Home /News /lifestyle /

Relationship Anxiety ਦੇ ਹੋ ਸਕਦੇ ਹਨ ਇਹ ਪੰਜ ਕਾਰਨ, ਮਾਹਿਰ ਤੋਂ ਸਮਝੋ ਕਿਵੇਂ ਕੱਢਣਾ ਹੈ ਹੱਲ

Relationship Anxiety ਦੇ ਹੋ ਸਕਦੇ ਹਨ ਇਹ ਪੰਜ ਕਾਰਨ, ਮਾਹਿਰ ਤੋਂ ਸਮਝੋ ਕਿਵੇਂ ਕੱਢਣਾ ਹੈ ਹੱਲ

 • Share this:
  ਕਿਸੇ ਰਿਸ਼ਤੇ ਵਿੱਚ ਪਿਆਰ ਹੋਣ ਤੋਂ ਲੈ ਕੇ ਫ਼ਿਕਰ ਹੋਣਾ ਆਮ ਗੱਲ ਹੈ। ਕਿਸੇ ਗੱਲ ਦੀ ਚਿੰਤਾ ਹੋਣਾ ਵੀ ਬਿਲਕੁਲ ਨੋਰਮਲ ਮੰਨਿਆ ਜਾਂਦਾ ਹੈ। ਪਰ ਜਦੋਂ ਰਿਲੇਸ਼ਨਸ਼ਿਪ ਵਿੱਚ ਤੁਹਾਨੂੰ ਕਿਸੇ ਗੱਲ ਨੂੰ ਲੈ ਕੇ ਬੇਚੈਨੀ ਮਹਿਸੂਸ ਹੋਵੇ ਤਾਂ ਇਹ ਸੰਕੇਤ ਹੋ ਸਕਦਾ ਹੈ ਕਿ ਤੁਹਾਡੇ ਰਿਸ਼ਤੇ ਵਿੱਚ ਕੁੱਝ ਤਾਂ ਗ਼ਲਤ ਚੱਲ ਰਿਹਾ ਹੈ। ਪਰ ਜਦੋਂ ਇਹ ਭਾਵਨਾ ਗੈਰ-ਸਿਹਤਮੰਦ ਪੱਧਰ 'ਤੇ ਪਹੁੰਚ ਜਾਵੇ ਤਾਂ ਇਹ ਚਿੰਤਾ ਅਸਲ ਵਿੱਚ ਸਾਡੇ ਵਿਰੁੱਧ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਸਾਨੂੰ ਉਨ੍ਹਾਂ ਸਮੱਸਿਆਵਾਂ ਵਿੱਚ ਵਿਸ਼ਵਾਸ ਦਿਵਾ ਸਕਦੀ ਹੈ ਜੋ ਅਸਲ ਵਿੱਚ ਹੈ ਹੀ ਨਹੀਂ ਨਹੀਂ ਹਨ।

  ਯੂਕੇ ਦੇ ਇੱਕ ਅਖਬਾਰ ਮੈਟਰੋ ਦੀ ਰਿਪੋਰਟ ਦੇ ਅਨੁਸਾਰ, ਰਿਸ਼ਤਿਆਂ ਵਿੱਚ ਮੁਹਾਰਤ ਰੱਖਣ ਵਾਲੇ ਇੱਕ ਮਨੋਚਿਕਿਤਸਕ, ਨੀਲ ਵਿਲਕੀ ਨੇ ਕਿਹਾ, "ਰਿਸ਼ਤੇ ਦੇ ਸਾਰੇ ਪੜਾਵਾਂ ਦੇ ਦੌਰਾਨ ਰਿਸ਼ਤਿਆਂ ਦੀ ਚਿੰਤਾ ਬਹੁਤ ਆਮ ਹੁੰਦੀ ਹੈ।" ਹਾਲਾਂਕਿ ਰਿਸ਼ਤਿਆਂ ਦੇ ਉਤਾਰ-ਚੜ੍ਹਾਅ ਹੁੰਦੇ ਹਨ, ਕੋਰੋਨਾ ਮਹਾਂਮਾਰੀ ਨੇ ਡਰ ਵਧਾ ਦਿੱਤਾ ਹੈ। ਨਤੀਜੇ ਵਜੋਂ ਤਣਾਅ ਦੇ ਪੱਧਰ ਵਿੱਚ ਵਾਧਾ ਹੋਇਆ ਹੈ। ਯਾਦ ਰੱਖੋ ਅਸੀਂ ਅਤੀਤ ਨੂੰ ਨਹੀਂ ਬਦਲ ਸਕਦੇ, ਪਰ ਅਸੀਂ ਇਸ ਗੱਲ ਦਾ ਧਿਆਨ ਰੱਖ ਸਕਦੇ ਹਾਂ ਕਿ ਇਹ ਸਾਡੇ ਭਵਿੱਖ ਨੂੰ ਪ੍ਰਭਾਵਤ ਨਾ ਕਰੇ। ਨੀਲ ਆਪਣੇ ਕਲਾਈਂਟਸ ਦੇ ਕੁਝ ਵਿਚਾਰ ਸਾਂਝੇ ਕਰ ਰਹੇ ਹਨ ਜਿਨ੍ਹਾਂ ਨੇ ਰਿਸ਼ਤੇ ਦੀ ਚਿੰਤਾ ਦਾ ਅਨੁਭਵ ਕੀਤਾ ਹੈ, ਤੁਸੀਂ ਵੀ ਜਾਣੋ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ।

  'ਅਸੀਂ ਵੱਖ ਹੋ ਰਹੇ ਹਾਂ'
  ਨੀਲ ਦਾ ਕਹਿਣਾ ਹੈ ਕਿ ਇਹ ਰਿਸ਼ਤਿਆਂ ਵਿੱਚ ਉਦੋਂ ਵਾਪਰ ਸਕਦਾ ਹੈ ਜਦੋਂ ਜੋੜੇ ਜੀਵਨ ਤੋਂ ਭਟਕ ਜਾਂਦੇ ਹਨ ਤੇ ਰਿਸ਼ਤੇ ਨੂੰ ਸੰਭਾਲਣ ਵਿੱਚ ਸਮਾਂ ਅਤੇ ਊਰਜਾ ਲਗਾਉਣਾ ਭੁੱਲ ਜਾਂਦੇ ਹਨ। ਆਪਣੇ ਸਾਥੀ ਨਾਲ ਚਰਚਾ ਕਰੋ ਕਿ ਤੁਸੀਂ ਰਿਸ਼ਤੇ ਬਾਰੇ ਕਿਵੇਂ ਮਹਿਸੂਸ ਕਰ ਰਹੇ ਹੋ ਅਤੇ ਤੁਸੀਂ ਕੀਉਂ ਵੱਖਰਾ ਹੋਣਾ ਚਾਹੁੰਦੇ ਹੋ? ਫਿਰ ਆਪਣੇ ਸਾਥੀ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਲਈ ਕਹੋ। ਬਿਨਾਂ ਕਿਸੇ ਰੁਕਾਵਟ ਦੇ ਇੱਕ ਦੂਜੇ ਨੂੰ ਸੁਣੋ ਅਤੇ ਵੇਖੋ ਕਿ ਉਨ੍ਹਾਂ ਵਿੱਚ ਕੀ ਸਾਂਝਾ ਹੈ। ਫਿਰ ਇਸ ਗੱਲ 'ਤੇ ਸਹਿਮਤ ਹੋਵੋ ਕਿ ਤੁਸੀਂ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਕੀ ਕਰਨ ਜਾ ਰਹੇ ਹੋ।

  'ਉਹ ਮੈਨੂੰ ਪਿਆਰ ਨਹੀਂ ਕਰਦਾ/ਕਰਦੀ'
  ਨੀਲ ਕਹਿੰਦੇ ਹਨ ਕਿ ਅਜਿਹੇ ਵਿਚਾਰਾਂ ਨਾਲ ਨਜਿੱਠਣ ਲਈ, ਤੁਹਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਤੁਹਾਡੇ ਕੋਲ ਇਸ ਦੇ ਲਈ ਕੀ ਸਬੂਤ ਹਨ ? ਕੀ ਉਸ ਨੇ (ਤੁਹਾਡੇ ਸਾਥੀ) ਨੇ ਤੁਹਾਡੇ ਨਾਲ ਵਰਤਾਓ ਕਰਨ ਦਾ ਤਰੀਕਾ ਬਦਲਿਆ ਹੈ? ਨੀਲ ਸਲਾਹ ਦਿੰਦੇ ਹਨ, 'ਇਸ ਬਾਰੇ ਚਿੰਤਾ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਇਸ ਬਾਰੇ ਖੁੱਲ੍ਹੀ ਅਤੇ ਇਮਾਨਦਾਰ ਚਰਚਾ ਕਰਨ ਲਈ ਸਮਾਂ ਕੱਢੋ ਤੇ ਬੈਠਣ ਅਤੇ ਗੱਲ ਕਰਨ ਲਈ ਕਿਸੇ ਜਗ੍ਹਾ ਬਾਰੇ ਫੈਸਲਾ ਕਰੋ।

  'ਮੈਂ ਤੁਹਾਡੇ ਲਾਇਕ ਨਹੀਂ'
  ਘੱਟ ਸਵੈ-ਮਾਣ ਇਸ ਗੱਲ ਨੂੰ ਪ੍ਰਭਾਵਤ ਕਰ ਸਕਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਰਿਸ਼ਤੇ ਵਿੱਚ ਕਿਵੇਂ ਵੇਖਦੇ ਹੋ। ਨੀਲ ਦੱਸਦੇ ਹਨ ਕਿ ਆਪਣੇ ਆਪ ਨੂੰ ਚਿੰਤਾ ਤੋਂ ਦੂਰ ਰੱਖਣ ਲਈ ਤੁਹਾਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਉਹ ਅਚਾਨਕ ਬਹੁਤ ਬਿਹਤਰ ਹੋ ਗਏ ਹਨ ਜਾਂ ਤੁਸੀਂ ਖ਼ਰਾਬ ਹੋ ਗਏ ਹੋ ? ਇਸ ਦੀ ਸੰਭਾਵਨਾ ਨਾ ਦੇ ਬਰਾਬਰ ਹੁੰਦੀ ਹੈ। ਇਸ ਲਈ ਕਿਸੇ ਹੋਰ ਦੀ ਪਰਵਾਹ ਕੀਤੇ ਬਿਨਾਂ ਆਪਣੇ ਅੰਦਰ ਕਿਸੇ ਰਿਸ਼ਤੇ ਨੂੰ ਸਾਂਭਣ ਯੋਗ ਮਹਿਸੂਸ ਕਰਨਾ ਮਹੱਤਵਪੂਰਨ ਹੈ।

  'ਮੈਨੂੰ ਉਨ੍ਹਾਂ ਲਈ ਹੁਣ ਮਾਇਨੇ ਨਹੀਂ ਰੱਖਦਾ/ ਰੱਖਦੀ'
  ਨੀਲ ਕਹਿੰਦੇ ਹਨ ਕਿ ਤੁਸੀਂ ਰਿਸ਼ਤੇ ਵਿੱਚ ਕਿੰਨੇ ਸੁਰੱਖਿਅਤ ਮਹਿਸੂਸ ਕਰ ਰਹੇ ਹੋ ਅਤੇ ਇਸ ਅਚਾਨਕ ਤਬਦੀਲੀ ਦਾ ਕੀ ਕਾਰਨ ਹੋ ਸਕਦਾ ਹੈ?  ਕੀ ਇਹ ਉਹ ਚੀਜ਼ ਹੈ ਜੋ ਉਨ੍ਹਾਂ ਨੇ ਤੁਹਾਨੂੰ ਸਿੱਧੀ ਦੱਸੀ ਹੈ ਜਾਂ ਤੁਸੀਂ ਖੁਦ ਤੋਂ ਇਹ ਗੱਲ ਦਾ ਅੰਦਾਜ਼ਾ ਲਗਾ ਲਿਆ ਹੈ।  ਉਹ ਅਜਿਹਾ ਕੁਝ ਨਾ ਕਰਨ ਦੀ ਸਲਾਹ ਦਿੰਦੇ ਹਨ। ਨੀਲ ਕਹਿੰਦੇ ਹਨ: 'ਸ਼ਾਇਦ ਤੁਹਾਡੇ ਸਾਥੀ ਦੇ ਮਨ ਵਿੱਚ ਤੁਹਾਡੇ ਪ੍ਰਤੀ ਪਿਆਰ ਘੱਟ ਗਿਆ ਹੋਵੇ ਜਾਂ ਉਹ ਤੁਹਾਨੂੰ ਹੁਣ ਜੇ ਤਰਜੀਹ ਨਹੀਂ ਦੇ ਰਹੇ ਤਾਂ ਉਨ੍ਹਾਂ ਨੂੰ ਖਾਸ ਤੌਰ 'ਤੇ ਪੁੱਛੋ ਕਿ ਤੁਹਾਨੂੰ ਕੀ ਚਾਹੀਦਾ ਹੈ ਅਤੇ ਵੇਖੋ ਕਿ ਉਹ ਕਿਵੇਂ ਜਵਾਬ ਦਿੰਦੇ ਹਨ।'

  'ਰਿਸ਼ਤੇ ਵਿੱਚ ਕੁਝ ਸਹੀ ਨਹੀਂ ਹੈ'
  ਤੁਹਾਡੀਆਂ ਅੰਦਰੂਨੀ ਭਾਵਨਾਵਾਂ ਤੁਹਾਨੂੰ ਦੱਸ ਰਹੀਆਂ ਹਨ ਕਿ ਰਿਸ਼ਤੇ ਵਿੱਚ ਕੁਝ ਗਲਤ ਹੈ, ਪਰ ਤੁਸੀਂ ਦੱਸ ਨਹੀਂ ਪਾ ਰਹੇ ਕਿ ਸਮੱਸਿਆ ਹੈ. ਆਪਣੀਆਂ ਪ੍ਰਵਿਰਤੀਆਂ ਤੇ ਭਰੋਸਾ ਕਰਨਾ ਅਤੇ ਅਸਲੀਅਤ ਦਾ ਪਤਾ ਲਗਾਉਣਾ ਮਹੱਤਵਪੂਰਨ ਹੈ। ਨੀਲ ਕਹਿੰਦੇ ਹਨ, 'ਆਪਣੇ ਸਾਥੀ ਨਾਲ ਗੱਲ ਕਰੋ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਅਤੇ ਵੇਖੋ ਕਿ ਕੀ ਉਹ ਵੀ ਇਸੇ ਤਰ੍ਹਾਂ ਮਹਿਸੂਸ ਕਰ ਰਹੇ ਹਨ ਜਾਂ ਨਹੀਂ। ਉਹ ਸੁਝਾਅ ਦਿੰਦੇ ਹਨ ਕਿ ਤੁਸੀਂ ਆਪਣੇ ਆਪ ਨੂੰ 10 ਵਿੱਚੋਂ ਇੱਕ ਰੇਟਿੰਗ ਦਿਓ ਕਿ ਤੁਸੀਂ ਕਿਸੇ ਰਿਸ਼ਤੇ ਦੇ ਹੇਠਾਂ ਦਿੱਤੇ ਮੁੱਖ ਪੁਆਇੰਟਸ 'ਤੇ ਕਿੱਥੇ ਸਟੈਂਡ ਕਰਦੇ ਹੋ। ਸੰਚਾਰ, ਕੁਨੈਕਸ਼ਨ, ਵਚਨਬੱਧਤਾ, ਮਨੋਰੰਜਨ, ਵਿਕਾਸ ਅਤੇ ਵਿਸ਼ਵਾਸ। ਆਪਣੇ ਅੰਕਾਂ ਦੀ ਤੁਲਨਾ ਕਰੋ ਅਤੇ ਇਸ ਬਾਰੇ ਗੱਲ ਕਰੋ ਕਿ ਕਿੱਥੇ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ।
  Published by:Sheena
  First published:

  Tags: Health, Health tips, Lifestyle, Relationship

  ਅਗਲੀ ਖਬਰ