Home /News /lifestyle /

Poco F5 Pro ਦੇ ਨਾਂ ਨਾਲ ਲਾਂਚ ਹੋਵੇਗਾ Redmi K60 ਸਮਾਰਟਫੋਨ, ਮਿਲ ਸਕਦੀ ਹੈ 16GB ਰੈਮ 

Poco F5 Pro ਦੇ ਨਾਂ ਨਾਲ ਲਾਂਚ ਹੋਵੇਗਾ Redmi K60 ਸਮਾਰਟਫੋਨ, ਮਿਲ ਸਕਦੀ ਹੈ 16GB ਰੈਮ 

Poco F5 Pro ਦੇ ਨਾਂ ਨਾਲ ਲਾਂਚ ਹੋਵੇਗਾ Redmi K60 ਸਮਾਰਟਫੋਨ, ਮਿਲ ਸਕਦੀ ਹੈ 16GB ਰੈਮ 

Poco F5 Pro ਦੇ ਨਾਂ ਨਾਲ ਲਾਂਚ ਹੋਵੇਗਾ Redmi K60 ਸਮਾਰਟਫੋਨ, ਮਿਲ ਸਕਦੀ ਹੈ 16GB ਰੈਮ 

Redmi K60 ਫੋਨ ਨੂੰ ਚੀਨ ਤੋਂ ਬਾਹਰ POCO F5 Pro ਦੇ ਰੂਪ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ, Redmi Note 12 Speed ਫੋਨ ਨੂੰ POCO X5 Pro 5G ਦੇ ਰੂਪ ਵਿੱਚ ਲਾਂਚ ਕੀਤਾ ਜਾਵੇਗਾ। Redmi K60 Pro ਨਾਲ ਜੁੜੀ ਕੋਈ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸੀਰੀਜ਼ ਨੂੰ ਚੀਨ 'ਚ 27 ਦਸੰਬਰ ਨੂੰ ਲਾਂਚ ਕੀਤਾ ਗਿਆ ਹੈ, ਜਿਸ 'ਚ 3 ਫੋਨ Redmi K60, Redmi K60 Pro ਅਤੇ Redmi K60E ਸ਼ਾਮਲ ਹਨ।

ਹੋਰ ਪੜ੍ਹੋ ...
  • Share this:

Xiaomi ਕੰਪਨੀ ਚੀਨ 'ਚ Redmi K60 ਸੀਰੀਜ਼ ਨੂੰ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। ਇਸ ਸੀਰੀਜ਼ ਵਿੱਚ 3 ਡਿਵਾਈਸਾਂ Redmi K60, Redmi K60 Pro ਅਤੇ Redmi K60E ਸ਼ਾਮਲ ਹਨ। ਫਿਲਹਾਲ ਕੰਪਨੀ ਨੇ ਇਸ ਸੀਰੀਜ਼ ਦੇ ਇੰਡੀਆ ਲਾਂਚ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਤਾਜ਼ਾ ਲੀਕ ਹੋਈ ਜਾਣਕਾਰੀ ਵਿੱਚ ਇਸ ਫੋਨ ਦੇ ਭਾਰਤ ਲਾਂਚ ਨਾਲ ਸਬੰਧਤ ਵੇਰਵੇ ਸਾਹਮਣੇ ਆਏ ਹਨ। ਜੇਕਰ ਲੀਕ ਹੋਈ ਜਾਣਕਾਰੀ ਦੀ ਮੰਨੀਏ ਤਾਂ Redmi K60 ਭਾਰਤ 'ਚ POCO F5 Pro ਨਾਮ ਨਾਲ ਦਸਤਕ ਦੇ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਸਭ ਕੁੱਝ।


ਮੀਡੀਆ ਵਿੱਚ ਲੀਕ ਹੋਈ ਜਾਣਕਾਰੀ ਦੇ ਮੁਤਾਬਿਕ Redmi K60 ਫੋਨ ਨੂੰ ਚੀਨ ਤੋਂ ਬਾਹਰ POCO F5 Pro ਦੇ ਰੂਪ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ, Redmi Note 12 Speed ਫੋਨ ਨੂੰ POCO X5 Pro 5G ਦੇ ਰੂਪ ਵਿੱਚ ਲਾਂਚ ਕੀਤਾ ਜਾਵੇਗਾ। Redmi K60 Pro ਨਾਲ ਜੁੜੀ ਕੋਈ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸੀਰੀਜ਼ ਨੂੰ ਚੀਨ 'ਚ 27 ਦਸੰਬਰ ਨੂੰ ਲਾਂਚ ਕੀਤਾ ਗਿਆ ਹੈ, ਜਿਸ 'ਚ 3 ਫੋਨ Redmi K60, Redmi K60 Pro ਅਤੇ Redmi K60E ਸ਼ਾਮਲ ਹਨ।


Redmi K60 ਸਪੈਸੀਫਿਕੇਸ਼ਨਸ : ਫੀਚਰਸ ਦੀ ਗੱਲ ਕਰੀਏ ਤਾਂ Redmi K60 ਫੋਨ 'ਚ 6.67 ਇੰਚ ਦੀ QHD OLED ਡਿਸਪਲੇ ਹੈ। ਇਸ ਫੋਨ ਦੀ ਡਿਸਪਲੇਅ ਵਿੱਚ 120Hz ਰਿਫਰੈਸ਼ ਰੇਟ ਅਤੇ 1400 nits ਦੀ ਪੀਕ ਬ੍ਰਾਈਟਨੈੱਸ ਹੈ। ਇਸ ਤੋਂ ਇਲਾਵਾ ਇਹ Redmi ਫੋਨ Snapdragon 8+ Gen 1 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 16GB ਤੱਕ ਰੈਮ ਅਤੇ 512GB ਤੱਕ ਦੀ ਇੰਟਰਨਲ ਸਟੋਰੇਜ ਹੈ। ਫੋਟੋਗ੍ਰਾਫੀ ਲਈ ਫੋਨ ਦੇ ਬੈਕ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਕੈਮਰਾ ਸੈੱਟਅਪ 'ਚ 64MP OV64B ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ, ਜੋ OIS ਸਪੋਰਟ ਨਾਲ ਆਉਂਦਾ ਹੈ। ਇਸ ਦੇ ਨਾਲ, ਇੱਕ 8MP ਸੈਕੰਡਰੀ ਕੈਮਰਾ ਅਤੇ ਇੱਕ 2MP ਮੈਕਰੋ ਕੈਮਰਾ ਉਪਲਬਧ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16MP ਕੈਮਰਾ ਹੈ।


Redmi K60 ਫੋਨ ਵਿੱਚ 67W ਫਾਸਟ ਚਾਰਜਿੰਗ ਅਤੇ 30W ਵਾਇਰਲੈੱਸ ਚਾਰਜਿੰਗ ਲਈ ਸਪੋਰਟ ਦੇ ਨਾਲ ਇੱਕ 5,500mAh ਬੈਟਰੀ ਦਿੱਤੀ ਗਈ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਫੋਨ ਦਾ ਰੀਬ੍ਰਾਂਡਿਡ ਵਰਜ਼ਨ POCO F5 Pro ਇਨ੍ਹਾਂ ਵਿਸ਼ੇਸ਼ਤਾਵਾਂ ਦੇ ਨਾਲ ਭਾਰਤ 'ਚ ਦਸਤਕ ਦੇਵੇਗਾ।

Published by:Drishti Gupta
First published:

Tags: Mobile phone, Redmi, Smartphone, Tech News, Tech news update