Relationship Tips: ਰਿਸ਼ਤੇ ਵਿੱਚ ਰਹਿੰਦੇ ਹੋਏ ਬੋਰ ਹੋ ਜਾਣਾ ਆਮ ਗੱਲ ਹੈ ਇਸ ਲਈ ਰਿਸ਼ਤੇ ਵਿੱਚ ਨਵਾਂਪਣ ਬਣਾਈ ਰੱਖਣ ਲਈ ਕੋਸ਼ਿਸ਼ ਦੋਵਾਂ ਪਾਸਿਆਂ ਤੋਂ ਹੋਣੀ ਚਾਹੀਦੀ ਹੈ। ਪਰ ਕਈ ਵਾਰ ਤੁਹਾਡਾ ਜਾਂ ਤੁਹਾਡੀ ਪਾਰਟਨਰ ਤੁਹਾਨੂੰ ਕੁੱਝ ਅਜਿਹੇ ਇਸ਼ਾਰੇ ਦੇਣ ਲਗਦੇ ਹਨ ਜਿਸ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਰਿਸ਼ਤਾ ਜਲਦੀ ਹੀ ਟੁੱਟਣ ਵਾਲਾ ਹੈ। ਖੈਰ ਇਹ ਸੋਚ ਕੇ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਅਸੀਂ ਅੱਜ ਤੁਹਾਨੂੰ ਇਨ੍ਹਾਂ ਸੰਕੇਤਾਂ ਬਾਰੇ ਜਾਂ ਉਨ੍ਹਾਂ ਸਵਾਲਾਂ ਬਾਰੇ ਦੱਸਾਂਗੇ ਜੋ ਤੁਹਾਡਾ ਪਾਰਟਨਰ ਤੁਹਾਨੂੰ ਪੁੱਛ ਸਕਦਾ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕੋਗੇ ਕਿ ਕੀ ਤੁਗਾਡਾ ਸਾਥੀ ਬ੍ਰੇਕਅਪ ਬਾਰੇ ਤਾਂ ਨਹੀਂ ਸੋਚ ਰਿਹਾ।
ਕਿਸੇ ਹੋਰ ਨੂੰ ਡੇਟ ਕਰਨ ਬਾਰੇ ਕਹਿਣਾ
ਇਹ ਸਵਾਲ ਤੁਹਾਡੇ ਰਿਸ਼ਤੇ ਲਈ ਖਤਰਨਾਕ ਹੋ ਸਕਦਾ ਹੈ। ਜੇਕਰ ਤੁਹਾਡਾ ਪਾਰਟਨਰ ਕਿਸੇ ਹੋਰ ਨੂੰ ਡੇਟ ਕਰਨ ਦੀ ਗੱਲ ਕਰ ਰਿਹਾ ਹੈ ਜਾਂ ਤੁਹਾਨੂੰ ਕਿਸੇ ਨੂੰ ਡੇਟ ਕਰਨ ਦੀ ਸਲਾਹ ਦੇ ਰਿਹਾ ਹੈ ਜਾਂ ਇਸ ਵਿੱਚ ਤੁਹਾਡੀ ਰਾਏ ਜਾਣਨਾ ਚਾਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਉਹ ਬ੍ਰੇਕਅੱਪ ਦੀ ਤਿਆਰੀ ਕਰ ਰਿਹਾ ਹੋਵੇ ਜਾਂ ਕਿਸੇ ਹੋਰ ਨੂੰ ਡੇਟ ਕਰਨਾ ਚਾਹੁੰਦਾ ਹੋਵੇ।
ਜਦੋਂ ਤੁਹਾਡਾ ਸਾਥੀ ਇਕੱਲੇ ਸਮਾਂ ਬਿਤਾਉਣ ਦੀ ਗੱਲ ਕਹੇ
ਕਈ ਵਾਰ ਲੋਕਾਂ ਨੂੰ 'Me Time' ਚਾਹੀਦਾ ਹੁੰਦਾ ਹੈ ਅਤੇ ਉਹ ਕਈ ਵਾਰ ਇਕੱਲੇ ਸਮਾਂ ਬਿਤਾਉਣਾ ਚਾਹੁੰਦੇ ਹਨ। ਪਰ ਜੇਕਰ ਕੋਈ ਵਾਰ-ਵਾਰ ਇਸ ਤਰ੍ਹਾਂ ਦੀ ਇੱਛਾ ਰੱਖੇ ਤਾਂ ਹੋ ਸਕਦਾ ਹੈ ਕਿ ਉਸ ਨੂੰ ਤੁਹਾਡੀ ਸੰਗਤ ਪਸੰਦ ਨਹੀਂ ਆ ਰਹੀ ਹੋਵੇ ਅਤੇ ਉਹ ਬ੍ਰੇਕਅਪ ਕਰਨ ਦੇ ਮੂਡ ਵਿੱਚ ਹੋਵੇ। ਅਜਿਹੇ 'ਚ ਜੇਕਰ ਤੁਹਾਨੂੰ ਚਿੰਤਾ ਹੋ ਰਹੀ ਹੈ ਤਾਂ ਤੁਸੀਂ ਸਿੱਧੇ ਸਵਾਲ ਪੁੱਛ ਸਕਦੇ ਹੋ।
ਆਪਣੇ ਰਿਸ਼ਤੇ ਦੇ ਵਜੂਦ ਉੱਤੇ ਸਵਾਲ ਕਰਨਾ
ਕੁਝ ਲੋਕ ਬ੍ਰੇਕਅੱਪ ਤੋਂ ਪਹਿਲਾਂ ਰਿਸ਼ਤੇ ਵਿੱਚ ਬਹੁਤ ਸਪੱਸ਼ਟ ਹੁੰਦੇ ਹਨ ਅਤੇ ਸਿੱਧੇ ਪੁੱਛ ਸਕਦੇ ਹਨ, ਅਸੀਂ ਦੋਵੇਂ ਇਕੱਠੇ ਕੀ ਕਰ ਰਹੇ ਹਾਂ? ਇਹ ਰਿਸ਼ਤੇ ਵਿੱਚ ਨਿਰਾਸ਼ਾ ਨੂੰ ਦਰਸਾਉਂਦਾ ਹੈ। ਇਹ ਦੱਸਦਾ ਹੈ ਕਿ ਤੁਹਾਡੇ ਸਾਥੀ ਨੇ ਇਸ ਟੁੱਟੇ ਰਿਸ਼ਤੇ ਨੂੰ ਜੋੜਨ ਦੀ ਹਿੰਮਤ ਗੁਆ ਦਿੱਤੀ ਹੈ ਅਤੇ ਹੁਣ ਇਸ ਨੂੰ ਸਵੀਕਾਰ ਕਰ ਲਿਆ ਹੈ ਤੇ ਬ੍ਰੇਕਅਪ ਤੋਂ ਬਾਅਦ ਉਹ ਅੱਗੇ ਵਧਣਾ ਚਾਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।