Paneer Makhana: ਤੁਸੀਂ ਪਨੀਰ ਦੀਆਂ ਬਹੁਤ ਸਾਰੀਆਂ ਸਬਜ਼ੀਆਂ ਖਾਧੀਆਂ ਹੋਣਗੀਆਂ। ਘਰੇ ਜਦੋਂ ਮਹਿਮਾਨ ਆਏ ਹੋਣ ਤਾਂ ਕੋਈ ਨਾ ਕੋਈ ਪਨੀਰ ਦੀ ਡਿਸ਼ ਜ਼ਰੂਰ ਤਿਆਰ ਕੀਤੀ ਜਾਂਦੀ ਹੈ। ਜ਼ਿਆਦਾਤਰ ਅਸੀਂ ਮਟਰ ਪਨੀਰ, ਕੜ੍ਹਾਈ ਪਨੀਰ ਅਤੇ ਪਨੀਰ ਦੋ ਪਿਆਜ਼ਾ ਵਰਗੀਆਂ ਸਬਜ਼ੀਆਂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜੇਕਰ ਤੁਸੀਂ ਕੁੱਝ ਵੱਖਰਾ ਅਜ਼ਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਵਾਰ ਪਨੀਰ ਮਖਾਣੇ ਦੀ ਸਬਜ਼ੀ ਜ਼ਰੂਰ ਅਜ਼ਮਾਉਣੀ ਚਾਹੀਦੀ ਹੈ। ਇਸ ਦੀ ਮਲਾਈਦਾਰ ਗ੍ਰੇਵੀ ਮਹਿਮਾਨਾਂ ਦਾ ਦਿਲ ਜਿੱਤ ਲਵੇਗੀ। ਤਾਂ ਆਓ ਜਾਣਦੇ ਹਾਂ ਪਨੀਰ ਮਖਾਣਾ ਬਣਾਉਣ ਦੀ ਵਿਧੀ...
ਪਨੀਰ ਮਖਾਣਾ ਬਣਾਉਣ ਲਈ ਸਮੱਗਰੀ
ਦੋ ਕੱਪ ਪਨੀਰ, ਦੋ ਕੱਪ ਮਖਾਣਾ, ਇੱਕ ਪਿਆਜ਼, ਇੱਕ ਟਮਾਟਰ, ਦੋ ਚਮਚੇ ਕਰੀਮ, ਇੱਕ ਕੱਪ ਦੁੱਧ, ਇੱਕ ਚਮਚ ਅਦਰਕ-ਲਸਣ ਦਾ ਪੇਸਟ, ਇੱਕ ਚਮਚ ਲਾਲ ਮਿਰਚ ਪਾਊਡਰ, ਇੱਕ ਚਮਚ ਧਨੀਆ ਪਾਊਡਰ, 1/4 ਚਮਚ ਗਰਮ ਮਸਾਲਾ, ਇੱਕ ਚਮਚ ਮੀਟ ਮਸਾਲਾ, 3-4 ਚਮਚ ਧਨੀਆ ਪੱਤੇ, 4-5 ਚਮਚ ਤੇਲ ਤੇ ਸੁਆਦ ਅਨੁਸਾਰ ਲੂਣ
ਪਨੀਰ ਮਖਾਣਾ ਬਣਾਉਣ ਦੀ ਵਿਧੀ :
-ਪਹਿਲਾਂ ਪਨੀਰ ਨੂੰ ਚੌਰਸ ਟੁਕੜਿਆਂ ਵਿੱਚ ਕੱਟੋ ਤੇ ਮਖਾਣੇ ਸਾਫ਼ ਕਰ ਲਓ।
-ਇੱਕ ਪੈਨ ਵਿਚ ਤੇਲ ਪਾ ਕੇ ਮੀਡੀਅਮ ਹੀਟ 'ਤੇ ਗਰਮ ਕਰੋ। ਤੇਲ ਗਰਮ ਹੋਣ ਤੋਂ ਬਾਅਦ ਇਸ ਵਿਚ ਪਨੀਰ ਦੇ ਟੁਕੜੇ ਪਾ ਕੇ ਹਲਕਾ ਸੁਨਹਿਰੀ ਹੋਣ ਤੱਕ ਭੁੰਨੋ।
-ਇਸ ਤੋਂ ਬਾਅਦ ਪਨੀਰ ਨੂੰ ਕਿਸੇ ਭਾਂਡੇ 'ਚ ਕੱਢ ਲਓ। ਹੁਣ ਪਿਆਜ਼ ਨੂੰ ਬਾਰੀਕ ਕੱਟ ਲਓ। ਪੈਨ 'ਚ ਥੋੜ੍ਹਾ ਹੋਰ ਤੇਲ ਪਾਓ ਅਤੇ ਇਸ 'ਚ ਪਿਆਜ਼ ਪਾ ਕੇ ਫਰਾਈ ਕਰੋ।
-ਇਸ ਦੌਰਾਨ ਟਮਾਟਰ ਦੇ ਟੁਕੜਿਆਂ ਨੂੰ ਮਿਕਸਰ 'ਚ ਪਾ ਕੇ ਪੀਸ ਲਓ। ਜਦੋਂ ਪਿਆਜ਼ ਦਾ ਰੰਗ ਗੋਲਡਨ ਬਰਾਊਨ ਹੋ ਜਾਵੇ ਤਾਂ ਕੜਾਹੀ 'ਚ ਟਮਾਟਰ ਪਾਓ।
-ਇਸ ਤੋਂ ਬਾਅਦ ਇਸ ਵਿਚ ਅਦਰਕ-ਲਸਣ ਦਾ ਪੇਸਟ ਪਾਓ ਅਤੇ 2-3 ਮਿੰਟ ਤੱਕ ਹਿਲਾਉਂਦੇ ਹੋਏ ਘੱਟ ਸੇਕ ਉੱਤੇ ਪਕਾਓ।
-ਇਸ ਤੋਂ ਬਾਅਦ ਪੈਨ 'ਚ ਹਲਦੀ, ਲਾਲ ਮਿਰਚ ਅਤੇ ਹੋਰ ਮਸਾਲੇ ਪਾ ਕੇ ਮਿਕਸ ਕਰ ਲਓ। ਫਿਰ ਸਵਾਦ ਅਨੁਸਾਰ ਨਮਕ ਪਾਓ ਅਤੇ ਗ੍ਰੇਵੀ ਨੂੰ ਤੇਲ ਛੱਡਣ ਤੱਕ ਭੁੰਨ ਲਓ।
-ਹੁਣ ਕਰੀਮ ਨੂੰ ਲੈ ਕੇ ਚੰਗੀ ਤਰ੍ਹਾਂ ਬੀਟ ਲਓ।
-ਇਸ ਤੋਂ ਬਾਅਦ ਗ੍ਰੇਵੀ 'ਚ ਕਰੀਮ ਮਿਲਾਓ ਅਤੇ ਗ੍ਰੇਵੀ ਨੂੰ ਦੁਬਾਰਾ ਫ੍ਰਾਈ ਕਰੋ। ਜਦੋਂ ਮਸਾਲਾ ਤੇਲ ਛੱਡ ਜਾਵੇ ਤਾਂ ਇਸ ਵਿਚ ਤਲੇ ਹੋਏ ਪਨੀਰ ਦੇ ਟੁਕੜੇ ਅਤੇ ਮਖਾਣੇ ਪਾ ਕੇ ਮਿਕਸ ਕਰੋ।
-ਹੁਣ ਇਸ ਵਿੱਚ ਦੁੱਧ ਅਤੇ 1 ਕੱਪ ਪਾਣੀ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਗੈਸ ਦੀ ਅੱਗ ਨੂੰ ਘੱਟ ਕਰੋ ਅਤੇ ਸਬਜ਼ੀ ਨੂੰ ਹੋਰ 5-7 ਮਿੰਟ ਪਕਾਓ ਤੇ ਫਿਰ ਗੈਸ ਬੰਦ ਕਰ ਦਿਓ।
-ਗਰਮਾ ਗਰਮ ਪਨੀਰ ਮਖਾਣਾ ਸਬਜ਼ੀ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Food Recipe, Life style, Paneer, Recipe