Home /News /lifestyle /

Relationship Tips: ਆਪਣੇ ਸਾਥੀ ਨੂੰ ਖੁਸ਼ ਰੱਖਣ ਲਈ ਅਪਣਾਓ ਇਹ Tips, ਵੱਧ ਜਾਵੇਗਾ ਪਿਆਰ

Relationship Tips: ਆਪਣੇ ਸਾਥੀ ਨੂੰ ਖੁਸ਼ ਰੱਖਣ ਲਈ ਅਪਣਾਓ ਇਹ Tips, ਵੱਧ ਜਾਵੇਗਾ ਪਿਆਰ

Relationship Tips

Relationship Tips

Relationship Tips: ਆਪਣੇ ਸਾਥੀ ਨੂੰ ਸਮਾਂ ਦੇਣਾ ਤੇ ਉਸ ਪ੍ਰਤੀ ਵਫਾਦਾਰ ਰਹਿਣਾ ਤਾਂ ਬਹੁਤ ਬੇਸਿਕ ਤੇ ਜ਼ਰੂਰੀ ਚੀਜ਼ਾਂ ਹਨ, ਜੋ ਹਰ ਰਿਸ਼ਤੇ ਦੀ ਨੀਂਹ ਨੂੰ ਮਜ਼ਬੂਤ ਕਰਦੀਆਂ ਹਨ। ਪਰ ਇਸ ਤੋਂ ਇਲਾਵਾ ਕੁੱਝ ਟਿਪਸ ਹਨ ਜਿਨ੍ਹਾਂ ਨੂੰ ਫਾਲੋ ਕਰ ਕੇ ਤੁਸੀਂ ਪਿਆਰ ਨੂੰ ਹੋਰ ਵਧਾ ਸਕਦੇ ਹੋ। ਕੀ ਹਨ ਉਹ ਟਿਪਸ, ਆਓ ਜਾਣਦੇ ਹਾਂ...

ਹੋਰ ਪੜ੍ਹੋ ...
  • Share this:

Relationship Tips: ਕਿਸੇ ਰਿਸ਼ਤੇ ਵਿੱਚ ਹੋਣਾ ਤੇ ਉਸ ਨੂੰ ਨਿਭਾਉਣਾ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ। ਜੇ ਤੁਸੀਂ ਨਵੇਂ ਨਵੇਂ ਪਿਆਰ ਵਿੱਚ ਪਏ ਹੋ ਤੇ ਆਪਣੇ ਸਾਥੀ ਦੇ ਹੋਰ ਨੇੜੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁੱਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਆਪਣੇ ਸਾਥੀ ਨੂੰ ਸਮਾਂ ਦੇਣਾ ਤੇ ਉਸ ਪ੍ਰਤੀ ਵਫਾਦਾਰ ਰਹਿਣਾ ਤਾਂ ਬਹੁਤ ਬੇਸਿਕ ਤੇ ਜ਼ਰੂਰੀ ਚੀਜ਼ਾਂ ਹਨ, ਜੋ ਹਰ ਰਿਸ਼ਤੇ ਦੀ ਨੀਂਹ ਨੂੰ ਮਜ਼ਬੂਤ ਕਰਦੀਆਂ ਹਨ। ਪਰ ਇਸ ਤੋਂ ਇਲਾਵਾ ਕੁੱਝ ਟਿਪਸ ਹਨ ਜਿਨ੍ਹਾਂ ਨੂੰ ਫਾਲੋ ਕਰ ਕੇ ਤੁਸੀਂ ਪਿਆਰ ਨੂੰ ਹੋਰ ਵਧਾ ਸਕਦੇ ਹੋ। ਕੀ ਹਨ ਉਹ ਟਿਪਸ, ਆਓ ਜਾਣਦੇ ਹਾਂ...

ਆਪਣੇ ਸਾਥੀ ਦੀਆਂ ਲੋੜਾਂ ਨੂੰ ਪਛਾਣੋ : ਤੁਹਾਡਾ ਸਾਥੀ ਹਰ ਵਾਰ ਆਪਣੀ ਕਿਸੇ ਜ਼ਰੂਰਤ ਬਾਰੇ ਤੁਹਾਨੂੰ ਦੱਸੇ ਇਹ ਜ਼ਰੂਰੀ ਨਹੀਂ ਹੈ। ਕਈ ਵਾਰ ਤੁਹਾਨੂੰ ਆਪ ਸਮਝਣਾ ਹੋਵੇਗਾ ਕਿ ਤੁਹਾਡੇ ਸਾਥੀ ਦੀ ਲੋੜ ਕੀ ਹੈ। ਤਾਂ ਹੀ ਬਿਨਾਂ ਦੱਸੇ ਇੱਕ ਦੂਜੇ ਨੂੰ ਸਮਝਣਾ ਆਸਾਨ ਹੋਵੇਗਾ ਤੇ ਰਿਸ਼ਤਾ ਗਹਿਰਾ ਹੋਵੇਗਾ।

ਇੱਕ ਦੂਜੇ ਦੀ ਇੱਜ਼ਤ ਕਰੋ : ਕਿਸੇ ਵੀ ਰਿਸ਼ਤੇ ਵਿੱਚ ਇੱਕ ਦੂਜੇ ਦੀ ਇੱਜ਼ਤ ਕਰਨਾ ਬਹੁਤ ਜ਼ਰੂਰੀ ਹੈ। ਆਪਣਾ ਲਹਿਜ਼ਾ ਆਪਣੇ ਸਾਥੀ ਪ੍ਰਤੀ ਨਰਮ ਰੱਖੋ। ਕਈ ਵਾਰ ਸਾਡੇ ਵੱਲੋਂ ਇਸਤੇਮਾਸ ਕੀਤੇ ਸਫਜ਼ ਦੂਜੇ ਵਿਅਕਤੀ ਨੂੰ ਪਰੇਸ਼ਾਨ ਕਰ ਸਕਦੇ ਹਨ। ਇਸ ਲਈ ਭਾਸ਼ਾ ਦੀ ਮਰਿਆਦਾ ਬਣਾਈ ਰੱਖੋ।

ਆਪਣੇ ਸਾਥੀ ਲਈ ਚੰਗੇ ਸ਼ਬਦਾਂ ਦੀ ਵਰਤੋਂ ਕਰੋ :ਆਪਣੇ ਸਾਥੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਰਹੋ। ਨਾਲ ਹੀ ਜ਼ਬਾਨੀ ਆਪਣੇ ਪਿਆਰ ਦਾ ਪ੍ਰਗਟਾਵਾ ਕਰੋ ਕਈ ਵਾਰ ਸਾਡੇ ਵੱਲੋਂ ਕਹੇ ਪਿਆਰ ਦੇ ਦੋ ਲਫਜ਼ ਵੀ ਸਾਡੇ ਚਾਹੁਣ ਵਾਲੇ ਨੂੰ ਜੀਵਨ ਦਾਨ ਦੇ ਸਕਦੇ ਹਨ। ਇਸ ਲਈ ਆਪਣੇ ਸਾਥੀ ਲਈ ਚੰਗੇ ਚੰਗੇ ਸ਼ਬਦਾਂ ਦੀ ਵਰਤੋਂ ਕਰਦੇ ਰਹੋ।

ਆਪਣੀਆਂ ਗਲਤੀਆਂ ਨੂੰ ਮੰਨਣਾ ਸਿੱਖੋ : ਇਸ ਦੁਨੀਆ ਉੱਤੇ ਕੋਈ ਵੀ ਪਰਫੈਕਟ ਨਹੀਂ ਹੁੰਦਾ ਹੈ। ਇਸ ਲਈ ਕਈ ਵਾਰ ਗਲਤੀ ਹੋਣਾ ਜਾਇਜ਼ ਹੈ। ਪਰ ਜੇ ਗਲਤੀ ਕਰਨ ਤੋਂ ਬਾਅਦ ਤੁਸੀਂ ਆਪਣੀ ਗਲਤੀ ਨਾ ਮੰਨੋ ਤੇ ਬਹਿਸ ਕਰਨ ਲੱਗੋ ਤਾਂ ਤੁਹਾਡੇ ਪਾਰਟਨਰ ਤੇ ਤੁਹਾਡੇ ਰਿਸ਼ਤੇ ਉੱਤੇ ਬਹੁਤ ਬੁਰਾ ਪ੍ਰਭਾਲ ਪਵੇਗਾ। ਇਸ ਲਈ ਆਪਣੀਆਂ ਕੀਤੀਆਂ ਗਲਤੀਆਂ ਦੀ ਜ਼ਿੰਮੇਵਾਰੀ ਮੈਚਿਓਰਿਟੀ ਨਾਲ ਲਓ।

ਆਪਣੇ ਸਾਥੀ ਤੋਂ ਫੀਡਬੈਕ ਲੈਂਦੇ ਰਹੋ : ਆਪਣੇ ਸਾਥੀ ਨਾਲ ਇੱਕ ਮਿਉਚੁਅਲ ਰਿਸ਼ਤਾ ਰੱਖੋ ਤੇ ਉਸ ਤੋਂ ਆਪਣਾ ਫੀਡਬੈਕ ਲੈਂਦੇ ਰਹੋ। ਇਸ ਨਾਲ ਆਪਣੇ ਵਿਵਹਾਰ ਨੂੰ ਸੁਧਾਰਨ ਵਿੱਚ ਮਦਦ ਮਿਲੇਗੀ ਤੇ ਤੁਹਾਡਾ ਸਾਥੀ ਇਸ ਗੱਲ ਦੀ ਇੱਜ਼ਤ ਵੀ ਕਰੇਗਾ।

Published by:Krishan Sharma
First published:

Tags: Life style, Live-in relationship, Lovelife, Relationship Tips, Relationships