Home /News /lifestyle /

Breakfast Recipe: ਨਾਸ਼ਤੇ 'ਚ ਬੱਚਿਆਂ ਲਈ ਬਣਾਓ Potato Rings, ਅਜ਼ਮਾਓ ਇਹ ਆਸਾਨ ਰੈਸਿਪੀ

ਜੇਕਰ ਬੱਚਿਆਂ ਨੂੰ ਨਾਸ਼ਤੇ 'ਚ Potato Rings ਪਰੋਸੀ ਜਾਂਦੀ ਹੈ ਤਾਂ ਇਸ ਨੂੰ ਦੇਖ ਕੇ ਉਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਆ ਜਾਂਦੀ ਹੈ। ਦਰਅਸਲ, ਆਲੂਆਂ (Potato) ਤੋਂ ਤਿਆਰ ਕੀਤੀ ਗਈ ਇਹ ਫੂਡ ਡਿਸ਼ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਅਤੇ ਇਹ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਹੈ। ਆਮ ਤੌਰ 'ਤੇ ਹਰ ਘਰ 'ਚ ਇਹ ਸਮੱਸਿਆ ਹੁੰਦੀ ਹੈ ਕਿ ਬੱਚਿਆਂ ਲਈ ਅਜਿਹਾ ਕੀ ਬਣਾਇਆ ਜਾਵੇ, ਜਿਸ ਨੂੰ ਦੇਖ ਕੇ ਉਹ ਮੂੰਹ ਨਾ ਬਣਾ ਲੈਣ।

ਹੋਰ ਪੜ੍ਹੋ ...
  • Share this:

ਅਜਿਹੇ 'ਚ ਨਾਸ਼ਤੇ 'ਚ Potato Rings ਨੂੰ ਪਰੋਸਣਾ ਉਨ੍ਹਾਂ ਲਈ ਚੰਗਾ ਵਿਚਾਰ ਹੋ ਸਕਦਾ ਹੈ। ਜੇਕਰ ਤੁਸੀਂ ਵੀ ਰੁਟੀਨ ਦੇ ਨਾਸ਼ਤੇ ਤੋਂ ਬੋਰ ਹੋ ਗਏ ਹੋ, ਤਾਂ ਤੁਸੀਂ ਇਸ ਭੋਜਨ ਦੀ ਰੈਸਿਪੀ ਨੂੰ ਅਜ਼ਮਾ ਸਕਦੇ ਹੋ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ ਅਤੇ ਇਹ ਰੈਸਿਪੀ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ। ਮੱਕੀ ਦਾ ਆਟਾ ਜਾਂ ਸੂਜੀ ਅਤੇ ਆਲੂ ਮੁੱਖ ਤੌਰ 'ਤੇ Potato Rings ਬਣਾਉਣ ਲਈ ਵਰਤੇ ਜਾਂਦੇ ਹਨ। ਜੇਕਰ ਤੁਸੀਂ ਹੁਣ ਤੱਕ ਕਦੇ ਵੀ ਇਸ ਨੂੰ ਆਪਣੇ ਘਰ ਬਣਾ ਕੇ ਨਹੀਂ ਦੇਖਿਆ ਹੈ, ਤਾਂ ਤੁਸੀਂ ਸਾਡੇ ਦੁਆਰਾ ਦੱਸੀ ਗਈ ਰੈਸਿਪੀ ਨੂੰ ਅਪਣਾ ਕੇ ਇਸ ਨੂੰ ਆਸਾਨੀ ਨਾਲ ਤਿਆਰ ਕਰ ਸਕਦੇ ਹੋ।

Potato Rings ਬਣਾਉਣ ਲਈ ਸਮੱਗਰੀ

ਉਬਲੇ ਹੋਏ ਆਲੂ - 4
Corn Flour/ ਸੂਜੀ - 1/2 ਕੱਪ
ਜੀਰਾ ਪਾਊਡਰ - 1/2 ਚਮਚ
ਕਾਲੀ ਮਿਰਚ ਪਾਊਡਰ - 1/2 ਚਮਚ
ਹਲਦੀ - 1/4 ਚਮਚ
ਕਾਲਾ ਲੂਣ - 1/2 ਚਮਚ
ਤੇਲ
ਲੂਣ - ਸੁਆਦ ਅਨੁਸਾਰ

Potato Rings ਕਿਵੇਂ ਬਣਾਈਏ
Potato Rings ਬਣਾਉਣ ਲਈ, ਸਭ ਤੋਂ ਪਹਿਲਾਂ ਆਲੂਆਂ ਨੂੰ ਉਬਾਲੋ ਅਤੇ ਉਨ੍ਹਾਂ ਦੇ ਛਿਲਕੇ ਕੱਢ ਕੇ ਮਿਕਸਿੰਗ ਬਾਊਲ ਵਿੱਚ ਪਾ ਕੇ ਮੈਸ਼ ਕਰੋ। ਹੁਣ ਮੈਸ਼ ਕੀਤੇ ਆਲੂਆਂ ਵਿੱਚ ਕੋਰਨ ਫਲੋਰ (Corn Flour) ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਮਿਸ਼ਰਣ ਵਿੱਚ ਕਾਲੀ ਮਿਰਚ ਪਾਊਡਰ, ਜੀਰਾ ਪਾਊਡਰ, ਕਾਲਾ ਨਮਕ, ਹਲਦੀ ਅਤੇ ਸੁਆਦ ਅਨੁਸਾਰ ਲੂਣ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ।

Potato Rings ਬਣਾਉਣ ਲਈ ਮਿਸ਼ਰਣ ਤਿਆਰ ਹੈ। ਹੁਣ ਇੱਕ ਚੱਕਲੇ 'ਤੇ ਥੋੜ੍ਹਾ ਜਿਹਾ ਤੇਲ ਲਗਾਓ ਅਤੇ ਉਸ ਵਿੱਚ ਆਲੂ ਦਾ ਥੋੜ੍ਹਾ ਜਿਹਾ ਮਿਸ਼ਰਣ ਪਾਓ ਅਤੇ ਉਂਗਲਾਂ ਦੀ ਮਦਦ ਨਾਲ ਫੈਲਾਓ। ਧਿਆਨ ਰਹੇ ਕਿ ਆਲੂ ਦੇ ਮਿਸ਼ਰਣ ਨੂੰ ਦਬਾ ਕੇ ਜ਼ਿਆਦਾ ਪਤਲਾ ਨਹੀਂ ਕਰਨਾ । ਹੁਣ ਦੋ ਗੋਲਾਕਾਰ ਢੱਕਣ ਲਓ, ਇੱਕ ਵੱਡਾ ਅਤੇ ਇੱਕ ਉਸ ਤੋਂ ਛੋਟਾ। ਸਭ ਤੋਂ ਪਹਿਲਾਂ ਫੈਲੇ ਹੋਏ ਆਲੂ ਦੇ ਮਿਸ਼ਰਣ 'ਤੇ ਵੱਡਾ ਢੱਕਣ ਲਗਾਓ ਅਤੇ ਇਸ ਨੂੰ ਕੱਟ ਲਓ। ਇਸ ਤੋਂ ਬਾਅਦ, ਇੱਕ ਛੋਟੇ ਢੱਕਣ ਦੀ ਮਦਦ ਨਾਲ, ਇਸ ਨੂੰ ਕੱਟੇ ਹੋਏ ਮਿਸ਼ਰਣ ਦੇ ਬਿਲਕੁਲ ਵਿਚਕਾਰੋਂ ਕੱਟ ਦਿਓ।

ਅਜਿਹਾ ਕਰਨ ਨਾਲ ਆਲੂ ਦੀ ਰਿੰਗ ਦਾ ਵਿਚਕਾਰਲਾ ਹਿੱਸਾ ਬਾਹਰ ਆ ਜਾਵੇਗਾ ਅਤੇ ਸਾਡੇ ਕੋਲ ਸਿਰਫ Potato Ring ਰਹਿ ਜਾਵੇਗੀ। ਇਸੇ ਤਰ੍ਹਾਂ ਆਲੂ ਦੇ ਸਾਰੇ ਮਿਸ਼ਰਣ ਤੋਂ Potato Rings ਤਿਆਰ ਕਰ ਲਓ। ਹੁਣ ਇੱਕ ਕੜਾਹੀ ਲੈ ਕੇ ਇਸ ਵਿੱਚ ਤੇਲ ਪਾ ਕੇ ਮੱਧਮ ਸੇਕ 'ਤੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿੱਚ Potato Rings ਪਾ ਕੇ ਡੀਪ ਫਰਾਈ ਕਰ ਲਓ। ਇਨ੍ਹਾਂ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਰਿੰਗ ਦਾ ਰੰਗ ਸੁਨਹਿਰੀ ਨਾ ਹੋ ਜਾਵੇ। ਇਸ ਤੋਂ ਬਾਅਦ ਇਨ੍ਹਾਂ ਨੂੰ ਵੱਖ-ਵੱਖ ਪਲੇਟ 'ਚ ਕੱਢ ਲਓ। ਇਸ ਤਰ੍ਹਾਂ, ਨਾਸ਼ਤੇ ਲਈ ਸੁਆਦੀ Potato Rings ਤਿਆਰ ਹਨ। ਇਸ ਨੂੰ ਟਮਾਟੋ ਕੈਚੱਪ ਨਾਲ ਸਰਵ ਕਰੋ।
Published by:Krishan Sharma
First published:

Tags: Fast food, Food, Healthy Food, Potato

ਅਗਲੀ ਖਬਰ