Home /News /lifestyle /

ਡਿਨਰ 'ਚ ਲਖਨਵੀ ਦਮ ਆਲੂ ਬਣਾ ਕੇ ਘਰਦਿਆਂ ਨੂੰ ਦਿਓ ਸਰਪ੍ਰਾਈਜ਼, ਉਂਗਲਾਂ ਚੱਟਦੇ ਰਹਿ ਜਾਣਗੇ ਘਰਦੇ

ਡਿਨਰ 'ਚ ਲਖਨਵੀ ਦਮ ਆਲੂ ਬਣਾ ਕੇ ਘਰਦਿਆਂ ਨੂੰ ਦਿਓ ਸਰਪ੍ਰਾਈਜ਼, ਉਂਗਲਾਂ ਚੱਟਦੇ ਰਹਿ ਜਾਣਗੇ ਘਰਦੇ

ਡਿਨਰ'ਚ ਲਖਨਵੀ ਦਮ ਆਲੂ ਬਣਾ ਕੇ ਘਰਦਿਆਂ ਨੂੰ ਦਿਓ ਸਰਪ੍ਰਾਈਜ਼, ਉਂਗਲਾਂ ਚੱਟਦੇ ਰਹਿ ਜਾਣਗੇ ਘਰਦੇ

ਡਿਨਰ'ਚ ਲਖਨਵੀ ਦਮ ਆਲੂ ਬਣਾ ਕੇ ਘਰਦਿਆਂ ਨੂੰ ਦਿਓ ਸਰਪ੍ਰਾਈਜ਼, ਉਂਗਲਾਂ ਚੱਟਦੇ ਰਹਿ ਜਾਣਗੇ ਘਰਦੇ

Lucknow style Dum Aloo Recipe: ਜਦੋਂ ਘਰਦਿਆਂ ਨੂੰ ਪਤਾ ਲੱਗੇਗਾ ਕਿ ਤੁਸੀਂ ਘਰੇ ਕੋਈ ਲਖਨਵੀ ਡਿਸ਼ ਬਣਾਉਣ ਜਾ ਰਹੇ ਹੋ ਤਾਂ ਹਰੇਕ ਦੀ ਐਸਾਈਟਮੈਂਟ ਦੇਖਣ ਵਾਲੀ ਹੋਵੇਗੀ। ਲਖਨਊ ਦੇ ਮਸ਼ਹੂਰ ਪਕਵਾਨਾਂ ਵਿੱਚੋਂ ਇੱਕ ਹੈ ਲਖਨਊ ਦਮ ਆਲੂ। ਜੇ ਕਈ ਵਾਰ ਘਰੇ ਮਹਿਮਾਨ ਆ ਜਾਣ ਤਾਂ ਲਖਨਵੀ ਦਮ ਆਲੂ ਇੱਕ ਅਜਿਹੀ ਡਿਸ਼ ਹੈ ਜਿਸ ਨੂੰ ਖਾ ਕੇ ਮਹਿਮਾਨ ਤੱਕ ਤਰੀਫ ਕਰਦੇ ਨਹੀਂ ਥਕਣਗੇ। ਲਖਨਵੀ ਦਮ ਆਲੂ ਬਣਾਉਣ ਲਈ ਆਲੂਆਂ ਤੋਂ ਇਲਾਵਾ ਪਨੀਰ ਅਤੇ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਲਖਨਵੀ ਦਮ ਆਲੂ ਬਣਾਉਣ ਦੀ ਆਸਾਨ ਰੈਸਿਪੀ।

ਹੋਰ ਪੜ੍ਹੋ ...
 • Share this:

  ਲਖਨਵੀ ਦਮ ਆਲੂ ਲਈ ਸਮੱਗਰੀ

  ਆਲੂ - 1/2 ਕਿਲੋ, ਪੀਸਿਆ ਹੋਇਆ ਆਲੂ - 1 ਕੱਪ, ਪਨੀਰ ਪੀਸਿਆ ਹੋਇਆ - 1 ਕੱਪ, ਪਿਆਜ਼ ਪਿਊਰੀ - 2 ਕੱਪ, ਟਮਾਟਰ ਪਿਊਰੀ - 2-3 ਕੱਪ, ਲਾਲ ਮਿਰਚ ਪਾਊਡਰ - 1 ਚੱਮਚ, ਗਰਮ ਮਸਾਲਾ - 1 ਚਮਚ, ਕਸੂਰੀ ਮੇਥੀ - ਡੇਢ ਚਮਚ, ਕਰੀਮ - 1 ਚਮਚ, ਮੱਖਣ - 1 ਚਮਚ, ਹਰੇ ਧਨੀਏ ਦੇ ਪੱਤੇ - 3 ਚਮਚ, ਦੇਸੀ ਘਿਓ - 4 ਚਮਚ , ਲੂਣ - ਸੁਆਦ ਅਨੁਸਾਰ

  ਲਖਨਵੀ ਦਮ ਆਲੂ ਕਿਵੇਂ ਬਣਾਇਆ ਜਾਵੇ : ਲਖਨਵੀ ਦਮ ਆਲੂ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਕੜਾਹੀ ਵਿਚ ਘਿਓ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ। ਜਦੋਂ ਘਿਓ ਪਿਘਲ ਜਾਵੇ ਤਾਂ ਇਸ ਵਿਚ ਗਰਮ ਮਸਾਲਾ, ਪਿਆਜ਼ ਦੀ ਪਿਊਰੀ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਪਕਾਓ। ਗ੍ਰੇਵੀ ਨੂੰ ਕੁਝ ਦੇਰ ਪਕਾਉਣ ਤੋਂ ਬਾਅਦ ਇਸ ਨੂੰ ਪੈਨ ਦੇ ਨਾਲ ਇਕ ਪਾਸੇ ਰੱਖ ਦਿਓ। ਹੁਣ ਇਕ ਹੋਰ ਪੈਨ ਲਓ ਅਤੇ ਇਸ ਵਿਚ ਥੋੜ੍ਹਾ ਜਿਹਾ ਘਿਓ ਪਾ ਕੇ ਗਰਮ ਕਰੋ। ਘਿਓ ਨੂੰ ਪਿਘਲਣ ਤੋਂ ਬਾਅਦ, ਟਮਾਟਰ ਦੀ ਪਿਊਰੀ ਅਤੇ ਥੋੜ੍ਹਾ ਜਿਹਾ ਨਮਕ ਪਾਓ ਅਤੇ ਇਸ ਨੂੰ ਵੀ ਪਕਾਓ। ਹੁਣ ਆਲੂ ਲਓ ਅਤੇ ਉਨ੍ਹਾਂ ਨੂੰ ਇਕ-ਇਕ ਕਰਕੇ ਛਿੱਲ ਲਓ। ਇਸ ਤੋਂ ਬਾਅਦ ਚਮਚ ਜਾਂ ਕਿਸੇ ਤਿੱਖੀ ਚੀਜ਼ ਦੀ ਮਦਦ ਨਾਲ ਆਲੂ ਨੂੰ ਉੱਪਰ ਤੋਂ ਇਸ ਤਰ੍ਹਾਂ ਖੋਖਲਾ ਕਰ ਲਓ ਕਿ ਉਸ ਦਾ ਵਿਚਕਾਰਲਾ ਹਿੱਸਾ ਪੂਰੀ ਤਰ੍ਹਾਂ ਨਿਕਲ ਜਾਵੇ। ਇਸ ਤੋਂ ਬਾਅਦ ਇਕ ਪੈਨ ਵਿਚ ਘਿਓ ਪਾ ਕੇ ਉਸ ਵਿਚ ਖੋਖਲੇ ਆਲੂ ਪਾ ਕੇ ਡੀਪ ਫਰਾਈ ਕਰ ਲਓ। ਇਸ ਤੋਂ ਬਾਅਦ ਆਲੂ ਨੂੰ ਪਲੇਟ 'ਚ ਕੱਢ ਕੇ ਇਕ ਪਾਸੇ ਰੱਖ ਲਓ।

  ਹੁਣ ਪੀਸੇ ਹੋਏ ਆਲੂ ਅਤੇ ਪਨੀਰ ਨੂੰ ਮਿਲਾ ਕੇ ਮੈਸ਼ ਕਰੋ। ਇਸ ਤੋਂ ਬਾਅਦ ਡੀਪ ਫ੍ਰਾਈ ਹੋਏ ਆਲੂਆਂ ਦੀ ਖਾਲੀ ਥਾਂ 'ਤੇ ਭਰ ਕੇ ਰੱਖ ਦਿਓ। ਹੁਣ ਇੱਕ ਪੈਨ ਵਿੱਚ ਪਿਆਜ਼ ਅਤੇ ਟਮਾਟਰ ਦੀ ਗਰੇਵੀ ਪਾ ਕੇ ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਸ ਦਾ ਤੇਲ ਵੱਖ ਨਾ ਹੋ ਜਾਵੇ। ਇਸ ਤੋਂ ਬਾਅਦ ਇਸ 'ਚ ਲਾਲ ਮਿਰਚ ਪਾਊਡਰ, ਕਸੂਰੀ ਮੇਥੀ, ਗਰਮ ਮਸਾਲਾ ਅਤੇ ਸਵਾਦ ਮੁਤਾਬਕ ਨਮਕ ਪਾਓ।

  ਇਸ ਤੋਂ ਬਾਅਦ ਗ੍ਰੇਵੀ 'ਚ ਕਰੀਮ ਅਤੇ ਬਟਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਕੁਝ ਦੇਰ ਹੋਰ ਪਕਣ ਦਿਓ। ਇਸ ਤੋਂ ਬਾਅਦ ਇਸ 'ਚ ਭਰ ਕੇ ਆਲੂ ਪਾ ਦਿਓ ਅਤੇ ਮੱਧਮ ਅੱਗ 'ਤੇ 5-7 ਮਿੰਟ ਤੱਕ ਪਕਾਉਣ ਦਿਓ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ। ਇਹ ਚੈੱਕ ਕਰ ਲਓ ਕਿ ਆਲੂ ਚੰਗੀ ਤਰ੍ਹਾਂ ਪੱਕ ਗਏ ਹਨ। ਤੁਹਾਡੀ ਸੁਆਦੀ ਲਖਨਵੀ ਦਮ ਆਲੂ ਕੀ ਸਬਜ਼ੀ ਤਿਆਰ ਹੈ। ਇਸ ਨੂੰ ਨਾਨ, ਰੋਟੀ ਜਾਂ ਪਰਾਠੇ ਨਾਲ ਪਰੋਸਿਆ ਜਾ ਸਕਦਾ ਹੈ।

  Published by:Drishti Gupta
  First published:

  Tags: Dinner, Food, Healthy Food, Recipe