Home /News /lifestyle /

ITR Update: ਇਨਕਮ ਟੈਕਸ ਵਿਭਾਗ ਤੋਂ ਨਹੀਂ ਮਿਲਿਆ ਰਿਫੰਡ, ਤਾਂ ਜਾਣੋ ਕਿੱਥੇ ਕਰਨੀ ਹੈ ਸ਼ਿਕਾਇਤ

ITR Update:  ਹਰ ਨੌਕਰੀਪੇਸ਼ਾ ਵਿਅਕਤੀ ਨੂੰ ਆਰਟੀਆਈ ਭਰਨੀ ਪੈਂਦੀ ਹੈ। ਇਨਕਮ ਟੈਕਸ ਦਾ ਭੁਗਤਾਨ ਕਰਨਾ ਲਾਜ਼ਮੀ ਵੀ ਹੈ ਜਿਸ ਦੀ ਇੱਕ ਸਮਾਂ ਸੀਮਾ ਹੁੰਦੀ ਹੈ।ਦੇਰੀ ਨਾਲ ਟੈਕਸ ਦਾ ਭੁਗਤਾਨ ਕਰਨ 'ਤੇ ਜੁਰਮਾਨਾ ਵੀ ਵਸੂਲਿਆ ਜਾਂਦਾ ਹੈ। ਪਰ ਹੁਣ ਆਮਦਨ ਕਰ ਵਿਭਾਗ ਨੇ ਮੁਲਾਂਕਣ ਸਾਲ 2022-23 ਲਈ ਰਿਫੰਡ ਭੇਜਣੇ ਸ਼ੁਰੂਕਰ ਦਿੱਤੇ ਹਨ। ਦਰਅਸਲ, ਜਿਨ੍ਹਾਂ ਟੈਕਸਦਾਤਾਵਾਂ ਨੇ ਜੁਲਾਈ ਦੇ ਸ਼ੁਰੂ ਵਿੱਚ ਆਪਣੀ ਆਮਦਨ ਕਰ ਰਿਟਰਨ ਭਰੀ ਸੀ, ਉਨ੍ਹਾਂ ਨੂੰ ਵਿਭਾਗ ਤੋਂ ਰਿਫੰਡ ਮਿਲਣੇ ਸ਼ੁਰੂ ਹੋ ਗਏਹਨ।

ਹੋਰ ਪੜ੍ਹੋ ...
 • Share this:

ਆਮਦਨ ਕਰ ਵਿਭਾਗ ਆਮ ਤੌਰ 'ਤੇ 25 ਦਿਨਾਂ ਤੋਂ 60 ਦਿਨਾਂ ਦੇ ਅੰਦਰ ਤੁਹਾਡੇ ਰਿਫੰਡ ਦੀ ਪ੍ਰਕਿਰਿਆ ਕਰਦਾ ਹੈ। ਜੇਕਰ ਸਮਾਂ ਬੀਤਣ ਤੋਂ ਬਾਅਦ ਵੀ ਤੁਹਾਡਾਰਿਫੰਡ ਨਹੀਂ ਆਇਆ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਜੇ ਤੁਸੀਂ ਚਾਹੋ, ਤਾਂ ਤੁਸੀਂ ਆਮਦਨ ਕਰ ਵਿਭਾਗ ਨੂੰ ਆਪਣੀ ਰਿਫੰਡ ਦੀ ਮੁੜ ਪ੍ਰਕਿਰਿਆ ਲਈ ਰਿਕੁਐਸਟ ਭੇਜਸਕਦੇ ਹੋ। ਰਿਫੰਡ ਪ੍ਰਾਪਤ ਕਰਨ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਤੁਹਾਡਾ ਬੈਂਕ ਖਾਤਾ ਪਹਿਲਾਂ ਤੋਂ ਵੈਧ ਹੈ ਜਾਂ ਨਹੀਂ।ਜੇਕਰ ਸਭ ਕੁਝ ਸਹੀ ਹੈ ਤਾਂ ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਜਾ ਕੇ ਸਰਵਿਸ ਰਿਕੁਐਸਟ ਲਈ ਅਰਜ਼ੀ ਦੇ ਸਕਦੇ ਹੋ।

ਸਰਵਿਸ ਰਿਕੁਐਸਟ ਤੋਂ ਪਹਿਲਾਂ ਇਸ ਦੀ ਜਾਂਚ ਕਰਨਾ ਨਾ ਭੁੱਲੋ

ਜੇਕਰ ਤੁਸੀਂ ਆਪਣੇ ਰਿਫੰਡ ਦੇ ਮੁੜ-ਜਾਰੀ ਲਈ ਰਿਕੁਐਸਟ ਭੇਜਣਾ ਚਾਹੁੰਦੇ ਹੋ, ਤਾਂ ਪਹਿਲਾਂ ਜਾਂਚ ਕਰੋ ਕਿ ਕੀ ਤੁਹਾਡੀ ਰਿਫੰਡ TIN-NSDL ਵੈੱਬਸਾਈਟ 'ਤੇਅਸਵੀਕਾਰਿਤ ਦਿਖਾਈ ਦੇ ਰਹੀ ਹੈ। ਇਸ ਦੇ ਲਈ ਤੁਸੀਂ ਆਪਣੇ ਰਿਫੰਡ ਨੂੰ ਵੀ ਟ੍ਰੈਕ ਕਰ ਸਕਦੇ ਹੋ। ਜੇਕਰ ਤੁਹਾਡੀ ਰਿਫੰਡ ਸਥਿਤੀ ਦਿਖਾਈ ਨਹੀਂ ਦੇ ਰਹੀ ਹੈ ਜਾਂ ਰਿਫੰਡਨੂੰ ਅਸਵੀਕਾਰ ਕਰਨ ਦਾ ਕਾਰਨ ਈ-ਫਾਈਲਿੰਗ ਵੈੱਬਸਾਈਟ 'ਤੇ ਨਹੀਂ ਦਿੱਤਾ ਗਿਆ ਹੈ, ਤਾਂ ਤੁਸੀਂ ਆਪਣੇ ਰਿਫੰਡ ਨੂੰ ਦੁਬਾਰਾ ਜਾਰੀ ਕਰਨ ਲਈ ਬੇਨਤੀ ਕਰਨ ਦੇ ਯੋਗਨਹੀਂ ਹੋਵੋਗੇ। ਅਜਿਹੀ ਸਥਿਤੀ ਵਿੱਚ, ਤੁਸੀਂ ਈ-ਫਾਈਲਿੰਗ ਪੋਰਟਲ ਈ-ਨਿਵਾਰਨ ਟੈਬ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਰਿਫੰਡ ਰੀ-ਇਸ਼ੂ ਰਿਕੁਐਸਟ ਭੇਜਣ ਲਈ ਇੰਝ ਕਰੋ-

 • ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ www.incometaxindiaefiling.gov.in 'ਤੇ ਜਾਓ।

 • 'ਮਾਈ ਅਕਾਊਂਟ' ਮੀਨੂ 'ਤੇ ਕਲਿੱਕ ਕਰਨ ਤੋਂ ਬਾਅਦ, ਫਿਰ 'ਸਰਵਿਸ ਰਿਕੁਐਸਟ' ਲਿੰਕ 'ਤੇ ਕਲਿੱਕ ਕਰੋ।

 • ਨਿਊ ਰਿਕੁਐਸਟ ਵਜੋਂ ਰਿਕੁਐਸਟ ਟਾਇਪ ਦੀ ਚੋਣ ਕਰੋ। 'ਰਿਫੰਡ ਰੀ-ਇਸ਼ੂ' ਵਜੋਂ 'ਰਿਕੁਐਸਟ ਕੈਟੇਗਰੀ' ਨੂੰ ਚੁਣੋ ਅਤੇ ਫਿਰ ਸਬਮਿਟ ਬਟਨ ਨੂੰ ਦਬਾਓ।

 • ਇਸ ਤੋਂ ਬਾਅਦ, ਪੇਜ ਉੱਤੇ ਪੈਨ, ਰਿਟਰਨ ਕੈਟੇਗਰੀ, ਅਸੈਸਮੈਂਟ ਯੀਅਰ, ਐਕਨੋਲੇਜਮੈਂਟ ਨੰਬਰ, ਕਮਿਨਿਊਕੇਸ਼ਨ ਰੈਫਰੈਂਸ ਨੰਬਰ, ਰਿਫੰਡ ਰਿਜੈਕਟ ਹੋਣ ਦਾ ਕਾਰਨਅਤੇ ਰਿਸਪਾਂਸ ਦਿਖਾਈ ਦੇਵੇਗਾ।

 • ਹੁਣ 'ਰਿਸਪਾਂਸ' ਕਾਲਮ ਵਿੱਚ 'ਸਬਮਿਟ ਹਾਈਪਰਲਿੰਕ' 'ਤੇ ਕਲਿੱਕ ਕਰੋ। ਇਹ ਪਹਿਲਾਂ ਤੋਂ ਪ੍ਰਮਾਣਿਤ ਬੈਂਕ ਖਾਤੇ ਦਿਖਾਏਗਾ, ਜਿੱਥੇ EVC ਇਨੇਬਲ ਵੀ ਦਿਖਾਈ ਦੇਵੇਗਾ।

 • ਉਹ ਖਾਤਾ ਚੁਣੋ ਜਿਸ ਵਿੱਚ ਤੁਸੀਂ ਰਿਫੰਡ ਚਾਹੁੰਦੇ ਹੋ ਅਤੇ ਕੰਟੀਨਿਊ 'ਤੇ ਕਲਿੱਕ ਕਰੋ।

 • ਜੇਕਰ ਸਾਰੇ ਵੇਰਵੇ ਸਹੀ ਹਨ, ਤਾਂ 'ਓਕੇ' 'ਤੇ ਕਲਿੱਕ ਕਰੋ। ਇਸ ਤੋਂ ਬਾਅਦ, ਡਾਇਲਾਗ ਬਾਕਸ ਵਿੱਚ ਈ-ਵੇਰੀਫਿਕੇਸ਼ਨ ਲਈ ਵਿਕਲਪ ਦਿਖਾਈ ਦੇਣਗੇ। ਈ-ਵੇਰੀਫਿਕੇਸ਼ਨਦਾ ਢੁਕਵਾਂ ਮੋਡ ਚੁਣੋ। ਰਿਕੁਐਸਟ ਸਬਮਿਟ ਕਰਨ ਲਈ ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ (EVC)/Aadhaar OTP ਜਨਰੇਟ ਕਰੋ ਅਤੇ ਭਰ ਦਿਓ।।

 • ਤੁਹਾਡੀ ਸਕ੍ਰੀਨ 'ਤੇ ਰਿਫੰਡ ਰੀ-ਇਸ਼ੂ ਸਬਮਿਸ਼ਨ ਦੀ ਪੁਸ਼ਟੀ ਕਰਦਾ ਇੱਕ ਸਕਸੈਸ ਦਾ ਮੈਸੇਜ ਦਿਖਾਈ ਦੇਵੇਗਾ।

ਰਿਫੰਡ ਰੀ-ਇਸ਼ੂ ਦਾ ਸਟੇਟਸ ਇੰਝ ਦੇਖੋ-

 • ਸਭ ਤੋਂ ਪਹਿਲਾਂ ਅਧਿਕਾਰਤ ਪੋਰਟਲ www.incometaxindiaefiling.gov.in 'ਤੇ ਜਾਓ।

 • ਮਾਈ ਅਕਾਉਂਟ 'ਤੇ ਜਾਓ ਅਤੇ ਸਰਵਿਸ ਰਿਕੁਐਸਟ ਦੀ ਚੋਣ ਕਰੋ ਅਤੇ ਵਿਊ ਰਿਕੁਐਸਟ ਦੇ ਤੌਰ 'ਤੇ ਰਿਕੁਐਸਟ ਟਾਇਪ ਦੀ ਚੋਣ ਕਰੋ। ਇਸ ਤੋਂ ਬਾਅਦ ਰਿਫੰਡਰੀ-ਇਸ਼ੂ ਵਜੋਂ ਰਿਕੁਐਸਟ ਕੈਟੇਗਰੀ ਦੀ ਚੋਣ ਕਰੋ।

 • ਅੰਤ ਵਿੱਚ, ਸਬਮਿਟ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਆਪਣਾ ਸਟੇਟਸ ਮਿਲ ਜਾਵੇਗਾ।

Published by:rupinderkaursab
First published:

Tags: Business, Income tax, ITR, Refund