Home /News /lifestyle /

Recipe: ਅੱਜ ਦੇ ਡਿਨਰ ਵਿੱਚ ਬਣਾਓ ਪੰਜਾਬੀ ਸਟਾਈਲ ਹਰੇ ਚਨੇ ਤੇ ਪਨੀਰ, ਖਾਣ ਵਾਲਾ ਕਦੇ ਨਹੀਂ ਭੁੱਲੇਗਾ ਸੁਆਦ

Recipe: ਅੱਜ ਦੇ ਡਿਨਰ ਵਿੱਚ ਬਣਾਓ ਪੰਜਾਬੀ ਸਟਾਈਲ ਹਰੇ ਚਨੇ ਤੇ ਪਨੀਰ, ਖਾਣ ਵਾਲਾ ਕਦੇ ਨਹੀਂ ਭੁੱਲੇਗਾ ਸੁਆਦ

ਪੰਜਾਬੀ ਸਟਾਈਲ ਹਰੇ ਚਨੇ ਬਣਾਉਣ ਲਈ ਇਸ ਵਿੱਚ ਫ੍ਰਾਈ ਕਰ ਕੇ ਪਨੀਰ ਵੀ ਪਾਇਆ ਜਾਂਦਾ ਹੈ

ਪੰਜਾਬੀ ਸਟਾਈਲ ਹਰੇ ਚਨੇ ਬਣਾਉਣ ਲਈ ਇਸ ਵਿੱਚ ਫ੍ਰਾਈ ਕਰ ਕੇ ਪਨੀਰ ਵੀ ਪਾਇਆ ਜਾਂਦਾ ਹੈ

ਤੁਸੀਂ ਹਰੇ ਚਨੇ ਤਾਂ ਖਾਏ ਹੀ ਹੋਣਗੇ। ਇਨ੍ਹਾਂ ਨੂੰ ਉਬਾਲ ਕੇ ਸਲਾਦ ਵਜੋਂ ਵੀ ਖਾਇਆ ਜਾ ਸਕਦਾ ਹੈ ਪਰ ਇਸ ਦੀ ਸਬਜ਼ੀ ਵੀ ਤਿਆਰ ਕੀਤੀ ਜਾਂਦੀ ਹੈ। ਪੰਜਾਬੀ ਸਟਾਈਲ ਹਰੇ ਚਨੇ ਬਣਾਉਣ ਲਈ ਇਸ ਵਿੱਚ ਫ੍ਰਾਈ ਕਰ ਕੇ ਪਨੀਰ ਵੀ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ ਪੰਜਾਬੀ ਸਟਾਈਲ ਹਰੇ ਚਨੇ ਤੇ ਪਨੀਰ ਬਣਾਉਣ ਦੀ ਵਿਧੀ...

ਹੋਰ ਪੜ੍ਹੋ ...
  • Share this:

Hare Channe Recipe: ਕਿਸੇ ਵੀ ਸਬਜ਼ੀ ਨੂੰ ਪੰਜਾਬੀ ਸਟਾਈਲ ਵਿੱਚ ਬਣਾਉਣਾ ਹੋਵੇ ਤਾਂ ਜ਼ਰੂਰੀ ਹੈ ਕਿ ਇਸ ਵਿੱਚ ਮਸਾਲੇ ਪਾਉਣ ਵੇਲੇ ਕੋਈ ਕੰਜੂਸੀ ਨਾ ਵਰਤੀ ਜਾਵੇ। ਅੱਜ ਅਸੀਂ ਇੱਕ ਖਾਸ ਕਿਸਮ ਦੀ ਡਿਸ਼ ਨੂੰ ਪੰਜਾਬੀ ਸਟਾਈਲ ਵਿੱਚ ਬਣਾਉਣ ਦੀ ਵਿਧੀ ਦੱਸਾਂਗੇ। ਤੁਸੀਂ ਹਰੇ ਚਨੇ ਤਾਂ ਖਾਏ ਹੀ ਹੋਣਗੇ। ਇਨ੍ਹਾਂ ਨੂੰ ਉਬਾਲ ਕੇ ਸਲਾਦ ਵਜੋਂ ਵੀ ਖਾਇਆ ਜਾ ਸਕਦਾ ਹੈ ਪਰ ਇਸ ਦੀ ਸਬਜ਼ੀ ਵੀ ਤਿਆਰ ਕੀਤੀ ਜਾਂਦੀ ਹੈ। ਪੰਜਾਬੀ ਸਟਾਈਲ ਹਰੇ ਚਨੇ ਬਣਾਉਣ ਲਈ ਇਸ ਵਿੱਚ ਫ੍ਰਾਈ ਕਰ ਕੇ ਪਨੀਰ ਵੀ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ ਪੰਜਾਬੀ ਸਟਾਈਲ ਹਰੇ ਚਨੇ ਤੇ ਪਨੀਰ ਬਣਾਉਣ ਦੀ ਵਿਧੀ...

ਹਰੇ ਚਨੇ ਤੇ ਪਨੀਰ ਬਣਾਉਣ ਲਈ ਸਮੱਗਰੀ

ਹਰੇ ਚਨੇ - 1 ਕਟੋਰਾ, ਪਨੀਰ ਦੇ ਕਿਊਬ - 1 ਕਟੋਰਾ, ਪਿਆਜ਼ ਬਾਰੀਕ ਕੱਟਿਆ ਹੋਇਆ - 1, ਟਮਾਟਰ - 3-4, ਕੱਟਿਆ ਹੋਇਆ ਹਰਾ ਲਸਣ - 2 ਚਮਚ, ਹਰੀ ਮਿਰਚ - 3, ਧਨੀਆ ਪੱਤੇ - 2 ਚਮਚ, ਅਦਰਕ - 1/2 ਇੰਚ ਦਾ ਟੁਕੜਾ, ਤਾਜ਼ੇ ਮੇਥੀ ਪੱਤੇ - 2 ਚਮਚ, ਕਾਜੂ - 1 ਚਮਚ, ਧਨੀਆ ਪਾਊਡਰ - 1/2 ਚੱਮਚ, ਲਾਲ ਮਿਰਚ ਪਾਊਡਰ - 1 ਚੱਮਚ, ਹਲਦੀ - 1/2 ਚਮਚ, ਵੈਜੀਟੇਬਲ ਮਸਾਲਾ - 1 ਚੱਮਚ, ਹਿੰਗ - 1/2 ਚਮਚ, ਗਰਮ ਮਸਾਲਾ - 1/4 ਚਮਚ, ਅਮਚੂਰ - 1 ਚੱਮਚ, ਲੌਂਗ - 2-3, ਜੀਰਾ - 1/2 ਚਮਚ, ਤੇਜ਼ ਪੱਤਾ - 1, ਦਾਲਚੀਨੀ - 1/2 ਇੰਚ ਦਾ ਟੁਕੜਾ, ਦੇਸੀ ਘਿਓ - 1 ਚਮਚ, ਤੇਲ - 1 ਚੱਮਚ, ਲੂਣ - ਸੁਆਦ ਅਨੁਸਾਰ

ਹਰੇ ਚਨੇ ਤੇ ਪਨੀਰ ਬਣਾਉਣ ਲਈ ਫਾਲੋ ਕਰੋ ਇਹ Steps :

-ਹਰੇ ਛੋਲਿਆਂ ਨੂੰ ਸਾਫ ਕਰੋ, ਉਨ੍ਹਾਂ ਨੂੰ ਦੋ-ਤਿੰਨ ਵਾਰ ਪਾਣੀ ਨਾਲ ਧੋ ਕੇ ਇਸ ਦਾ ਪਾਣੀ ਚਿੰਗੀ ਤਰ੍ਹਾਂ ਧੋ ਲਓ।

-ਹੁਣ ਟਮਾਟਰਾਂ ਨੂੰ ਕੱਟ ਕੇ ਮਿਕਸੀ ਜਾਰ 'ਚ ਪਾ ਲਓ। ਇਸ ਵਿਚ ਹਰੀ ਮਿਰਚ ਅਤੇ ਕਾਜੂ ਪੀਸ ਕੇ ਪੇਸਟ ਬਣਾ ਲਓ।

-ਇਸ ਤੋਂ ਬਾਅਦ ਕੁੱਕਰ 'ਚ ਤੇਲ ਪਾ ਕੇ ਜੀਰਾ, ਲੌਂਗ, ਤੇਜ਼ ਪੱਤਾ, ਦਾਲਚੀਨੀ ਪਾ ਕੇ ਤੜਕਾ ਲਗਾਓ।

-ਹੁਣ ਇਸ 'ਚ ਹਰਾ ਲਸਣ, ਬਾਰੀਕ ਕੱਟਿਆ ਪਿਆਜ਼ ਪਾਓ ਅਤੇ ਮੱਧਮ ਅੱਗ 'ਤੇ ਸੁਨਹਿਰੀ ਹੋਣ ਤੱਕ ਭੁੰਨ ਲਓ।

-ਇਸ ਤੋਂ ਬਾਅਦ ਹਰੇ ਮੇਥੀ ਦੇ ਕੱਟੇ ਹੋਏ ਪੱਤੇ ਪਾਓ ਅਤੇ ਹਲਦੀ, ਧਨੀਆ ਪਾਊਡਰ, ਮਿਰਚ ਅਤੇ ਹੋਰ ਸੁੱਕੇ ਮਸਾਲੇ ਮਿਲਾਓ। ਇਸ ਤੋਂ ਬਾਅਦ ਮਸਾਲੇ ਨੂੰ ਹਿਲਾਓ ਅਤੇ 1-2 ਮਿੰਟ ਲਈ ਫ੍ਰਾਈ ਕਰੋ।

-ਜਦੋਂ ਮਸਾਲੇ 'ਚੋਂ ਖੁਸ਼ਬੂ ਆਉਣ ਲੱਗੇ ਤਾਂ ਇਸ 'ਚ ਤਿਆਰ ਟਮਾਟਰ ਦਾ ਪੇਸਟ ਪਾਓ, ਮਿਕਸ ਕਰੋ ਅਤੇ ਪਕਣ ਦਿਓ।

-ਕੁਝ ਦੇਰ ਪਕਾਉਣ ਤੋਂ ਬਾਅਦ ਇਸ ਵਿਚ ਘਿਓ ਮਿਲਾ ਲਓ। ਹੁਣ ਗ੍ਰੇਵੀ ਨੂੰ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਮਸਾਲਾ ਤੇਲ ਜਾਂ ਘਿਓ ਛੱਡ ਨਾ ਜਾਵੇ।

-ਇਸ ਤੋਂ ਬਾਅਦ ਗ੍ਰੇਵੀ 'ਚ ਸਵਾਦ ਮੁਤਾਬਕ ਨਮਕ ਪਾ ਕੇ ਹਰੇ ਛੋਲੇ ਪਾਓ। ਫਿਰ ਸਬਜ਼ੀ ਨੂੰ 1-2 ਮਿੰਟ ਤੱਕ ਹਿਲਾਉਂਦੇ ਹੋਏ ਪਕਾਓ।

-ਇਸ ਤੋਂ ਬਾਅਦ ਸਬਜ਼ੀ 'ਚ ਅੱਧਾ ਗਲਾਸ ਪਾਣੀ ਜਾਂ ਜ਼ਰੂਰਤ ਮੁਤਾਬਕ ਪਾਣੀ ਮਿਲਾ ਲਓ।

-ਹੁਣ ਕੂਕਰ ਦਾ ਢੱਕਣ ਲਗਾਓ ਅਤੇ 2-3 ਸੀਟੀਆਂ ਤੱਕ ਇਸ ਨੂੰ ਪਕਾਓ। ਇਸ ਦੌਰਾਨ ਪਨੀਰ ਨੂੰ ਘਿਓ 'ਚ ਫ੍ਰਾਈ ਕਰੋ। ਧਿਆਨ ਰਹੇ ਕਿ ਪਨੀਰ ਨੂੰ ਗੋਲਡਨ ਬਰਾਊਨ ਹੋਣ ਤੱਕ ਤਲਣਾ ਹੈ।

-ਫਿਰ ਕੂਕਰ ਦਾ ਪ੍ਰੈਸ਼ਰ ਛੱਡਣ ਤੋਂ ਬਾਅਦ, ਢੱਕਣ ਨੂੰ ਖੋਲ੍ਹੋ ਅਤੇ ਛੋਲਿਆਂ ਵਿਚ ਤਲੇ ਹੋਏ ਪਨੀਰ ਨੂੰ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ।

-ਫਿਰ ਇਸ ਵਿਚ ਗਰਮ ਮਸਾਲਾ, ਅਮਚੂਰ ਪਾਓ ਅਤੇ ਮਿਲਾਓ ਅਤੇ ਸਬਜ਼ੀ ਨੂੰ ਇਕ-ਦੋ ਮਿੰਟ ਤੱਕ ਪਕਣ ਦਿਓ।

-ਹਰੇ ਚਨੇ ਤੇ ਮਟਰ ਤਿਆਰ ਹਨ।

Published by:Tanya Chaudhary
First published:

Tags: Food, Lifestyle, Recipe