Home /News /lifestyle /

Potato Crunchy Fries Recipe: ਕੁਰਕੁਰੇ ਆਲੂ ਫਰਾਈਜ਼ ਦਾ ਚੱਖੋ ਸੁਆਦ, ਆਸਾਨ ਹੈ ਬਣਾਉਣ ਦੀ ਵਿਧੀ

Potato Crunchy Fries Recipe: ਕੁਰਕੁਰੇ ਆਲੂ ਫਰਾਈਜ਼ ਦਾ ਚੱਖੋ ਸੁਆਦ, ਆਸਾਨ ਹੈ ਬਣਾਉਣ ਦੀ ਵਿਧੀ

Potato Crunchy Fries Recipe

Potato Crunchy Fries Recipe

Potato Crunchy Fries Recipe: ਆਲੂ ਦੀਆਂ ਫਰਾਈਜ਼ ਤਾਂ ਤੁਸੀਂ ਖਾਈਆਂ ਹੋਣਗੀਆਂ, ਇਹ ਗਰਮਾ ਗਰਮ ਖਾਈਆਂ ਜਾਣ ਤਾਂ ਹੀ ਇਨ੍ਹਾਂ ਦਾ ਸੁਆਦ ਆਉਂਦਾ ਹੈ। ਪਰ ਕੀ ਤੁਸੀਂ ਅਜਿਹੀਆਂ ਫਰਾਈਜ਼ ਖਾਈਆਂ ਹਨ ਜੋ ਲੰਬੀਆਂ ਤੇ ਬੇਹੱਦ ਕੁਰਕੁਰੀਆਂ ਹੋਣ। ਸ਼ਾਮ ਦੀ ਚਾਹ ਨਾਲ ਜਾਂ ਮਹਿਮਾਨਾਂ ਦੇ ਆਉਣ ਉੱਤੇ ਸਰਵ ਕਰਨ ਲਈ ਇਹ ਇੱਕ ਵਧੀਆ ਸਨੈਕ ਹੈ। ਇਸ ਨੂੰ ਬਣਾਉਣ ਦਾ ਤਰੀਕਾ ਵੀ ਆਮ ਫਰਾਈਜ਼ ਦੀ ਤਰ੍ਹਾਂ ਹੈ ਪਰ ਇਸ ਵਿੱਚ ਇੱਕ ਟਵਿਸਟ ਹੈ ਜੋ ਇਸ ਨੂੰ ਬਹੁਤ ਕੁਰਕੁਰਾ ਬਣਾ ਦਿੰਦਾ ਹੈ।

ਹੋਰ ਪੜ੍ਹੋ ...
  • Share this:

Potato Crunchy Fries Recipe: ਆਲੂ ਦੀਆਂ ਫਰਾਈਜ਼ ਤਾਂ ਤੁਸੀਂ ਖਾਈਆਂ ਹੋਣਗੀਆਂ, ਇਹ ਗਰਮਾ ਗਰਮ ਖਾਈਆਂ ਜਾਣ ਤਾਂ ਹੀ ਇਨ੍ਹਾਂ ਦਾ ਸੁਆਦ ਆਉਂਦਾ ਹੈ। ਪਰ ਕੀ ਤੁਸੀਂ ਅਜਿਹੀਆਂ ਫਰਾਈਜ਼ ਖਾਈਆਂ ਹਨ ਜੋ ਲੰਬੀਆਂ ਤੇ ਬੇਹੱਦ ਕੁਰਕੁਰੀਆਂ ਹੋਣ। ਸ਼ਾਮ ਦੀ ਚਾਹ ਨਾਲ ਜਾਂ ਮਹਿਮਾਨਾਂ ਦੇ ਆਉਣ ਉੱਤੇ ਸਰਵ ਕਰਨ ਲਈ ਇਹ ਇੱਕ ਵਧੀਆ ਸਨੈਕ ਹੈ। ਇਸ ਨੂੰ ਬਣਾਉਣ ਦਾ ਤਰੀਕਾ ਵੀ ਆਮ ਫਰਾਈਜ਼ ਦੀ ਤਰ੍ਹਾਂ ਹੈ ਪਰ ਇਸ ਵਿੱਚ ਇੱਕ ਟਵਿਸਟ ਹੈ ਜੋ ਇਸ ਨੂੰ ਬਹੁਤ ਕੁਰਕੁਰਾ ਬਣਾ ਦਿੰਦਾ ਹੈ। ਜੇ ਤੁਸੀਂ ਵੀ ਘਰ ਵਿੱਚ ਲੰਬੀਆਂ ਕੁਰਕੁਰੀਆਂ ਆਲੂ ਫਰਾਈਜ਼ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇਹ ਰੈਸਿਪੀ ਲੈ ਕੇ ਆਏ ਹਾਂ...









View this post on Instagram






A post shared by Kirbyyy (@kirbyquimado)




ਪੋਟੇਟੋ ਕਰੰਚੀ ਫਰਾਈਜ਼ ਬਣਾਉਣ ਲਈ ਸਮੱਗਰੀ:

ਆਲੂ - 2, ਕੌਰਨ ਸਟਾਰਚ - 1/2 ਕੱਪ, ਕੱਦੂਕਸ ਕੀਤਾ ਹੋਇਆ ਚੀਜ਼ - 1/4 ਕੱਪ, ਤੇਲ - ਤਲਣ ਲਈ, ਲੂਣ - ਸੁਆਦ ਅਨੁਸਾਰ

ਆਲੂ ਦੇ ਕਰੰਚੀ ਫਰਾਈਜ਼ ਬਣਾਉਣ ਦੀ ਵਿਧੀ:

ਆਲੂ ਦੇ ਕਰੰਚੀ ਫਰਾਈਜ਼ ਬਣਾਉਣ ਲਈ ਸਭ ਤੋਂ ਪਹਿਲਾਂ ਦੋ ਆਲੂ ਲਓ ਅਤੇ ਉਨ੍ਹਾਂ ਨੂੰ ਛਿੱਲ ਲਓ। ਇਸ ਤੋਂ ਬਾਅਦ ਆਲੂ ਦੇ ਛੋਟੇ-ਛੋਟੇ ਟੁਕੜੇ ਕੱਟ ਲਓ।

-ਗੈਸ 'ਤੇ ਇਕ ਬਰਤਨ 'ਚ ਪਾਣੀ ਨੂੰ ਉਬਾਲਣ ਲਈ ਰੱਖ ਦਿਓ। ਇਸ ਵਿੱਚ ਆਲੂ ਦੇ ਟੁਕੜੇ ਪਾਓ ਅਤੇ ਕਰੀਬ 15 ਮਿੰਟ ਤੱਕ ਉਬਾਲੋ, ਜਦੋਂ ਤੱਕ ਆਲੂ ਨਰਮ ਨਾ ਹੋ ਜਾਣ।

-ਇਸ ਤੋਂ ਬਾਅਦ ਆਲੂਆਂ ਨੂੰ ਮਿਕਸਿੰਗ ਬਾਊਲ 'ਚ ਪਾ ਕੇ ਚੰਗੀ ਤਰ੍ਹਾਂ ਮੈਸ਼ ਕਰ ਲਓ।

-ਹੁਣ ਆਲੂਆਂ ਵਿੱਚ ਕੱਦੂਕਸ ਕੀਤਾ ਹੋਇਆ ਚੀਜ਼ ਅਤੇ ਕੌਰਨ ਸਟਾਰਚ ਪਾਓ ਅਤੇ ਮਿਸ਼ਰਣ ਨੂੰ ਤਿਆਰ ਕਰਨ ਲਈ ਚੰਗੀ ਤਰ੍ਹਾਂ ਮਿਲਾਓ।

ਇਸ ਮਿਸ਼ਰਣ 'ਚ 1/4 ਚੱਮਚ ਨਮਕ (ਸਵਾਦ ਮੁਤਾਬਕ) ਪਾ ਕੇ ਮਿਕਸ ਕਰੋ।

-ਹੁਣ ਇਸ ਤਿਆਰ ਮਿਸ਼ਰਣ ਨੂੰ ਜ਼ਿਪ ਬੈਗ 'ਚ ਪਾ ਕੇ ਰੋਲਿੰਗ ਪਿੰਨ ਦੀ ਮਦਦ ਨਾਲ ਰੋਲ ਕਰੋ ਅਤੇ ਅੱਧੇ ਘੰਟੇ ਲਈ ਫਰਿੱਜ 'ਚ ਰੱਖ ਦਿਓ, ਤਾਂ ਕਿ ਮਿਸ਼ਰਣ ਚੰਗੀ ਤਰ੍ਹਾਂ ਸੈੱਟ ਹੋ ਜਾਵੇ।

-ਨਿਸ਼ਚਿਤ ਸਮੇਂ ਤੋਂ ਬਾਅਦ ਮਿਸ਼ਰਣ ਨੂੰ ਕੱਢ ਲਓ। ਹੁਣ ਚਾਕੂ ਦੀ ਮਦਦ ਨਾਲ ਆਲੂ ਦੇ ਲੰਬੇ ਫਰਾਈਜ਼ ਕੱਟ ਲਓ।

-ਇਸ ਤੋਂ ਬਾਅਦ ਇਕ ਪੈਨ 'ਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ 'ਚ ਆਲੂ ਫ੍ਰਾਈਜ਼ ਪਾ ਕੇ ਡੀਪ ਫਰਾਈ ਕਰੋ।

-ਆਲੂ ਦੇ ਫਰਾਈਜ਼ ਨੂੰ ਸੁਨਹਿਰੀ ਅਤੇ ਕਰਿਸਪੀ ਹੋਣ ਤੱਕ ਫਰਾਈ ਕਰੋ।

-ਇਸ ਤੋਂ ਬਾਅਦ ਇਸ ਨੂੰ ਪਲੇਟ 'ਚ ਕੱਢ ਕੇ ਚਟਨੀ ਨਾਲ ਸਰਵ ਕਰੋ।

Published by:Rupinder Kaur Sabherwal
First published:

Tags: Fast food, Food, Healthy Food, Lifestyle, Recipe