ਰਿਸ਼ਤੇ ਵਿੱਚ ਝਗੜੇ ਹੋਣਾ ਆਮ ਗੱਲ ਹੈ, ਇਸੇ ਤਰ੍ਹਾਂ ਕਈ ਵਾਰ ਕੋਈ ਗਲਤੀ ਹੋ ਜਾਣਾ ਵੀ ਆਮ ਹੈ। ਪਰ ਗਲਤੀ ਕਿਹੋ ਜਿਹੀ ਹੈ, ਮਾਫੀ ਦੇ ਲਾਇਕ ਹੈ ਵੀ ਜਾਂ ਨਹੀਂ ਇਹ ਤੁਹਾਡੇ ਤੇ ਤੁਹਾਡੇ ਪਾਰਟਨਰ ਦੀ ਰਿਸ਼ਤੇ ਪ੍ਰਤੀ ਅੰਡਰਸਟੈਂਡਿੰਗ ਉੱਤੇ ਨਿਰਭਰ ਕਰਦਾ ਹੈ। ਵੈਸੇ ਤਾਂ ਗਲਤੀ ਹੋ ਜਾਣ ਉੱਤੇ ਮਾਫੀ ਮੰਗ ਲੈਣਾ ਸਹੀ ਹੁੰਦਾ ਹੈ। ਇਸ ਨਾਲ ਰਿਸ਼ਤੇ ਦਾ ਸੁਹਿਰਦ ਬਣਿਆ ਰਹਿੰਦਾ ਹੈ। ਪਰ ਕਈ ਵਾਰ ਲੋਕ ਆਪਣੀ ਆਕੜ ਕਾਰਨ ਮਾਫੀ ਮੰਗਣ ਵੇਲੇ ਕੁੱਝ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ ਜਿਸ ਕਾਰਨ ਝਗੜਾ ਖਤਮ ਹੋਣ ਦੇ ਨਾਲ ਰਿਸ਼ਤਾ ਵੀ ਖਮਤ ਹੋ ਸਕਦਾ ਹੈ। ਆਓ ਜਾਣਦੇ ਹਾਂ, ਕੀ ਹਨ ਉਹ ਗਲਤੀਆਂ...
ਵਾਰ ਵਾਰ ਮਾਫੀ ਮੰਗ ਕੇ ਆਪਣੇ ਪਾਰਟਨਰ ਤੇ ਖੁਦ ਨੂੰ ਸ਼ਰਮਿੰਦਾ ਨਾ ਕਰੋ
ਕਈ ਵਾਰ ਕੋਈ ਚੀਜ਼ ਜੋ ਤੁਹਾਡਾ ਪਾਰਟਨਰ ਕਰਦਾ ਜਾਂ ਕਰਦੀ ਹੈ ਤਾਂ ਸਾਨੂੰ ਉਹ ਪਸੰਦ ਆਉਂਦੀ ਹੈ ਜਿਵੇਂ ਕਿਸੇ ਗਲਤੀ ਲਈ ਮਾਫੀ ਮੰਗਣਾ। ਜੇ ਤੁਹਾਡਾ ਪਾਰਟਨਰ ਦਿਲ ਤੋਂ ਕਿਸੇ ਗਲਤੀ ਲਈ ਮਾਫੀ ਮੰਗੇ ਤਾਂ ਤੁਸੀਂ ਖੁਸ਼ੀ ਖੁਸ਼ੀ ਉਸ ਨੂੰ ਮਾਫ ਕਰ ਦਿਓਗੇ। ਪਰ ਜੇ ਤੁਹਾਡਾ ਪਾਰਟਨਰ ਵਾਰ ਵਾਰ ਉਨ੍ਹਾਂ ਗਲਤੀਆਂ ਦਾ ਜ਼ਿਕਰ ਕਰੇ ਤੇ ਵਾਰ ਵਾਰ ਮਾਫੀ ਮੰਗੀ ਜਾਵੇ ਤਾਂ ਇਸ ਨਾਲ ਤੁਹਾਨੂੰ ਚਿੜ ਵੀ ਆ ਸਕਦੀ ਹੈ। ਹੁਣ ਇੰਝ ਕਰਨ ਨਾਲ ਤੁਸੀਂ ਆਪਣੇ ਪਾਰਟਨਰ ਨੂੰ ਉਸ ਦੀ ਕੀਤੀ ਗਲਤੀ ਦੇ ਪਛਤਾਵੇ ਲਈ ਉਸ ਨੂੰ ਸੰਭਾਲੋਗੇ ਜਾਂ ਉਸ ਵੱਲੋਂ ਮੰਗੀ ਮਾਫੀ ਤੇ ਉਸ ਵੱਲੋਂ ਕੀਤੀ ਗਲਤੀ ਤੋਂ ਖੁਦ ਨੂੰ ਉਭਾਰਨ ਦੀ ਕੋਸ਼ਿਸ਼ ਕਰੋਗੇ। ਇਸ ਲਈ ਅਜਿਹਾ ਨਹੀਂ ਕਰਨਾ ਚਾਹੀਦਾ ਹੈ।
'ਪਰ' ਸ਼ਬਦ ਦੀ ਵਰਤੋਂ ਗਲਤੀ ਨਾਲ ਵੀ ਨਾ ਕਰੋ
ਜਦੋਂ ਕੋਈ ਤੁਹਾਨੂੰ ਕਹੇ ਕਿ "ਮੈਂ ਮਾਫੀ ਚਾਹੁੰਦਾ ਹਾਂ, ਪਰ..."। ਇਹ "ਪਰ" ਦਰਸਾਉਂਦਾ ਹੈ ਕਿ ਤੁਸੀਂ ਆਪਣੀ ਕੀਤੀ ਗਲਤੀ ਨੂੰ ਕਿਤੇ ਨਾ ਕਿਤੇ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਮਾਫ਼ੀ ਮੰਗ ਕੇ ਅਹਿਸਾਨ ਜਤਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਸ ਲਈ ਅਜਿਹਾ ਕਰਨ ਤੋਂ ਬਚੋ।
ਮਾਫੀ ਮੰਗਣ ਵੇਲੇ ਝਗੜਾ ਨਾ ਕਰੋ
ਜੇਕਰ ਤੁਸੀਂ ਸੱਚਮੁੱਚ ਕਿਸੇ ਤੋਂ ਮਾਫੀ ਮੰਗ ਰਹੇ ਹੋ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਸਹੀ ਦਿਸ਼ਾ ਵਿੱਚ ਰੱਖਦੇ ਹੋਏ ਚੁੱਪਚਾਪ ਮੁਆਫੀ ਮੰਗੋ। ਜੇ ਤੁਸੀਂ ਗੁੱਸੇ ਵਿਚ ਜਾਂ ਝਗੜਦੇ ਹੋਏ ਮਾਫੀ ਮੰਗਦੇ ਹੋ, ਤਾਂ ਇਹ ਤੁਹਾਡੇ ਰਿਸ਼ਤੇ ਨੂੰ ਸੁਧਾਰਨ ਦੀ ਬਜਾਏ ਹੋਰ ਵੀ ਵਿਗਾੜ ਸਕਦਾ ਹੈ।
ਦੂਜੇ ਨੂੰ ਬੁਰਾ ਮਹਿਸੂਸ ਨਾ ਕਰਵਾਓ
ਅਜਿਹਾ ਅਸੀਂ ਉਦੋਂ ਕਰਦੇ ਹਾਂ ਜਗੋਂ ਅਸੀਂ ਮਾਫੀ ਮੰਗਣ ਵੇਲੇ ਅਹਿਸਾਨ ਜਤਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਣੀ ਕੀਤੀ ਗਲਤੀ ਲਈ ਆਪਣੇ ਸਾਥੀ ਨੂੰ ਹੀ ਜ਼ਿੰਮੇਵਾਰ ਬਣਾ ਬੈਠਦੇ ਹਾਂ। ਜੇ ਰਿਸ਼ਤੇ ਵਿੱਚ ਕੁੜੱਤਨ ਨੂੰ ਖਤਮ ਕਰਨਾ ਹੈ ਤਾਂ ਅਜਹੀਆਂ ਹਰਕਤਾਂ ਛੱਡ ਕੇ ਦਿਲੋਂ ਮਾਫੀ ਮੰਗੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Apologizing, Lifestyle, Mistakes, Relationship