Home /News /lifestyle /

Relationship Tips: ਖੁਸ਼ਹਾਲ ਵਿਆਹੁਤਾ ਜੀਵਨ ਲਈ ਅਪਣਾਓ ਇਹ ਆਸਾਨ ਤਰੀਕੇ

Relationship Tips: ਖੁਸ਼ਹਾਲ ਵਿਆਹੁਤਾ ਜੀਵਨ ਲਈ ਅਪਣਾਓ ਇਹ ਆਸਾਨ ਤਰੀਕੇ

Relationship Tips: ਖੁਸ਼ਹਾਲ ਵਿਆਹੁਤਾ ਜੀਵਨ ਲਈ ਅਪਣਾਓ ਇਹ ਆਸਾਨ ਤਰੀਕੇ

Relationship Tips: ਖੁਸ਼ਹਾਲ ਵਿਆਹੁਤਾ ਜੀਵਨ ਲਈ ਅਪਣਾਓ ਇਹ ਆਸਾਨ ਤਰੀਕੇ

Relationship Tips: ਮਰਦ ਤੇ ਔਰਤ ਦੋ ਵਿਰੋਧੀ ਲਿੰਗ ਹਨ। ਵਿਰੋਧੀ ਲਿੰਗਦੀ ਇਕੋ ਦੂਜੇ ਵੱਲ ਕੁਦਰਤੀ ਖਿੱਚ ਹੁੰਦੀ ਹੈ। ਇਸ ਖਿੱਚ ਸਦਕਾ ਔਰਤ ਮਰਦ ਦੇ ਰਿਸ਼ਤੇ ਨੂੰ ਸਮਾਜਕ ਆਧਾਰ ਦੇਣ ਲਈ ਵਿਆਹ ਦੀ ਸੰਸਥਾ ਲਗਭਗ ਹਰ ਖੇਤਰ ਵਿਚ ਪ੍ਰਚੱਲਿਤ ਹੈ। ਇਸ ਵਿਆਹੁਤਾ ਰਿਸ਼ਤੇ ਦੀਆਂ ਤਾਰਾਂ ਬਹੁਤ ਨਾਜ਼ੁਕ ਹੁੰਦੀਆਂ ਹਨ। ਇਸ ਨੂੰ ਸੰਭਾਲਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰ ਜਾਣੇ-ਅਣਜਾਣੇ ਵਿਚ ਅਜਿਹੀਆਂ ਗੱਲਾਂ ਹੋ ਜਾਂਦੀਆਂ ਹਨ ਜਾਂ ਕੋਈ ਅਜਿਹੀ ਗਲਤੀ ਹੋ ਜਾਂਦੀ ਹੈ, ਜਿਸ ਕਾਰਨ ਬਣਿਆ ਰਿਸ਼ਤਾ ਵੀ ਵਿਗੜ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਇਸ ਲਈ ਹਮੇਸ਼ਾ ਆਪਣੇ ਪਾਰਟਨਰ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਇੱਥੇ ਦੱਸੇ ਗਏ ਕੁਝ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਆਪਣੇ ਰਿਸ਼ਤੇ ਵਿੱਚ ਚੱਲ ਰਹੀ ਦਰਾਰ ਨੂੰ ਦੂਰ ਕਰ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਵਿੱਚ ਖੁਸ਼ਹਾਲੀ ਲਿਆ ਸਕਦੇ ਹੋ।

ਤੁਸੀਂ ਆਪਣੇ ਸਾਥੀ ਦੀ ਤਾਰੀਫ਼ ਕਰ ਸਕਦੇ ਹੋ। ਜਦੋਂ ਵੀ ਉਹ ਕਿਤੇ ਜਾਣ ਲਈ ਤਿਆਰ ਹੋਏ ਹਨ, ਕੋਈ ਨਵਾਂ ਪਹਿਰਾਵਾ ਲਿਆਏ ਹਨ ਜਾਂ ਖਾਣ-ਪੀਣ ਲਈ ਕੁਝ ਨਵਾਂ ਤਿਆਰ ਕੀਤਾ ਹੈ। ਅਜਿਹੇ ਵੱਖ-ਵੱਖ ਮੌਕਿਆਂ 'ਤੇ ਤੁਹਾਨੂੰ ਆਪਣੇ ਪਾਰਟਨਰ ਦੀ ਤਾਰੀਫ਼ ਕਰਦੇ ਰਹਿਣਾ ਚਾਹੀਦਾ ਹੈ।

ਪਾਰਟਨਰ ਦੀਆਂ ਤਰਜੀਹਾਂ ਨੂੰ ਸਮਝੋ

ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ ਉਨ੍ਹਾਂ ਨੂੰ ਸਮਝਣਾ ਹੋਵੇਗਾ। ਉਹ ਕੀ ਚਾਹੁੰਦੇ ਹਨ, ਉਨ੍ਹਾਂ ਦਾ ਮਨ ਕੀ ਕਰਨਾ ਚਾਹੁੰਦਾ ਹੈ ਤੇ ਕੀ ਨਹੀਂ। ਉਹ ਕਿੱਥੇ ਘੁੰਮਣਾ ਪਸੰਦ ਕਰਦੇ ਹਨ, ਉਹ ਕੀ ਖਾਣਾ ਪਸੰਦ ਕਰਦੇ ਹਨ, ਕਿਹੜੀਆਂ ਚੀਜ਼ਾਂ ਉਨ੍ਹਾਂ ਨੂੰ ਪਸੰਦ ਨਹੀਂ ਹਨ, ਕਿਹੜੀਆਂ ਚੀਜ਼ਾਂ ਉਨ੍ਹਾਂ ਨੂੰ ਜ਼ਿਆਦਾ ਪਸੰਦ ਹਨ ਆਦਿ। ਇਸ ਤਰ੍ਹਾਂ ਤੁਸੀਂ ਉਨ੍ਹਾਂ ਨੂੰ ਖੁਸ਼ ਰੱਖ ਸਕਦੇ ਹੋ।

ਸ਼ਾਪਿੰਗ ਅਤੇ ਡਿਨਰ 'ਤੇ ਲੈ ਜਾਓ

ਤੁਹਾਨੂੰ ਆਪਣੇ ਸਾਥੀ ਦੀ ਹਰ ਛੋਟੀ-ਵੱਡੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਸਮੇਂ-ਸਮੇਂ 'ਤੇ, ਤੁਸੀਂ ਉਨ੍ਹਾਂ ਨੂੰ ਨਵੀਂਆਂ ਥਾਵਾਂ 'ਤੇ ਸੈਰ ਕਰਨ ਲਈ ਜਾਂ ਕੈਂਡਲ ਲਾਈਟ ਡਿਨਰ ਕਰਨ ਲਈ ਲੈ ਜਾ ਸਕਦੇ ਹੋ। ਇਸ ਨਾਲ ਉਨ੍ਹਾਂ ਨੂੰ ਚੰਗਾ ਮਹਿਸੂਸ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਉਨ੍ਹਾਂ ਨੂੰ ਨਵੇਂ ਕੱਪੜੇ ਲੈਣ ਲਈ ਸ਼ਾਪਿੰਗ 'ਤੇ ਲੈ ਜਾ ਸਕਦੇ ਹੋ।

ਸਾਥੀ ਨਾਲ ਗੱਲਾਂ ਕਰੋ

ਤੁਹਾਨੂੰ ਹਮੇਸ਼ਾ ਆਪਣੇ ਸਾਥੀ ਦੀ ਗੱਲ ਸੁਣਨੀ ਚਾਹੀਦੀ ਹੈ। ਕਈ ਲੋਕ ਅਜਿਹੇ ਹਨ ਜੋ ਆਪਣੇ ਪਾਰਟਨਰ ਦੀ ਗੱਲ ਨਹੀਂ ਸੁਣਦੇ। ਇਸ ਨਾਲ ਉਨ੍ਹਾਂ ਦਾ ਮਨ ਉਦਾਸ ਰਹਿੰਦਾ ਹੈ ਅਤੇ ਰਿਸ਼ਤੇ ਵਿਚ ਕੁੜੱਤਣ ਆਉਂਦੀ ਹੈ। ਇਸ ਲਈ ਹਮੇਸ਼ਾ ਉਨ੍ਹਾਂ ਦੇ ਮਨ ਦੀ ਗੱਲ ਸੁਣਨੀ ਚਾਹੀਦੀ ਹੈ। ਉਹ ਕੀ ਕਹਿਣਾ ਚਾਹੁੰਦੇ ਹਨ, ਉਹ ਕਿਸ ਬਾਰੇ ਗੱਲ ਕਰ ਰਹੇ ਹਨ ਆਦਿ। ਇਸ ਕਾਰਨ ਰਿਸ਼ਤਾ ਹਮੇਸ਼ਾ ਮਿਠਾਸ ਬਣਿਆ ਰਹਿੰਦਾ ਹੈ।
Published by:rupinderkaursab
First published:

Tags: Lifestyle, Live-in relationship, Partner, Relationship, Relationships

ਅਗਲੀ ਖਬਰ