Redmi A1 Plus : ਭਾਰਤ ਮੋਬਾਈਲ ਫ਼ੋਨ ਦੀ ਕਿੰਨੀ ਵੱਡੀ ਮਾਰਕੀਟ ਹੈ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਅਜਿਹਾ ਕੋਈ ਮਹੀਨਾ ਨਹੀਂ ਹੁੰਦਾ ਜਦੋਂ ਭਾਰਤ ਵਿੱਚ ਕੋਈ ਨਵਾਂ ਫ਼ੋਨ ਲਾਂਚ ਨਾ ਹੋਵੇ। ਇੱਥੇ Redmi ਨੇ ਆਪਣੀ ਤਗੜੀ ਪਕੜ ਬਣਾਈ ਹੋਈ ਹੈ ਅਤੇ ਕੰਪਨੀ ਨੇ ਐਂਟਰੀ ਲੈਵਲ ਸਮਾਰਟਫੋਨ Redmi A1 Plus ਨੂੰ ਭਾਰਤ ਵਿੱਚ ਲਾਂਚ ਕਰਨ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਇਸ ਫ਼ੋਨ ਨੂੰ 14 ਅਕਤੂਬਰ ਨੂੰ ਲਾਂਚ ਕਰੇਗੀ।
ਇਸ ਫ਼ੋਨ ਦੀਆਂ ਖ਼ਾਸੀਅਤਾਂ ਬਾਰੇ ਕੰਪਨੀ ਨੇ ਕੁੱਝ ਜਾਣਕਾਰੀ ਦਿੱਤੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਦੇ ਲਾਂਚ ਈਵੈਂਟ ਨੂੰ ਅਧਿਕਾਰਤ ਯੂਟਿਊਬ ਪੇਜ ਅਤੇ ਸੋਸ਼ਲ ਮੀਡੀਆ ਚੈਨਲ 'ਤੇ ਲਾਈਵ ਕੀਤਾ ਜਾਵੇਗਾ। Xiaomi ਵੈੱਬਸਾਈਟ 'ਤੇ ਜਾਰੀ ਮਾਈਕ੍ਰੋਸਾਈਟ ਦੇ ਮੁਤਾਬਕ, Redmi A1 Plus ਨੂੰ ਤਿੰਨ ਕਲਰ ਵੇਰੀਐਂਟ ਬਲੂ, ਗ੍ਰੀਨ ਅਤੇ ਬਲੈਕ 'ਚ ਪੇਸ਼ ਕੀਤਾ ਜਾਵੇਗਾ।
ਇਸ ਫੋਨ ਦੀਆਂ ਹੋਰ ਖ਼ਾਸੀਅਤਾਂ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਜੋ 8 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੋਵੇਗਾ। ਸੈਲਫੀ ਲਈ ਇਸ ਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ ਅਤੇ ਵਾਟਰ ਡਰਾਪ ਨੌਚ ਡਿਸਪਲੇਅ ਦਿੱਤੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੋਨ 'ਚ 6.52-ਇੰਚ ਦੀ LCD ਡਿਸਪਲੇ ਹੈ, ਜੋ 1600×700 ਪਿਕਸਲ ਦੇ ਨਾਲ ਆ ਸਕਦੀ ਹੈ। ਇਹ ਫੋਨ ਰੀਅਰ ਮਾਊਂਟਡ ਫਿੰਗਰਪ੍ਰਿੰਟ ਸਕੈਨਰ ਨਾਲ ਆਉਂਦਾ ਹੈ।
ਬੈਟਰੀ ਦੀ ਗੱਲ ਕਰੀਏ ਤਾਂ Redmi A1 Plus ਵਿੱਚ 5000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਕਿ 10W ਚਾਰਜਿੰਗ ਸਪੋਰਟ ਦੇ ਨਾਲ ਆਵੇਗੀ। ਕਿਹਾ ਜਾ ਰਿਹਾ ਹੈ ਕਿ ਇਹ ਫੋਨ ਐਂਡ੍ਰਾਇਡ 12 'ਤੇ ਕੰਮ ਕਰੇਗਾ। ਇਹ ਵੀ ਲੱਗ ਰਿਹਾ ਹੈ ਕਿ ਇਹ ਫੋਨ MediaTek HelioA22 ਚਿਪਸੈੱਟ ਦੇ ਨਾਲ ਆਵੇਗਾ, ਅਤੇ ਇਸ ਵਿੱਚ 3 GB ਰੈਮ ਅਤੇ 64 GB ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਕੀਮਤ ਦੀ ਗੱਲ ਕਰੀਏ ਤਾਂ ਇਸ ਫੋਨ ਦੀ ਕੀਮਤ 10000 ਰੁਪਏ ਤੋਂ ਘੱਟ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। MySmartPrice ਦੀ ਰਿਪੋਰਟ ਮੁਤਾਬਕ Redmi A1 Plus ਦੀ ਕੀਮਤ 6,499 ਰੁਪਏ ਤੋਂ 7,499 ਰੁਪਏ ਦੇ ਵਿਚਕਾਰ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Powerful Battery Smartphones, Tech News, Tech updates, Technology