ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਭਾਰਤ ਵਿੱਚ ਆਪਣੀ ਮਜ਼ਬੂਤ ਪਕੜ ਬਣਾ ਕੇ ਰੱਖੀ ਹੋਈ ਹੈ ਅਤੇ ਇਹ ਹਰ ਤਰ੍ਹਾਂ ਦੇ ਯੂਜ਼ਰ ਲਈ ਕਿਫ਼ਾਇਤੀ ਅਤੇ ਸ਼ਾਨਦਾਰ ਮੋਬਾਈਲ ਪੇਸ਼ ਕਰ ਰਹੀ ਹੈ। ਇਸ ਵੇਲੇ ਕੰਪਨੀ ਨੇ ਅਧਿਕਾਰਿਤ ਤੌਰ 'ਤੇ ਇੱਕ ਟਵੀਟ ਵਿੱਚ ਦੱਸਿਆ ਹੈ ਕਿ ਕੰਪਨੀ ਆਪਣੇ Redmi Note 12 ਸੀਰੀਜ਼ ਨੂੰ 5 ਜਨਵਰੀ 2023 ਨੂੰ ਭਾਰਤ ਵਿੱਚ ਲਾਂਚ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਇਹ ਸੀਰੀਜ਼ ਚੀਨ ਵਿੱਚ ਅਕਤੂਬਰ 2022 ਵਿੱਚ ਲਾਂਚ ਕੀਤੀ ਜਾ ਚੁੱਕੀ ਹੈ। ਇਸ ਸੀਰੀਜ਼ ਵਿੱਚ 3 ਮਾਡਲ Redmi Note 12, Note 12 Pro ਅਤੇ Note 12 Pro+ ਹਨ। ਕੰਪਨੀ ਨੇ ਟਵੀਟਰ 'ਤੇ ਇੱਕ ਟੀਜ਼ਰ ਸ਼ੇਅਰ ਕਰਕੇ ਦੱਸਿਆ ਹੈ ਕਿ ਅਸੀਂ ਭਾਰਤ ਵਿੱਚ 5 ਜਨਵਰੀ ਨੂੰ ਇਸ ਨੂੰ ਲਾਂਚ ਕਰਨ ਜਾ ਰਹੇ ਹਾਂ। ਇਸ ਫੋਨ ਵਿੱਚ 200MP ਦਾ ਪ੍ਰਾਇਮਰੀ ਕੈਮਰਾ ਮਿਲੇਗਾ। ਕੰਪਨੀ ਇਸ ਲਈ ਮੀਡਿਆ ਇਨਵਾਈਟ ਵੀ ਭੇਜ ਰਹੀ ਹੈ ਅਤੇ ਨਾਲ ਹੀ ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਇਸ ਲਈ ਇੱਕ ਲੈਂਡਿੰਗ ਪੇਜ ਵੀ ਬਣਾਇਆ ਹੈ ਜਿਸ 'ਤੇ 12 Supernote Coming Soon ਲਿਖਿਆ ਹੈ।
ਗਾਹਕ ਹੋਰ ਜਾਣਕਾਰੀਆਂ ਲਈ Notify Me 'ਤੇ ਕਲਿੱਕ ਕਰ ਸਕਦੇ ਹਨ ਜਿਸ ਨਾਲ ਉਹਨਾਂ ਨੂੰ ਸਾਰੇ ਅਪਡੇਟ ਮਿਲਣਗੇ। ਇਸ ਫੋਨ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਤੁਹਾਨੂੰ 5000mAh ਦੀ ਬੈਟਰੀ ਮਿਲਦੀ ਹੈ ਜੋ 120W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸਦੇ ਕੈਮਰਿਆਂ ਦੀ ਗੱਲ ਕਰੀਏ ਤਾਂ ਤੁਹਾਨੂੰ Redmi Note 12 Pro+ ਦੇ ਪਿੱਛੇ 200MP ਪ੍ਰਾਇਮਰੀ ਕੈਮਰਾ, 8MP ਅਲਟਰਾ-ਵਾਈਡ ਐਂਗਲ ਕੈਮਰਾ ਅਤੇ 2MP ਮੈਕਰੋ ਕੈਮਰਾ ਮਿਲਦਾ ਹੈ, ਉੱਥੇ ਨਾਲ ਹੀ ਸੈਲਫੀ ਅਤੇ ਵੀਡੀਓ ਚੈਟ ਲਈ ਤੁਹਾਨੂੰ 16MP ਕੈਮਰਾ ਦਿੱਤਾ ਗਿਆ ਹੈ।ਇਸ ਸਮਾਰਟਫੋਨ 'ਚ 12GB LPDDR4X ਰੈਮ ਅਤੇ Mali-G68 GPU ਦੇ ਨਾਲ octa-core 6nm MediaTek Dimensity 1080 ਪ੍ਰੋਸੈਸਰ ਹੈ।
ਇਸ ਵਿੱਚ ਤੁਹਾਨੂੰ MIUI 13 ਮਿਲਦਾ ਹੈ ਅਤੇ ਇਸ ਫੋਨ ਦੀ ਸਕਰੀਨ ਦੀ ਗੱਲ ਕਰੀਏ ਤਾਂ ਤੁਹਾਨੂੰ 6.67-ਇੰਚ ਦੀ ਫੁੱਲ-ਐਚਡੀ (1,080×2,400 ਪਿਕਸਲ) OLED ਡਿਸਪਲੇ ਮਿਲੇਗੀ।
ਇਸਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਚੀਨ ਵਿੱਚ ਲਾਂਚ ਕੀਤੇ ਮਾਡਲ Redmi Note 12 Pro+ 5G ਨੂੰ CNY 2,099 (ਲਗਭਗ 23,000 ਰੁਪਏ) ਵਿੱਚ ਵੇਚਿਆ ਗਿਆ। ਇਸ ਵਿੱਚ ਤੁਹਾਨੂੰ 8GB + 256GB ਸਟੋਰੇਜ ਮਿਲਦੀ ਹੈ। ਇਸ ਨੂੰ ਬਾਕੀ ਦੋ ਮਾਡਲਾਂ ਦੇ ਨਾਲ ਹੀ ਲਾਂਚ ਕੀਤਾ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Redmi, Tech News, Tech updates