• Home
  • »
  • News
  • »
  • lifestyle
  • »
  • REGULAR EXERCISE LOWERS THE RISK OF PNEUMONIA AND DEATH DUE TO IT STUDY GH AP AS

ਕਸਰਤ ਕਰਨ ਵਾਲਿਆਂ ਨੂੰ ਘੱਟ ਜਾਂਦਾ ਹੈ ਗੰਭੀਰ ਬੀਮਾਰੀਆਂ ਦਾ ਖ਼ਤਰਾ: Study

ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਨਿਯਮਿਤ ਕਸਰਤ ਕਰਦੇ ਹਨ ਉਹਨਾਂ ਵਿੱਚ ਨਿਮੋਨੀਆ ਅਤੇ ਨਿਮੋਨੀਆ ਕਰਕੇ ਹੋਣ ਵਾਲੀ ਮੌਤ ਦਾ ਖਤਰਾ ਉਹਨਾਂ ਲੋਕਾਂ ਨਾਲੋਂ ਘੱਟ ਹੁੰਦਾ ਹੈ ਜੋ ਸਰੀਰਕ ਤੌਰ 'ਤੇ ਘੱਟ ਸਰਗਰਮ ਹੁੰਦੇ ਹਨ। ਖੋਜਕਰਤਾਵਾਂ ਨੇ ਇਹ ਵੀ ਪਾਇਆ ਕਿ ਕਸਰਤ ਅਤੇ ਨਿਮੋਨੀਆ ਦਾ ਸਬੰਧ ਉਮਰ (Age), ਸੈਕਸ (Gender), ਬਾਡੀ ਮਾਸ ਇੰਡੈਕਸ (Body Mass Index), ਸਮਾਜਿਕ ਅਤੇ ਆਰਥਿਕ ਸਥਿਤੀਆਂ (Social Or Economic Condition), ਸ਼ਰਾਬ ਅਤੇ ਤੰਬਾਕੂਨੋਸ਼ੀ (Smoking & Alcoholic Addiction) ਅਤੇ ਕਿਸੇ ਵੀ ਪਿਛਲੀ ਬਿਮਾਰੀ ਕਾਰਨ ਨਹੀਂ ਬਦਲਿਆ।

ਕਸਰਤ ਕਰਨ ਵਾਲਿਆਂ ਨੂੰ ਘੱਟ ਹੁੰਦਾ ਹੈ ਨਿਮੋਨੀਆ ਦਾ ਖ਼ਤਰਾ: Study

  • Share this:
ਅਸੀਂ ਸਾਰੇ ਜਾਣਦੇ ਹਾਂ ਕਿ ਸਰੀਰਕ ਅਤੇ ਮਾਨਸਿਕ ਸਿਹਤ (Physical or Mental Health) ਨੂੰ ਫਿੱਟ ਰੱਖਣ ਲਈ ਕਸਰਤ (Exercise) ਕਿੰਨੀ ਮਹੱਤਵਪੂਰਨ ਹੈ। ਬਕਾਇਦਾ ਕਸਰਤ ਨਾ ਕੇਵਲ ਛੂਤ ਦੀਆਂ ਬਿਮਾਰੀਆਂ (Infectious Diseases) ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ, ਬਲਕਿ ਪ੍ਰਤੀਰੋਧਤਾ ਪ੍ਰਣਾਲੀ (Immune system) ਨੂੰ ਵੀ ਮਜ਼ਬੂਤ ਕਰਦੀ ਹੈ।

ਹੁਣ ਇੱਕ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਜਿਹੜੇ ਲੋਕ ਨਿਯਮਿਤ ਕਸਰਤ ਕਰਦੇ ਹਨ (Regular Exercise) , ਉਹਨਾਂ ਵਿੱਚ ਨਿਮੋਨੀਆ (Pneumonia) ਅਤੇ ਉਸ ਤੋਂ ਹੋਣ ਵਾਲੀ ਮੌਤ ਦਾ ਖਤਰਾ ਵੀ ਘੱਟ ਹੁੰਦਾ ਹੈ।

ਪ੍ਰਕਾਸ਼ਿਤ ਅਧਿਐਨਾਂ ਦੇ ਇੱਕ ਸਮੂਹ ਨੇ ਕਸਰਤ ਅਤੇ ਨਿਮੋਨੀਆ ਦੇ ਵਾਧੇ ਅਤੇ ਇਸਦੇ ਜੋਖਮ ਵਿਚਕਾਰ ਸਬੰਧ ਦਾ ਪਤਾ ਲਗਾਉਣ ਲਈ ਵਿਸ਼ਲੇਸ਼ਣ ਕੀਤਾ। ਅਧਿਐਨ ਦੌਰਾਨ, ਕੁਝ ਸਵਾਲਾਂ ਦੇ ਜਵਾਬਾਂ ਨੂੰ ਜਾਣਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਇਹ ਸਵਾਲ ਇਸ ਪ੍ਰਕਾਰ ਸਨ, 'ਕੀ ਸਰੀਰਕ ਕਿਰਿਆ ਅਤੇ ਨਿਮੋਨੀਆ ਦੇ ਭਵਿੱਖ ਦੇ ਖਤਰੇ ਵਿਚਕਾਰ ਕੋਈ ਸਬੰਧ ਹੈ? ਅਤੇ ਜੇ ਕੋਈ ਸਬੰਧ ਹੈ, ਤਾਂ ਇਹ ਕਿੰਨਾ ਮਜ਼ਬੂਤ ਹੈ? ਕੀ ਇਸ ਸਬੰਧ ਦਾ ਵੱਖ-ਵੱਖ ਲੋਕਾਂ 'ਤੇ ਵੱਖਰਾ ਪ੍ਰਭਾਵ ਪੈਂਦਾ ਹੈ?

ਜਾਣੋ ਅਧਿਐਨ ਦਾ ਸਿੱਟਾ

ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਨਿਯਮਿਤ ਕਸਰਤ ਕਰਦੇ ਹਨ ਉਹਨਾਂ ਵਿੱਚ ਨਿਮੋਨੀਆ ਅਤੇ ਨਿਮੋਨੀਆ ਕਰਕੇ ਹੋਣ ਵਾਲੀ ਮੌਤ ਦਾ ਖਤਰਾ ਉਹਨਾਂ ਲੋਕਾਂ ਨਾਲੋਂ ਘੱਟ ਹੁੰਦਾ ਹੈ ਜੋ ਸਰੀਰਕ ਤੌਰ 'ਤੇ ਘੱਟ ਸਰਗਰਮ ਹੁੰਦੇ ਹਨ।

ਖੋਜਕਰਤਾਵਾਂ ਨੇ ਇਹ ਵੀ ਪਾਇਆ ਕਿ ਕਸਰਤ ਅਤੇ ਨਿਮੋਨੀਆ ਦਾ ਸਬੰਧ ਉਮਰ (Age), ਸੈਕਸ (Gender), ਬਾਡੀ ਮਾਸ ਇੰਡੈਕਸ (Body Mass Index), ਸਮਾਜਿਕ ਅਤੇ ਆਰਥਿਕ ਸਥਿਤੀਆਂ (Social Or Economic Condition), ਸ਼ਰਾਬ ਅਤੇ ਤੰਬਾਕੂਨੋਸ਼ੀ (Smoking & Alcoholic Addiction) ਅਤੇ ਕਿਸੇ ਵੀ ਪਿਛਲੀ ਬਿਮਾਰੀ ਕਾਰਨ ਨਹੀਂ ਬਦਲਿਆ। ਕਸਰਤ ਕਰਨ ਨਾਲ ਨਿਮੋਨੀਆ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ, ਪਰ ਹੋਰ ਕਾਰਕ ਇਸ ਸਬੰਧ ਨੂੰ ਪ੍ਰਭਾਵਿਤ ਨਹੀਂ ਕਰਦੇ।

ਮਾਹਰਾਂ ਦੀ ਰਾਏ

ਯੂਕੇ ਵਿੱਚ ਬ੍ਰਿਸਟਲ ਮੈਡੀਕਲ ਸਕੂਲ (Bristol Medical School) ਸਬੂਤ ਸੰਸਲੇਸ਼ਣ (Evidence Synthesis) ਦੇ ਸੀਨੀਅਰ ਲੈਕਚਰਾਰ ਡਾ ਸੈਟਰ ਕੁਨੁਟਰ (Dr Setor K Kunutsor) ਦੇ ਅਨੁਸਾਰ, 'ਅਸੀਂ ਕਸਰਤ ਤੋਂ ਨਿਮੋਨੀਆ ਦੇ ਘੱਟ ਖਤਰੇ ਵਿਚਕਾਰ ਸਬੰਧਾਂ ਦਾ ਪਤਾ ਲਗਾਉਣ ਲਈ ਪਿਛਲੇ ਸਮੇਂ ਵਿੱਚ ਕੀਤੇ ਗਏ ਸਾਰੇ ਅਧਿਐਨਾਂ ਦਾ ਮੁੜ-ਵਿਸ਼ਲੇਸ਼ਣ ਕੀਤਾ। ਜਿਸ ਦੇ ਆਧਾਰ 'ਤੇ ਇਹ ਸਿੱਟਾ ਕੱਢਿਆ ਗਿਆ ਸੀ ਕਿ ਨਿਯਮਤ ਕਸਰਤ ਨਿਮੋਨੀਆ ਅਤੇ ਮੌਤ ਦੇ ਖਤਰੇ ਨੂੰ ਘੱਟ ਕਰ ਸਕਦੀ ਹੈ। ਸਾਰੇ ਅਧਿਐਨ ਇਸ ਦਾ ਠੋਸ ਸਬੂਤ ਪੇਸ਼ ਕਰਦੇ ਹਨ।

ਨਿਮੋਨੀਆ ਮੌਤ ਦਾ ਇੱਕ ਵੱਡਾ ਕਾਰਨ ਹੈ

ਨਿਮੋਨੀਆ ਫੇਫੜਿਆਂ ਦੇ ਟਿਸ਼ੂਆਂ ਦਾ ਇਨਫੈਕਸ਼ਨ ਹਨ ਜੋ ਆਮ ਤੌਰ 'ਤੇ ਬੈਕਟੀਰੀਆ ਜਾਂ ਵਾਇਰਸਾਂ ਕਰਕੇ ਹੁੰਦਾਂ ਹੈ। ਇਸ ਨਾਲ ਬਜ਼ੁਰਗ ਲੋਕਾਂ, ਨੌਜਵਾਨਾਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਤੋਂ ਪੀੜਤ ਵਿਅਕਤੀ ਵਿੱਚ ਮੌਤ ਦਾ ਖਤਰਾ ਵਧ ਜਾਂਦਾ ਹੈ। 2016 ਵਿੱਚ, ਇਹ ਬਿਮਾਰੀ ਦੁਨੀਆਂ ਵਿੱਚ ਮੌਤ ਦਾ ਚੌਥਾ ਪ੍ਰਮੁੱਖ ਕਾਰਨ ਸੀ।
Published by:Amelia Punjabi
First published: