Home /News /lifestyle /

Redmi 11 Prime 5G: ਆ ਗਿਆ 8GB ਰੈਮ ਵਾਲਾ ਸਭ ਤੋਂ ਸਸਤਾ 5G ਫੋਨ, ਜਾਣੋ ਕਿੰਨੀ ਹੈ ਕੀਮਤ

ਸਸਤੇ ਤੇ ਮਿਡ ਰੇਂਜ ਫੋਨ ਕੈਟਾਗਿਰੀ ਵਿੱਚ ਸਭ ਤੋਂ ਵੱਧ ਮੁਕਾਬਲੇ ਬਾਜ਼ੀ ਕਰਨ ਵਾਲੇ ਚੀਨੀ ਬ੍ਰਾਂਡ Xiaomi ਨੇ ਭਾਰਤ 'ਚ ਆਪਣਾ ਸਭ ਤੋਂ ਸਸਤਾ Redmi 11 Prime 5G ਫੋਨ ਪੇਸ਼ ਕੀਤਾ ਹੈ। ਫੋਨ ਵਿੱਚ ਇੱਕ FHD + ਸਕਰੀਨ ਹੈ ਅਤੇ ਇਹ Mediatek ਚਿਪਸੈੱਟ ਦੁਆਰਾ ਸੰਚਾਲਿਤ ਹੈ। ਫ਼ੋਨ 5000 mAh ਬੈਟਰੀ ਅਤੇ 50MP AI ਕੈਮਰੇ ਨਾਲ ਲੈਸ ਹੈ। Redmi 11 Prime 5G ਮੀਡੋ ਗ੍ਰੀਨ, ਕ੍ਰੋਮ ਸਿਲਵਰ ਅਤੇ ਥੰਡਰ ਬਲੈਕ ਕਲਰ ਵਿਕਲਪਾਂ ਵਿੱਚ ਉਪਲਬਧ ਹੈ।

ਹੋਰ ਪੜ੍ਹੋ ...
  • Share this:

ਰੈੱਡਮੀ ਪ੍ਰਾਈਮ 5ਜੀ ਸਮਾਰਟਫੋਨ 6.58-ਇੰਚ ਦੀ FHD+ ਡਿਸਪਲੇਅ ਦੇ ਨਾਲ ਆਉਂਦਾ ਹੈ ਜੋ 90Hz ਸਕਰੀਨ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦਾ ਹੈ। ਇਸ ਸਮਾਰਟਫੋਨ 'ਚ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਵੀ ਦਿੱਤੀ ਗਈ ਹੈ। ਇਹ Widevine L1 ਸਪੋਰਟ ਦੇ ਨਾਲ ਵੀ ਆਉਂਦਾ ਹੈ, ਜਿਸਦਾ ਮਤਲਬ ਹੈ ਕਿ ਇਹ Netflix, YouTube, ਆਦਿ 'ਤੇ ਫੁੱਲ HD ਕੰਟੈਂਟ ਨੂੰ ਸਪੋਰਟ ਕਰੇਗਾ।

Redmi 11 Prime 5G ਦੀ ਕੀਮਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ, Redmi 11 Prime 5G ਦੇ 4GB + 64GB ਵੇਰੀਐਂਟ ਦੀ ਕੀਮਤ 13,999 ਰੁਪਏ ਅਤੇ 6GB + 128GB ਮਾਡਲ ਦੀ ਕੀਮਤ 15,999 ਰੁਪਏ ਹੈ। Redmi 11 Prime 5G ਮੀਡੋ ਗ੍ਰੀਨ, ਕ੍ਰੋਮ ਸਿਲਵਰ ਅਤੇ ਥੰਡਰ ਬਲੈਕ ਕਲਰ ਵਿਕਲਪਾਂ ਵਿੱਚ ਉਪਲਬਧ ਹੈ। ICICI ਬੈਂਕ ਦੇ ਗਾਹਕ ਫੋਨ 'ਤੇ 1,000 ਰੁਪਏ ਦੀ ਵਾਧੂ ਛੋਟ ਦਾ ਲਾਭ ਲੈ ਸਕਦੇ ਹਨ।

ਆਓ ਜਾਣਦੇ ਹਾਂ ਫੋਨ ਦੀਆਂ ਵਿਸ਼ੇਸ਼ਤਾਵਾਂ ਬਾਰੇ : Redmi 11 Prime 5G ਡਿਊਲ ਰੀਅਰ ਕੈਮਰਾ ਸੈੱਟਅਪ ਨਾਲ ਆਉਂਦਾ ਹੈ। ਫੋਨ ਦੇ ਪਿਛਲੇ ਪਾਸੇ ਇੱਕ 50MP ਮੁੱਖ ਕੈਮਰਾ ਅਤੇ ਇਸਦੇ ਨਾਲ ਇੱਕ ਡੈਪਥ ਸੈਂਸਰ ਦਿੱਤਾ ਗਿਆ ਹੈ। ਡਿਵਾਈਸ ਵਿੱਚ ਸੈਲਫੀ ਲਈ ਇੱਕ 8MP ਫਰੰਟ-ਫੇਸਿੰਗ ਸ਼ੂਟਰ ਹੈ। Redmi 11 ਪ੍ਰਾਈਮ ਸੀਰੀਜ਼ ਦੇ ਸਮਾਰਟਫੋਨ 'ਚ 5000mAh ਦੀ ਬੈਟਰੀ ਸਪੋਰਟ ਕੀਤੀ ਗਈ ਹੈ ਅਤੇ ਇਹ 18W ਫਾਸਟ ਚਾਰਜਿੰਗ ਦੇ ਨਾਲ ਆਉਂਦਾ ਹੈ।

Redmi 11 Prime 5G MediaTek Dimensity 700 chipset ਦੁਆਰਾ ਸੰਚਾਲਿਤ ਹੈ ਅਤੇ 6GB ਤੱਕ LPDDR4X RAM ਅਤੇ 128GB UFS 2.2 ਦੇ ਨਾਲ ਆਉਂਦਾ ਹੈ। ਇਹ ਡਿਵਾਈਸ ਰੈਮ ਬੂਸਟਰ ਫੀਚਰ ਨਾਲ ਵੀ ਆਉਂਦਾ ਹੈ। Redmi 11 Prime 5G ਭਾਰਤ ਵਿੱਚ ਸੱਤ ਪ੍ਰਮੁੱਖ ਬੈਂਡਾਂ ਵਿੱਚ ਡਿਊਲ ਸਿਮ ਕਾਰਡਾਂ 'ਤੇ 5G ਨੂੰ ਸਪੋਰਟ ਕਰਦਾ ਹੈ। ਫੋਨ ਐਂਡਰਾਇਡ 12-ਅਧਾਰਿਤ MIUI 13 ਦੇ ਨਾਲ ਆਉਂਦਾ ਹੈ।

Published by:Drishti Gupta
First published:

Tags: Smartphone, Tech News, Tech updates, Technical, Technology