Home /News /lifestyle /

Redmi K50: ਸ਼ਾਨਦਾਰ ਫੀਚਰਜ਼, ਮਿਲੇਗਾ 108MP ਕੈਮਰਾ, 120W ਫਾਸਟ ਚਾਰਜਿੰਗ

Redmi K50: ਸ਼ਾਨਦਾਰ ਫੀਚਰਜ਼, ਮਿਲੇਗਾ 108MP ਕੈਮਰਾ, 120W ਫਾਸਟ ਚਾਰਜਿੰਗ

Redmi K50: ਸ਼ਾਨਦਾਰ ਫੀਚਰਜ਼, ਮਿਲੇਗਾ 108MP ਕੈਮਰਾ, 120W ਫਾਸਟ ਚਾਰਜਿੰਗ

Redmi K50: ਸ਼ਾਨਦਾਰ ਫੀਚਰਜ਼, ਮਿਲੇਗਾ 108MP ਕੈਮਰਾ, 120W ਫਾਸਟ ਚਾਰਜਿੰਗ

Xiaomi ਦੀ Redmi K50 ਸੀਰੀਜ਼ ਨੂੰ ਜਲਦ ਹੀ ਚੀਨ 'ਚ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਪਹਿਲਾਂ ਫੋਨ ਦੇ ਸਪੈਸੀਫਿਕੇਸ਼ਨ ਸਾਹਮਣੇ ਆ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਨਵੇਂ ਫਲੈਗਸ਼ਿਪ ਸਮਾਰਟਫੋਨਸ 'ਚ 108 ਮੈਗਾਪਿਕਸਲ ਦਾ ਮੁੱਖ ਕੈਮਰਾ ਅਤੇ 67W ਫਾਸਟ ਚਾਰਜਿੰਗ ਦਿੱਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ 2022 ਦੀ ਸ਼ੁਰੂਆਤ 'ਚ ਪੇਸ਼ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:
    Xiaomi ਦੀ Redmi K50 ਸੀਰੀਜ਼ ਨੂੰ ਜਲਦ ਹੀ ਚੀਨ 'ਚ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਪਹਿਲਾਂ ਫੋਨ ਦੇ ਸਪੈਸੀਫਿਕੇਸ਼ਨ ਸਾਹਮਣੇ ਆ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਨਵੇਂ ਫਲੈਗਸ਼ਿਪ ਸਮਾਰਟਫੋਨਸ 'ਚ 108 ਮੈਗਾਪਿਕਸਲ ਦਾ ਮੁੱਖ ਕੈਮਰਾ ਅਤੇ 67W ਫਾਸਟ ਚਾਰਜਿੰਗ ਦਿੱਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ 2022 ਦੀ ਸ਼ੁਰੂਆਤ 'ਚ ਪੇਸ਼ ਕੀਤਾ ਜਾ ਸਕਦਾ ਹੈ। Redmi K50 ਸੀਰੀਜ਼ ਕੰਪਨੀ ਦੇ ਪਹਿਲਾਂ ਤੋਂ ਮੌਜੂਦ Redmi K30 ਅਤੇ Redmi K40 ਦੀ ਅਗਲੀ ਕੜੀ ਹੋਵੇਗੀ। ਉਮੀਦ ਹੈ ਕਿ ਇਸ ਨਵੀਂ ਸੀਰੀਜ਼ 'ਚ Redmi K50 Vanilla, Redmi K50 Pro ਅਤੇ ਟਾਪ-ਐਂਡ Redmi K50 Pro+ ਮੌਜੂਦ ਹੋਣਗੇ।

    Tipster Digital Chat Station ਨੇ Weibo 'ਤੇ Xiaomi i11 ਸੀਰੀਜ਼ ਦੇ ਸਮਾਰਟਫੋਨ ਦੇ ਮੁੱਖ ਸਪੈਸੀਫਿਕੇਸ਼ਨ ਪੋਸਟ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਟਿਪਸਟਰ ਨੂੰ ਇੱਥੇ ਆਉਣ ਵਾਲੇ Redmi K50 ਮਾਡਲ ਬਾਰੇ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਸੀਰੀਜ਼ 'ਚ ਕਈ ਅਜਿਹੇ ਫੋਨ ਮੌਜੂਦ ਹੋਣਗੇ ਜੋ ਹਾਈ ਕੁਆਲਿਟੀ ਸਕਰੀਨ ਅਤੇ ਸਨੈਪਡ੍ਰੈਗਨ 8 ਸੀਰੀਜ਼ ਦੇ ਨਾਲ ਆ ਸਕਦੇ ਹਨ।

    ਦੱਸਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਦੇ ਫੋਨ 'ਚ 108 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 67W ਫਾਸਟ ਚਾਰਜਿੰਗ ਵਰਗੇ ਫੀਚਰ ਹੋਣਗੇ। Redmi K50 ਸੀਰੀਜ਼ ਦੇ ਇਹਨਾਂ ਫ਼ੋਨਾਂ ਵਿੱਚ JBL ਸਟੀਰੀਓ ਸਪੀਕਰ ਅਤੇ ਇੱਕ X-axis ਮੋਟਰ ਹੋਣ ਦੀ ਵੀ ਉਮੀਦ ਹੈ। ਕਿਹਾ ਜਾ ਰਿਹਾ ਹੈ ਕਿ ਇਹ ਲੀਕ ਹੋਏ ਫੀਚਰਸ ਸੀਰੀਜ਼ ਦੇ Redmi K50 Pro ਅਤੇ K50 Pro+ ਸਮਾਰਟਫੋਨਜ਼ 'ਚ ਦਿੱਤੇ ਜਾ ਸਕਦੇ ਹਨ।

    ਕੁਝ ਦਿਨ ਪਹਿਲਾਂ ਲੀਕ ਹੋਏ ਵੇਰਵਿਆਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਫਿੰਗਰਪ੍ਰਿੰਟ ਸੈਂਸਰ Redmi K50, Redmi K50 Pro ਅਤੇ Redmi K50 Pro+ 'ਚ ਦਿੱਤਾ ਜਾ ਸਕਦਾ ਹੈ ।

    ਇਸ ਤੋਂ ਇਲਾਵਾ Redmi K50 'ਚ 48 ਮੈਗਾਪਿਕਸਲ ਦਾ ਰਿਅਰ ਪ੍ਰਾਇਮਰੀ ਕੈਮਰਾ ਸੈਂਸਰ ਦਿੱਤਾ ਜਾ ਸਕਦਾ ਹੈ, ਜਦਕਿ Redmi K50 Pro 'ਚ 50 ਮੈਗਾਪਿਕਸਲ ਦਾ ਮੁੱਖ ਕੈਮਰਾ ਦਿੱਤਾ ਜਾ ਸਕਦਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ Redmi K50 Pro+ ਵਿੱਚ 108 ਮੈਗਾਪਿਕਸਲ ਕੈਮਰਾ ਅਤੇ 120W ਫਾਸਟ ਚਾਰਜਿੰਗ ਸਪੋਰਟ ਹੋਵੇਗਾ, ਅਤੇ ਬਾਕੀ ਮਾਡਲਾਂ ਨੂੰ 100W ਫਾਸਟ ਚਾਰਜਿੰਗ ਸਪੋਰਟ ਮਿਲੇਗਾ।
    Published by:Amelia Punjabi
    First published:

    Tags: Business, China, Mobile phone, Redmi, Smartphone, Tech News, Technology, Xiaomi

    ਅਗਲੀ ਖਬਰ