Home /News /lifestyle /

Breakfast Recipe: ਨਾਸ਼ਤੇ 'ਚ ਬਣਾਓ ਮਹਾਰਾਸ਼ਟਰ ਦਾ ਮਸ਼ਹੂਰ "ਮਸਾਲਾ ਪਾਵ", ਮਿੰਟਾਂ 'ਚ ਹੋ ਜਾਵੇਗਾ ਤਿਆਰ

ਮਸਾਲਾ ਪਾਵ ਇੱਕ ਅਜਿਹੀ ਰੈਸਿਪੀ ਹੈ ਜਿਸ ਨੂੰ ਸ਼ਾਇਦ ਹਰ ਕੋਈ ਖਾਣਾ ਪਸੰਦ ਕਰਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਮੁੰਬਈ ਦੇ ਮਸ਼ਹੂਰ ਸਟ੍ਰੀਟ ਫੂਡ ਮਸਾਲਾ ਪਾਵ ਨੂੰ ਘਰ 'ਚ ਵੀ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਜੇਕਰ ਤੁਸੀਂ ਵੀ ਇਸ ਡਿਸ਼ ਨੂੰ ਘਰ 'ਚ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਮਿੰਟਾਂ 'ਚ ਬਣਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਮਸਾਲਾ ਪਾਵ ਬਣਾਉਣ ਦੀ ਆਸਾਨ ਵਿਧੀ...

ਹੋਰ ਪੜ੍ਹੋ ...
  • Share this:

ਮਸਾਲਾ ਪਾਵ ਬਣਾਉਣ ਲਈ ਸਮੱਗਰੀ

ਪਾਵ - 8, ਮੱਖਣ - 4 ਚਮਚ,ਲਸਣ ਦਾ ਪੇਸਟ - 3-4 ਚਮਚ, ਜੀਰਾ - 1 ਚਮਚ, ਬਾਰੀਕ ਕੱਟਿਆ ਪਿਆਜ਼ - 1 ਕੱਪ, ਬਾਰੀਕ ਕੱਟੀ ਹੋਈ ਸ਼ਿਮਲਾ ਮਿਰਚ - 1 ਕੱਪ, ਟਮਾਟਰ ਬਾਰੀਕ ਕੱਟੇ ਹੋਏ - 2 ਕੱਪ, ਲਾਲ ਮਿਰਚ ਪਾਊਡਰ - 2 ਚਮਚ, ਪਾਵ ਭਾਜੀ ਮਸਾਲਾ - 1 ਚਮਚ, ਜੀਰਾ-ਧਨੀਆ ਪਾਊਡਰ - 1 ਚਮਚ, ਹਰਾ ਧਨੀਆ ਕੱਟਿਆ ਹੋਇਆ - 1/4 ਚਮਚ, ਨਿੰਬੂ ਦਾ ਰਸ - 1 ਚਮਚ, ਤੇਲ - 1 ਚਮਚ, ਲੂਣ - ਸੁਆਦ ਅਨੁਸਾਰ

ਮਸਾਲਾ ਪਾਵ ਬਣਾਉਣ ਦੀ ਰੈਸਿਪੀ

ਮਸਾਲਾ ਪਾਵ ਬਣਾਉਣ ਲਈ ਪਹਿਲਾਂ ਪਾਵ ਦਾ ਮਸਾਲਾ ਤਿਆਰ ਕਰਦੇ ਹਾਂ :

-ਇੱਕ ਡੂੰਘੇ ਤਲੇ ਵਾਲੇ ਪੈਨ ਵਿੱਚ ਮੱਖਣ ਅਤੇ 1 ਚਮਚ ਤੇਲ ਪਾਓ ਅਤੇ ਇਸ ਨੂੰ ਮੱਧਮ ਅੱਗ 'ਤੇ ਗਰਮ ਕਰੋ। ਜਦੋਂ ਮੱਖਣ ਪਿਘਲ ਜਾਵੇ ਤਾਂ ਇਸ ਵਿਚ ਜੀਰਾ ਪਾਓ।

-ਕੁਝ ਸਕਿੰਟਾਂ ਲਈ ਜੀਰੇ ਦੇ ਤਿੜਕਣ ਤੋਂ ਬਾਅਦ, ਤੇਲ ਵਿਚ ਲਾਲ ਮਿਰਚ-ਲਸਣ ਦਾ ਪੇਸਟ ਪਾਓ ਅਤੇ ਲਗਭਗ 1 ਮਿੰਟ ਲਈ ਭੁੰਨ ਲਓ।

-ਬਾਅਦ ਬਾਰੀਕ ਕੱਟਿਆ ਪਿਆਜ਼ ਪਾਓ ਅਤੇ ਇਸ ਨੂੰ ਹਲਕਾ ਭੂਰਾ ਹੋਣ ਤੱਕ ਭੁੰਨ ਲਓ।

-ਹੁਣ ਇਸ ਮਸਾਲੇ 'ਚ ਬਾਰੀਕ ਕੱਟੀ ਹੋਈ ਸ਼ਿਮਲਾ ਮਿਰਚ ਅਤੇ ਟਮਾਟਰ ਪਾਓ। ਇਸ ਨੂੰ ਹਿਲਾਉਂਦੇ ਹੋਏ 2 ਤੋਂ 3 ਮਿੰਟ ਤੱਕ ਪਕਾਓ।

-ਮਸਾਲੇ 'ਚ ਲਾਲ ਮਿਰਚ ਪਾਊਡਰ, ਧਨੀਆ-ਜੀਰਾ ਪਾਊਡਰ, ਸਵਾਦ ਮੁਤਾਬਕ ਨਮਕ ਅਤੇ ਪਾਵਭਾਜੀ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।

-ਇਸ ਤੋਂ ਬਾਅਦ ਮਿਸ਼ਰਣ 'ਚ ਤਿੰਨ-ਚੌਥਾਈ ਗਰਮ ਪਾਣੀ ਪਾਓ ਅਤੇ ਚਮਚ ਦੀ ਮਦਦ ਨਾਲ ਹਿਲਾਉਂਦੇ ਹੋਏ ਪਕਾਓ।

-ਮਿਸ਼ਰਣ ਨੂੰ 2 ਤੋਂ 3 ਮਿੰਟ ਤੱਕ ਪਕਾਉਣ ਤੋਂ ਬਾਅਦ, ਇਸ ਨੂੰ ਮੈਸ਼ਰ ਦੀ ਮਦਦ ਨਾਲ ਹਲਕਾ ਜਿਹਾ ਮੈਸ਼ ਕਰੋ।

-ਹੁਣ ਮਸਾਲੇ ਵਿਚ ਬਾਰੀਕ ਕੱਟਿਆ ਹੋਇਆ ਧਨੀਆ ਅਤੇ ਨਿੰਬੂ ਦਾ ਰਸ ਪਾਓ ਅਤੇ ਮਸਾਲੇ ਨੂੰ 1 ਮਿੰਟ ਲਈ ਹਿਲਾਓ ਅਤੇ ਫ੍ਰਾਈ ਕਰੋ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ। ਪਾਵ ਦੀ ਸਟਫਿੰਗ ਲਈ ਮਸਾਲਾ ਤਿਆਰ ਹੈ।

ਹੁਣ ਆਉਂਦੀ ਹੈ ਪਾਵ ਦੀ ਵਾਰੀ : ਮਸਾਲਾ ਪਾਵ ਬਣਾਉਣ ਲਈ ਹੁਣ ਮਸਾਲੇ ਨੂੰ ਇੱਕ ਵੱਡੇ ਗਰਿੱਲ ਪੈਨ 'ਤੇ ਪਾਓ। ਗਰਿੱਲ ਦੇ ਵਿਚਕਾਰ 1 ਚਮਚ ਮੱਖਣ, ਲਾਲ ਮਿਰਚ-ਲਸਣ ਦਾ ਪੇਸਟ, ਧਨੀਆ ਪਾਓ ਅਤੇ ਹਿਲਾਉਂਦੇ ਹੋਏ ਮੱਧਮ ਅੱਗ 'ਤੇ 1 ਮਿੰਟ ਤੱਕ ਪਕਾਓ। ਹੁਣ 2 ਪਾਵ ਲੈ ਕੇ ਵਿਚਕਾਰੋਂ ਕੱਟ ਕੇ ਉਨ੍ਹਾਂ ਨੂੰ ਮਸਾਲੇ 'ਤੇ ਰੱਖੋ ਅਤੇ 1 ਮਿੰਟ ਤੱਕ ਪਕਾਓ। ਇਸ ਤੋਂ ਬਾਅਦ ਪਾਵ ਨੂੰ ਪਲਟ ਦਿਓ ਅਤੇ ਪਾਵ 'ਤੇ ਥੋੜ੍ਹਾ ਜਿਹਾ ਮਸਾਲਾ ਪਾ ਕੇ ਫੈਲਾਓ। ਇਸੇ ਤਰ੍ਹਾਂ ਬਾਕੀ ਮਸਾਲਾ ਪਾਵ ਵੀ ਤਿਆਰ ਕਰ ਲਓ।

Published by:Drishti Gupta
First published:

Tags: Food, Recipe