Relationship Advice: ਕਿਸੇ ਰਿਸ਼ਤੇ ਨੂੰ ਬਣਾਈ ਰੱਖਣਾ ਸਾਨੂੰ ਬਹੁਤ ਸੌਖਾ ਲਗਦਾ ਹੈ ਪਰ ਕਈ ਵਾਰ ਕੁੱਝ ਗੱਲਾਂ ਅਜਿਹੀਆਂ ਹੋ ਜਾਂਦੀਆਂ ਹਨ ਜਿਹਨਾਂ ਕਰਕੇ ਅਸੀਂ ਆਪਣੇ ਰਿਸ਼ਤੇ 'ਚ ਇੱਕਲੇ ਰਹਿ ਜਾਂਦੇ ਹਾਂ। ਬਹੁਤ ਸਾਰੇ ਦੋਸਤ ਹੋਣਾ ਇੱਕ ਗੱਲ ਹੈ ਪਰ ਆਪਣਾ ਪਾਰਟਨਰ ਨਾ ਹੋਣਾ ਬਹੁਤ ਦੁੱਖ ਦਿੰਦਾ ਹੈ। ਕਿਸੇ ਵੀ ਰਿਸ਼ਤੇ 'ਚ ਇੱਕਲੇ ਰਹਿਣ ਦਾ ਕਾਰਨ ਹੁੰਦਾ ਹੈ ਸਾਡੀ ਨਾ-ਸਮਝੀ ਅਤੇ ਲਾਪਰਵਾਹੀ। ਜੇਕਰ ਅਸੀਂ ਕੁੱਝ ਗੱਲਾਂ ਦਾ ਧਿਆਨ ਰੱਖੀਏ ਤਾਂ ਇਸ ਸਥਿਤੀ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਅਜਿਹੀਆਂ ਕਿਹੜੀਆਂ ਗੱਲਾਂ ਹਨ ਜਿਹਨਾਂ ਨੂੰ ਬੋਲਣ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਹੈ ਨਹੀਂ ਤਾਂ ਸਾਨੂੰ ਇੱਕਲੇ ਰਹਿਣ ਦਾ ਦੁੱਖ ਸਹਿਣਾ ਪੈ ਸਕਦਾ ਹੈ।
ਦੂਸ਼ਣਬਾਜ਼ੀ
I Am Always Right ਵਾਲਾ ਰਵਈਆ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਤੁਸੀਂ ਹਰ ਗੱਲ ਦਾ ਦੋਸ਼ ਆਪਣੇ ਪਾਰਟਨਰ 'ਤੇ ਮੜ੍ਹ ਦਿੰਦੇ ਹੋ ਅਤੇ ਕਦੇ ਆਪਣੀ ਗਲਤੀ ਨਹੀਂ ਮੰਨਦੇ ਜੋ ਕਿ ਚੰਗੀ ਆਦਤ ਨਹੀਂ ਹੈ। ਹਮੇਸ਼ਾ ਆਪਣੇ ਆਪ ਨੂੰ ਸਹੀ ਸਮਝਣਾ ਅਤੇ ਗਲਤੀ ਹੋਣ 'ਤੇ ਵੀ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਾ ਹੋਣਾ, ਤੁਹਾਨੂੰ ਆਪਣੇ ਸਾਥੀ ਦੀਆਂ ਨਜ਼ਰਾਂ 'ਚ ਨੀਵਾਂ ਕਰ ਦਿੰਦਾ ਹੈ। ਬਿਹਤਰ ਇਹ ਹੋਵੇਗਾ ਕਿ ਤੁਸੀਂ ਆਪਣੀ ਗ਼ਲਤੀ ਸਵੀਕਾਰ ਕਰਕੇ ਆਪਣੇ ਪਾਰਟਨਰ ਤੋਂ ਮਾਫ਼ੀ ਮੰਗ ਕੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਓ।
ਗ਼ਲਤਫ਼ਹਿਮੀ ਦਾ ਸ਼ਿਕਾਰ
ਕਈ ਵਾਰ ਅਸੀਂ ਆਪਣੇ ਪਾਰਟਨਰ ਨੂੰ ਬਾਰ ਬਾਰ ਇਹ ਆਖਦੇ ਹਾਂ ਕਿ ਮੈਂ ਤਾਂ ਸਿੰਗਲ ਹੋ ਹੀ ਨਹੀਂ ਸਕਦਾ। ਜੋ ਕਿ ਪਾਰਟਨਰ ਦੇ ਮਨ ਵਿੱਚ ਸ਼ੰਕਾ ਪੈਦਾ ਕਰਦਾ ਹੈ ਕਿ ਤੁਸੀਂ ਉਸਨੂੰ ਛੱਡ ਦਿਓਗੇ ਜਾਂ ਉਸਨੂੰ ਧੋਖਾ ਦੇ ਰਹੇ ਹੋ। ਤੁਸੀਂ ਉਸਨੂੰ ਪਿਆਰ ਨਹੀਂ ਕਰਦੇ ਬਲਕਿ ਟਾਈਮ ਪਾਸ ਕਰ ਰਹੇ ਹੋ। ਇਹ ਗ਼ਲਤਫਹਿਮੀ ਵੀ ਤੁਹਾਡੇ ਰਿਸ਼ਤੇ 'ਚ ਤੁਹਾਨੂੰ ਇੱਕਲੇ ਕਰ ਸਕਦੀ ਹੈ।
ਕਮੀਆਂ ਲੱਭਣਾ
ਕੁਝ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਹਰ ਕਿਸੇ ਦੀਆਂ ਕਮੀਆਂ ਹੀ ਲੱਭਦੇ ਰਹਿੰਦੇ ਹਨ, ਹਾਲਾਂਕਿ ਇਹ ਚੀਜ਼ ਰਿਸ਼ਤੇ 'ਚ ਸਭ ਤੋਂ ਵੱਡੀ ਸਮੱਸਿਆ ਪੈਦਾ ਕਰ ਸਕਦੀ ਹੈ। ਜੇਕਰ ਤੁਸੀਂ ਆਪਣੇ ਪਾਰਟਨਰ ਦੀ ਬੁਰਾਈ ਕਰਦੇ ਹੋ ਜਾਂ ਗੱਲਾਂ 'ਚ ਉਨ੍ਹਾਂ ਦੀ ਕਮਜ਼ੋਰੀ ਦਾ ਮਜ਼ਾਕ ਉਡਾਉਂਦੇ ਹੋ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ। ਇਸ ਲਈ ਤੁਹਾਨੂੰ ਆਪਣੇ ਸਾਥੀ ਨੂੰ ਉਸੇ ਤਰ੍ਹਾਂ ਸਵੀਕਾਰ ਕਰਨਾ ਚਾਹੀਦਾ ਹੈ ਜਿਵੇਂ ਉਹ ਹੈ ਨਹੀਂ ਤਾਂ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲੇਗਾ।
ਮੁਕਾਬਲੇਬਾਜ਼ੀ
ਬੇਸ਼ੱਕ ਅੱਜ ਹਰ ਕੋਈ ਮੁਕਾਬਲੇਬਾਜ਼ੀ 'ਚ ਹੈ ਪਰ ਆਪਣੇ ਹੀ ਸਾਥੀ ਨਾਲ ਅਜਿਹਾ ਕਰਨਾ ਠੀਕ ਨਹੀਂ ਹੈ। ਤੁਹਾਨੂੰ ਕਦੇ ਵੀ ਆਪਣੇ ਸਾਥੀ ਨਾਲ ਮੁਕਾਬਲਾ ਨਹੀਂ ਕਰਨਾ ਚਾਹੀਦਾ। ਕੋਈ ਵੀ ਉਨ੍ਹਾਂ ਲੋਕਾਂ ਨਾਲ ਨਹੀਂ ਰਹਿਣਾ ਚਾਹੁੰਦਾ ਜੋ ਹਰ ਕਿਸੇ ਨਾਲ ਮੁਕਾਬਲਾ ਕਰਨ ਵਿੱਚ ਲੱਗੇ ਹੋਏ ਹਨ। ਇਹ ਇਸ ਲਈ ਵੀ ਹੈ ਕਿਉਂਕਿ ਰਿਸ਼ਤਿਆਂ ਵਿੱਚ ਤੁਲਨਾ ਕਮਜ਼ੋਰ ਬਣਾ ਦਿੰਦੀ ਹੈ।
ਇਸ ਦੀ ਬਜਾਏ, ਆਪਣੇ ਸਾਥੀ ਦਾ ਸਮਰਥਨ ਕਰੋ ਅਤੇ ਉਨ੍ਹਾਂ ਦੇ ਕੰਮ ਦੀ ਕਦਰ ਕਰੋ। ਮੁਕਾਬਲੇਬਾਜ਼ੀ ਨਾਲ ਸਾਥੀ ਤੋਂ ਦੂਰੀ ਬਣਨ ਵਿੱਚ ਦੇਰ ਨਹੀਂ ਲੱਗੇਗੀ। ਅੰਤ ਵਿੱਚ ਤੁਹਾਨੂੰ ਇਕੱਲੇ ਰਹਿਣਾ ਪਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Boyfriend, Couple, Girlfriend, Relationship, Relationship Tips