Home /News /lifestyle /

Relationship Advice: ਟੁੱਟੇ ਹੋਏ ਰਿਸ਼ਤੇ ਨੂੰ ਮੁੜ ਸੁਰਜੀਤ ਕਰਦਾ ਹੈ ਤਾਂ ਅਪਣਾਓ ਇਹ Tips

Relationship Advice: ਟੁੱਟੇ ਹੋਏ ਰਿਸ਼ਤੇ ਨੂੰ ਮੁੜ ਸੁਰਜੀਤ ਕਰਦਾ ਹੈ ਤਾਂ ਅਪਣਾਓ ਇਹ Tips

ਜੇਕਰ ਸਾਹਮਣੇ ਵਾਲੇ ਵਿਅਕਤੀ ਲਈ ਤੁਹਾਡੇ ਮਨ ਵਿੱਚ ਪਿਆਰ ਬਚਿਆ ਹੈ, ਤਾਂ ਉਹ ਜ਼ਰੂਰ ਪਹਿਲ ਕਰੇਗਾ।

ਜੇਕਰ ਸਾਹਮਣੇ ਵਾਲੇ ਵਿਅਕਤੀ ਲਈ ਤੁਹਾਡੇ ਮਨ ਵਿੱਚ ਪਿਆਰ ਬਚਿਆ ਹੈ, ਤਾਂ ਉਹ ਜ਼ਰੂਰ ਪਹਿਲ ਕਰੇਗਾ।

Relationship Tips: ਜੇ ਤੁਹਾਨੂੰ ਲਗਦਾ ਹੈ ਰਿਸ਼ਤਾ ਟੁੱਟਣ ਪਿੱਛੇ ਤੁਹਾਡੀ ਗਲਤੀ ਹੈ ਤਾਂ ਆਪਣੀ ਗਲਤੀ ਨੂੰ ਮੰਨਣਾ ਸਿੱਖੋ। ਮਾਫੀ ਮੰਗ ਲੈਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਹੈ। ਜੇਕਰ ਤੁਹਾਡੀਆਂ ਗਲਤੀਆਂ ਨੇ ਤੁਹਾਡੇ ਪਾਰਟਨਰ ਨੂੰ ਠੇਸ ਪਹੁੰਚਾਈ ਹੈ ਤਾਂ ਮਾਫੀ ਮੰਗੋ। ਜੇਕਰ ਤੁਹਾਡਾ ਪਾਰਟਨਰ ਵੀ ਅਤੀਤ ਨੂੰ ਭੁੱਲ ਕੇ ਤੁਹਾਡੇ ਨਾਲ ਦੁਬਾਰਾ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਉਹ ਤੁਹਾਡੀਆਂ ਭਾਵਨਾਵਾਂ ਨੂੰ ਜ਼ਰੂਰ ਸਮਝੇਗਾ।

ਹੋਰ ਪੜ੍ਹੋ ...
  • Share this:

Ho to Rebuild Relationship Tips: ਝਗੜੇ ਹਰ ਰਿਸ਼ਤੇ ਵਿੱਚ ਹੁੰਦੇ ਹਨ। ਨਾਲੇ ਇਸ ਨੂੰ ਲੈ ਕੇ ਤਾਂ ਕਹਾਵਤ ਵੀ ਮਸ਼ਹੂਰ ਹੈ ਕਿ ਜੇ ਘਰ ਵਿੱਚ ਦੋ ਭਾਂਡੇ ਹੋਣ ਤਾਂ ਆਪਸ ਵਿੱਚ ਖੜਕਨਗੇ ਜ਼ਰੂਰ। ਪਰ ਕਈ ਵਾਰ ਛੋਟਾ ਜਿਹਾ ਝਗੜਾ ਜਾਂ ਕੋਈ ਵੀ ਹੋਰ ਚੀਜ਼ ਰਿਸ਼ਤਾ ਟੁੱਟਣ ਦੀ ਨੌਬਤ ਤੱਕ ਲੈ ਆਉਂਦੀ ਹੈ। ਪਰ ਜੇ ਤੁਸੀਂ ਪਿੱਛਲੀਆਂ ਗੱਲਾਂ ਭੁਲਾਅ ਕੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਪਰ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਇਸ ਵਿੱਚ ਸਮਾਂ ਲੱਗ ਸਕਦਾ ਹੈ। ਜੇ ਤੁਸੀਂ ਕਹੋ ਕਿ ਰਿਸ਼ਤਾ ਖਤਮ ਹੋਣ ਤੋਂ ਫੌਰਨ ਬਾਅਦ ਰਿਸ਼ਤਾ ਮੁੜ ਜੁੜ ਜਾਵੇ ਤਾਂ ਇੰਝ ਨਹੀਂ ਹੋਵੇਗਾ। ਸਬਰ ਰੱਖੋ ਤੇ ਹੇਠ ਲਿਖੀਆਂ Tips ਨੂੰ ਫਾਲੋ ਕਰੋ, ਤੁਹਾਨੂੰ ਜ਼ਰੂਰ ਫਾਇਦਾ ਮਿਲੇਗਾ...

ਟੁੱਟੇ ਹੋਏ ਰਿਸ਼ਤੇ ਨੂੰ ਸੁਧਾਰਨ ਲਈ ਸੁਝਾਅ

ਕਿਸੇ ਦੀ ਸੋਚ ਇੱਕੋ ਜਿਹੀ ਨਹੀਂ ਹੋ ਸਕਦੀ ਹੈ। ਕਈ ਵਾਰ ਬਹੁਤ ਨਿੱਕੀ ਜਿਗੀ ਗੱਲ ਨੂੰ ਲੈ ਕੇ ਬਹਿਸ ਛਿੜ ਜਾਂਦੀ ਹੈ ਕੇ ਸੋਚ ਆਪਸ ਵਿੱਚ ਨਾ ਮਿਲਣ ਕਾਰਨ ਰਿਸ਼ਟੇ ਤੋੜਨ ਤੱਕੀ ਦੀਆਂ ਗੱਲਾਂ ਹੋਣ ਲਗਦੀਆਂ ਹਨ। ਪਰ ਇਹ ਕਰਨਾ ਸਹੀ ਨਹੀਂ ਹੋਵੇਗਾ। ਇਨ੍ਹਾਂ ਗੱਲਾਂ ਨੂੰ ਭੁੱਲ ਕੇ ਆਪਣੇ ਰਿਸ਼ਤੇ ਨੂੰ ਵੱਖਰੇ ਨਜ਼ਰੀਏ ਨਾਲ ਵੇਖਣ ਦੀ ਕੋਸ਼ਿਸ਼ ਕਰੋ। ਆਪਸੀ ਰਿਸ਼ਤੇ ਵਿੱਚ ਪਈਆਂ ਦਰਾਰਾਂ ਨੂੰ ਦੂਰ ਕਰੋ, ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰੋ।

ਸਿਆਣੇ ਕਹਿੰਦੇ ਹਨ ਕਿ ਹਰ ਸਮੱਸਿਆ ਦਾ ਹੱਸ ਗੱਲਬਾਤ ਰਾਹੀਂ ਕੱਢਿਆ ਜਾ ਸਦਾ ਹੈ। ਇਸ ਲਈ ਆਪਣੇ ਸਾਥੀ ਨੂੰ ਮਿਲੋ ਤੇ ਜਿਸ ਕਾਰਨ ਤੁਸੀਂ ਰਿਸ਼ਤਾ ਤੋੜ ਰਹੇ ਹੋ ਉਸ ਬਾਰੇ ਗੱਲ ਕਰੋ। ਕਈ ਵਾਰ ਜਲਦਬਾਜ਼ੀ ਵਿੱਚ ਲਏ ਫੈਸਲੇ ਬਾਅਦ ਵਿੱਚ ਪਛਤਾਵੇ ਦਾ ਕਾਰਨ ਬਣਦੇ ਹਨ। ਇਸ ਲਈ ਹੋ ਸਕੇ ਤਾਂ ਆਪਣੇ ਮਤਭੇਦ ਭੁਲਾਅ ਕੇ ਸਮੱਸਿਆ ਦੀ ਜੜ੍ਹ ਲੱਭਣ ਦੀ ਕੋਸ਼ਿਸ਼ ਕਰੋ।

ਜੇ ਤੁਹਾਨੂੰ ਲਗਦਾ ਹੈ ਰਿਸ਼ਤਾ ਟੁੱਟਣ ਪਿੱਛੇ ਤੁਹਾਡੀ ਗਲਤੀ ਹੈ ਤਾਂ ਆਪਣੀ ਗਲਤੀ ਨੂੰ ਮੰਨਣਾ ਸਿੱਖੋ। ਮਾਫੀ ਮੰਗ ਲੈਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਹੈ। ਜੇਕਰ ਤੁਹਾਡੀਆਂ ਗਲਤੀਆਂ ਨੇ ਤੁਹਾਡੇ ਪਾਰਟਨਰ ਨੂੰ ਠੇਸ ਪਹੁੰਚਾਈ ਹੈ ਤਾਂ ਮਾਫੀ ਮੰਗੋ। ਜੇਕਰ ਤੁਹਾਡਾ ਪਾਰਟਨਰ ਵੀ ਅਤੀਤ ਨੂੰ ਭੁੱਲ ਕੇ ਤੁਹਾਡੇ ਨਾਲ ਦੁਬਾਰਾ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਉਹ ਤੁਹਾਡੀਆਂ ਭਾਵਨਾਵਾਂ ਨੂੰ ਜ਼ਰੂਰ ਸਮਝੇਗਾ। ਦਿਲੋਂ ਮਾਫ਼ੀ ਮੰਗੋ ਅਤੇ ਜਿਹੜੀਆਂ ਗ਼ਲਤੀਆਂ ਤੁਸੀਂ ਕੀਤੀਆਂ ਹਨ ਉਨ੍ਹਾਂ ਨੂੰ ਨਾ ਦੁਹਰਾਓ।

ਟੁੱਟੇ ਰਿਸ਼ਤੇ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਸਕਾਰਾਤਮਕ ਸੋਚ ਰੱਖੋ। ਜੇਕਰ ਤੁਸੀਂ ਸਕਾਰਾਤਮਕ ਹੋ ਕੇ ਟੁੱਟੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੇ ਹੋ, ਤਾਂ ਇਨ੍ਹਾਂ ਵਾਇਬਸ ਨੂੰ ਸਹੀ ਤਰੀਕੇ ਨਾਲ ਪਾਰਟਨਰ ਤੱਕ ਪਹੁੰਚਾਓ। ਜਦੋਂ ਤੁਸੀਂ ਆਤਮ-ਵਿਸ਼ਵਾਸ ਨਾਲ ਭਰਪੂਰ ਹੋ ਜਾਂਦੇ ਹੋ, ਤਾਂ ਤੁਸੀਂ ਆਪਣੇ ਸਾਥੀ ਨੂੰ ਦੁਬਾਰਾ ਕੋਸ਼ਿਸ਼ ਕਰਨ ਦਾ ਮੌਕਾ ਦੇਣ ਲਈ ਤਿਆਰ ਕਰ ਸਕੋਗੇ। ਸਾਹਮਣੇ ਵਾਲੇ ਵਿਅਕਤੀ ਨੂੰ ਦਿਖਾਓ ਕਿ ਤੁਸੀਂ ਅਜੇ ਵੀ ਉਨ੍ਹਾਂ ਨੂੰ ਪਿਆਰ ਕਰਦੇ ਹੋ ਅਤੇ ਤੁਸੀਂ ਉਨ੍ਹਾਂ ਤੋਂ ਬਿਨਾਂ ਨਹੀਂ ਰਹਿ ਸਕਦੇ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਲਦਬਾਜ਼ੀ 'ਚ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ ਅਤੇ ਤੁਸੀਂ ਅਜੇ ਵੀ ਆਪਣੇ ਬੁਆਏਫ੍ਰੈਂਡ, ਗਰਲਫ੍ਰੈਂਡ, ਲਾਈਫ ਪਾਰਟਨਰ ਨਾਲ ਪਿਆਰ 'ਚ ਹੋ, ਤਾਂ ਆਪਣੇ ਪਾਰਟਨਰ ਨਾਲ ਗੱਲ ਕਰਨ ਦੀ ਪਹਿਲ ਕਰੋ। ਜੇਕਰ ਉਹ ਪਹਿਲ ਨਹੀਂ ਕਰ ਰਿਹਾ ਤਾਂ ਤੁਸੀਂ ਇਸ ਨੂੰ ਸ਼ੁਰੂ ਕਰੋ। ਜੇਕਰ ਉਸਨੇ ਤੁਹਾਨੂੰ ਸੋਸ਼ਲ ਮੀਡੀਆ ਅਕਾਉਂਟਸ, ਵਟਸਐਪ ਆਦਿ 'ਤੇ ਬਲੌਕ ਕੀਤਾ ਹੈ, ਤਾਂ ਇੱਕ ਈਮੇਲ ਭੇਜੋ ਅਤੇ ਉਸਨੂੰ ਦੱਸੋ ਕਿ ਤੁਸੀਂ ਅਜੇ ਵੀ ਉਸਨੂੰ ਬਹੁਤ ਪਿਆਰ ਕਰਦੇ ਹੋ। ਕੁਝ ਘੰਟਿਆਂ ਜਾਂ ਦਿਨਾਂ ਲਈ ਜਵਾਬ ਦੀ ਉਡੀਕ ਕਰੋ। ਜੇਕਰ ਸਾਹਮਣੇ ਵਾਲੇ ਵਿਅਕਤੀ ਲਈ ਤੁਹਾਡੇ ਮਨ ਵਿੱਚ ਪਿਆਰ ਬਚਿਆ ਹੈ, ਤਾਂ ਉਹ ਜ਼ਰੂਰ ਪਹਿਲ ਕਰੇਗਾ।

Published by:Krishan Sharma
First published:

Tags: Life style, Live-in relationship, Relationship Tips, Relationships