Home /News /lifestyle /

Palak Idli Recipe: ਪਾਲਕ ਇਡਲੀ ਦਾ ਚੱਖੋ ਸਵਾਦ, ਸਿਹਤਮੰਦ ਰੱਖਣ ਲਈ ਹੈ ਬੇਹੱਦ ਖਾਸ

Palak Idli Recipe: ਪਾਲਕ ਇਡਲੀ ਦਾ ਚੱਖੋ ਸਵਾਦ, ਸਿਹਤਮੰਦ ਰੱਖਣ ਲਈ ਹੈ ਬੇਹੱਦ ਖਾਸ

Palak Idli Recipe

Palak Idli Recipe

Palak Idli Recipe:  ਇਡਲੀ ਇੱਕ ਪ੍ਰਸਿੱਧ ਦੱਖਣੀ ਭਾਰਤੀ ਪਕਵਾਨ ਹੈ ਜੋ ਚੌਲਾਂ ਅਤੇ ਉੜਦ ਦੀ ਦਾਲ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਆਮ ਤੌਰ 'ਤੇ ਨਾਰੀਅਲ ਦੀ ਚਟਨੀ ਜਾਂ ਸਾਂਭਰ ਨਾਲ ਪਰੋਸਿਆ ਜਾਂਦਾ ਹੈ। ਇਡਲੀ ਪਚਣ ਵਿਚ ਆਸਾਨ ਹੈ ਅਤੇ ਇਸ ਵਿਚ ਮੌਜੂਦ ਸਿਹਤਮੰਦ ਕਾਰਬੋਹਾਈਡਰੇਟ ਤੁਹਾਡੇ ਸਰੀਰ ਨੂੰ ਚੰਗੀ ਮਾਤਰਾ ਵਿਚ ਊਰਜਾ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਇਹ ਭਾਰ ਘਟਾਉਣ ਵਿਚ ਵੀ ਕਾਰਗਰ ਹੈ। ਅੱਜਕਲ ਲੋਕ ਇਡਲੀ ਨਾਲ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕਰ ਕੇ ਅਲੱਗ ਅਲੱਗ ਤਰ੍ਹਾਂ ਦੀ ਇਡਲੀ ਤਿਆਰ ਕਰ ਰਹੇ ਹਨ।

ਹੋਰ ਪੜ੍ਹੋ ...
  • Share this:

Palak Idli Recipe:  ਇਡਲੀ ਇੱਕ ਪ੍ਰਸਿੱਧ ਦੱਖਣੀ ਭਾਰਤੀ ਪਕਵਾਨ ਹੈ ਜੋ ਚੌਲਾਂ ਅਤੇ ਉੜਦ ਦੀ ਦਾਲ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਆਮ ਤੌਰ 'ਤੇ ਨਾਰੀਅਲ ਦੀ ਚਟਨੀ ਜਾਂ ਸਾਂਭਰ ਨਾਲ ਪਰੋਸਿਆ ਜਾਂਦਾ ਹੈ। ਇਡਲੀ ਪਚਣ ਵਿਚ ਆਸਾਨ ਹੈ ਅਤੇ ਇਸ ਵਿਚ ਮੌਜੂਦ ਸਿਹਤਮੰਦ ਕਾਰਬੋਹਾਈਡਰੇਟ ਤੁਹਾਡੇ ਸਰੀਰ ਨੂੰ ਚੰਗੀ ਮਾਤਰਾ ਵਿਚ ਊਰਜਾ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਇਹ ਭਾਰ ਘਟਾਉਣ ਵਿਚ ਵੀ ਕਾਰਗਰ ਹੈ। ਅੱਜਕਲ ਲੋਕ ਇਡਲੀ ਨਾਲ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕਰ ਕੇ ਅਲੱਗ ਅਲੱਗ ਤਰ੍ਹਾਂ ਦੀ ਇਡਲੀ ਤਿਆਰ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਪਾਲਕ ਇਡਲੀ ਬਣਾਉਣ ਦੀ ਵਿਧੀ ਦੱਸਾਂਗੇ। ਪਾਲਕ ਇਡਲੀ ਵਿੱਚ ਤੁਹਾਨੂੰ ਪਾਲਕ ਦੇ ਸਿਹਤਲਾਭ ਮਿਲਣਗੇ ਤੇ ਇਹ ਖਾਣ ਵਿੱਚ ਵੀ ਕਾਫੀ ਸੁਆਦਿਸ਼ਟ ਹੋਵੇਗੀ, ਤਾਂ ਆਓ ਜਾਣਦੇ ਹਾਂ ਪਾਲਕ ਇਡਲੀ ਬਣਾਉਣ ਦੀ ਵਿਧੀ...

ਪਾਲਕ ਇਡਲੀ ਬਣਾਉਣ ਲਈ ਸਮੱਗਰੀ

ਸੂਜੀ (ਰਵਾ)- 1 ਕੱਪ, ਪਾਲਕ ਕੱਟੀ ਹੋਈ - 2 ਕੱਪ, ਗਾਜਰ ਪੀਸੀ ਹੋਈ - 1/3 ਕੱਪ, ਦਹੀਂ - 1 ਕੱਪ, ਰਾਈ - 1 ਚਮਚ, ਉੜਦ ਦੀ ਦਾਲ - 1 ਚਮਚ, ਚਨੇ ਦੀ ਦਾਲ - 1 ਚਮਚ, ਕਾਜੂ - 1 ਚਮਚ, ਅਦਰਕ ਕੱਟਿਆ ਹੋਇਆ - 1 ਚੱਮਚ, ਹਰੀ ਮਿਰਚ - 2, ਜੀਰਾ - 1 ਚਮਚ, ਬੇਕਿੰਗ ਸੋਡਾ - 1/4 ਚੱਮਚ, ਦੇਸੀ ਘਿਓ - 1 ਚਮਚ, ਲੂਣ - ਸੁਆਦ ਅਨੁਸਾਰ

ਪਾਲਕ ਦੀ ਇਡਲੀ ਬਣਾਉਣ ਦੀ ਰੈਸਿਪੀ

-ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਓ। ਇਸ ਤੋਂ ਬਾਅਦ ਪਾਲਕ ਦੇ ਡੰਡੇ ਤੋੜ ਕੇ ਬਾਰੀਕ ਕੱਟ ਲਓ।

-ਇਕ ਪੈਨ ਵਿਚ ਅੱਧਾ ਚਮਚ ਘਿਓ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ। ਜਦੋਂ ਘਿਓ ਗਰਮ ਹੋ ਕੇ ਪਿਘਲ ਜਾਵੇ ਤਾਂ ਇਸ ਵਿਚ ਰਾਈ ਦੇ ਦਾਣੇ ਪਾ ਦਿਓ। ਜਦੋਂ ਰਾਈ ਦੇ ਦਾਣੇ ਤਿੜਕਣ ਲੱਗਣ ਤਾਂ ਉੜਦ ਦੀ ਦਾਲ, ਚਨੇ ਦੀ ਦਾਲ ਅਤੇ ਕਾਜੂ ਪਾਓ ਅਤੇ ਤਿੰਨੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਓ।

-ਜਦੋਂ ਇਹ ਸਮੱਗਰੀ ਚੰਗੀ ਤਰ੍ਹਾਂ ਭੁੰਨ ਜਾਵੇ ਤਾਂ ਇਸ 'ਚ ਪੀਸੀ ਹੋਈ ਗਾਜਰ ਪਾਓ ਅਤੇ ਸਭ ਨੂੰ ਮਿਲਾਓ ਅਤੇ 2 ਮਿੰਟ ਲਈ ਫਰਾਈ ਕਰੋ।

-ਇਸ ਮਿਸ਼ਰਣ 'ਚ 1 ਕੱਪ ਰਵਾ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ 2-3 ਮਿੰਟ ਤੱਕ ਭੁੰਨ ਲਓ।

-ਇਸ ਮਿਸ਼ਰਣ ਨੂੰ ਇਕ ਵੱਡੇ ਭਾਂਡੇ 'ਚ ਕੱਢ ਲਓ ਅਤੇ ਇਸ 'ਚ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ 10 ਮਿੰਟ ਲਈ ਇਸ ਤਰ੍ਹਾਂ ਹੀ ਰਹਿਣ ਦਿਓ।

-ਹੁਣ ਕੜਾਹੀ 'ਚ ਅੱਧਾ ਚਮਚ ਘਿਓ ਪਾ ਕੇ ਦੁਬਾਰਾ ਗਰਮ ਕਰੋ। ਜੀਰਾ, ਅਦਰਕ, ਹਰੀ ਮਿਰਚ ਪਾਓ ਅਤੇ 30 ਸੈਕਿੰਡ ਲਈ ਫਰਾਈ ਕਰੋ। ਫਿਰ ਪਾਲਕ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਭੁੰਨ ਲਓ।

-ਇਸ ਤੋਂ ਬਾਅਦ ਗੈਸ ਬੰਦ ਕਰ ਦਿਓ। ਜਦੋਂ ਮਿਸ਼ਰਣ ਠੰਡਾ ਹੋ ਜਾਵੇ ਤਾਂ ਇਸ ਨੂੰ ਮਿਕਸਰ ਜਾਰ ਵਿਚ ਪਾਓ, 1/3 ਕੱਪ ਪਾਣੀ ਪਾ ਕੇ ਇਸ ਨੂੰ ਬਾਰੀਕ ਪੀਸ ਲਓ ਅਤੇ ਪੇਸਟ ਤਿਆਰ ਕਰੋ।

-ਇਸ ਮੁਲਾਇਮ ਪੇਸਟ ਨੂੰ ਸੂਜੀ ਦੇ ਮਿਸ਼ਰਣ ਵਿੱਚ ਪਾਓ ਅਤੇ ਮਿਕਸ ਕਰੋ।

-ਇਸ ਮਿਸ਼ਰਣ ਨੂੰ ਚੱਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਵਿਚ ਸਵਾਦ ਅਨੁਸਾਰ ਬੇਕਿੰਗ ਸੋਡਾ ਅਤੇ ਨਮਕ ਪਾਓ।

-ਹੁਣ ਇਡਲੀ ਬਣਾਉਣ ਵਾਲ ਬਰਤਨ ਲਓ ਅਤੇ ਇਸ ਦੇ ਸਾਰੇ ਹਿੱਸਿਆਂ ਨੂੰ ਘਿਓ ਨਾਲ ਗਰੀਸ ਕਰੋ। ਇਸ ਵਿਚ ਇਡਲੀ ਦਾ ਮਿਸ਼ਰਣ ਪਾ ਕੇ ਢੱਕ ਦਿਓ ਅਤੇ ਇਡਲੀ ਨੂੰ ਤੇਜ਼ ਅੱਗ 'ਤੇ 15 ਮਿੰਟ ਤੱਕ ਪਕਣ ਦਿਓ।

-ਇਸੇ ਤਰ੍ਹਾਂ ਪਾਲਕ ਦੀਆਂ ਸਾਰੀਆਂ ਇਡਲੀਆਂ ਤਿਆਰ ਕਰੋ।

Published by:Rupinder Kaur Sabherwal
First published:

Tags: Food, Health, Healthy Food, Recipe