Home /News /lifestyle /

Surya Grahan 2022 Recipe: ਸੂਰਜ ਗ੍ਰਹਿਣ ਤੋਂ ਬਾਅਦ ਇਹ ਖਾਣਾ ਹੈ ਜ਼ਰੂਰੀ, ਪੜ੍ਹੋ ਰੈਸਿਪੀ

Surya Grahan 2022 Recipe: ਸੂਰਜ ਗ੍ਰਹਿਣ ਤੋਂ ਬਾਅਦ ਇਹ ਖਾਣਾ ਹੈ ਜ਼ਰੂਰੀ, ਪੜ੍ਹੋ ਰੈਸਿਪੀ

ਸੂਰਜ ਗ੍ਰਹਿਣ ਤੋਂ ਬਾਅਦ ਇਹ ਖਾਣਾ ਹੈ ਜ਼ਰੂਰੀ, ਪੜ੍ਹੋ ਰੈਸਿਪੀ

ਸੂਰਜ ਗ੍ਰਹਿਣ ਤੋਂ ਬਾਅਦ ਇਹ ਖਾਣਾ ਹੈ ਜ਼ਰੂਰੀ, ਪੜ੍ਹੋ ਰੈਸਿਪੀ

ਜਿਵੇਂ ਕਿ ਸਾਨੂੰ ਪਤਾ ਹੈ ਕਿ ਅੱਜ ਸੂਰਜ ਗ੍ਰਹਿਣ ਦਾ ਦਿਨ ਹੈ ਅਤੇ ਇਹ ਸੈੱਲ ਦਾ ਦੂਸਰਾ ਅਤੇ ਆਖਰੀ ਸੂਰਜ ਗ੍ਰਹਿਣ ਹੈ। ਹਿੰਦੂ ਸ਼ਾਸਤਰਾਂ ਅਨੁਸਾਰ ਸੂਰਜ ਗ੍ਰਹਿਜਨ ਸਮੇਂ ਸੂਤਕ ਹੋ ਜਾਂਦਾ ਹੈ ਅਤੇ ਇਸ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੂਤਕ ਕਾਲ 25 ਅਕਤੂਬਰ ਨੂੰ ਦੁਪਹਿਰ 03.17 ਵਜੇ ਸ਼ੁਰੂ ਹੋਵੇਗਾ ਅਤੇ ਗ੍ਰਹਿਣ ਖਤਮ ਹੋਣ ਤੋਂ ਬਾਅਦ, ਸੂਤਕ ਕਾਲ ਸ਼ਾਮ 05.42 ਵਜੇ ਖਤਮ ਹੋ ਜਾਵੇਗਾ।

ਹੋਰ ਪੜ੍ਹੋ ...
  • Share this:

Surya Grahan 2022 Recipe:  ਜਿਵੇਂ ਕਿ ਸਾਨੂੰ ਪਤਾ ਹੈ ਕਿ ਅੱਜ ਸੂਰਜ ਗ੍ਰਹਿਣ ਦਾ ਦਿਨ ਹੈ ਅਤੇ ਇਹ ਸੈੱਲ ਦਾ ਦੂਸਰਾ ਅਤੇ ਆਖਰੀ ਸੂਰਜ ਗ੍ਰਹਿਣ ਹੈ। ਹਿੰਦੂ ਸ਼ਾਸਤਰਾਂ ਅਨੁਸਾਰ ਸੂਰਜ ਗ੍ਰਹਿਜਨ ਸਮੇਂ ਸੂਤਕ ਹੋ ਜਾਂਦਾ ਹੈ ਅਤੇ ਇਸ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੂਤਕ ਕਾਲ 25 ਅਕਤੂਬਰ ਨੂੰ ਦੁਪਹਿਰ 03.17 ਵਜੇ ਸ਼ੁਰੂ ਹੋਵੇਗਾ ਅਤੇ ਗ੍ਰਹਿਣ ਖਤਮ ਹੋਣ ਤੋਂ ਬਾਅਦ, ਸੂਤਕ ਕਾਲ ਸ਼ਾਮ 05.42 ਵਜੇ ਖਤਮ ਹੋ ਜਾਵੇਗਾ।

ਇਸ ਸਮੇਂ ਦੌਰਾਨ ਕੁਝ ਵੀ ਖਾਣ-ਪੀਣ ਦੀ ਮਨਾਹੀ ਹੁੰਦੀ ਹੈ ਹੈ। ਇੱਥੇ ਇੱਕ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਤਿਲ ਤੋਂ ਬਣੀਆਂ ਚੀਜ਼ਾਂ ਖਾ ਸਕਦੇ ਹੋ ਪਰ ਉਹ ਵੀ ਸੂਰਜ ਗ੍ਰਹਿਣ ਖਤਮ ਹੋਣ ਦੇ ਬਾਅਦ।

ਅੱਜ ਅਸੀਂ ਤੁਹਾਨੂੰ ਇੰਦੌਰ ਦੇ ਰਹਿਣ ਵਾਲੇ ਪੰਡਿਤ ਨਵੀਨ ਉਪਾਧਿਆਏ ਦੇ ਵਿਚਾਰ ਦੱਸ ਰਹੇ ਹਾਂ ਜਿਹਨਾਂ ਦਾ ਕਹਿਣਾ ਹੈ ਕਿ ਸੂਰਜ ਗ੍ਰਹਿਣ ਖਤਮ ਹੋਣ ਤੋਂ ਬਾਅਦ ਇਸ਼ਨਾਨ ਕਰੋ ਅਤੇ ਭਵਨ ਨੂੰ ਕੋਈ ਵੀ ਤਿਲ ਤੋਂ ਬਣੀ ਚੀਜ਼ ਚੜਾਉ।

ਅੱਜ ਅਸੀਂ ਤੁਹਾਨੂੰ ਤਿਲ ਦੀ ਬਰਫ਼ੀ ਬਣਾਉਣ ਦੀ ਰੈਸਪੀ ਬਾਰੇ ਦਸਾਂਗੇ ਜਿਸ ਲਈ ਤੁਹਾਨੂੰ ਤਿਲ - 2 ਕੱਪ, ਗੁੜ - 1 ਕੱਪ, ਇਲਾਇਚੀ ਪਾਊਡਰ - 1 ਚਮਚ, ਬਦਾਮ - 8-10, ਦੇਸੀ ਘਿਓ - 1/4 ਕੱਪ ਦੀ ਲੋੜ ਹੋਵੇਗੀ। ਇਹ ਰੈਸਿਪੀ ਬਹੁਤ ਹੀ ਆਸਾਨ ਹੈ ਤੁਸੀਂ ਇਸਨੂੰ ਪੜ੍ਹ ਕੇ ਆਸਾਨੀ ਨਾਲ ਘਰ ਵਿੱਚ ਹੀ ਤਿਲ ਦੀ ਬਰਫੀ ਬਣਾ ਸਕਦੇ ਹੋ।

ਇਸ ਤਰ੍ਹਾਂ ਬਣਾਓ ਤਿਲ ਦੀ ਬਰਫੀ: ਜੇਕਰ ਤੁਸੀਂ ਤਿਲ ਅਤੇ ਗੁੜ ਦੀ ਬਰਫੀ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਤਿਲਾਂ ਨੂੰ ਕੜਾਹੀ ਵਿੱਚ ਪਾ ਕੇ ਹਲਕਾ ਜਿਹਾ ਭੁੰਨ ਲਓ ਅਤੇ ਇਹਨਾਂ ਦਾ ਰੰਗ ਹਲਕਾ ਜਿਹਾ ਗੁਲਾਬੀ ਹੋਣ ਦਿਓ। ਧਿਆਨ ਰੱਖੋ ਕਿ ਭੁੰਨਦੇ ਸਮੇਂ ਤਿਲਾਂ ਨੂੰ ਹਿਲਾਉਂਦੇ ਰਹੀ ਨਹੀਂ ਤਾਂ ਇਹ ਸੜ ਜਾਣਗੇ ਅਤੇ ਇਹਨਾਂ ਦਾ ਸਵਾਦ ਕੌੜਾ ਹੋ ਜਾਵੇਗਾ।

ਹੁਣ ਕੜਾਹੀ ਵਿੱਚ ਘਿਓ ਪਾ ਕੇ ਗਰਮ ਕਰੋ ਅਤੇ ਇਸ ਵਿੱਚ ਗੁੜ ਪਾ ਕੇ ਹਿਲਾਓ। ਥੋੜੀ ਦੇਰ ਬਾਅਦ ਇਸ ਵਿੱਚ 1/4 ਕੱਪ ਪਾਣੀ ਪਾਓ। ਇਸ ਤਰ੍ਹਾਂ ਕਰਨ ਨਾਲ ਥੋੜੀ ਦੇਰ ਵਿੱਚ ਚਾਸ਼ਨੀ ਤਿਆਰ ਹੋ ਜਾਵੇਗੀ। ਹੁਣ ਤੁਸੀਂ ਤਿਲਾਂ ਨੂੰ ਥੋੜ੍ਹਾ ਮੋਟਾ ਪੀਸ ਲਓ, ਇਸ ਲਈ ਤੁਸੀਂ ਮਿਕਸਰ ਦੀ ਮਦਦ ਲੈ ਸਕਦੇ ਹੋ।

ਇਸ ਚਾਸ਼ਨੀ ਵਿੱਚ ਪੀਸੇ ਹੋਏ ਤਿਲ ਅਤੇ ਇਲਾਇਚੀ ਪਾਊਡਰ ਪਾ ਕੇ ਘੱਟ ਅੱਗ ਤੇ ਪਕਾਓ ਅਤੇ ਤਦ ਤਕ ਹਿਲਾਉਂਦੇ ਰਹੋ ਜਦੋਂ ਤੱਕ ਸਾਰਾ ਮਿਸ਼ਰਣ ਗਾੜ੍ਹਾ ਨਹੀਂ ਹੋ ਜਾਂਦਾ। ਇਸ ਤੋਂ ਬਾਅਦ ਥਾਲੀ ਜਾਂ ਟ੍ਰੇ 'ਤੇ ਘਿਓ ਲਗਾ ਇਸ ਵਿਚ ਬਰਫੀ ਦਾ ਮਿਸ਼ਰਣ ਪਾਓ ਅਤੇ ਚਾਰੇ ਪਾਸੇ ਫੈਲਾ ਦਿਓ। ਜਦੋਂ ਮਿਸ਼ਰਣ ਥੋੜਾ ਠੰਡਾ ਹੋ ਜਾਵੇ ਤਾਂ ਇਸਨੂੰ ਟੁਕੜਿਆਂ ਵਿੱਚ ਕੱਟ ਲਓ, ਹੁਣ ਤੁਹਾਡੀ ਤਿਲ ਅਤੇ ਗੁੜ ਦੀ ਬਰਫੀ ਤਿਆਰ ਹੈ। ਤੁਸੀਂ ਇਸ ਨੂੰ ਗਾਰਨਿਸ਼ ਕਰਕੇ ਭਗਵਾਨ ਨੂੰ ਚੜਾ ਸਕਦੇ ਹੋ।

Published by:Drishti Gupta
First published:

Tags: Recipe, Religion, Solar Eclipse, Surya Grahan 2022