Registration Renewal of Vehicle: 15 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਦੀ ਪੁਨਰ ਰਜਿਸਟ੍ਰੇਸ਼ਨ (Registration Renewal) ਲਈ ਸਰਕਾਰ ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਸੜਕ ਪਰਵਿਹਨ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਦਿੱਤੇ ਨਵੇਂ ਆਦੇਸ਼ਾਂ ਅਨੁਸਾਰ 1 ਅਪ੍ਰੈਲ ਤੋਂ 15 ਸਾਲ ਤੋਂ ਪੁਰਾਣੇ ਵਾਹਨਾਂ ਦੀ ਪੁਨਰ ਰਜਿਸਟ੍ਰੇਸ਼ਨ ਦਾ ਖਰਚ ਅੱਠ ਗੁਣਾ ਵਧ ਜਾਵੇਗਾ। ਇਹ ਨਿਯਮ ਉਹਨਾਂ ਥਾਵਾਂ ਤੇ ਲਾਗੂ ਹੋਣਗੇ ਜਿੱਥੇ 15 ਸਾਲ ਤੋਂ ਪੁਰਾਣੇ ਪੈਟਰੌਲ ਵਾਹਨਾਂ ਤੇ 10 ਸਾਲ ਤੋਂ ਪੁਰਾਣੇ ਡੀਜਲ ਵਾਹਨਾਂ ਨੂੰ ਰਜਿਸਟਰਡ ਨਹੀਂ ਮੰਨਿਆ ਜਾਂਦਾ।
ਤੁਹਾਨੂੰ ਦੱਸ ਦੇਈਏ ਕਿ 1 ਅਪ੍ਰੈਲ ਤੋਂ 15 ਪੁਰਾਣੀ ਕਾਰ ਦੀ ਰਜਿਸਟੇਸ਼ਨ ਦਾ ਨਵੀਨੀਕਰਨ ਕਰਨ ਲਈ 5 ਹਜ਼ਾਰ ਰੁਪਏ ਅਦਾ ਕਰਨੇ ਪੈਣਗੇ। ਵਰਤਮਾਨ ਵਿੱਚ ਇਹ ਫੀਸ ਸਿਰਫ 600 ਹੈ। ਇਸਦੇ ਨਾਲ ਹੀ ਵਿਦੇਸ਼ੀ ਕਾਰਾਂ ਲਈ ਇਹ ਫ਼ੀਸ 15,000 ਤੋਂ ਵਧ ਕੇ 40,000 ਰੁਪਏ ਹੋ ਜਾਵੇਗੀ। ਦੋ-ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ 300 ਰੁਪਏ ਦੀ ਬਜਾਇ 1000 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਸਿਰਫ ਇਹ ਹੀ ਨਹੀਂ, ਜ਼ੁਰਮਾਨੇ ਨੂੰ ਵੱਖਰੇ ਤੌਰ 'ਤੇ ਲਿਆ ਜਾਵੇਗਾ। ਨਿੱਜੀ ਵਾਹਨਾਂ ਦੀ ਰਜਿਸਟ੍ਰੇਸ਼ਨ ਵਿੱਚ ਦੇਰੀ ਹੋਣ ਉਪਰੰਤ 300 ਰੁਪਏ ਮਹੀਨਾ ਅਤੇ ਵਪਾਰਕ ਵਾਹਨਾਂ ਨੂੰ 500 ਰੁਪਏ ਪ੍ਰਤੀ ਮਹੀਨਾ ਜ਼ੁਰਮਾਨਾ ਅਦਾ ਕਰਨਾ ਹੋਵੇਗਾ।
ਮੰਤਰਾਲੇ ਦੇ ਅਨੁਸਾਰ ਪਹਿਲੇ ਅਪ੍ਰੈਲ ਤੋਂ ਪੁਰਾਣੇ ਆਵਾਜਾਈ ਅਤੇ ਵਪਾਰਕ ਵਾਹਨਾਂ ਦੀ ਫਿਟਨੈੱਸ ਟੈਸਟ ਦੀ ਲਾਗਤ ਵੀ ਵਧੇਗੀ। ਵਪਾਰਕ ਵਾਹਨਾਂ ਦੇ ਅੱਠ ਸਾਲ ਪੁਰਾਣੇ ਤੋਂ ਬਾਅਦ, ਉਨ੍ਹਾਂ ਕੋਲ ਫਿਟਨੈੱਸ ਸਰਟੀਫਿਕੇਟ ਜ਼ਰੂਰ ਹੋਣੇ ਚਾਹੀਦੇ ਹਨ। ਟੈਕਸੀ ਲਈ ਫਿਟਨੈੱਸ ਟੈਸਟ ਫੀਸ 1000 ਰੁਪਏ ਦੀ ਬਜਾਏ 7,000 ਰੁਪਏ ਹੋ ਜਾਵੇਗੀ। ਬੱਸਾਂ ਅਤੇ ਟਰੱਕਾਂ ਲਈ ਇਸ ਫੀਸ ਵਿਚ 1,500 ਰੁਪਏ ਤੋਂ 12,500 ਰੁਪਏ ਦਾ ਵਾਧਾ ਹੋਵੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਅਨੁਪਾਲਣ ਫੀਸ ਵਧਾ ਦਿੱਤੀ ਹੈ ਤਾਂ ਕਿ ਮਾਲਕ ਆਪਣੇ ਪੁਰਾਣੇ ਵਾਹਨਾਂ ਜਿੰਨਾਂ ਕਰਕੇ ਵਧੇਰੇ ਪ੍ਰਦੂਸ਼ਣ ਹੁੰਦਾ ਹੈ, ਨੂੰ ਸਕਰੈਪ ਕਰ ਸਕਣ। ਭਾਰਤ ਵਿੱਚ ਇੱਕ ਕਰੋੜ ਤੋਂ ਵੱਧ ਵਾਹਨ ਸਕਰੈਪ ਕਰਨ ਦੇ ਯੋਗ ਹਨ। ਕੇਂਦਰ ਸਰਕਾਰ ਦੁਆਰਾ ਪੁਰਾਣੇ ਵਾਹਨਾਂ ਨੂੰ ਸਕਰੈਪ ਕਰਨ ਲਈ ਆਨਲਾਈਨ ਸੁਵਿਧਾ ਵੀ ਦਿੱਤੀ ਹੈ।
ਸਕਰੈਪ ਨੀਤੀ ਵਿੱਚ ਬਦਲਾਅ
ਸੜਕ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਨੇ ਵਾਹਨ ਸਕਰੈਪ ਪਾਲਿਸੀ ਸੋਧ ਨਿਯਮ 2022 ਤੋਂ ਦਿੱਤੀ ਹੈ। ਇਸ ਪਾਲਿਸੀ ਅਨੁਸਾਰ ਮੋਟਰ ਵਾਹਨ ਨਿਯਮ 23 ਸਤੰਬਰ 2021 ਤੋਂ ਸੋਧੇ ਗਏ ਹਨ। ਇਹ ਮੋਟਰ ਵਾਹਨ ਨਿਯਮ ਸਕਰੈਪ ਪਾਲਿਸੀ ਦੀ ਸਥਾਪਨਾ ਦੇ ਲਈ ਪ੍ਰਕਿਰਿਆ ਨੂੰ ਨਿਰਧਾਰਿਤ ਕਰਦੇ ਹਨ। ਇਸਦੇ ਨਾਲ ਹੀ ਨਿਯਮਾਂ ਵਿੱਚ ਤਬਦੀਲੀਆਂ ਫੀਡਬੈਕ ਦੇ ਆਧਾਰ ਉੱਤੇ ਕੀਤੀਆਂ ਗਈਆਂ ਹਨ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Car Registration, Registration