Relationship Tips: ਹਰ ਕੋਈ ਆਪਣੇ ਜੀਵਨ ਵਿੱਚ ਖ਼ੁਸ਼ ਤੇ ਸੁਖੀ ਰਹਿਣਾ ਚਾਹੁੰਦਾ ਹੈ। ਚੰਗੇ ਜੀਵਨ ਲਈ ਹਰ ਕਿਸੇ ਨੂੰ ਹੀ ਇੱਕ ਚੰਗੇ ਜੀਵਨ ਸਾਥੀ ਦੀ ਲੋੜ ਹੁੰਦੀ ਹੈ। ਵਿਆਹ ਸਾਡੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਫ਼ੈਸਲਾ ਹੈ। ਇਸ ਲਈ ਹਰ ਕੋਈ ਅਜਿਹਾ ਜੀਵਨ ਸਾਥੀ ਚਾਹੁੰਦਾ ਹੈ ਜੋ ਉਨ੍ਹਾਂ ਨੂੰ ਪਿਆਰ ਕਰੇ, ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰੇ ਅਤੇ ਚੰਗਾ ਵਿਵਹਾਰ ਕਰੇ। ਇਸਦੇ ਨਾਲ ਹੀ ਤੁਹਾਨੂੰ ਆਪਣਏ ਜੀਵਨ ਸਾਥੀ ਦੀ ਪਸੰਦ ਨਾਪਸੰਦ ਦਾ ਪਤਾ ਹੋਣਾ ਚਾਹੀਦਾ ਹੈ। ਇਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਨਾਲ ਹੀ ਰਿਸ਼ਤਾ ਮਜ਼ਬੂਤ ਬਣਦਾ ਹੈ। ਗ਼ਲਤ ਜੀਵਨ ਸਾਥੀ ਦੀ ਚੋਣ ਤੁਹਾਡੀ ਜ਼ਿੰਦਗੀ ਵਿੱਚੋਂ ਖ਼ੁਸ਼ੀਆਂ ਨੂੰ ਖ਼ਤਮ ਕਰ ਸਕਦੀ ਹੈ। ਤੁਹਾਡੇ ਸਾਥੀ ਦਾ ਦੁਰਵਿਵਹਾਰ ਤੁਹਾਡੇ ਲਈ ਚਿੰਤਾਂ ਤੇ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।
ਵਿਆਹ ਸਾਡੀ ਜ਼ਿੰਦਗੀ ਦਾ ਇੱਕ ਸੁਖ ਭਰਿਆ ਅਹਿਸਾਸ ਹੈ। ਜੇਕਰ ਸਾਡਾ ਜੀਵਨ ਸਾਥੀ ਚੰਗਾ ਤੇ ਸਾਨੂੰ ਸਮਝਣ ਵਾਲਾ ਹੋਵੇ ਤਾਂ ਸਾਰੀ ਉਮਰ ਬਹੁਤ ਚੰਗੀ ਤੇ ਖ਼ੁਸ਼ੀ-ਖ਼ੁਸ਼ੀ ਬੀਤਦੀ ਹੈ। ਪਰ ਕਈਆਂ ਨੂੰ ਚੰਗੇ ਵਿਵਹਾਰ ਵਾਲਾ ਜੀਵਨ ਸਾਥੀ ਨਹੀਂ ਮਿਲਦਾ। ਕੁਝ ਲੋਕ ਆਪਣੇ ਜੀਵਨ ਸਾਥੀ ਨਾਲ ਦੁਰਵਿਵਹਾਰ ਕਰਦੇ ਹਨ। ਆਪਣੀ ਜ਼ਿੰਦਗੀ ਦੀਆਂ ਨਿਰਾਸ਼ਾਵਾਂ ਦਾ ਗੁੱਸਾ ਉਹ ਆਪਣੇ ਜੀਵਨ ਸਾਥੀ ਉੱਤੇ ਕੱਢਦੇ ਹਨ। ਅਜਿਹਾ ਕਰਨ ਨਾਲ ਰਿਸ਼ਤਾ ਕਮਜ਼ੋਰ ਹੁੰਦਾ ਹੈ। ਕੁਝ ਲੋਕ ਆਪਣੇ ਜੀਵਨ ਸਾਥੀ ਦੇ ਦੁਰਵਿਵਹਾਰ ਨੂੰ ਸਾਰੀ ਉਮਰ ਬਰਦਾਸ਼ਤ ਕਰਦੇ ਰਹਿੰਦੇ ਹਨ। ਪਰ ਇਹ ਠੀਕ ਨਹੀਂ ਹੈ। ਅਜਿਹਾ ਕਰਨ ਨਾਲ ਤੁਹਾਡੀ ਪੂਰੀ ਜ਼ਿੰਦਗੀ ਖ਼ਰਾਬ ਹੋ ਜਾਂਦੀ ਹੈ। ਤੁਹਾਨੂੰ ਆਪਣੇ ਸਾਥੀ ਦੇ ਦੁਰਵਿਵਹਾਰ ਕਰਨ ਦੇ ਕਾਰਨਾਂ ਬਾਰੇ ਜਾਨਣਾ ਚਾਹੀਦਾ ਹੈ। ਇਸਦੇ ਨਾਲ ਹੀ ਇਸਨੂੰ ਠੀਕ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਆਓ ਜਾਣਦੇ ਹਾਂ ਕਿ ਕਿਨਾਂ ਤਰੀਕਿਆਂ ਨਾਲ ਤੁਸੀਂ ਆਪਣੇ ਜੀਵਨ ਸਾਥੀ ਵੱਲੋਂ ਕੀਤੇ ਜਾ ਰਹੇ ਦੁਰਵਿਵਹਾਰ ਨੂੰ ਰੋਕ ਸਕਦੇ ਹੋ।
ਸਾਥੀ ਦੇ ਦੁਰਵਿਵਹਾਰ ਨੂੰ ਕਿਵੇਂ ਰੋਕੀਏ-
ਖੁੱਲ੍ਹ ਕੇ ਗੱਲਬਾਤ ਕਰੋ
ਤੁਹਾਨੂੰ ਆਪਣੇ ਜੀਵਨ ਸਾਥੀ ਤੋਂ ਗੱਲਾਂ ਨਹੀਂ ਲੁਕਾਉਣੀਆਂ ਚਾਹੀਦੀਆਂ। ਆਪਣੇ ਜੀਵਨ ਸਾਥੀ ਨਾਲ ਹਰ ਵਿਸ਼ੇ ਉੱਤੇ ਗੱਲ ਕਰਨੀ ਚਾਹੀਦੀ ਹੈ। ਤੁਹਾਨੂੰ ਆਪਣੇ ਜੀਵਨ ਸਾਥੀ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਇਸ ਗੱਲ ਬਾਰੇ ਕੀ ਸੋਚ ਰਹੇ ਹੋ। ਤੁਹਾਨੂੰ ਆਪਣੀਆਂ ਹਰ ਤਰ੍ਹਾਂ ਦੀਆਂ ਭਾਵਨਾਵਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਤੁਸੀਂ ਇੱਕ ਦੂਜੇ ਨੂੰ ਵੱਧ ਤੋਂ ਵੱਧ ਜਾਣ ਸਕੋਗੇ।
ਚੰਗੀ ਗੱਲ ਦੀ ਤਾਰੀਫ਼ ਕਰੋ
ਤੁਹਾਨੂੰ ਆਪਣੇ ਜੀਵਨ ਸਾਥੀ ਦੀਆਂ ਚੰਗੀਆਂ ਗੱਲਾਂ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡੇ ਜੀਵਨ ਸਾਥੀ ਨੂੰ ਲੱਗੇਗਾ ਕਿ ਤੁਸੀਂ ਉਸਦੀ ਗੱਲ ਨੂੰ ਤਵੱਕੋ ਦਿੰਦੇ ਹੋ ਤੇ ਉਸਦੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਦੇ ਹੋ। ਇਸ ਤਰ੍ਹਾਂ ਉਹ ਤੁਹਾਡੇ ਨਾਲ ਚੰਗਾ ਵਿਵਹਾਰ ਕਰੇਗਾ।
ਗ਼ਲਤ ਗੱਲ ਲਈ ਸਾਥ ਨਾ ਦਿਓ
ਕਿਸੇ ਵੀ ਗ਼ਲਤ ਗੱਲ ਲਈ ਤੁਹਾਨੂੰ ਆਪਣੇ ਜੀਵਨ ਸਾਥੀ ਦਾ ਸਾਥ ਨਹੀਂ ਦੇਣਾ ਚਾਹੀਦਾ। ਇਸਦੇ ਨਾਲ ਹੀ ਕਿਸੇ ਵੀ ਗ਼ਲਤ ਗੱਲ ਨੂੰ ਬਰਦਾਸ਼ਤ ਵੀ ਨਹੀਂ ਕਰਨਾ ਚਾਹੀਦਾ। ਜੇਕਰ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਕੋਈ ਦੁਰਵਿਵਹਾਰ ਕਰਦਾ ਹੈ ਜਾਂ ਫ਼ਿਰ ਤੁਹਾਡਾ ਅਪਮਾਨ ਕਰਦਾ ਹੈ ਤਾਂ ਉਸੇ ਸਮੇਂ ਹੀ ਉਸਨੂੰ ਉਸਦੀ ਗ਼ਲਤੀ ਦਾ ਅਹਿਸਾਸ ਕਰਵਾਓ।
ਤੀਸਰੇ ਤੋਂ ਲਓ ਸਹਾਇਤਾ
ਜੇਕਰ ਤੁਹਾਨੂੰ ਆਪਸੀ ਗੱਲ ਵਧੇਰੇ ਵਿਗੜਦੀ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਕਿਸੇ ਤੀਸਰੇ ਦੀ ਮਦਦ ਲੈਣੀ ਚਾਹੀਦੀ ਹੈ। ਇਹ ਤੀਸਰਾ ਤੁਹਾਡੇ ਦੋਵਾਂ ਦਾ ਕੋਈ ਸਾਂਝਾ ਦੋਸਤ, ਪਰਿਵਾਰਕ ਮੈਂਬਰ ਜਾਂ ਫਿਰ ਰਿਸ਼ਤੇਦਾਰ ਹੋ ਸਕਦਾ ਹੈ। ਪਰ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਨਿੱਜੀ ਮਾਮਲਿਆਂ ਨੂੰ ਆਪਸ ਵਿੱਚ ਹੀ ਸੁਲਝਾ ਲਓ ਤੇ ਜਨਤਕ ਨਾ ਹੋਣ ਦਿਓ।
ਸਵੈ ਸਨਮਾਨ ਦਾ ਰੱਖੋਂ ਖ਼ਿਆਲ
ਤੁਹਾਨੂੰ ਆਪਣੇ ਸਨਮਾਨ ਤੇ ਆਪਣੀ ਇੱਜਤ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਜਿਸ ਰਿਸ਼ਤੇ ਵਿੱਚ ਤੁਹਾਡੀ ਰਿਸਪੈਕਟ ਹੀ ਨਹੀਂ ਉੱਥੇ ਪਿਆਰ ਕਿਵੇਂ ਹੋ ਸਕਦਾ ਹੈ। ਕਿਸੇ ਨੂੰ ਆਪਣੇ ਆਪ ਨਾਲ ਦੁਰਵਿਵਹਾਰ ਨਾ ਕਰਨ ਦਿਓ। ਤੁਹਾਨੂੰ ਆਪਣੇ ਸਾਥੀ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਸਨੂੰ ਦੁਬਾਰਾ ਤੁਹਾਡੇ ਨਾਲ ਇਸ ਤਰ੍ਹਾਂ ਦਾ ਅਪਮਾਨਜਨਕ ਵਿਵਹਾਰ ਨਹੀਂ ਕਰਨਾ ਚਾਹੀਦਾ।
ਕਾਊਂਸਲਰ ਕੋਲ ਜਾਓ
ਜੇਕਰ ਤੁਸੀਂ ਆਪਣੇ ਜੀਵਨ ਸਾਥੀ ਦੇ ਦੁਰਵਿਵਹਾਰ ਤੋਂ ਪਰੇਸ਼ਾਨ ਹੋ ਅਤੇ ਇਸ ਨੂੰ ਤੁਸੀਂ ਆਪਸ ਵਿੱਚ ਹੱਲ ਨਹੀਂ ਕਰ ਪਾ ਰਹੇ, ਅਜਿਹੀ ਸਥਿਤੀ ਵਿੱਚ ਤੁਹਾਨੂੰ ਕਾਊਂਸਲਰ ਦੀ ਮੱਦਦ ਲੈਣੀ ਚਾਹੀਦੀ ਹੈ। ਕਾਊਂਸਲਰ ਤੁਹਾਡੀਆਂ ਸਮੱਸਿਆਵਾਂ ਨੂੰ ਚੰਗੇ ਤੇ ਸੁਲ਼ਝੇ ਤਰੀਕੇ ਨਾਲ ਸਮਝ ਸਕੇਗਾ ਤੇ ਤੁਹਾਨੂੰ ਇਨ੍ਹਾਂ ਦੇ ਹੱਲ ਵੱਲ ਤੋਰੇਗਾ। ਕਾਊਸਲਰ ਦੀ ਮਦਦ ਨਾਲ ਤੁਸੀਂ ਆਪਣੇ ਰਿਸ਼ਤੇ ਨੂੰ ਵਧੇਰੇ ਚੰਗਾ ਬਣਾ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: How to strengthen relationship, Live-in relationship, Relationship Tips, Relationships, Space in a Relationship