ਦੋ ਜੀਵਨ ਸਾਥੀਆਂ ਦੇ ਚੰਗੇ ਤੇ ਪਿਆਰ ਭਰੇ ਰਿਸ਼ਤੇ ਲਈ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਗੱਲਾਂ ਮਾਅਨੇ ਰੱਖਦੀਆਂ ਹਨ। ਇਸ ਰਿਸ਼ਤੇ ਵਿਚ ਜਿੱਥੇ ਸਰੀਰਕ ਸਾਂਝ ਨੂੰ ਇਕ ਜ਼ਰੂਰੀ ਲੋੜ ਮੰਨਿਆ ਜਾਂਦਾ ਹੈ ਉੱਥੇ ਇਸਦੇ ਨਾਲ ਹੀ ਭਾਵਨਾਤਮਕ ਸਾਂਝ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਭਾਵਨਾਮਤਕ ਸਾਂਝ ਤੋਂ ਮਤਲਬ ਹੈ ਕਿ ਇਮੋਸ਼ਨਲ ਇੰਟੀਮੈਸੀ (Emotional Intimacy)। ਇਹ ਇਕ ਤਰ੍ਹਾਂ ਨਾਲ ਬਿਨਾਂ ਕੁਝ ਕਹੇ ਇਕ ਦੂਜੇ ਦੇ ਦੁੱਖ ਨੂੰ ਸਮਝਣ, ਥੋੜੇ ਨਾਲ ਬਹੁਤਾ ਜਾਹਿਰ ਕਰਨ ਸਕਣ ਦੀ ਸਮਰੱਥਾ ਹੈ। ਜਦੋਂ ਕਿਸੇ ਜੋੜੀ ਵਿਚ ਭਾਵਨਤਮਕ ਸਾਂਝ ਹੋਵੇ ਤਾਂ ਉਹ ਇਕ ਦੂਸਰੇ ਦੇ ਸਾਹਾਂ ਰਾਹੀਂ ਜਿਉਂਦੇ ਹਨ।
ਇਮੋਸ਼ਨਲ ਇੰਟੀਮੈਸੀ ਬਾਰੇ ਮੈਰਿਜ ਡਾਟ ਕਾਮ ਉੱਤੇ ਲਿਖਿਆ ਗਿਆ ਹੈ ਕਿ ਇਹ ਇਕ ਜੋੜੇ ਵਿਚਲੀ ਆਪਸੀ ਨੇੜਲਾ ਨੂੰ ਕਿਹਾ ਜਾਂਦਾ ਹੈ, ਜਦੋਂ ਰਿਸ਼ਤੇ ਵਿਚ ਵਿਸ਼ਵਾਸ, ਪਿਆਰ ਤੇ ਸੁਰੱਖਿਆ ਦੀ ਭਾਵਨਾ ਹੋਵੇ ਤਾਂ ਇਹੀ ਇਮੋਸ਼ਨਲ ਇੰਟੀਮੈਸੀ ਹੈ। ਇਸ ਵਿਚ ਪਤੀ ਪਤਨੀ ਇਕ ਦੂਜੇ ਨਾਲ ਹਰ ਗੱਲ ਤੇ ਦੁੱਖ ਤਕਲੀਫ ਬਿਨਾਂ ਕਿਸੇ ਘਬਰਾਹਟ ਦੇ ਪੂਰਨ ਵਿਸ਼ਵਾਸ ਨਾਲ ਕਹਿ ਸਕਦੇ ਹਨ। ਆਓ ਜਾਣਦੇ ਹਾਂ ਕਿ ਇਮੋਸ਼ਨਲ ਇੰਟੀਮੈਸੀ ਪੈਦਾ ਕਰਨ ਲਈ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ –
ਇਮਾਨਦਾਰੀ
ਇਮਾਨਦਾਰੀ ਕਿਸੇ ਵੀ ਰਿਸ਼ਤੇ ਦਾ ਆਧਾਰ ਹੁੰਦੀ ਹੈ। ਜਦ ਅਸੀਂ ਇਕ ਦੂਜੇ ਪ੍ਰਤੀ ਸੱਚੇ ਹੁੰਦੇ ਹਾਂ ਤਾਂ ਸਾਡੇ ਦਿਲਾਂ ਵਿਚ ਗੱਲਾਂ ਨਹੀਂ ਬੈਠਦੀਆਂ। ਅਸੀਂ ਕੁਝ ਲੁਕਾਉਂਦੇ ਨਹੀਂ ਹਾਂ ਤੇ ਸਾਡੇ ਵਿਚ ਪਿਆਰ ਵਧਦਾ ਹੈ। ਇਸ ਲਈ ਆਪਣੇ ਜੀਵਨ ਸਾਥੀ ਪ੍ਰਤੀ ਸਦਾ ਇਮਾਨਦਾਰ ਰਹੋ, ਕਦੇ ਵੀ ਕੋਈ ਗੱਲ ਆਪਣੇ ਸਾਥੀ ਤੋਂ ਨਾ ਛੁਪਾਓ।
ਖੁੱਲ੍ਹਾਪਣ
ਇਮੋਸ਼ਨਲ ਇੰਟੀਮੈਸੀ ਵਾਲੇ ਜੋੜਿਆਂ ਵਿਚ ਆਪਸੀ ਹਿਚਕਚਾਹਟ ਨਹੀਂ ਹੁੰਦੀ ਬਲਕਿ ਖੁੱਲ੍ਹਾਪਣ ਹੁੰਦਾ ਹੈ। ਉਹ ਬੇਝਿਜਕ ਹੋ ਕਿ ਇਕ ਦੂਜੇ ਨਾਲ ਗੱਲ ਕਰਦੇ ਹਨ। ਅਜਿਹਾ ਹੋਣ ਨਾਲ ਕਦੇ ਵੀ ਕਿਸੇ ਜੀਅ ਦੇ ਮਨ ਵਿਚ ਕੋਈ ਗੰਢ ਨਹੀਂ ਬੱਝਦੀ। ਕਈ ਵਾਰ ਅਸੀਂ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਪਰ ਮਨ ਵਿਚ ਆਉਂਦਾ ਹੈ ਕਿ ਦੂਜਾ ਕੀ ਸੋਚੇਗਾ, ਉਹ ਮੈਨੂੰ ਗਲਤ ਨਾ ਸਮਝੇ, ਜਾਂ ਦੂਸਰਾ ਪਹਿਲੇ ਦੀ ਗੱਲ ਨੂੰ ਸੀਰੀਅਸ ਹੀ ਨਹੀਂ ਲੈਂਦਾ ਤੇ ਟਾਲਦਾ ਰਹਿੰਦਾ ਹੈ, ਇਹ ਸਭ ਇਮੋਸ਼ਨਲ ਇੰਟੀਮੈਸੀ ਦੀ ਹੀ ਘਾਟ ਹੈ। ਇਹ ਲਈ ਤੁਹਾਨੂੰ ਇਹਨਾਂ ਗੱਲਾਂ ਉੱਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿ ਅਜਿਹਾ ਕਦੇ ਨਾ ਹੋਵੇ ਤੇ ਰਿਸ਼ਤੇ ਵਿਚ ਖੁੱਲ੍ਹਾਪਣ ਹੋਵੇ।
ਮੁਆਫ਼ ਕਰਨ ਦਾ ਗੁਣ
ਮੁਆਫ਼ ਕਰ ਦੇਣਾ ਤੇ ਜੀਵਨ ਵਿਚ ਅੱਗੇ ਵਧ ਜਾਣਾ ਇਕ ਚੰਗੇ ਜੀਵਨ ਦਾ ਅਹਿਮ ਗੁਣ ਹੈ। ਕਿਸੇ ਵੀ ਰਿਸ਼ਤੇ ਨੂੰ ਚੰਗੀ ਤਰ੍ਹਾਂ ਨਿਭਾਅ ਸਕਣ ਲਈ ਮੁਆਫ਼ ਕਰ ਸਕਣ ਦਾ ਗੁਣ ਜ਼ਰੂਰੀ ਹੁੰਦਾ ਹੈ। ਇਸਦਾ ਅਸਲ ਕਾਰਨ ਇਹ ਹੈ ਕਿ ਗਲਤੀ ਹਰ ਇਨਸਾਨ ਤੋਂ ਹੋ ਜਾਂਦੀ ਹੈ। ਜੇਕਰ ਅਸੀਂ ਛੋਟੀਆਂ ਛੋਟੀਆਂ ਗਲਤੀਆਂ ਨੂੰ ਹੀ ਦਿਲ ਤੇ ਬੈਠਾ ਲੈਂਦੇ ਹਾਂ ਤਾਂ ਇਸ ਨਾਲ ਦੋਹਾਂ ਜੀਆਂ ਵਿਚ ਦੂਰੀਆਂ ਬਣਨ ਲਗਦੀਆਂ ਹਨ। ਇਸ ਲਈ ਜਦ ਤੁਹਾਡਾ ਗਲਤੀ ਕਰਨ ਵਾਲਾ ਸਾਥੀ ਆਪਣੀ ਗਲਤੀ ਸਵੀਕਾਰਦਿਆਂ ਦਿਲੋਂ ਮੁਆਫੀ ਮੰਗੇ ਤਾਂ ਮੁਆਫ ਕਰ ਦੇਵੋ ਤੇ ਜਿੰਦਗੀ ਵਿਚ ਅੱਗੇ ਵਧ ਜਾਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Relationship