Home /News /lifestyle /

ਨਵਰਾਤਰੀ ਭੋਜਨ: ਵਰਤ 'ਚ ਬਣਾਓ ਕੁਰਕੁਰੀ ਸਾਬੂਜਾਣਾ ਟਿੱਕੀ, ਮਨ ਮੋਹ ਲਵੇਗਾ ਇਸ ਦਾ ਸੁਆਦ

ਨਵਰਾਤਰੀ ਭੋਜਨ: ਵਰਤ 'ਚ ਬਣਾਓ ਕੁਰਕੁਰੀ ਸਾਬੂਜਾਣਾ ਟਿੱਕੀ, ਮਨ ਮੋਹ ਲਵੇਗਾ ਇਸ ਦਾ ਸੁਆਦ

ਨਵਰਾਤਰੀ ਭੋਜਨ: ਵਰਤ 'ਚ ਬਣਾਓ ਕੁਰਕੁਰੀ ਸਾਬੂਜਾਣਾ ਟਿੱਕੀ, ਮਨ ਮੋਹ ਲਵੇਗਾ ਇਸ ਦਾ ਸੁਆਦ (ਸੰਕੇਤਕ ਫੋਟੋ)

ਨਵਰਾਤਰੀ ਭੋਜਨ: ਵਰਤ 'ਚ ਬਣਾਓ ਕੁਰਕੁਰੀ ਸਾਬੂਜਾਣਾ ਟਿੱਕੀ, ਮਨ ਮੋਹ ਲਵੇਗਾ ਇਸ ਦਾ ਸੁਆਦ (ਸੰਕੇਤਕ ਫੋਟੋ)

ਸਾਬੂਦਾਣਾ ਟਿੱਕੀ ਰੈਸਿਪੀ: ਨਵਰਾਤਰੀ ਦੇ ਵਰਤ ਦੌਰਾਨ ਸਾਬੂਦਾਣਾ ਦੀਆਂ ਕਈ ਡਿਸ਼ ਬਣਾਈਆਂ ਜਾ ਸਕਦੀਆਂ ਹਨ। ਇਸ ਦੀ ਖਿਚੜੀ, ਖੀਰ ਤੇ ਹੋਰ ਵੀ ਕਈ ਵਿਅੰਜਨ ਬਣਾਏ ਜਾ ਸਕਦੇ ਹਨ। ਇਨ੍ਹਾਂ ਵਿਅੰਜਨਾਂ ਵਿੱਚੋਂ ਇੱਕ ਹੈ ਸਾਬੂਦਾਣਾ ਦੀ ਟਿੱਕੀ, ਜੋ ਕੁਰਕੁਰੀ ਹੋਣ ਦੇ ਨਾਲ ਨਾਲ ਸੁਆਦੀ ਵੀ ਹੋਵੇਗੀ। ਇਹ ਤੁਹਾਡੇ ਮੂੰਹ ਦਾ ਜ਼ਾਇਕਾ ਬਣਾਈ ਰੱਖੇਗੀ।

ਹੋਰ ਪੜ੍ਹੋ ...
  • Share this:

ਸਾਬੂਦਾਣਾ ਟਿੱਕੀ ਰੈਸਿਪੀ: ਨਵਰਾਤਰੀ ਦੇ ਵਰਤ ਦੌਰਾਨ ਸਾਬੂਦਾਣਾ ਦੀਆਂ ਕਈ ਡਿਸ਼ ਬਣਾਈਆਂ ਜਾ ਸਕਦੀਆਂ ਹਨ। ਇਸ ਦੀ ਖਿਚੜੀ, ਖੀਰ ਤੇ ਹੋਰ ਵੀ ਕਈ ਵਿਅੰਜਨ ਬਣਾਏ ਜਾ ਸਕਦੇ ਹਨ। ਇਨ੍ਹਾਂ ਵਿਅੰਜਨਾਂ ਵਿੱਚੋਂ ਇੱਕ ਹੈ ਸਾਬੂਦਾਣਾ ਦੀ ਟਿੱਕੀ, ਜੋ ਕੁਰਕੁਰੀ ਹੋਣ ਦੇ ਨਾਲ ਨਾਲ ਸੁਆਦੀ ਵੀ ਹੋਵੇਗੀ। ਇਹ ਤੁਹਾਡੇ ਮੂੰਹ ਦਾ ਜ਼ਾਇਕਾ ਬਣਾਈ ਰੱਖੇਗੀ। ਤੁਹਾਨੂੰ ਦੱਸ ਦੇਈਏ ਕਿ ਸਾਬੂਦਾਣਾ ਨਾ ਸਿਰਫ ਸਵਾਦਿਸ਼ਟ ਹੁੰਦਾ ਹੈ, ਸਗੋਂ ਇਹ ਸਿਹਤਮੰਦ ਹੋਣ ਦੇ ਨਾਲ-ਨਾਲ ਪਾਚਨ ਦੇ ਪੱਖੋਂ ਵੀ ਹਲਕਾ ਹੁੰਦਾ ਹੈ। ਸਾਬੂਦਾਣਾ ਟਿੱਕੀ ਇੱਕ ਬਹੁਤ ਹੀ ਸਧਾਰਨ ਰੈਸਿਪੀ ਹੈ ਅਤੇ ਇਹ ਜਲਦੀ ਤਿਆਰ ਹੋ ਜਾਂਦੀ ਹੈ। ਆਪਣੇ ਫਲਾਹਾਰੀ ਭੋਜਨ ਵਜੋਂ ਤੁਸੀਂ ਇਸ ਦੀ ਚੋਣ ਕਰ ਸਕਦੇ ਹੋ।

ਸਾਬੂਦਾਣਾ ਟਿੱਕੀ ਬਣਾਉਣ ਲਈ ਸਮੱਗਰੀ

ਸਾਬੂਦਾਣਾ - 250 ਗ੍ਰਾਮ, ਆਲੂ - 3-4, ਕਾਜੂ - 5-6, ਹਰੀ ਮਿਰਚ - 4-5, ਜੀਰਾ ਪਾਊਡਰ - 1 ਚਮਚ, ਅਮਚੂਰ - 1 ਚੂੰਡੀ, ਹਰਾ ਧਨੀਆ - 2 ਚਮਚ, ਤੇਲ - ਤਲ਼ਣ ਲਈ, ਰਾਕ ਸਾਲਟ - ਸੁਆਦ ਅਨੁਸਾਰ

ਸਾਬੂਦਾਣਾ ਟਿੱਕੀ ਬਣਾਉਣ ਦੀ ਵਿਧੀ : ਸਾਬੂਦਾਣਾ ਟਿੱਕੀ ਬਣਾਉਣ ਲਈ ਸਭ ਤੋਂ ਪਹਿਲਾਂ ਸਾਬੂਦਾਣੇ ਨੂੰ ਸਾਫ਼ ਕਰਕੇ ਧੋ ਲਓ ਅਤੇ ਇਸ ਨੂੰ 2-3 ਘੰਟੇ ਲਈ ਪਾਣੀ 'ਚ ਭਿਓਂ ਕੇ ਰੱਖੋ। ਤੁਸੀਂ ਚਾਹੋ ਤਾਂ ਸਾਬੂਦਾਣੇ ਨੂੰ ਰਾਤ ਭਰ ਭਿਓਂ ਕੇ ਵੀ ਰੱਖ ਸਕਦੇ ਹੋ। ਹੁਣ ਆਲੂਆਂ ਨੂੰ ਉਬਾਲੋ ਅਤੇ ਫਿਰ ਉਨ੍ਹਾਂ ਨੂੰ ਛਿੱਲ ਲਓ ਅਤੇ ਮਿਕਸਿੰਗ ਬਾਊਲ ਵਿਚ ਮੈਸ਼ ਕਰੋ। ਇਸ ਤੋਂ ਬਾਅਦ ਇਸ 'ਚ ਭਿੱਜਿਆ ਸਾਬੂਦਾਣਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਹੁਣ ਆਲੂ-ਸਾਬੂਦਾਣਾ ਦੇ ਮਿਸ਼ਰਣ ਵਿਚ ਜੀਰਾ ਪਾਊਡਰ, ਬਾਰੀਕ ਕੱਟੀਆਂ ਹਰੀਆਂ ਮਿਰਚਾਂ, ਹਰਾ ਧਨੀਆ ਅਤੇ ਸਵਾਦ ਅਨੁਸਾਰ ਨਮਕ ਪਾਓ ਅਤੇ ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਤੋਂ ਬਾਅਦ ਸਟਫਿੰਗ 'ਚ ਕਾਜੂ ਦੇ ਟੁਕੜੇ ਪਾ ਕੇ ਮਿਕਸ ਕਰ ਲਓ। ਤਿਆਰ ਸਟਫਿੰਗ ਨੂੰ ਥੋੜ੍ਹਾ-ਥੋੜ੍ਹਾ ਕਰਕੇ ਟਿੱਕੀ ਦਾ ਆਕਾਰ ਦੇ ਦਿਓ ਅਤੇ ਪਲੇਟ ਵਿਚ ਇਕ ਪਾਸੇ ਰੱਖ ਲਓ। ਸਾਰੀ ਸਟਫਿੰਗ ਤੋਂ ਸਾਬੂਦਾਣਾ ਟਿੱਕੀ ਤਿਆਰ ਕਰ ਲਓ। ਹੁਣ ਇਕ ਪੈਨ ਵਿਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ।

ਜਦੋਂ ਤੇਲ ਗਰਮ ਹੋ ਜਾਵੇ ਤਾਂ ਪੈਨ ਵਿਚ ਸਾਬੂਦਾਣਾ ਟਿੱਕੀ ਪਾ ਕੇ ਡੀਪ ਫ੍ਰਾਈ ਕਰ ਲਓ। ਟਿੱਕੀਆਂ ਨੂੰ ਪਲਟ ਕੇ ਉਦੋਂ ਤੱਕ ਫਰਾਈ ਕਰੋ ਜਦੋਂ ਤੱਕ ਟਿੱਕੀ ਦੋਵੇਂ ਪਾਸਿਆਂ ਤੋਂ ਸੁਨਹਿਰੀ ਅਤੇ ਕਰਿਸਪੀ ਨਾ ਹੋ ਜਾਵੇ। ਇਸੇ ਤਰ੍ਹਾਂ ਸਾਰੀਆਂ ਟਿੱਕੀਆਂ ਨੂੰ ਡੀਪ ਫਰਾਈ ਕਰ ਲਓ ਅਤੇ ਪਲੇਟ 'ਚ ਕੱਢ ਲਓ। ਵਰਤ ਦੇ ਸਾਤਵਿਕ ਭੋਜਨ ਲਈ ਤੁਹਾਡੀ ਫਲਾਹਾਰੀ ਸੁਆਦੀ ਸਾਬੂਦਾਣਾ ਟਿੱਕੀ ਤਿਆਰ ਹੈ। ਇਸ ਨੂੰ ਦਹੀਂ ਜਾਂ ਧਨੀਆ-ਪੁਦੀਨੇ ਦੀ ਚਟਨੀ ਨਾਲ ਗਰਮਾ-ਗਰਮ ਸਰਵ ਕਰੋ ਤੇ ਇਸ ਦਾ ਆਨੰਦ ਮਾਣੋ।

Published by:Drishti Gupta
First published:

Tags: Fasts, Food, Healthy Food, Shardiya Navratri 2022, Shardiya Navratri Puja, Shardiya Navratri Recipes