂ ਫੈਲਾ ਲਉ ਅਤੇ ਪਿਸਤਾ ਨਾਲ ਸਜਾਵਟ ਕਰੋ। ਇਸ ਨੂੰ ਠੰਡਾ ਹੋਣ ਦਿਓ। ਜਦੋਂ ਇਹ ਰੂਮ ਟੇਂਪ੍ਰੇਚਰ ਉੱਤੇ ਥੋੜ੍ਹਾ ਠੰਡਾ ਹੋ ਜਾਵੇ ਤਾਂ ਇਸ ਨੂੰ ਫਰਿੱਜ ਵਿੱਚ ਰੱਖ ਕੇ ਜਮਣ ਦਿਓ। ਕੱਦੂ ਦੀ ਬਰਫੀ ਤਿਆਰ ਹੈ। ਇਸ ਨੂੰ ਬਰਫੀ ਨੂੰ ਕੱਟ ਕੇ ਪੀਸ ਬਣਾ ਲਵੋ।
First published: July 4, 2020, 12:37 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading