Home /News /lifestyle /

Govt Jobs 2022: ਵਿੱਤ ਮੰਤਰਾਲੇ ਨੇ ਕੱਢੀਆਂ ਭਰਤੀਆਂ, 40 ਹਜ਼ਾਰ ਹੋਵੇਗੀ ਤਨਖਾਹ, ਕਰੋ ਅਪਲਾਈ

Govt Jobs 2022:  ਸਰਕਾਰੀ ਨੌਕਰੀਆਂ 2022: ਭੱਜਦੌੜ ਵਾਲੀ ਜ਼ਿੰਦਗੀ ਤੇ ਮਹਿੰਗਾਈ ਦੇ ਦੌਰ ਵਿੱਚ ਹਰ ਕੋਈ ਵਧੀਆ ਨੌਕਰੀ ਜਾਂ ਸਰਕਾਰੀ ਨੌਕਰੀ ਦੀ ਭਾਲ ਵਿੱਚ ਰਹਿੰਦਾ ਹੈ। ਕਈ ਵਾਰ ਨੌਜਵਾਨ ਵਾਰ-ਵਾਰ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਦੀ ਯੋਗਤਾ ਹੋਣ ਦੇ ਬਾਵਜੂਦ ਵੀ ਸਰਕਾਰੀ ਨੌਕਰੀ ਨਹੀਂ ਮਿਲਦੀ। ਜਿਸ ਕਾਰਨ ਜ਼ਿਆਦਾਤਰ ਨੌਜਵਾਨ ਆਪਣੀ ਯੋਗਤਾ ਤੋਂ ਵੱਖ ਕਿਸੇ ਹੋਰ ਪ੍ਰੋਫੈਸ਼ਨ ਵਿੱਚ ਕੰਮ ਕਰਨ ਲਈ ਮਜਬੂਰ ਹੁੰਦੇ ਹਨ।

ਹੋਰ ਪੜ੍ਹੋ ...
  • Share this:

ਪਰ ਜੇਕਰ ਇਸ ਮਹਿੰਗਾਈ ਵਾਲੇ ਮਾਹੌਲ ਵਿੱਚ ਵਿੱਤ ਮੰਤਰਾਲੇ ਵਿੱਚ ਕੰਮ ਕਰਨ ਦਾ ਮੌਕਾ ਮਿਲੇ ਤਾਂ ਦੇਸ਼ ਦੇ ਆਰਥਿਕ ਹਾਲਾਤਾਂ ਨੂੰ ਹੋਰ ਵੀ ਨੇੜਿਓਂ ਸਮਝਿਆ ਜਾ ਸਕਦਾ ਹੈ।ਹਾਲ ਹੀ 'ਚ ਆਰਥਿਕ ਮਾਮਲਿਆਂ ਦੇ ਵਿਭਾਗ, ਅੰਤਰਰਾਸ਼ਟਰੀ ਆਰਥਿਕ ਡਿਵੀਜ਼ਨ, ਵਿੱਤ ਮੰਤਰਾਲੇ ਨੇ ਜੀ-20 ਪ੍ਰੈਜ਼ੀਡੈਂਸੀ 2023 ਲਈ ਯੰਗ ਪ੍ਰੋਫੈਸ਼ਨਲ (ਕਾਰਜਕਾਰੀ ਸਹਾਇਕ) ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਲਈ ਯੋਗਤਾ ਵਾਲੇ ਨੌਜਵਾਨ ਇਸ ਮੌਕੇ ਦਾ ਲਾਹਾ ਲੈ ਸਕਦੇ ਹਨ। ਨੋਟਿਸ ਦੇ ਅਨੁਸਾਰ, ਯੰਗ ਪ੍ਰੋਫੈਸ਼ਨਲ ਦੀਆਂ ਕੁੱਲ 10 ਅਸਾਮੀਆਂ ਕੱਢੀਆਂ ਗਈਆਂ ਹਨ।

ਇਹ ਭਰਤੀ ਸੀਮਤ ਸਮੇਂ ਲਈ ਹੋਵੇਗੀ ਕਿਉਂਕਿ ਜੀ-20 ਪ੍ਰੈਜ਼ੀਡੈਂਸੀ ਭਾਰਤ ਵਿੱਚ ਹੋਵੇਗੀ। ਇਸ ਲਈ ਨੌਕਰੀ ਦੇ ਚਾਹਵਾਨ ਯੋਗਤਾ ਦੇ ਮੁਤਾਬਕ ਇਸ ਭਰਤੀ ਲਈ ਆਨਲਾਈਨ ਅਰਜ਼ੀ ਅਧਿਕਾਰਤ ਵੈੱਬਸਾਈਟ https://mofapp.nic.in/cadre/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਆਸਾਮੀਆਂ ਸਬੰਧੀ ਯੋਗਤਾ, ਤਨਖਾਹ ਤੇ ਅਪਲਾਈ ਕਰਨ ਲਈ ਵੇਰਵੇ ਇਸ ਪ੍ਰਕਾਰ ਹਨ-

ਯੰਗ ਪ੍ਰੋਫੈਸ਼ਨਲ ਭਰਤੀ 2022 ਲਈ ਯੋਗਤਾ

ਇਸ ਆਸਾਮੀ ਲਈ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਅਪਲਾਈ ਕਰਨ ਵਾਲੇ ਕੋਲ ਅਰਥ ਸ਼ਾਸਤਰ/ਵਿੱਤ/ਪ੍ਰਬੰਧ/ਵਣਜ ਵਿੱਚ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਤੇ ਨਾਲ ਹੀ, ਸਕੱਤਰੇਤ ਸੇਵਾ/ਪ੍ਰੈਕਟਿਸ ਵਿੱਚ ਘੱਟੋ-ਘੱਟ ਇੱਕ ਸਾਲ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ। ਅਸਾਮੀ ਲਈ ਉਮਰ ਸੀਮਾਂ ਵੀ ਨਿਸ਼ਚਿਤ ਕੀਤੀ ਗਈ ਹੈ। ਯੰਗ ਪ੍ਰੋਫੈਸ਼ਨਲ ਦੀ ਭਰਤੀ ਲਈ ਵੱਧ ਤੋਂ ਵੱਧ ਉਮਰ 35 ਸਾਲ ਹੋਣੀ ਚਾਹੀਦੀ ਹੈ। ਇਸ ਤੋਂ ਵੱਧ ਉਮਰ ਵਾਲਿਆਂ ਦੀ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾਵੇਗੀ।

ਯੰਗ ਪ੍ਰੋਫੈਸ਼ਨਰ ਦੀ ਤਨਖਾਹ

ਯੋਗਤਾ ਦੇ ਮੁਤਾਬਿਕ ਅਰਜ਼ੀ ਦੇਣ ਵਾਲੇ ਨੂੰ ਯੰਗ ਪ੍ਰੋਫੈਸ਼ਨਰ ਦੇ ਤੌਰ 'ਤੇ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।

ਜੋ ਨੌਜਵਾਨ ਇਨ੍ਹਾਂ ਅਸਾਮੀਆਂ ਸਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹਨ ਉਹ ਨੋਟਿਸ ਦੇਖਣ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਲਿੱਕ ਕਰ ਸਕਦੇ ਹਨ

https://dea.gov.in/sites/default/files/advertisement%20G20.pdf

Published by:rupinderkaursab
First published:

Tags: Finance Minister, Government job, Jobs, Recruitment