Home /News /lifestyle /

Breakfast Recipe: ਠੰਡੀ ਸਵੇਰ ਵਿੱਚ ਕਰੋ ਗਰਮਾ-ਗਰਮ ਮਟਰ ਦੇ ਪਰਾਠੇ ਦਾ ਨਾਸ਼ਤਾ, ਜਾਣੋ ਬਣਾਉਣ ਦੀ ਵਿਧੀ

Breakfast Recipe: ਠੰਡੀ ਸਵੇਰ ਵਿੱਚ ਕਰੋ ਗਰਮਾ-ਗਰਮ ਮਟਰ ਦੇ ਪਰਾਠੇ ਦਾ ਨਾਸ਼ਤਾ, ਜਾਣੋ ਬਣਾਉਣ ਦੀ ਵਿਧੀ

Breakfast Recipe: ਠੰਡੀ ਸਵੇਰ ਵਿੱਚ ਕਰੋ ਗਰਮਾ-ਗਰਮ ਮਟਰ ਦੇ ਪਰਾਠੇ ਦਾ ਨਾਸ਼ਤਾ, ਜਾਣੋ ਬਣਾਉਣ ਦੀ ਵਿਧੀ

Breakfast Recipe: ਠੰਡੀ ਸਵੇਰ ਵਿੱਚ ਕਰੋ ਗਰਮਾ-ਗਰਮ ਮਟਰ ਦੇ ਪਰਾਠੇ ਦਾ ਨਾਸ਼ਤਾ, ਜਾਣੋ ਬਣਾਉਣ ਦੀ ਵਿਧੀ

Breakfast Recipe: ਸਰਦੀਆਂ ਵਿੱਚ ਕਈਆਂ ਨੂੰ ਸਵੇਰੇ-ਸਵੇਰੇ ਗਰਮ ਪਰਾਠੇ ਖਾਣਾ ਪਸੰਦ ਹੈ। ਤੁਸੀਂ ਨਾਸ਼ਤੇ ਵਿੱਚ ਕਈ ਤਰ੍ਹਾਂ ਦੇ ਸਟੱਫਡ ਪਰਾਠੇ ਜ਼ਰੂਰ ਟ੍ਰਾਈ ਕੀਤੇ ਹੋਣਗੇ। ਸਰਦੀਆਂ ਵਿੱਚ ਕਈ ਤਰ੍ਹਾਂ ਦੇ ਪਰਾਠਿਆਂ ਨੂੰ ਲੋਕ ਬਣਾਉਣਾ ਤੇ ਖਾਣਾ ਪਸੰਦ ਕਰਦੇ ਹਨ।

  • Share this:

Breakfast Recipe: ਸਰਦੀਆਂ ਵਿੱਚ ਕਈਆਂ ਨੂੰ ਸਵੇਰੇ-ਸਵੇਰੇ ਗਰਮ ਪਰਾਠੇ ਖਾਣਾ ਪਸੰਦ ਹੈ। ਤੁਸੀਂ ਨਾਸ਼ਤੇ ਵਿੱਚ ਕਈ ਤਰ੍ਹਾਂ ਦੇ ਸਟੱਫਡ ਪਰਾਠੇ ਜ਼ਰੂਰ ਟ੍ਰਾਈ ਕੀਤੇ ਹੋਣਗੇ। ਸਰਦੀਆਂ ਵਿੱਚ ਕਈ ਤਰ੍ਹਾਂ ਦੇ ਪਰਾਠਿਆਂ ਨੂੰ ਲੋਕ ਬਣਾਉਣਾ ਤੇ ਖਾਣਾ ਪਸੰਦ ਕਰਦੇ ਹਨ। ਲੋਕ ਸਵੇਰ ਦੇ ਨਾਸ਼ਤੇ ਵਿੱਚ ਅਚਾਰ ਜਾਂ ਦਹੀਂ ਦੇ ਨਾਲ ਮੂਲੀ, ਮੇਥੀ, ਆਲੂ ਦੇ ਪਰਾਠੇ ਦਾ ਸੁਆਦ ਲੈਣਾ ਪਸੰਦ ਕਰਦੇ ਹਨ। ਮਟਰ ਪਰਾਠਾ ਵੀ ਇਨ੍ਹਾਂ ਵਿੱਚੋਂ ਇੱਕ ਹੈ। ਅੱਜ ਅਸੀਂ ਤੁਹਾਡੇ ਲਈ ਮਟਰ ਪਰਾਠਾ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਇਸ ਦਾ ਸੁਆਦ ਤੁਹਾਨੂੰ ਜ਼ਰੂਰ ਪਸੰਦ ਆਵੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ

ਮਟਰ ਪਰਾਠਾ ਬਣਾਉਣ ਲਈ ਸਮੱਗਰੀ

ਕਣਕ ਦਾ ਆਟਾ - ਲਗਭਗ 400 ਗ੍ਰਾਮ, ਹਰੇ ਮਟਰ - 500 ਗ੍ਰਾਮ, ਤੇਲ - 2 ਚੱਮਚ, ਹਰੀ ਮਿਰਚ - 2, ਅਜਵਾਈਨ - 1 ਚਮਚ, ਧਨੀਆ ਪਾਊਡਰ - 1 ਚਮਚ, ਲੂਣ - ਸੁਆਦ ਅਨੁਸਾਰ, ਹਰਾ ਧਨੀਆ, ਅਦਰਕ

ਮਟਰ ਪਰਾਠਾ ਬਣਾਉਣਾ ਦੀ ਵਿਧੀ :

-ਸਭ ਤੋਂ ਪਹਿਲਾਂ ਕਣਕ ਦਾ ਆਟਾ ਲਓ, ਇਸ ਨੂੰ ਬਰਤਨ 'ਚ ਛਾਣ ਲਓ ਅਤੇ ਉਸ 'ਚ ਨਮਕ ਅਤੇ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।

-ਹੁਣ ਇਸ ਆਟੇ ਨੂੰ ਕੋਸੇ ਪਾਣੀ ਦੀ ਮਦਦ ਨਾਲ ਚੰਗੀ ਤਰ੍ਹਾਂ ਗੁਨ੍ਹੋ। ਹੁਣ ਇਸ ਆਟੇ ਨੂੰ 15 ਤੋਂ 20 ਮਿੰਟ ਤੱਕ ਢੱਕ ਕੇ ਰੱਖੋ, ਤਾਂ ਕਿ ਇਹ ਨਰਮ ਹੋ ਜਾਵੇ।

-ਪਰਾਠੇ ਲਈ ਮਟਰਾਂ ਦਾ ਸਟਫਿੰਗ ਤਿਆਰ ਕਰੋ। ਪਹਿਲਾਂ ਮਟਰਾਂ ਨੂੰ ਛਿੱਲ ਕੇ ਇੰਨਾ ਉਬਾਲੋ ਕਿ ਇਹ ਥੋੜ੍ਹੇ ਨਰਮ ਹੋ ਜਾਣ।

-ਹੁਣ ਮਟਰਾਂ ਨੂੰ ਪਾਣੀ ਵਿੱਚੋਂ ਛਾਣ ਲਓ ਤੇ ਠੰਡਾ ਹੋਣ ਦਿਓ। ਹੁਣ ਇਸ 'ਚ ਬਾਰੀਕ ਕੱਟੀ ਹੋਈ ਹਰੀ ਮਿਰਚ ਅਤੇ ਅਦਰਕ ਮਿਲਾ ਲਓ।

-ਇਸ ਵਿੱਚ ਅਜਵਾਈਨ , ਨਮਕ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਅਤੇ ਹਰਾ ਧਨੀਆ ਕੱਟ ਕੇ ਚੰਗੀ ਤਰ੍ਹਾਂ ਇਸ ਵਿੱਚ ਮੈਸ਼ ਕਰੋ।

-ਹੁਣ ਤਿਆਰ ਕੀਤੇ ਆਟੇ ਦੇ ਪੇੜੇ ਬਣਾ ਲਓ ਅਤੇ ਇਸ 'ਚ ਤਿਆਰ ਸਟਫਿੰਗ ਪਾ ਕੇ ਪਰਾਠੇ ਰੋਲ ਕਰੋ।

-ਗੈਸ 'ਤੇ ਤਵਾ ਜਾਂ ਪੈਨ ਗਰਮ ਕਰੋ ਤੇ ਜਿਵੇਂ ਤੁਸੀਂ ਹੋਰ ਸਟਫਿੰਗ ਵਾਲੇ ਪਰਾਠੇ ਬਣਾਉਂਦੇ ਹੋ, ਉਸੇ ਤਰ੍ਹਾਂ ਮਟਰਾਂ ਦੀ ਫਿਲਿੰਗ ਪਾ ਕੇ ਪੇੜਿਆਂ ਤੋਂ ਪਰਾਠੇ ਵੇਲ ਕੇ ਬਣਾ ਲਓ।

-ਤਿਆਰ ਕੀਤੇ ਪਰਾਠੇ ਨੂੰ ਚਟਨੀ ਜਾਂ ਦਹੀਂ ਨਾਲ ਗਰਮਾ-ਗਰਮ ਸਰਵ ਕਰੋ।

Published by:Drishti Gupta
First published:

Tags: Fast food, Recipe